Rupnagar successfully concludes NCSC 2026. Govt Senior Secondary School Samlah wins first place in the senior category, while Govt High School Dasgranai tops the junior category.
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਮਲਾਹ (ਸੀਨੀਅਰ) ਅਤੇ ਸਰਕਾਰੀ ਹਾਈ ਸਕੂਲ ਦਸਗਰਾਂਈ (ਜੂਨੀਅਰ) ਨੇ ਪਹਿਲਾ ਸਥਾਨ ਹਾਸਲ ਕੀਤਾ — ਵਿਦਿਆਰਥੀਆਂ ਨੇ ਵਿਗਿਆਨਕ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ
ਰੂਪਨਗਰ, 24 ਅਕਤੂਬਰ 2026: ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਪ੍ਰੇਮ ਕੁਮਾਰ ਮਿੱਤਲ ਅਤੇ ਉਪ ਜਿਲ੍ਹਾ ਸਿੱਖਿਆ ਅਫ਼ਸਰ ਇੰਦਰਜੀਤ ਸਿੰਘ ਦੇ ਆਦੇਸ਼ਾਂ ਅਨੁਸਾਰ ਅਤੇ ਪ੍ਰਿੰਸੀਪਲ ਸੰਦੀਪ ਕੌਰ ਅਤੇ ਜ਼ਿਲ੍ਹਾ ਕੋਆਰਡੀਨੇਟਰ ਪ੍ਰਭਜੀਤ ਸਿੰਘ ਦੀ ਨਿਗਰਾਨੀ ਹੇਠ ਜ਼ਿਲ੍ਹਾ ਪੱਧਰੀ ਨੈਸ਼ਨਲ ਚਿਲਡਰਨਜ਼ ਸਾਇੰਸ ਕਾਂਗਰਸ (NCSC-2026) ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰਨਿਆ), ਰੂਪਨਗਰ ਵਿਖੇ ਸਫ਼ਲਤਾਪੂਰਵਕ ਕਰਵਾਈ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਇਸ ਪ੍ਰੋਗਰਾਮ ਦੇ ਮੀਡਿਆ ਕੋਆਰਡੀਨੇਟਰ ਦਿਸ਼ਾਂਤ ਮਹਿਤਾ ਨੇ ਦੱਸਿਆ ਕਿ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ (PSCST), ਚੰਡੀਗੜ੍ਹ ਦੀਆਂ ਹਦਾਇਤਾਂ ਅਨੁਸਾਰ ਕਰਵਾਏ ਗਏ ਇਸ ਮੁਕਾਬਲੇ ਵਿੱਚ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਵਿਦਿਆਰਥੀਆਂ ਵੱਲੋਂ ਆਪਣੇ ਮੌਲਿਕ ਵਿਗਿਆਨਕ ਪ੍ਰੋਜੈਕਟਾਂ ਰਾਹੀਂ ਸਥਾਨਕ ਸਮੱਸਿਆਵਾਂ ਦੀ ਪਛਾਣ ਕਰਦਿਆਂ ਉਨ੍ਹਾਂ ਦੇ ਵਿਗਿਆਨਕ ਹੱਲ ਪੇਸ਼ ਕੀਤੇ ਗਏ।
ਮੁੱਖ ਨਤੀਜੇ (ਵਿਜੇਤਾ)
ਸੀਨੀਅਰ ਗਰੁੱਪ (14–17 ਸਾਲ)
ਪਹਿਲਾ ਸਥਾਨ: ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸਮਲਾਹ
– ਵਿਦਿਆਰਥੀ: ਅਮਨਦੀਪ ਅਤੇ ਬੰਦਨਾ
– ਗਾਈਡ ਅਧਿਆਪਕ: ਧਰਮਿੰਦਰ ਕੌਰ (ਸਾਇੰਸ ਮਿਸਟ੍ਰੈੱਸ)
ਦੂਸਰਾ ਸਥਾਨ: ਜ਼ੀਨੀਅਸ ਇੰਟਰਨੈਸ਼ਨਲ ਪਬਲਿਕ ਸਕੂਲ, ਸੋਲਖਿਆਂ
ਸੀਰਤ ਪ੍ਰੀਤ ਕੌਰ ਅਤੇ ਤਨੀਆ ਧੀਮਾਨ
ਗਾਈਡ ਅਧਿਆਪਕ ਮਹਿਤਾਬ ਸਿੰਘ ਖਾਲਸਾ
ਤੀਸਰਾ ਸਥਾਨ: ਬਾਬਾ ਗੁਰਦਿੱਤਾ ਜੀ ਪਬਲਿਕ ਸਕੂਲ, ਜਿੰਦਵੜੀ
– ਵਿਦਿਆਰਥੀ: ਜਸਕਿਰਨ ਕੌਰ ਅਤੇ ਅਸ਼ਵਿੰਦਰ ਕੌਰ
– ਗਾਈਡ ਅਧਿਆਪਕ: ਕਾਮਿਆ (ਟੀ.ਜੀ.ਟੀ. ਸਾਇੰਸ)
ਜੂਨੀਅਰ ਗਰੁੱਪ (10–14 ਸਾਲ)
ਪਹਿਲਾ ਸਥਾਨ: ਸਰਕਾਰੀ ਹਾਈ ਸਕੂਲ ਦਸਗਰਾਂਈ
– ਵਿਦਿਆਰਥੀ: ਮਨਪ੍ਰੀਤ ਕੌਰ ਅਤੇ ਹਰਨੀਤ ਕੌਰ
– ਗਾਈਡ ਅਧਿਆਪਕ: ਸ਼੍ਰੀਮਤੀ ਅਮਰਜੀਤ ਕੌਰ (ਸਾਇੰਸ ਮਿਸਟ੍ਰੈੱਸ)
–
ਦੂਸਰਾ ਸਥਾਨ: ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਹਫ਼ੀਜ਼ਾਬਾਦ
– ਵਿਦਿਆਰਥੀ: ਜਸ਼ਨਦੀਪ ਸਿੰਘ ਅਤੇ ਸਹਿਜਪ੍ਰੀਤ ਸਿੰਘ
– ਗਾਈਡ ਅਧਿਆਪਕ: ਅਨੁਪਮ (ਸਾਇੰਸ ਮਿਸਟ੍ਰੈੱਸ)
ਤੀਸਰਾ ਸਥਾਨ: ਸਰਕਾਰੀ ਹਾਈ ਸਕੂਲ ਬੜਵਾ
– ਵਿਦਿਆਰਥੀ: ਪੂਰਵੀ ਧੀਮਾਨ ਅਤੇ ਜਸਮੀਤ ਕੌਰ
– ਗਾਈਡ ਅਧਿਆਪਕ: ਅਮਨਦੀਪ ਕੌਰ (ਸਾਇੰਸ ਮਿਸਟ੍ਰੈੱਸ)

ਮੁਕਾਬਲੇ ਵਿੱਚ ਜੂਨੀਅਰ ਗਰੁੱਪ (10 ਤੋਂ 14 ਸਾਲ) ਅਤੇ ਸੀਨੀਅਰ ਗਰੁੱਪ (14 ਤੋਂ 17 ਸਾਲ) ਦੇ ਵਿਦਿਆਰਥੀਆਂ ਨੇ ਭਾਗ ਲਿਆ। NCSC ਪੋਰਟਲ ਉੱਤੇ ਆਨਲਾਈਨ ਅਪਰੂਵ ਹੋਏ ਪ੍ਰੋਜੈਕਟਾਂ ਨੂੰ ਹੀ ਮੁਕਾਬਲੇ ਵਿੱਚ ਸ਼ਾਮਲ ਕੀਤਾ ਗਿਆ। ਹਰ ਪ੍ਰੋਜੈਕਟ ਟੀਮ ਵਿੱਚ ਵੱਧ ਤੋਂ ਵੱਧ ਦੋ ਬਾਲ ਵਿਗਿਆਨੀ ਅਤੇ ਇੱਕ ਗਾਈਡ ਅਧਿਆਪਕ ਸ਼ਾਮਲ ਸਨ।
ਮੁਲਾਂਕਣ ਦੌਰਾਨ ਪ੍ਰੋਜੈਕਟਾਂ ਦੀ ਮੌਲਿਕਤਾ, ਸਥਾਨਕ ਸਮੱਸਿਆਵਾਂ ਦੇ ਹੱਲ ਦੀ ਉਪਯੋਗਤਾ, ਵਿਗਿਆਨਕ ਦ੍ਰਿਸ਼ਟੀਕੋਣ ਅਤੇ ਵਿਦਿਆਰਥੀਆਂ ਦੀ ਪੇਸ਼ਕਾਰੀ ਨੂੰ ਮੁੱਖ ਆਧਾਰ ਬਣਾਇਆ ਗਿਆ। ਜ਼ਿਲ੍ਹਾ ਪੱਧਰ ’ਤੇ ਮੋਹਰੀ ਰਹਿਣ ਵਾਲੇ ਪ੍ਰੋਜੈਕਟਾਂ ਦੀ ਚੋਣ ਅਗਲੇ ਪੜਾਅ ਵਿੱਚ ਰਾਜ ਪੱਧਰੀ ਮੁਕਾਬਲੇ ਲਈ ਕੀਤੀ ਜਾਵੇਗੀ।
ਮੁਕਾਬਲੇ ਨੂੰ ਸੁਚਾਰੂ ਢੰਗ ਨਾਲ ਸੰਪੰਨ ਕਰਵਾਉਣ ਲਈ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਤੋਂ ਅਧਿਆਪਕਾਂ ਦੀਆਂ ਵੱਖ-ਵੱਖ ਡਿਊਟੀਆਂ ਲਗਾਈਆਂ ਗਈਆਂ। ਸ਼੍ਰੀ ਵਿਵੇਕ ਕੁਮਾਰ ਸ਼ਰਮਾ, ਐਸ.ਐਸ. ਮਾਸਟਰ, ਸਮਿਸ ਗੱਗੋਂ ਵੱਲੋਂ ਸੀਨੀਅਰ ਵਰਗ ਦੀ ਰਜਿਸਟ੍ਰੇਸ਼ਨ ਅਤੇ ਟਾਈਮ ਕੀਪਰ ਦੀ ਡਿਊਟੀ ਨਿਭਾਈ ਗਈ। ਸ਼੍ਰੀ ਰਮਨ ਕੁਮਾਰ, ਸਾਇੰਸ ਮਾਸਟਰ, ਸਸਸਸ ਫੂਲਪੁਰ ਗਰੇਵਾਲ ਵੱਲੋਂ ਜੂਨੀਅਰ ਵਰਗ ਦੀ ਰਜਿਸਟ੍ਰੇਸ਼ਨ ਦੀ ਡਿਊਟੀ ਨਿਭਾਈ ਗਈ। ਜੱਜਮੈਂਟ ਲਈ ਸ਼੍ਰੀ ਸਤਨਾਮ ਸਿੰਘ, ਲੈਕਚਰਾਰ ਬਾਇਓਲੋਜੀ, ਸਸਸਸ ਤਖਤਗੜ੍ਹ, ਸ਼੍ਰੀ ਯਾਦਵਿੰਦਰ ਸਿੰਘ, ਲੈਕਚਰਾਰ ਕੈਮਿਸਟਰੀ, ਸਸਸਸ ਫੂਲਪੁਰ ਗਰੇਵਾਲ ਅਤੇ ਸ਼੍ਰੀਮਤੀ ਸੀਮਾ ਚੋਪੜਾ, ਲੈਕਚਰਾਰ ਫਿਜ਼ਿਕਸ, ਸ਼ਸਕਸ (ਕੰਨਿਆ) ਰੂਪਨਗਰ ਨੇ ਆਪਣੀ ਜ਼ਿੰਮੇਵਾਰੀ ਨਿਭਾਈ। ਸ਼੍ਰੀ ਸੰਜੀਵ ਕੁਮਾਰ, ਐਸ.ਐਸ. ਮਾਸਟਰ, ਸਮਿਸ ਠੌਣਾ ਵੱਲੋਂ ਰਿਫਰੈਸ਼ਮੈਂਟ, ਸ਼੍ਰੀ ਸੁਖਜੀਤ ਸਿੰਘ, ਐਸ.ਐਸ. ਮਾਸਟਰ, ਸਮਿਸ ਅਲੀਪੁਰ ਵੱਲੋਂ ਸਰਟੀਫੀਕੇਸ਼ਨ ਅਤੇ ਸ਼੍ਰੀਮਤੀ ਜਪਤਿੰਦਰ ਕੌਰ, ਲੈਕਚਰਾਰ ਬਾਇਓਲੋਜੀ, ਸਸਸਸ (ਕੰਨਿਆ) ਰੂਪਨਗਰ ਵੱਲੋਂ ਸਟੇਜ ਸਕੱਤਰ ਦੀ ਡਿਊਟੀ ਨਿਭਾਈ ਗਈ। ਇਸ ਤੋਂ ਇਲਾਵਾ ਸ਼੍ਰੀ ਦਿਸ਼ਾਂਤ ਮਹਿਤਾ, ਕੰਪਿਊਟਰ ਫੈਕਲਟੀ, ਸਸਸਸ (ਕੰਨਿਆ) ਨੰਗਲ ਵੱਲੋਂ ਮੀਡੀਆ ਕਵਰੇਜ ਦੀ ਜ਼ਿੰਮੇਵਾਰੀ ਬਾਖੂਬੀ ਨਿਭਾਈ ਗਈ।
ਸਮੁੱਚੇ ਤੌਰ ’ਤੇ ਨੈਸ਼ਨਲ ਚਿਲਡਰਨਜ਼ ਸਾਇੰਸ ਕਾਂਗਰਸ-2026 ਦਾ ਆਯੋਜਨ ਸੁਚਾਰੂ ਅਤੇ ਸਫ਼ਲਤਾਪੂਰਵਕ ਸੰਪੰਨ ਹੋਇਆ। ਇਸ ਮੌਕੇ ਵਿਦਿਆਰਥੀਆਂ ਵਿੱਚ ਵਿਗਿਆਨਕ ਸੋਚ, ਖੋਜੀ ਰੁਝਾਨ ਅਤੇ ਨਵੀਆਂ ਸੰਭਾਵਨਾਵਾਂ ਪ੍ਰਤੀ ਉਤਸ਼ਾਹ ਦੇਖਣ ਨੂੰ ਮਿਲਿਆ।
32ਵੀਂ ਨੈਸ਼ਨਲ ਚਿਲਡਰਨਜ਼ ਸਾਇੰਸ ਕਾਂਗਰਸ (NCSC) – ਰੂਪਨਗਰ ਤਹਿਤ ਜੂਨੀਅਰ ਅਤੇ ਸੀਨੀਅਰ ਗਰੁੱਪਾਂ ਵਿਚ ਰੂਪਨਗਰ ਜ਼ਿਲ੍ਹੇ ਦੇ ਵੱਖ-ਵੱਖ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਨੇ ਭਾਗ ਲਿਆ!
1. ਜ਼ੀਨੀਅਸ ਇੰਟਰਨੈਸ਼ਨਲ ਪਬਲਿਕ ਸਕੂਲ
– ਵਿਦਿਆਰਥੀ: ਸਿਰਤਪ੍ਰੀਤ ਕੌਰ ਅਤੇ ਤਾਨੀਆ ਧੀਮਾਨ
– ਗਾਈਡ ਅਧਿਆਪਕ: ਮਹਿਤਾਬ ਸਿੰਘ ਖਾਲਸਾ (ਪੀ.ਜੀ.ਟੀ. ਫਿਜ਼ਿਕਸ)
2. ਸਾਹਿਬਜ਼ਾਦਾ ਜੁਝਾਰ ਸਿੰਘ ਅਕੈਡਮੀ, ਭੈਰੋਂਮਾਜਰਾ
– ਵਿਦਿਆਰਥੀ: ਜਸਕਰਨ ਸਿੰਘ ਅਤੇ ਗੁਰਮਨ ਸਿੰਘ
– ਗਾਈਡ ਅਧਿਆਪਕ: ਅਮਨਪ੍ਰੀਤ ਕੌਰ ਲੌਂਗੀਆ (ਟੀ.ਜੀ.ਟੀ. ਸਾਇੰਸ)
– ਵਿਦਿਆਰਥੀ: ਰਾਜਵੀਰ ਕੌਰ ਅਤੇ ਗੁਰਮੰਨਤ ਕੌਰ
– ਗਾਈਡ ਅਧਿਆਪਕ: ਅਮਨਪ੍ਰੀਤ ਕੌਰ ਲੌਂਗੀਆ (ਟੀ.ਜੀ.ਟੀ. ਸਾਇੰਸ)
3. ਪੰਜਾਬ ਨੈਸ਼ਨਲ ਪਬਲਿਕ ਸਕੂਲ, ਬਹਿਰਾਮਪੁਰ
– ਵਿਦਿਆਰਥੀ: ਸਿਰਤ ਧੀਮਾਨ ਅਤੇ ਸਿਮਰਨਜੀਤ ਕੌਰ
– ਗਾਈਡ ਅਧਿਆਪਕ: ਗੁਰਦੀਪ ਸਿੰਘ (ਪੀ.ਜੀ.ਟੀ. ਫਿਜ਼ਿਕਸ)
4. ਡੀ.ਏ.ਵੀ. ਪਬਲਿਕ ਸਕੂਲ, ਰੋਪੜ
– ਵਿਦਿਆਰਥੀ: ਜਾਰਾ ਖ਼ਾਤੂਨ ਅਤੇ ਕ੍ਰਿਸ਼ੀ
– ਗਾਈਡ ਅਧਿਆਪਕ: ਰਿਤੂ ਸ਼ਰਮਾ (ਪੀ.ਜੀ.ਟੀ. ਬਾਇਓਲੋਜੀ)
– ਵਿਦਿਆਰਥੀ: ਦੀਪਕ ਤਿਵਾੜੀ ਅਤੇ ਜੈਤਿਕ ਤਿਵਾੜੀ
– ਗਾਈਡ ਅਧਿਆਪਕ: ਪ੍ਰਿਆ ਕੱਕੜ (ਟੀ.ਜੀ.ਟੀ. ਸਾਇੰਸ)
5. ਸ਼੍ਰੀ ਗੁਰੂ ਰਾਮ ਰਾਏ ਪਬਲਿਕ ਸਕੂਲ, ਕਕਰਾਲਾ ਭਰਤਗੜ੍ਹ
– ਵਿਦਿਆਰਥੀ: ਕਸ਼ਿਸ਼ ਅਤੇ ਗੀਤਾਂਸ਼ੀ
– ਗਾਈਡ ਅਧਿਆਪਕ: ਪੂਜਾ ਸ਼ਰਮਾ (ਟੀ.ਜੀ.ਟੀ. ਸਾਇੰਸ)
6. ਸੇਂਟ ਕਾਰਮਲ ਸਕੂਲ, ਰੂਪਨਗਰ
– ਵਿਦਿਆਰਥੀ: ਹੰਸ਼ਿਤਾ ਅਤੇ ਆਯੁਸ਼ੀ ਸ਼ਰਮਾ
– ਗਾਈਡ ਅਧਿਆਪਕ: ਅਨੁਪਮਾ ਸ਼ਰਮਾ (ਟੀ.ਜੀ.ਟੀ. ਸਾਇੰਸ)
– ਵਿਦਿਆਰਥੀ: ਅਸ਼ਵੀਨ ਕੌਰ ਅਤੇ ਇਸ਼ਮੀਤ ਕੌਰ
– ਗਾਈਡ ਅਧਿਆਪਕ: ਅਨੁਪਮਾ ਸ਼ਰਮਾ (ਟੀ.ਜੀ.ਟੀ. ਸਾਇੰਸ)
7. ਸੇਂਟ ਫ਼ਰੀਦ ਵਰਲਡ ਸਕੂਲ, ਰੂਪਨਗਰ
– ਵਿਦਿਆਰਥੀ: ਜਸਲੀਨ ਕੌਰ ਅਤੇ ਅਨਮੋਲਪ੍ਰੀਤ ਸਿੰਘ
– ਗਾਈਡ ਅਧਿਆਪਕ: ਨਵਨੀਤ ਕੌਰ (ਪੀ.ਜੀ.ਟੀ. ਬਾਇਓਲੋਜੀ)
– ਵਿਦਿਆਰਥੀ: ਲਵਲੀਨ ਕੌਰ ਅਤੇ ਕੀਰਤ
– ਗਾਈਡ ਅਧਿਆਪਕ: ਨਵਨੀਤ ਕੌਰ (ਪੀ.ਜੀ.ਟੀ. ਬਾਇਓਲੋਜੀ)
8. ਬਾਬਾ ਗੁਰਦਿੱਤਾ ਜੀ ਪਬਲਿਕ ਸਕੂਲ, ਜਿੰਦਵੜੀ
– ਵਿਦਿਆਰਥੀ: ਪਲਕ ਚੌਧਰੀ ਅਤੇ ਸਤਵਿੰਦਰ ਕੌਰ
– ਗਾਈਡ ਅਧਿਆਪਕ: ਕਾਮਿਆ (ਟੀ.ਜੀ.ਟੀ. ਸਾਇੰਸ)
– ਵਿਦਿਆਰਥੀ: ਗੁਰਲੀਨ ਕੌਰ ਅਤੇ ਅੰਸ਼ਿਕਾ ਚੌਧਰੀ
– ਗਾਈਡ ਅਧਿਆਪਕ: ਪ੍ਰਤਿਭਾ ਜੋਤੀ (ਟੀ.ਜੀ.ਟੀ. ਸਾਇੰਸ)
– ਵਿਦਿਆਰਥੀ: ਜਸਕੀਰਨ ਕੌਰ ਅਤੇ ਅਸ਼ਵਿੰਦਰ ਕੌਰ
– ਗਾਈਡ ਅਧਿਆਪਕ: ਸ਼੍ਰੀਮਤੀ ਕਾਮਿਆ (ਟੀ.ਜੀ.ਟੀ. ਸਾਇੰਸ)
– ਵਿਦਿਆਰਥੀ: ਰਜਨੀ ਦੇਵੀ ਅਤੇ ਨਿਹਾਰਿਕਾ ਦੇਵੀ
– ਗਾਈਡ ਅਧਿਆਪਕ: ਨਵਦੀਪ ਕੌਰ (ਟੀ.ਜੀ.ਟੀ. ਸਾਇੰਸ)
9. ਸਰਕਾਰੀ ਹਾਈ ਸਕੂਲ ਦਸਗਰਾਂਈ
– ਵਿਦਿਆਰਥੀ: ਮਨਪ੍ਰੀਤ ਕੌਰ ਅਤੇ ਹਰਮੀਤ ਕੌਰ
– ਗਾਈਡ ਅਧਿਆਪਕ: ਸ਼੍ਰੀਮਤੀ ਅਮਰਜੀਤ ਕੌਰ (ਸਾਇੰਸ ਮਿਸਟ੍ਰੈੱਸ)
– ਵਿਦਿਆਰਥੀ: ਹਰਸ਼ਨ ਸਿੰਘ ਅਤੇ ਵਰੁਣ ਚੌਧਰੀ
– ਗਾਈਡ ਅਧਿਆਪਕ: ਸ਼ਾਲੂ ਸੋਨੀ (ਸਾਇੰਸ ਮਿਸਟ੍ਰੈੱਸ)
10. ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸਮਲਾਹ
– ਵਿਦਿਆਰਥੀ: ਅਮਨਦੀਪ ਅਤੇ ਬੰਦਨਾ
– ਗਾਈਡ ਅਧਿਆਪਕ: ਧਰਮਿੰਦਰ ਕੌਰ (ਸਾਇੰਸ ਮਿਸਟ੍ਰੈੱਸ)
11. ਸੰਤ ਕਰਮ ਸਿੰਘ ਅਕੈਡਮੀ, ਸ਼ਾਮਪੁਰਾ
– ਵਿਦਿਆਰਥੀ: ਪ੍ਰਾਚੀ ਚੌਧਰੀ ਅਤੇ ਲਵਪ੍ਰੀਤ ਦੱਤ
– ਗਾਈਡ ਅਧਿਆਪਕ: ਸ਼੍ਰੀਮਤੀ ਵਿਪਨਦੀਪ ਕੌਰ (ਟੀ.ਜੀ.ਟੀ. ਸਾਇੰਸ)
– ਵਿਦਿਆਰਥੀ: ਮਨਤਵੀਰ ਸਿੰਘ ਅਤੇ ਹਰਨੂਰਪ੍ਰੀਤ ਸਿੰਘ
– ਗਾਈਡ ਅਧਿਆਪਕ: ਲਖਵਿੰਦਰ ਕੌਰ
– ਵਿਦਿਆਰਥੀ: ਜਗਮੰਦੀਪ ਕੌਰ ਅਤੇ ਪ੍ਰਭਲੀਨ ਕੌਰ
– ਗਾਈਡ ਅਧਿਆਪਕ: ਸ਼੍ਰੀਮਤੀ ਵਿਪਨਦੀਪ ਕੌਰ (ਟੀ.ਜੀ.ਟੀ. ਸਾਇੰਸ)
12. ਸਰਕਾਰੀ ਹਾਈ ਸਕੂਲ ਕੋਟਲਾ ਪਾਵਰ ਹਾਊਸ
– ਵਿਦਿਆਰਥੀ: ਮਨਜੋਤ ਕੌਰ ਅਤੇ ਅਰਨਵ ਸੈਣੀ
– ਗਾਈਡ ਅਧਿਆਪਕ: ਜੋਤੀ ਬਾਲਾ (ਸਾਇੰਸ ਮਿਸਟ੍ਰੈੱਸ)
– ਵਿਦਿਆਰਥੀ: ਅਵਨੀਤ ਮਾਂਗਟ ਅਤੇ ਸਚਿਨ ਸ਼ਰਮਾ
– ਗਾਈਡ ਅਧਿਆਪਕ: ਜੋਤੀ ਬਾਲਾ (ਸਾਇੰਸ ਮਿਸਟ੍ਰੈੱਸ)
13. ਐੱਮ.ਬੀ.ਐੱਸ.ਬੀ.ਐੱਨ.ਬੀ. ਕਾਲਜ, ਟਿੱਬਾ ਨੰਗਲ
– ਵਿਦਿਆਰਥੀ: ਸਹਿਜਪ੍ਰੀਤ ਸਿੰਘ ਅਤੇ ਕਰਨਵੀਰ ਸਿੰਘ
– ਗਾਈਡ ਅਧਿਆਪਕ: ਹਰਜੋਤ ਕੌਰ (ਪੀ.ਜੀ.ਟੀ. ਬਾਇਓਲੋਜੀ)
14. ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ, ਘਨੌਲੀ
– ਵਿਦਿਆਰਥੀ: ਵਰੁਣ ਅਤੇ ਇਰਾਨ
– ਗਾਈਡ ਅਧਿਆਪਕ: ਸਮਾਰਟੀ ਸਚਦੇਵ
15. ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਹਫ਼ੀਜ਼ਾਬਾਦ
– ਵਿਦਿਆਰਥੀ: ਜਸ਼ਨਦੀਪ ਸਿੰਘ ਅਤੇ ਸਹਿਜਪ੍ਰੀਤ ਸਿੰਘ
– ਗਾਈਡ ਅਧਿਆਪਕ: ਅਨੁਪਮ (ਸਾਇੰਸ ਮਿਸਟ੍ਰੈੱਸ)
16. ਸਰਕਾਰੀ ਸੀਨੀਅਰ ਸੈਕੰਡਰੀ ਸਕੂਲ. ਢੰਗਰਾਲੀ, ਰੂਪਨਗਰ
– ਵਿਦਿਆਰਥੀ: ਮਾਨਵੀ ਅਤੇ ਅਰਸ਼ਪ੍ਰੀਤ ਕੌਰ
– ਗਾਈਡ ਅਧਿਆਪਕ: ਅਪਰਾਜਿਤਾ ਠਾਕੁਰ (ਸਾਇੰਸ ਮਿਸਟ੍ਰੈੱਸ)
– ਵਿਦਿਆਰਥੀ: ਸਾਹਿਬਜੋਤ ਸਿੰਘ ਅਤੇ ਸਤਨਾਮ ਸਿੰਘ
– ਗਾਈਡ ਅਧਿਆਪਕ: ਅਪਰਾਜਿਤਾ ਠਾਕੁਰ (ਸਾਇੰਸ ਮਿਸਟ੍ਰੈੱਸ)
17. ਸੰਤ ਬਾਬਾ ਪਿਆਰਾ ਸਿੰਘ ਸੀਨੀਅਰ ਸੈਕੰਡਰੀ ਸਕੂਲ, ਚਮਕੌਰ ਸਾਹਿਬ
– ਵਿਦਿਆਰਥੀ: ਰਣਦੀਪ ਕੌਰ ਅਤੇ ਕਮਲਪ੍ਰੀਤ ਸਿੰਘ ਰੇਹਲ
– ਗਾਈਡ ਅਧਿਆਪਕ: ਰਣਦੀਪ ਕੌਰ
– ਵਿਦਿਆਰਥੀ: ਅਵਰੀਤ ਕੌਰ ਅਤੇ ਸੁਖਮੀਤ ਕੌਰ
– ਗਾਈਡ ਅਧਿਆਪਕ: ਅਮਨਵੀਰ ਕੌਰ
– ਵਿਦਿਆਰਥੀ: ਰਣਦੀਪ ਕੌਰ ਅਤੇ ਮੰਨਤਪ੍ਰੀਤ ਕੌਰ
– ਗਾਈਡ ਅਧਿਆਪਕ: ਰਣਦੀਪ ਕੌਰ
– ਵਿਦਿਆਰਥੀ: ਹਰਸ਼ਦੀਪ ਕੌਰ ਅਤੇ ਜਸ਼ਨਪ੍ਰੀਤ ਕੌਰ
– ਗਾਈਡ ਅਧਿਆਪਕ: ਮਿਸ ਅਮਨਵੀਰ ਕੌਰ
18. ਸਰਕਾਰੀ ਹਾਈ ਸਕੂਲ ਬੜਵਾ
– ਵਿਦਿਆਰਥੀ: ਪੂਰਵੀ ਧੀਮਾਨ ਅਤੇ ਜਸਮੀਤ ਕੌਰ
– ਗਾਈਡ ਅਧਿਆਪਕ: ਅਮਨਦੀਪ ਕੌਰ (ਸਾਇੰਸ ਮਿਸਟ੍ਰੈੱਸ)



































