Home - Ropar News - Sikhiya Kranti ਦਾ ਪ੍ਰਤੱਖ ਪ੍ਰਮਾਣ ਬਦਲ ਰਹੀ ਸਰਕਾਰੀ ਸਕੂਲਾਂ ਦੀ ਨੁਹਾਰ- Harjot BainsSikhiya Kranti ਦਾ ਪ੍ਰਤੱਖ ਪ੍ਰਮਾਣ ਬਦਲ ਰਹੀ ਸਰਕਾਰੀ ਸਕੂਲਾਂ ਦੀ ਨੁਹਾਰ- Harjot Bains Leave a Comment / By Dishant Mehta / May 26, 2025 The changing face of government schools is a clear proof of Sikhiya Kranti – Harjot Bainsਸ੍ਰੀ ਅਨੰਦਪੁਰ ਸਾਹਿਬ 26 ਮਈ : ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਕ੍ਰਾਂਤੀਕਾਰੀ ਫੈਸਲੇ ਲਏ ਜਾ ਰਹੇ ਹਨ। ਪੰਜਾਬ ਦਾ ਸਿੱਖਿਆ ਢਾਚਾ ਤੇ ਸਰਕਾਰੀ ਸਕੂਲਾਂ ਦਾ ਬੁਨਿਆਦੀ ਵਿਕਾਸ ਕਰਵਾ ਕੇ ਹੁਣ ਸਰਕਾਰੀ ਸਕੂਲਾਂ ਨੂੰ ਮਾਡਲ ਤੇ ਕਾਨਵੈਂਟ ਸਕੂਲਾਂ ਦੇ ਮੁਕਾਬਲੇ ਵਾਲੇ ਸਕੂਲ ਬਣਾ ਕੇ ਵਿਦਿਆਰਥੀਆਂ ਨੂੰ ਮੁਕਾਬਲੇਬਾਜੀ ਦੇ ਦੌਰ ਵਿੱਚ ਸਮੇਂ ਦੇ ਹਾਣੀ ਬਣਾਉਣ ਦਾ ਉਪਰਾਲਾ ਕੀਤਾ ਹੈ।ਇਹ ਪ੍ਰਗਟਾਵਾ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸਿੱਖਿਆ ਕ੍ਰਾਂਤੀ ਤਹਿਤ ਵੱਖ ਵੱਖ ਸਕੂਲਾਂ ਵਿਚ ਵਿਕਾਸ ਕਾਰਜਾਂ ਦਾ ਉਦਘਾਟਨ ਕਰਨ ਮੌਕੇ ਕੀਤਾ। ਸਿੱਖਿਆ ਮੰਤਰੀ ਵੱਲੋਂ ਸਿੱਖਿਆ ਕ੍ਰਾਂਤੀ ਪ੍ਰੋਗਰਾਮ ਤਹਿਤ ਸਰਕਾਰੀ ਪ੍ਰਾਇਮਰੀ ਸਕੂਲ ਬਹਿਲੂ ਵਿੱਚ ਮੁਰੰਮਤ ਲਈ 4.55 ਲੱਖ, ਸਰਕਾਰੀ ਪ੍ਰਾਇਮਰੀ ਸਕੂਲ ਢਾਹੇ ਵਿੱਚ ਕਲਾਸਰੂਮ ਮੁਰੰਮਤ ਲਈ 5.95 ਲੱਖ ਰੁਪਏ, ਸਰਕਾਰੀ ਪ੍ਰਾਇਮਰੀ ਸਕੂਲ ਥਲੂਹ ਲੋਅਰ ਵਿੱਚ ਨਵੇ ਕਲਾਸਰੂਮ ਤੇ ਮੁਰੰਮਤ ਲਈ 12.06 ਲੱਖ ਰੁਪਏ, ਸਰਕਾਰੀ ਪ੍ਰਾਇਮਰੀ ਸਕੂਲ ਥਲੂਹ ਅੱਪਰ ਵਿੱਚ ਚਾਰਦੀਵਾਰੀ ਮੁਰੰਮਤ ਲਈ 5.05 ਲੱਖ ਰੁਪਏ, ਸਰਕਾਰੀ ਪ੍ਰਾਇਮਰੀ ਸਕੂਲ ਗੰਭੀਰਪੁਰ ਅੱਪਰ ਵਿੱਚ ਮੁਰੰਮਤ 3.55 ਲੱਖ ਰੁਪਏ, ਸਰਕਾਰੀ ਪ੍ਰਾਇਮਰੀ ਸਕੂਲ ਸੂਰੇਵਾਲ ਅੱਪਰ ਵਿੱਚ ਨਵੇ ਕਲਾਸ ਰੂਮ ਤੇ ਮੁਰੰਮਤ ਲਈ 9.32 ਲੱਖ ਰੁਪਏ, ਸਰਕਾਰੀ ਪ੍ਰਾਇਮਰੀ ਸਕੂਲ ਸੂਰੇਵਾਲ ਲੋਅਰ ਵਿੱਚ ਮੁਰੰਮਤ 5.05 ਲੱਖ ਰੁਪਏ, ਸਰਕਾਰੀ ਪ੍ਰਾਇਮਰੀ ਸਕੂਲ ਢੇਰ ਵਿੱਚ ਹਾਲੀਸਿਟਿਕ ਪਲਾਨ ਲਈ 10 ਲੱਖ ਰੁਪਏ, ਸਰਕਾਰੀ ਪ੍ਰਾਇਮਰੀ ਸਕੂਲ ਦਸਗਰਾਈ ਵਿੱਚ ਮੁਰੰਮਤ ਤੇ ਚਾਰਦੀਵਾਰੀ 4.75 ਲੱਖ ਰੁਪਏ, ਸਰਕਾਰੀ ਪ੍ਰਾਇਮਰੀ ਸਕੂਲ ਖਾਨਪੁਰ ਵਿੱਚ ਮੁਰੰਮਤ ਲਈ 4.55 ਲੱਖ ਰੁਪਏ ਅਤੇ ਸਰਕਾਰੀ ਸੀਨੀ.ਸੈਕੰ.ਸਕੂਲ ਕੰਨਿਆ ਢੇਰ ਵਿੱਚ ਚਾਰਦੀਵਾਰੀ 3 ਲੱਖ ਰੁਪਏ, ਸਾਇੰਸ, ਕਮਿਸ਼ਟਰੀ, ਫਿਜਿਕਸ ਲੈਬ ਲਈ 22 ਲੱਖ ਰੁਪਏ ਦੇ ਵਿਕਾਸ ਕਾਰਜਾਂ ਦੇ ਉਦਘਾਟਨ ਕੀਤੇ।ਸਿੱਖਿਆ ਮੰਤਰੀ ਨੇ ਅੱਜ ਹਲਕੇ ਦੇ 11 ਸਰਕਾਰੀ ਸਕੂਲਾਂ ਵਿੱਚ 89.43 ਲੱਖ ਰੁਪਏ ਦੇ ਮੁਕੰਮਲ ਹੋਏ ਕਾਰਜਾਂ ਦੇ ਉਦਘਾਟਨ ਕੀਤੇ ਹਨ, ਰੋਜ਼ਾਨਾ ਹੀ ਸਿੱਖਿਆ ਮੰਤਰੀ ਸਕੂਲਾਂ ਵਿੱਚ ਪਹੁੰਚ ਕੇ ਵਿਦਿਆਰਥੀਆਂ, ਅਧਿਆਪਕਾਂ, ਮਾਪਿਆਂ ਤੇ ਪਿੰਡਾਂ ਦੇ ਪਤਵੰਤਿਆਂ ਨਾਲ ਮਿਲਣੀ ਕਰ ਰਹੇ ਹਨ। ਉਹ ਇਨ੍ਹਾਂ ਪਿੰਡਾਂ ਦੇ ਵਿੱਚ ਹੋਰ ਚੱਲ ਰਹੇ ਵਿਕਾਸ ਕਾਰਜਾਂ ਦਾ ਵੀ ਜਾਇਜ਼ਾ ਲੈ ਰਹੇ ਹਨ। ਪਿੰਡਾਂ ਵਿਚ ਵਿਦਿਆਰਥੀਆਂ ਨਾਲ ਗੱਲਬਾਤ ਦੌਰਾਨ ਸਿੱਖਿਆ ਮੰਤਰੀ ਸਫਲਤਾ ਦੇ ਗੁਰ ਵੀ ਦੱਸਦੇ ਹਨ। ਦੇਸ਼ ਦੇ ਸਭ ਤੋ ਨੋਜਵਾਨ ਸਿੱਖਿਆ ਮੰਤਰੀ ਹਰਜੋਤ ਬੈਂਸ ਵਿਦਿਆਰਥੀਆਂ ਨੂੰ ਨੋਜਵਾਨ ਆਈਏਐਸ, ਆਈਪੀਐਸ ਅਧਿਕਾਰੀਆਂ ਨਾਲ ਮੁਲਾਕਾਤ ਲਈ ਵੀ ਪ੍ਰੇਰਿਤ ਕਰ ਰਹੇ ਹਨ। ਪੰਜਾਬ ਸਰਕਾਰ ਵੱਲੋ ਚਲਾਏ ਵਿਸੇਸ਼ ਅਭਿਆਨ ਜਿਸ ਵਿਚ ਨੋਜਵਾਨ ਅਧਿਕਾਰੀ ਸਕੂਲਾਂ ਵਿਚ ਜਾ ਕੇ ਆਪਣੇ ਜੀਵਨ ਦੀ ਸਫਲਤਾਂ ਲਈ ਅਪਨਾਈਆਂ ਚੁਣੋਤਿਆ ਦਾ ਜਿਕਰ ਕਰਦੇ ਹਨ ਬਾਰੇ ਜਾਣਕਾਰੀ ਲੈਣ ਅਤੇ ਅਧਿਕਾਰੀਆਂ ਨਾਲ ਇੱਕ ਦਿਨ ਬਿਤਾਉਣ ਦੇ ਪੰਜਾਬ ਸਰਕਾਰ ਦੇ ਮਿਸ਼ਨ ਦੀ ਵੀ ਚਰਚਾ ਕਰਦੇ ਹਨ। ਸਿੱਖਿਆ ਮੰਤਰੀ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਲਈ ਆਪਣੇ ਜੀਵਨ ਦੀ ਸਫਲਤਾ ਬਾਰੇ ਵੀ ਦੱਸਦੇ ਹਨ। ਸਿੱਖਿਆ ਵਿਭਾਗ ਵਿਚ ਆਏ ਕ੍ਰਾਂਤੀਕਾਰੀ ਬਦਲਾਓ ਅਧਿਆਪਕਾਂ ਤੇ ਵਿਦਿਆਰਥੀਆਂ ਵਿੱਜ ਤਾਲਮੇਲ ਨਾਲ ਮਿਲੀ ਸਫਲਤਾ ਦਾ ਜਿਕਰ ਵੀ ਸਿੱਖਿਆ ਮੰਤਰੀ ਇਨ੍ਹਾਂ ਸਮਾਗਮਾਂ ਵਿਚ ਕਰਦੇ ਹਨ।ਅੱਜ ਇਨ੍ਹਾਂ ਸਮਾਗਮਾਂ ਦੌਰਾਨ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਅਤੇ ਮੀਡੀਆ ਕੋਆਰਡੀਨੇਟਰ ਦੀਪਕ ਸੋਨੀ ਨੇ ਸਿੱਖਿਆ ਵਿਭਾਗ ਵਿਚ ਆਏ ਕ੍ਰਾਂਤੀਕਾਰੀ ਬਦਲਾਓ ਅਤੇ ਪੰਜਾਬ ਸਰਕਾਰ ਦੀਆਂ ਲੋਕ ਪੱਖੀ ਯੋਜਨਾਵਾਂ ਬਾਰੇ ਵਿਸਥਾਂਰ ਨਾਲ ਦੱਸਿਆ। ਇਸ ਮੌਕੇ ਹਰਮਿੰਦਰ ਸਿੰਘ ਢਾਹੇ ਚੇਅਰਮੈਨ ਜਿਲ੍ਹਾ ਯੋਜਨਾ ਕਮੇਟੀ, ਪ੍ਰਧਾਨ ਆਮ ਆਦਮੀ ਪਾਰਟੀ ਜਿਲ੍ਹਾਂ ਰੂਪਨਗਰ, ਬਲਾਕ ਪ੍ਰਧਾਨ ਜਸਪਾਲ ਸਿੰਘ ਢਾਹੇ ਸਰਪੰਚ, ਪ੍ਰੇਮ ਕੁਮਾਰ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ, ਸਮਸ਼ੇਰ ਸਿੰਘ ਡੀਓ ਪ੍ਰਇਮਰੀ, ਸੁਰਿੰਦਰਪਾਲ ਸਿੰਘ ਉਪ ਜਿਲ੍ਹਾ ਸਿੱਖਿਆ ਅਫਸਰ, ਦਇਆ ਸਿੰਘ ਸਿੱਖਿਆ ਕੋਆਰਡੀਨੇਟਰ, ਅਮਰੀਕ ਸਿੰਘ ਕਾਕੂ, ਮਧੂ ਬਾਲਾ ਸਰਪੰਚ, ਮੱਖਣ ਸਿੰਘ ਸਰਪੰਚ ਢੇਰ, ਚੇਅਰਮੈਨ ਨਰਿੰਦਰ ਸਿੰਘ, ਮੀਰਾ ਦੇਵੀ ਪੰਚ, ਪਵਨ ਕੁਮਾਰ, ਅੰਜੂ ਬਾਲਾ, ਧਰਮ ਪਾਲ, ਪੂਜਾ ਦੇਵੀ, ਜਯੋਤੀ ਸਰੂਪ, ਐਡਵੋਕੇਟ ਨੀਰਜ ਸ਼ਰਮਾ, ਮਹਿੰਦਰ ਲਾਲ, ਸੁਰਜੀਤ ਕੁਮਾਰ, ਸੁੱਖ ਰਾਮ, ਨਰਿੰਦਰ ਕੁਮਾਰ ਤੇ ਮਨੀਸ਼ ਕੁਮਾਰ, ਹਰਦੀਪ ਸਿੰਘ, ਸੁਰਿੰਦਰ ਸਿੰਘ, ਹੈਪੀ ਢੇਰ ਹਾਜ਼ਰ ਸਨ।District Ropar News Watch on facebook Share this: Share on WhatsApp (Opens in new window) WhatsApp Share on Facebook (Opens in new window) Facebook Share on Telegram (Opens in new window) Telegram Share on X (Opens in new window) X Print (Opens in new window) Print Email a link to a friend (Opens in new window) Email Related Related Posts ਡੀ.ਈ.ਓ. ਪ੍ਰੇਮ ਕੁਮਾਰ ਮਿੱਤਲ ਨੇ ਰਾਏਪੁਰ ਵਿਖੇ ਵਿਗਿਆਨ ਪ੍ਰਦਰਸ਼ਨੀ ਦਾ ਕੀਤਾ ਉਦਘਾਟਨ, NRI ਕਰਨੈਲ ਸਿੰਘ ਵੱਲੋਂ ₹50 ਹਜ਼ਾਰ ਦੀ ਸਹਾਇਤਾ! Leave a Comment / News, Ropar News / By HARJOT SINGH ਨੰਗਲ ਬਲਾਕ ਪੱਧਰੀ ਵਿਗਿਆਨ ਪ੍ਰਦਰਸ਼ਨੀ ਵਿੱਚ ਵਿਦਿਆਰਥੀਆਂ ਨੇ ਆਪਣੀ ਵਿਗਿਆਨਕ ਪ੍ਰਤਿਭਾ ਦਾ ਕੀਤਾ ਸ਼ਾਨਦਾਰ ਪ੍ਰਦਰਸ਼ਨ Leave a Comment / News, Ropar News / By HARJOT SINGH ਬਲਾਕ ਪੱਧਰੀ ਵਿਗਿਆਨ ਪ੍ਰਦਰਸ਼ਨੀ 2026-27: ਰਿਧਿਮਾ ਤੇ ਸਾਨਵੀ ਸਮੇਤ ਛੇ ਵਿਦਿਆਰਥੀਆਂ ਨੂੰ ਪਹਿਲਾ ਇਨਾਮ Leave a Comment / Ropar News / By HARJOT SINGH ਚਮਕੌਰ ਸਾਹਿਬ : ਵਿਗਿਆਨ ਪ੍ਰਦਰਸ਼ਨੀ ਵਿੱਚ ਵਿਦਿਆਰਥੀਆਂ ਨੇ ਦਿਖਾਈ ਅਭਿਨਵਤਾ Leave a Comment / Ropar News / By HARJOT SINGH ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਗਿਆਨ ਪ੍ਰਦਰਸ਼ਨੀ: 32 ਸਕੂਲਾਂ ਦੇ ਵਿਦਿਆਰਥੀਆਂ ਨੇ ਦਿਖਾਈ ਪ੍ਰਤਿਭਾ Leave a Comment / Ropar News / By Dishant Mehta ਜਨਗਣਨਾ ਨਾਲ ਸੰਬੰਧਿਤ ਹੋਈ ਆਰੀਆ ਸੀਨੀਅਰ ਸੈਕੰਡਰੀ ਸਕੂਲ ਮੋਰਿੰਡਾ ਵਿੱਚ ਟ੍ਰੇਨਿੰਗ Leave a Comment / Ropar News / By Dishant Mehta ਵਧੀਕ ਡਿਪਟੀ ਕਮਿਸ਼ਨਰ ਨੇ ਵਿਧਾਨ ਸਭਾ ਚੋਣਾਂ-2027 ਦੇ ਮੱਦੇਨਜ਼ਰ ਵੋਟਰ ਜਾਗਰੂਕਤਾ ਗਤੀਵਿਧੀਆਂ ਤੇਜ਼ ਕਰਨ ਦੇ ਦਿੱਤੇ ਨਿਰਦੇਸ਼ Leave a Comment / Ropar News / By Dishant Mehta 70ਵੀਆਂ ਪੰਜਾਬ ਰਾਜ ਅੰਤਰ-ਜ਼ਿਲ੍ਹਾ ਸਕੂਲ ਖੇਡਾਂ ਦੀ ਨਿਸ਼ਾਨੇਬਾਜ਼ੀ ਦੇ ਨਤੀਜਿਆਂ ਲਈ ਪਹਿਲੀ ਵਾਰ ਆਨਲਾਈਨ ਪੋਰਟਲ ਜਾਰੀ Leave a Comment / Ropar News / By Dishant Mehta ਜਨਗਣਨਾ-2027 ਤਹਿਤ ਸਵੈ-ਗਣਨਾ ਦੀ ਪ੍ਰਕਿਰਿਆ 16 ਨਵੰਬਰ ਤੋਂ 30 ਨਵੰਬਰ 2026 ਤੱਕ ਜਾਰੀ ਰਹੇਗੀ: ਡਿਪਟੀ ਕਮਿਸ਼ਨਰ Leave a Comment / Ropar News / By Dishant Mehta ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਮਲਾਹ ਵਿਖੇ ‘ਸੁਰੱਖਿਅਤ ਬਚਪਨ ਅਭਿਆਨ’ ਤਹਿਤ ਵਿਸ਼ੇਸ਼ ਸੈਮੀਨਾਰ ਕਰਵਾਇਆ Leave a Comment / Ropar News / By Dishant Mehta Winter Timings Schedule from 2nd November Leave a Comment / News, Ropar News / By Dishant Mehta ਸਾਇੰਸ ਡਰਾਮਾ ਮੁਕਾਬਲੇ ਵਿੱਚ ਸਰਕਾਰੀ ਹਾਈ ਸਕੂਲ ਰਾਏਪੁਰ ਦੀ ਇਤਿਹਾਸਕ ਹੈਟ੍ਰਿਕ Leave a Comment / Ropar News / By Dishant Mehta ਪ੍ਰੇਮ ਕੁਮਾਰ ਮਿੱਤਲ ਨੇ ਸੰਭਾਲਿਆ ਡੀ.ਈ.ਓ. (ਸੈਕੰਡਰੀ ਸਿੱਖਿਆ) ਅਤੇ (ਐਲੀਮੈਂਟਰੀ ਸਿੱਖਿਆ), ਐਸ.ਏ.ਐਸ. ਨਗਰ ਦਾ ਵਾਧੂ ਚਾਰਜ Leave a Comment / Ropar News / By Dishant Mehta ਫਿਲਮ ਅਦਾਕਾਰਾ ਜਨੀਤਾ ਦੀ ਡੋਡਾ ਫਾਊਂਡੇਸ਼ਨ ਨੇ ਸਰਕਾਰੀ ਪੋਲੀਟੈਕਨਿਕ ਕਾਲਜ ‘ਚ ਅਧਿਆਪਕਾਂ ਲਈ ‘ਵਾਤਾਵਰਣ ਸੁਰੱਖਿਆ’ ਸੰਬੰਧੀ ਵਿਸ਼ੇਸ਼ ਸਿਖਲਾਈ ਪ੍ਰੋਗਰਾਮ ਕੀਤਾ Leave a Comment / Ropar News / By Dishant Mehta ਸਿੱਖਿਆ ਕ੍ਰਾਂਤੀ ਤਹਿਤ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨੰਗਲ ਟਾਊਨਸ਼ਿਪ ਵਿਖੇ ਫਿਜ਼ਿਕਸ ਲੈਬ ਦਾ ਰਸਮੀ ਉਦਘਾਟਨ Leave a Comment / Ropar News / By Dishant Mehta ਰੂਪਨਗਰ ਵਿੱਚ ਜ਼ਿਲ੍ਹਾ ਪੱਧਰੀ ਨੈਸ਼ਨਲ ਚਿਲਡਰਨਜ਼ ਸਾਇੰਸ ਕਾਂਗਰਸ (NCSC-2026) ਸਫ਼ਲਤਾਪੂਰਵਕ ਸੰਪੰਨ Leave a Comment / Ropar News / By Dishant Mehta
ਡੀ.ਈ.ਓ. ਪ੍ਰੇਮ ਕੁਮਾਰ ਮਿੱਤਲ ਨੇ ਰਾਏਪੁਰ ਵਿਖੇ ਵਿਗਿਆਨ ਪ੍ਰਦਰਸ਼ਨੀ ਦਾ ਕੀਤਾ ਉਦਘਾਟਨ, NRI ਕਰਨੈਲ ਸਿੰਘ ਵੱਲੋਂ ₹50 ਹਜ਼ਾਰ ਦੀ ਸਹਾਇਤਾ! Leave a Comment / News, Ropar News / By HARJOT SINGH
ਨੰਗਲ ਬਲਾਕ ਪੱਧਰੀ ਵਿਗਿਆਨ ਪ੍ਰਦਰਸ਼ਨੀ ਵਿੱਚ ਵਿਦਿਆਰਥੀਆਂ ਨੇ ਆਪਣੀ ਵਿਗਿਆਨਕ ਪ੍ਰਤਿਭਾ ਦਾ ਕੀਤਾ ਸ਼ਾਨਦਾਰ ਪ੍ਰਦਰਸ਼ਨ Leave a Comment / News, Ropar News / By HARJOT SINGH
ਬਲਾਕ ਪੱਧਰੀ ਵਿਗਿਆਨ ਪ੍ਰਦਰਸ਼ਨੀ 2026-27: ਰਿਧਿਮਾ ਤੇ ਸਾਨਵੀ ਸਮੇਤ ਛੇ ਵਿਦਿਆਰਥੀਆਂ ਨੂੰ ਪਹਿਲਾ ਇਨਾਮ Leave a Comment / Ropar News / By HARJOT SINGH
ਚਮਕੌਰ ਸਾਹਿਬ : ਵਿਗਿਆਨ ਪ੍ਰਦਰਸ਼ਨੀ ਵਿੱਚ ਵਿਦਿਆਰਥੀਆਂ ਨੇ ਦਿਖਾਈ ਅਭਿਨਵਤਾ Leave a Comment / Ropar News / By HARJOT SINGH
ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਗਿਆਨ ਪ੍ਰਦਰਸ਼ਨੀ: 32 ਸਕੂਲਾਂ ਦੇ ਵਿਦਿਆਰਥੀਆਂ ਨੇ ਦਿਖਾਈ ਪ੍ਰਤਿਭਾ Leave a Comment / Ropar News / By Dishant Mehta
ਜਨਗਣਨਾ ਨਾਲ ਸੰਬੰਧਿਤ ਹੋਈ ਆਰੀਆ ਸੀਨੀਅਰ ਸੈਕੰਡਰੀ ਸਕੂਲ ਮੋਰਿੰਡਾ ਵਿੱਚ ਟ੍ਰੇਨਿੰਗ Leave a Comment / Ropar News / By Dishant Mehta
ਵਧੀਕ ਡਿਪਟੀ ਕਮਿਸ਼ਨਰ ਨੇ ਵਿਧਾਨ ਸਭਾ ਚੋਣਾਂ-2027 ਦੇ ਮੱਦੇਨਜ਼ਰ ਵੋਟਰ ਜਾਗਰੂਕਤਾ ਗਤੀਵਿਧੀਆਂ ਤੇਜ਼ ਕਰਨ ਦੇ ਦਿੱਤੇ ਨਿਰਦੇਸ਼ Leave a Comment / Ropar News / By Dishant Mehta
70ਵੀਆਂ ਪੰਜਾਬ ਰਾਜ ਅੰਤਰ-ਜ਼ਿਲ੍ਹਾ ਸਕੂਲ ਖੇਡਾਂ ਦੀ ਨਿਸ਼ਾਨੇਬਾਜ਼ੀ ਦੇ ਨਤੀਜਿਆਂ ਲਈ ਪਹਿਲੀ ਵਾਰ ਆਨਲਾਈਨ ਪੋਰਟਲ ਜਾਰੀ Leave a Comment / Ropar News / By Dishant Mehta
ਜਨਗਣਨਾ-2027 ਤਹਿਤ ਸਵੈ-ਗਣਨਾ ਦੀ ਪ੍ਰਕਿਰਿਆ 16 ਨਵੰਬਰ ਤੋਂ 30 ਨਵੰਬਰ 2026 ਤੱਕ ਜਾਰੀ ਰਹੇਗੀ: ਡਿਪਟੀ ਕਮਿਸ਼ਨਰ Leave a Comment / Ropar News / By Dishant Mehta
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਮਲਾਹ ਵਿਖੇ ‘ਸੁਰੱਖਿਅਤ ਬਚਪਨ ਅਭਿਆਨ’ ਤਹਿਤ ਵਿਸ਼ੇਸ਼ ਸੈਮੀਨਾਰ ਕਰਵਾਇਆ Leave a Comment / Ropar News / By Dishant Mehta
ਸਾਇੰਸ ਡਰਾਮਾ ਮੁਕਾਬਲੇ ਵਿੱਚ ਸਰਕਾਰੀ ਹਾਈ ਸਕੂਲ ਰਾਏਪੁਰ ਦੀ ਇਤਿਹਾਸਕ ਹੈਟ੍ਰਿਕ Leave a Comment / Ropar News / By Dishant Mehta
ਪ੍ਰੇਮ ਕੁਮਾਰ ਮਿੱਤਲ ਨੇ ਸੰਭਾਲਿਆ ਡੀ.ਈ.ਓ. (ਸੈਕੰਡਰੀ ਸਿੱਖਿਆ) ਅਤੇ (ਐਲੀਮੈਂਟਰੀ ਸਿੱਖਿਆ), ਐਸ.ਏ.ਐਸ. ਨਗਰ ਦਾ ਵਾਧੂ ਚਾਰਜ Leave a Comment / Ropar News / By Dishant Mehta
ਫਿਲਮ ਅਦਾਕਾਰਾ ਜਨੀਤਾ ਦੀ ਡੋਡਾ ਫਾਊਂਡੇਸ਼ਨ ਨੇ ਸਰਕਾਰੀ ਪੋਲੀਟੈਕਨਿਕ ਕਾਲਜ ‘ਚ ਅਧਿਆਪਕਾਂ ਲਈ ‘ਵਾਤਾਵਰਣ ਸੁਰੱਖਿਆ’ ਸੰਬੰਧੀ ਵਿਸ਼ੇਸ਼ ਸਿਖਲਾਈ ਪ੍ਰੋਗਰਾਮ ਕੀਤਾ Leave a Comment / Ropar News / By Dishant Mehta
ਸਿੱਖਿਆ ਕ੍ਰਾਂਤੀ ਤਹਿਤ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨੰਗਲ ਟਾਊਨਸ਼ਿਪ ਵਿਖੇ ਫਿਜ਼ਿਕਸ ਲੈਬ ਦਾ ਰਸਮੀ ਉਦਘਾਟਨ Leave a Comment / Ropar News / By Dishant Mehta
ਰੂਪਨਗਰ ਵਿੱਚ ਜ਼ਿਲ੍ਹਾ ਪੱਧਰੀ ਨੈਸ਼ਨਲ ਚਿਲਡਰਨਜ਼ ਸਾਇੰਸ ਕਾਂਗਰਸ (NCSC-2026) ਸਫ਼ਲਤਾਪੂਰਵਕ ਸੰਪੰਨ Leave a Comment / Ropar News / By Dishant Mehta