ਡੀ.ਈ.ਓ. ਪ੍ਰੇਮ ਕੁਮਾਰ ਮਿੱਤਲ ਨੇ ਰਾਏਪੁਰ ਵਿਖੇ ਵਿਗਿਆਨ ਪ੍ਰਦਰਸ਼ਨੀ ਦਾ ਕੀਤਾ ਉਦਘਾਟਨ, NRI ਕਰਨੈਲ ਸਿੰਘ ਵੱਲੋਂ ₹50 ਹਜ਼ਾਰ ਦੀ ਸਹਾਇਤਾ!


IMG 20261106 WA0017

DEO Prem Kumar Mittal Attends Science Exhibition at Raipur; NRI Karnail Singh Donates ₹50,000 to School

NRI ਕਰਨੈਲ ਸਿੰਘ ਵੱਲੋਂ ਸਕੂਲ ਦੀ ਬਿਹਤਰੀ ਲਈ ₹50,000 ਦੀ ਮਦਦ; ਸਾਇੰਸ ਅਧਿਆਪਕ ਜਗਜੀਤ ਸਿੰਘ ਦਾ ਵਿਸ਼ੇਸ਼ ਸਨਮਾਨ; ਰਾਏਪੁਰ ਸਕੂਲ ਨੇ ਹਾਸਲ ਕੀਤੀਆਂ 8 ਪਹਿਲੀਆਂ ਪੁਜ਼ੀਸ਼ਨਾਂ

DEO Prem Kumar Mittal Attends Science Exhibition at Raipur; NRI Karnail Singh Donates ₹50,000 to School

ਰੂਪਨਗਰ, 6 ਨਵੰਬਰ — ਸਰਕਾਰੀ ਹਾਈ ਸਕੂਲ ਰਾਏਪੁਰ ਵਿਖੇ ਰਾਸ਼ਟਰੀ ਆਵਿਸ਼ਕਾਰ ਅਭਿਆਨ (RAA) ਤਹਿਤ ਬਲਾਕ ਪੱਧਰੀ ਵਿਗਿਆਨ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ। ਇਹ ਪ੍ਰਦਰਸ਼ਨੀ SCERT ਪੰਜਾਬ ਦੀਆਂ ਹਦਾਇਤਾਂ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਰੂਪਨਗਰ ਸ੍ਰੀ ਪ੍ਰੇਮ ਕੁਮਾਰ ਮਿੱਤਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕਰਵਾਈ ਗਈ। ਇਸ ਮੌਕੇ ਸ੍ਰੀ ਪ੍ਰੇਮ ਕੁਮਾਰ ਮਿੱਤਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਬਲਾਕ ਤਖ਼ਤਗੜ੍ਹ ਦੇ ਲਗਭਗ ਸਾਰੇ ਸਕੂਲਾਂ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਪ੍ਰਦਰਸ਼ਨੀ ਵਿੱਚ ਮਿਡਲ ਵਿੰਗ ਦੇ ਲਗਭਗ 40 ਅਤੇ ਸੀਨੀਅਰ ਵਿੰਗ ਦੇ 35 ਦੇ ਕਰੀਬ ਵਿਗਿਆਨ ਮਾਡਲ ਪ੍ਰਦਰਸ਼ਿਤ ਕੀਤੇ ਗਏ।

DEO Prem Kumar Mittal Attends Science Exhibition at Raipur; NRI Karnail Singh Donates ₹50,000 to School

ਪ੍ਰਦਰਸ਼ਨੀ ਦਾ ਉਦਘਾਟਨ ਪਿੰਡ ਰਾਏਪੁਰ ਦੇ NRI ਸ੍ਰੀ ਕਰਨੈਲ ਸਿੰਘ ਵੱਲੋਂ ਕੀਤਾ ਗਿਆ। ਉਨ੍ਹਾਂ ਵਿਦਿਆਰਥੀਆਂ ਦੇ ਵਿਗਿਆਨਕ ਮਾਡਲਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਰਕਾਰੀ ਹਾਈ ਸਕੂਲ ਰਾਏਪੁਰ ਦੇ ਵਿਦਿਆਰਥੀ ਵਿਗਿਆਨ, ਵਿਪਰੋ ਅਰਥੀਅਨ ਅਵਾਰਡ, ਇੰਸਪਾਇਰ ਅਵਾਰਡ, ਸਾਇੰਸ ਡਰਾਮਾ, ਖੇਡਾਂ ਅਤੇ ਵਾਤਾਵਰਣ ਦੇ ਖੇਤਰ ਵਿੱਚ ਲਗਾਤਾਰ ਰਾਸ਼ਟਰੀ ਪੱਧਰ ‘ਤੇ ਪ੍ਰਾਪਤੀਆਂ ਕਰਕੇ ਪਿੰਡ ਅਤੇ ਇਲਾਕੇ ਦਾ ਨਾਮ ਰੌਸ਼ਨ ਕਰ ਰਹੇ ਹਨ।

DEO Prem Kumar Mittal Attends Science Exhibition at Raipur; NRI Karnail Singh Donates ₹50,000 to School

ਇਸ ਮੌਕੇ ਸ੍ਰੀ ਕਰਨੈਲ ਸਿੰਘ ਵੱਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਪ੍ਰੇਮ ਕੁਮਾਰ ਮਿੱਤਲ, ਸਕੂਲ ਮੁਖੀ ਸ੍ਰੀਮਤੀ ਏਕਤਾ ਭਾਰਦਵਾਜ ਅਤੇ ਬਲਾਕ ਨੋਡਲ ਅਫ਼ਸਰ ਪ੍ਰਿੰਸੀਪਲ ਸ੍ਰੀ ਜਗਤਾਰ ਸਿੰਘ ਦੀ ਮੌਜੂਦਗੀ ਵਿੱਚ ਸਕੂਲ ਅਤੇ ਵਿਦਿਆਰਥੀਆਂ ਦੀ ਬਿਹਤਰੀ ਲਈ ₹50,000 ਦੀ ਰਾਸ਼ੀ ਸਕੂਲ ਨੂੰ ਭੇਟ ਕੀਤੀ ਗਈ। ਇਸ ਤੋਂ ਇਲਾਵਾ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਵਿਗਿਆਨਕ ਗਤੀਵਿਧੀਆਂ, ਨਵੀਨਤਮ ਮਾਡਲਾਂ ਅਤੇ ਰਾਸ਼ਟਰੀ ਪੱਧਰ ਦੀਆਂ ਪ੍ਰਾਪਤੀਆਂ ਲਈ ਤਿਆਰ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਸਾਇੰਸ ਅਧਿਆਪਕ ਸ੍ਰੀ ਜਗਜੀਤ ਸਿੰਘ ਦਾ ਵਿਸ਼ੇਸ਼ ਸਨਮਾਨ ਵੀ ਕੀਤਾ।

DEO Prem Kumar Mittal Attends Science Exhibition at Raipur; NRI Karnail Singh Donates ₹50,000 to School

ਉਨ੍ਹਾਂ ਭਵਿੱਖ ਵਿੱਚ ਵੀ ਵਿਦਿਆਰਥੀਆਂ ਦੀ ਪੜ੍ਹਾਈ ਅਤੇ ਵਿਗਿਆਨਕ ਮਾਡਲਾਂ ਲਈ ਸਹਿਯੋਗ ਜਾਰੀ ਰੱਖਣ ਦਾ ਭਰੋਸਾ ਦਿੱਤਾ। ਜ਼ਿਕਰਯੋਗ ਹੈ ਕਿ ਸ੍ਰੀ ਕਰਨੈਲ ਸਿੰਘ ਪਹਿਲਾਂ ਵੀ ਸਕੂਲ ਵਿੱਚ ਪਾਣੀ ਦੀ ਸਹੂਲਤ ਲਈ ਇੱਕ ਲੱਖ ਰੁਪਏ ਦਾ ਯੋਗਦਾਨ ਦੇ ਚੁੱਕੇ ਹਨ।

DEO Prem Kumar Mittal Attends Science Exhibition at Raipur; NRI Karnail Singh Donates ₹50,000 to School

ਇਸ ਮੌਕੇ ਐਂਟੀ ਕਰੱਪਸ਼ਨ ਫਾਊਂਡੇਸ਼ਨ ਪੰਜਾਬ ਦੇ ਪ੍ਰਧਾਨ ਡਾ. ਅਵਿਨਾਸ਼ ਅਤੇ ਜਨਰਲ ਸਕੱਤਰ ਸ੍ਰੀ ਹੁਸਨ ਚੰਦ ਬਡਿਆਲ ਵੀ ਵਿਸ਼ੇਸ਼ ਤੌਰ ‘ਤੇ ਪਹੁੰਚੇ। ਉਨ੍ਹਾਂ ਵਿਦਿਆਰਥੀਆਂ ਦੇ ਮਾਡਲਾਂ ਦੀ ਸ਼ਲਾਘਾ ਕੀਤੀ ਅਤੇ ਸਕੂਲ ਦੀਆਂ ਪ੍ਰਾਪਤੀਆਂ ਨੂੰ ਉਤਸ਼ਾਹਿਤ ਕਰਨ ਲਈ ₹3,100 ਦੀ ਰਾਸ਼ੀ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਭੇਟ ਕੀਤੀ।

DEO Prem Kumar Mittal Attends Science Exhibition at Raipur; NRI Karnail Singh Donates ₹50,000 to School

ਮੁਕਾਬਲਿਆਂ ਦੇ ਨਤੀਜਿਆਂ ਵਿੱਚ ਸਰਕਾਰੀ ਹਾਈ ਸਕੂਲ ਰਾਏਪੁਰ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮਿਡਲ ਵਿੰਗ ਦੀਆਂ 6 ਥੀਮਾਂ ਵਿੱਚੋਂ 4 ਵਿੱਚ ਪਹਿਲਾ ਸਥਾਨ ਅਤੇ ਸੀਨੀਅਰ ਵਿੰਗ ਦੀਆਂ 4 ਥੀਮਾਂ ਵਿੱਚ ਪਹਿਲਾ ਸਥਾਨ ਅਤੇ ਇੱਕ ਥੀਮ ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਤਰ੍ਹਾਂ ਸਕੂਲ ਨੇ ਕੁੱਲ 8 ਪਹਿਲੀਆਂ ਅਤੇ ਇੱਕ ਤੀਜੀ ਪੁਜ਼ੀਸ਼ਨ ਹਾਸਲ ਕੀਤੀ। ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਹੁਣ ਜ਼ਿਲ੍ਹਾ ਪੱਧਰੀ ਵਿਗਿਆਨ ਪ੍ਰਦਰਸ਼ਨੀ ਵਿੱਚ ਬਲਾਕ ਦੀ ਨੁਮਾਇੰਦਗੀ ਕਰਨਗੇ।

ਪ੍ਰਦਰਸ਼ਨੀ ਵਿੱਚ ਵਿਦਿਆਰਥੀਆਂ ਦੇ ਮਾਡਲਾਂ ਦਾ ਮੁਲਾਂਕਣ ਕਰਨ ਲਈ ਲੈਕਚਰਾਰ ਸ੍ਰੀ ਸਤਨਾਮ ਸਿੰਘ (ਬਾਇਓਲੋਜੀ), ਗਰਲਜ਼ ਸਕੂਲ ਅਤੇ ਸ੍ਰੀ ਦੇਪੰਕਰ ਕੌਸ਼ਲ, ਸ੍ਰੀਮਤੀ ਅਨੁਜੋਤ ਕੌਰ, ਸ੍ਰੀਮਤੀ ਜਯੋਤੀ ਰਾਣੀ, ਸ੍ਰੀ ਰਾਜ ਕੁਮਾਰ (ਲਾਲਪੁਰ) ਅਤੇ ਸ੍ਰੀ ਸੰਦੀਪ ਸਿੰਘ (ਝੰਡੀਆਂ ਖੁਰਦ) ਨੇ ਜੱਜਾਂ ਵਜੋਂ ਆਪਣੀਆਂ ਸੇਵਾਵਾਂ ਨਿਭਾਈਆਂ। ਰਜਿਸਟ੍ਰੇਸ਼ਨ ਦੀ ਜ਼ਿੰਮੇਵਾਰੀ ਮੈਡਮ ਜਯੋਤੀ (ਸਰਥਲੀ) ਅਤੇ ਸ੍ਰੀ ਗੁਰਜੰਟ ਸਿੰਘ (ਖਰ ਬਠਰ) ਨੇ ਨਿਭਾਈ।

ਇਸ ਮੌਕੇ ਬਲਾਕ ਨੋਡਲ ਅਫ਼ਸਰ ਅਤੇ ਪ੍ਰਿੰਸੀਪਲ ਸ੍ਰੀ ਜਗਤਾਰ ਸਿੰਘ ਧਮਾਣਾ, ਬਲਾਕ ਰਿਸੋਰਸ ਕੋਆਰਡੀਨੇਟਰ ਸ੍ਰੀ ਸੁਖਦੇਵ ਸਿੰਘ ਅਤੇ ਸਰਕਾਰੀ ਹਾਈ ਸਕੂਲ ਰਾਏਪੁਰ ਦੀ ਮੁੱਖ ਅਧਿਆਪਿਕਾ ਸ੍ਰੀਮਤੀ ਏਕਤਾ ਭਾਰਦਵਾਜ ਵਿਸ਼ੇਸ਼ ਤੌਰ ‘ਤੇ ਮੌਜੂਦ ਰਹੇ। ਸਕੂਲ ਦੇ ਸਟਾਫ਼ ਵੱਲੋਂ ਵੀ ਪ੍ਰਦਰਸ਼ਨੀ ਨੂੰ ਸਫ਼ਲ ਬਣਾਉਣ ਲਈ ਵੱਖ-ਵੱਖ ਜ਼ਿੰਮੇਵਾਰੀਆਂ ਨਿਭਾਈਆਂ ਗਈਆਂ। ਸ੍ਰੀ ਮਨਮੋਹਨ ਸਿੰਘ, ਮਨਦੀਪ ਸਿੰਘ ਅਤੇ ਸ . ਸੁਖਵਿੰਦਰ ਸਿੰਘ ਨੇ ਰਿਫਰੈਸ਼ਮੈਂਟ ਅਤੇ ਖਾਣੇ ਦਾ ਪ੍ਰਬੰਧ ਕੀਤਾ। ਸ੍ਰੀਮਤੀ ਸੀਮਾ ਦੇਵੀ ਨੇ ਸਵਾਗਤ ਕਮੇਟੀ ਦੀ ਜ਼ਿੰਮੇਵਾਰੀ ਨਿਭਾਈ ਅਤੇ ਸ੍ਰੀ ਕੁਲਦੀਪ ਸਿੰਘ ਤੇ ਸ੍ਰੀਮਤੀ ਹਰਪ੍ਰੀਤ ਕੌਰ ਨੇ ਸਰਟੀਫਿਕੇਟਾਂ ਅਤੇ ਯਾਦਗਾਰੀ ਚਿੰਨ੍ਹਾਂ ਦੇ ਪ੍ਰਬੰਧ ਵਿੱਚ ਸਹਿਯੋਗ ਦਿੱਤਾ।

DEO Prem Kumar Mittal Attends Science Exhibition at Raipur; NRI Karnail Singh Donates ₹50,000 to School

ਸਕੂਲ ਦੀ ਮੁੱਖ ਅਧਿਆਪਿਕਾ ਸ੍ਰੀਮਤੀ ਏਕਤਾ ਭਾਰਦਵਾਜ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਪ੍ਰੇਮ ਕੁਮਾਰ ਮਿੱਤਲ, ਬਲਾਕ ਨੋਡਲ ਅਫ਼ਸਰ ਸ੍ਰੀ ਜਗਤਾਰ ਸਿੰਘ ਧਮਾਣਾ, ਸਮੂਹ ਸਕੂਲ ਮੁਖੀਆਂ, ਅਧਿਆਪਕਾਂ ਅਤੇ ਪਹੁੰਚੇ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਉਨ੍ਹਾਂ ਸਕੂਲ ਦੀਆਂ ਸ਼ਾਨਦਾਰ ਪ੍ਰਾਪਤੀਆਂ ਲਈ ਸਾਇੰਸ ਅਧਿਆਪਕ ਸ੍ਰੀ ਜਗਜੀਤ ਸਿੰਘ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।

ਇਸ ਮੌਕੇ ਇਹ ਵੀ ਉਜਾਗਰ ਹੋਇਆ ਕਿ ਪਿੰਡ ਰਾਏਪੁਰ ਦੇ ਲੋਕ, ਦਾਨੀ ਸੱਜਣ ਅਤੇ ਪੰਚਾਇਤਾਂ ਸਮੇਂ-ਸਮੇਂ ‘ਤੇ ਵਿਦਿਆਰਥੀਆਂ ਦੀਆਂ ਵਿਗਿਆਨਕ, ਵਾਤਾਵਰਣ ਅਤੇ ਹੋਰ ਖੇਤਰਾਂ ਦੀਆਂ ਪ੍ਰਾਪਤੀਆਂ ਨੂੰ ਸਨਮਾਨਿਤ ਕਰਕੇ ਉਨ੍ਹਾਂ ਦਾ ਹੌਸਲਾ ਵਧਾਉਂਦੇ ਹਨ। ਇਹ ਸਾਂਝ ਸਰਕਾਰੀ ਸਕੂਲਾਂ ਦੀ ਬਿਹਤਰੀ ਅਤੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਸਮਾਜ ਅਤੇ ਸਿੱਖਿਆ ਵਿਭਾਗ ਦੇ ਸਹਿਯੋਗ ਦੀ ਇੱਕ ਸ਼ਾਨਦਾਰ ਮਿਸਾਲ ਹੈ।

Leave a Comment

Your email address will not be published. Required fields are marked *

Scroll to Top