ਚਮਕੌਰ ਸਾਹਿਬ : ਵਿਗਿਆਨ ਪ੍ਰਦਰਸ਼ਨੀ ਵਿੱਚ ਵਿਦਿਆਰਥੀਆਂ ਨੇ ਦਿਖਾਈ ਅਭਿਨਵਤਾ


Chamkaur Sahib Science Exhibition 2026 Results | SCERT Punjab

ਪ੍ਰੋਜੈਕਟ ਇਨੋਵੇਸ਼ਨ ਅਧੀਨ ਮਕੜੋਨਾ ਕਲਾਂ ਵਿਖੇ ਹੋਈ ਬਲਾਕ ਪੱਧਰੀ ਵਿਗਿਆਨ ਪ੍ਰਦਰਸ਼ਨੀ, 50 ਤੋਂ ਵੱਧ ਵਿਦਿਆਰਥੀਆਂ ਨੇ ਲਿਆ ਭਾਗ

ਰੂਪਨਗਰ, 5 ਨਵੰਬਰ (ਹਰਜੋਤ): ਰਾਜ ਵਿੱਦਿਅਕ ਖੋਜ ਸਿਖਲਾਈ ਪ੍ਰੀਸ਼ਦ ਪੰਜਾਬ ਵੱਲੋਂ ਸਾਲ 2026-27 ਲਈ ਚਲਾਏ ਜਾ ਰਹੇ ਪ੍ਰੋਜੈਕਟ ਇਨੋਵੇਸ਼ਨ ਅਧੀਨ ਬਲਾਕ ਸ੍ਰੀ ਚਮਕੌਰ ਸਾਹਿਬ ਦੀ ਮਿਡਲ ਅਤੇ ਸੈਕੰਡਰੀ ਵਿੰਗ ਦੀ ਵਿਗਿਆਨ ਪ੍ਰਦਰਸ਼ਨੀ ਦਾ ਆਯੋਜਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਕੜੋਨਾ ਕਲਾਂ ਵਿਖੇ ਕੀਤਾ ਗਿਆ। ਪ੍ਰਦਰਸ਼ਨੀ ਜ਼ਿਲ੍ਹਾ ਸਿੱਖਿਆ ਅਫ਼ਸਰ (ਸ:ਸਿ) ਰੂਪਨਗਰ ਸ੍ਰੀ ਪ੍ਰੇਮ ਕੁਮਾਰ ਮਿੱਤਲ ਜੀ ਦੀ ਰਹਿਨੁਮਾਈ ਅਤੇ ਬਲਾਕ ਨੋਡਲ ਅਫ਼ਸਰ ਸ. ਬਲਵੰਤ ਸਿੰਘ ਜੀ ਦੀ ਅਗਵਾਈ ਹੇਠ ਆਯੋਜਿਤ ਕੀਤੀ ਗਈ।

Chamkaur Sahib Science Exhibition 2026 Results | SCERT Punjab

ਪ੍ਰਦਰਸ਼ਨੀ ਦਾ ਥੀਮ “Science, Technology and Innovation for a Sustainable and Viksit Bharat” ਰੱਖਿਆ ਗਿਆ ਸੀ। ਇਸ ਮੌਕੇ ਬਲਾਕ ਦੇ ਵੱਖ-ਵੱਖ ਸਕੂਲਾਂ ਦੇ ਲਗਭਗ 50 ਵਿਦਿਆਰਥੀਆਂ ਨੇ ਆਰਟੀਫਿਸ਼ੀਅਲ ਇੰਟੈਲੀਜੈਂਸ, ਗਰੀਨ ਐਨਰਜੀ ਐਂਡ ਇਨਵਾਇਰਨਮੈਂਟ, ਹੈਲਥ ਐਂਡ ਹਾਈਜੀਨ, ਇੰਡੀਜੀਨੀਅਸ ਐਗਰੀਕਲਚਰ ਪ੍ਰੈਕਟਿਸ, ਸਾਇੰਸ ਫਾਰ ਰੂਰਲ ਟ੍ਰਾਂਸਫਾਰਮੇਸ਼ਨ ਅਤੇ ਡਿਜ਼ਾਸਟਰ ਮੈਨੇਜਮੈਂਟ ਥੀਮਾਂ ਅਧੀਨ ਆਪਣੇ ਮਾਡਲ ਪੇਸ਼ ਕੀਤੇ।

Chamkaur Sahib Science Exhibition 2026 Results | SCERT Punjab

ਪ੍ਰਦਰਸ਼ਨੀ ਦੇ ਪ੍ਰਬੰਧਕ ਤੇ ਸੰਚਾਲਕ ਬਲਾਕ ਰਿਸੋਰਸ ਕੋਆਰਡੀਨੇਟਰ ਸ੍ਰੀ ਗੁਰਪ੍ਰੀਤ ਸਿੰਘ ਜੀ ਨੇ ਦੱਸਿਆ ਕਿ ਵਿਦਿਆਰਥੀਆਂ ਨੇ ਵਿਗਿਆਨ ਅਤੇ ਤਕਨੀਕੀ ਖੇਤਰ ਵਿੱਚ ਆਪਣੀ ਸਿਰਜਣਾਤਮਕ ਸੋਚ ਨੂੰ ਬਖੂਬੀ ਪੇਸ਼ ਕੀਤਾ। ਜੱਜਾਂ ਵੱਲੋਂ ਵਿਦਿਆਰਥੀਆਂ ਦੇ ਕੰਮ ਦੀ ਸ਼ਲਾਘਾ ਕੀਤੀ ਗਈ।

ਨਿਰਪੱਖ ਜੱਜ ਵਜੋਂ ਸ਼ਾਮਲ ਹੋਏ:

ਸਰਬਜੀਤ ਸਿੰਘ (ਲੈਕਚਰਾਰ ਬਾਇਓਲੋਜੀ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੇੜੀ ਸਲਾਵਤਪੁਰ), ਅਵਨੀਤ ਕੌਰ (ਲੈਕਚਰਾਰ ਕੈਮਿਸਟਰੀ, ਸਕੂਲ ਆਫ਼ ਐਮੀਨੈਂਸ ਚਮਕੌਰ ਸਾਹਿਬ), ਵਿਵੇਕ ਸ਼ਰਮਾ (ਸਾਇੰਸ ਮਾਸਟਰ, ਸਰਕਾਰੀ ਮਿਡਲ ਸਕੂਲ ਗੱਗੋਂ) ਅਤੇ ਕੁਲਵੰਤ ਸਿੰਘ (ਕੋਟਲਾ ਨਿਹੰਗ)।

ਪ੍ਰਮੁੱਖ ਨਤੀਜੇ:

ਆਰਟੀਫਿਸ਼ੀਅਲ ਇੰਟੈਲੀਜੈਂਸ: ਸੈਕੰਡਰੀ ਵਿੰਗ ਵਿੱਚ ਜਸ਼ਨਪ੍ਰੀਤ ਕੌਰ (ਡੱਲਾ) ਅਤੇ ਮਿਡਲ ਵਿੰਗ ਵਿੱਚ ਗਗਨਦੀਪ ਕੌਰ (ਬੇਲਾ) ਨੇ ਪਹਿਲਾ ਸਥਾਨ ਹਾਸਲ ਕੀਤਾ।

ਗਰੀਨ ਐਨਰਜੀ ਐਂਡ ਇਨਵਾਇਰਨਮੈਂਟ: ਜਸ਼ਨਪ੍ਰੀਤ ਸਿੰਘ (ਬਰਸਾਲਪੁਰ) ਅਤੇ ਪ੍ਰਭਜੋਤ ਕੌਰ (ਡੱਲਾ) ਅਵੱਲ ਰਹੇ।

ਹੈਲਥ ਐਂਡ ਹਾਈਜੀਨ: ਜਸਮੀਨ ਕੌਰ (ਸਕੂਲ ਆਫ਼ ਐਮੀਨੈਂਸ) ਅਤੇ ਖੁਸ਼ਪ੍ਰੀਤ ਕੌਰ (ਹਾਫਿਜ਼ਾਬਾਦ) ਨੇ ਪਹਿਲੀ ਪੋਜੀਸ਼ਨ ਹਾਸਲ ਕੀਤੀ।

ਇੰਡੀਜੀਨੀਅਸ ਐਗਰੀਕਲਚਰ ਪ੍ਰੈਕਟਿਸ: ਸੰਨਦੀਪ ਕੌਰ (ਬੇਲਾ) ਅਤੇ ਐਂਜਲਪ੍ਰੀਤ (ਮੋਹਣ ਮਾਜਰਾ) ਪਹਿਲੇ ਸਥਾਨ ’ਤੇ ਰਹੇ।

ਸਾਇੰਸ ਫਾਰ ਰੂਰਲ ਟ੍ਰਾਂਸਫਾਰਮੇਸ਼ਨ: ਸਹਿਜਪ੍ਰੀਤ ਕੌਰ (ਫਸੇ) ਅਤੇ ਤਰਨਜੋਤ ਕੌਰ (ਲੁਠੇੜੀ) ਨੇ ਅਵੱਲ ਥਾਂ ਹਾਸਲ ਕੀਤੀ।

ਡਿਜ਼ਾਸਟਰ ਮੈਨੇਜਮੈਂਟ: ਏਕਮਜੋਤ ਸਿੰਘ (ਹਾਫਿਜ਼ਾਬਾਦ) ਅਤੇ ਗੁਰਨੀਤ ਕੌਰ (ਮੋਹਣ ਮਾਜਰਾ) ਪਹਿਲੇ ਸਥਾਨ ’ਤੇ ਰਹੇ।

ਬਲਾਕ ਨੋਡਲ ਅਫ਼ਸਰ ਸ੍ਰੀ ਬਲਵੰਤ ਸਿੰਘ ਜੀ ਨੇ ਪ੍ਰਦਰਸ਼ਨੀ ਨੂੰ ਸਫ਼ਲ ਬਣਾਉਣ ਲਈ ਸਮੂਹ ਅਧਿਆਪਕਾਂ ਅਤੇ ਜੱਜਾਂ ਦਾ ਧੰਨਵਾਦ ਕੀਤਾ ਅਤੇ ਵਿਦਿਆਰਥੀਆਂ ਨੂੰ ਵਿਗਿਆਨ ਖੇਤਰ ਵਿੱਚ ਹੋਰ ਵਧੀਆ ਕੰਮ ਕਰਨ ਲਈ ਪ੍ਰੇਰਿਤ ਕੀਤਾ। ਸਕੂਲ ਪ੍ਰਸ਼ਾਸਨ ਵੱਲੋਂ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਰਿਫ਼ਰੈਸ਼ਮੈਂਟ ਅਤੇ ਦੁਪਹਿਰ ਦੇ ਖਾਣੇ ਦਾ ਵਧੀਆ ਪ੍ਰਬੰਧ ਕੀਤਾ ਗਿਆ।

ਇਸ ਮੌਕੇ ਸਕੂਲ ਦੀ ਪ੍ਰਧਾਨ ਅਧਿਆਪਕਾ ਤੇ ਸਟਾਫ਼ ਮੈਂਬਰਾਂ ਤੋਂ ਇਲਾਵਾ ਵੱਖ-ਵੱਖ ਸਕੂਲਾਂ ਦੇ ਅਧਿਆਪਕ ਵੀ ਮੌਜੂਦ ਰਹੇ।

Leave a Comment

Your email address will not be published. Required fields are marked *

Scroll to Top