ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਗਿਆਨ ਪ੍ਰਦਰਸ਼ਨੀ: 32 ਸਕੂਲਾਂ ਦੇ ਵਿਦਿਆਰਥੀਆਂ ਨੇ ਦਿਖਾਈ ਪ੍ਰਤਿਭਾ


Block Level Science Exhibition 2026-27 at Sri Anandpur Sahib: 32 Schools Participate

Block Level Science Exhibition 2026-27 at Sri Anandpur Sahib: 32 Schools Participate, anamika shamra , neeraj kumar verma, Principal Neeraj Kumar Verma, harsimran , gorav AIF

ਸ੍ਰੀ ਅਨੰਦਪੁਰ ਸਾਹਿਬ, 4 ਨਵੰਬਰ : ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਸ੍ਰੀ ਅਨੰਦਪੁਰ ਸਾਹਿਬ ਵਿਖੇ ਬਲਾਕ ਪੱਧਰੀ ਵਿਗਿਆਨ ਪ੍ਰਦਰਸ਼ਨੀ (ਮਿਡਲ ਪੱਧਰ) 2026–27 ਦਾ ਆਯੋਜਨ ਕੀਤਾ ਗਿਆ। ਪ੍ਰਦਰਸ਼ਨੀ ਦਾ ਥੀਮ “ਸਾਇੰਸ, ਟੈਕਨਾਲੋਜੀ ਐਂਡ ਇਨੋਵੇਸ਼ਨ ਫਾਰ ਸਸਟੇਨੇਬਲ ਐਂਡ ਵਿਕਸਿਤ ਭਾਰਤ” ਸੀ।

ਇਸ ਮੌਕੇ ਲਗਭਗ 32 ਸਕੂਲਾਂ ਦੇ ਵਿਦਿਆਰਥੀਆਂ ਨੇ ਛੇ ਸਬ-ਥੀਮਾਂ ਹੇਠ ਆਪਣੇ ਮਾਡਲ ਪੇਸ਼ ਕੀਤੇ ਅਤੇ ਵਿਗਿਆਨਕ ਸਿਰਜਣਾਤਮਕਤਾ ਦਾ ਪ੍ਰਦਰਸ਼ਨ ਕੀਤਾ।

ਪਹਿਲੇ ਇਨਾਮ ਜੇਤੂ:

ਆਰਟੀਫੀਸ਼ੀਅਲ ਇੰਟੈਲੀਜੈਂਸ: ਹਰਸੀਰਤ ਕੌਰ ਰਾਣਾ (ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਸ੍ਰੀ ਅਨੰਦਪੁਰ ਸਾਹਿਬ)

ਗ੍ਰੀਨ ਟੈਕਨਾਲੋਜੀ: ਮਿਹਕਪ੍ਰੀਤ ਕੌਰ (ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਸ੍ਰੀ ਅਨੰਦਪੁਰ ਸਾਹਿਬ)

ਹੈਲਥ ਐਂਡ ਹਾਈਜੀਨ: ਨੈਤਿਕ ਸ਼ਰਮਾ (ਸਰਕਾਰੀ ਮਿਡਲ ਸਕੂਲ, ਜਾਂਦਲਾ)

ਇੰਡੀਜੀਨਸ ਐਗਰੀਕਲਚਰ ਪ੍ਰੈਕਟਿਸਜ਼: ਨਮਨਜੋਤ ਸਿੰਘ (ਸਰਕਾਰੀ ਹਾਈ ਸਕੂਲ, ਦਸਗਰਾਂਈ)

ਸਾਇੰਸ ਫਾਰ ਰੂਰਲ ਟ੍ਰਾਂਸਫਾਰਮੇਸ਼ਨ: ਹਰਨੂਰ ਕੌਰ (ਸਰਕਾਰੀ ਹਾਈ ਸਕੂਲ, ਮਟੌਰ)

ਡਿਜ਼ਾਸਟਰ ਮੈਨੇਜਮੈਂਟ: ਜਸਪ੍ਰੀਤ ਕੌਰ (ਸਰਕਾਰੀ ਹਾਈ ਸਕੂਲ, ਦਸਗਰਾਂਈ)

ਇਹ ਜੇਤੂ ਵਿਦਿਆਰਥੀ ਹੁਣ ਜ਼ਿਲ੍ਹਾ ਪੱਧਰੀ ਪ੍ਰਦਰਸ਼ਨੀ ਵਿੱਚ ਹਿੱਸਾ ਲੈਣਗੇ।

ਪ੍ਰਦਰਸ਼ਨੀ ਦਾ ਮੁਲਾਂਕਣ ਪਰਮਿੰਦਰ ਕੌਰ (ਲੈਕਚਰਰ ਫਿਜ਼ਿਕਸ), ਸ੍ਰੀਮਤੀ ਨੀਲੂ ਸ਼ਰਮਾ (ਸਾਇੰਸ ਮਿਸਟ੍ਰੈਸ), ਹਰਸਿਮਰਨ ਸਿੰਘ ਅਤੇ ਕਿਰਨ ਧੀਮਾਨ (ਸਾਇੰਸ ਮਾਸਟਰ) ਵੱਲੋਂ ਕੀਤਾ ਗਿਆ।

ਪ੍ਰਿੰਸੀਪਲ ਨੀਰਜ ਕੁਮਾਰ ਵਰਮਾ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਜਿਹੀਆਂ ਪ੍ਰਦਰਸ਼ਨੀਆਂ ਉਨ੍ਹਾਂ ਵਿੱਚ ਵਿਗਿਆਨਕ ਰੁਝਾਨ ਅਤੇ ਆਤਮ-ਵਿਸ਼ਵਾਸ ਵਧਾਉਂਦੀਆਂ ਹਨ। ਇਸ ਮੌਕੇ ਸਾਇੰਸ ਮਿਸਟ੍ਰੈਸ ਅਨਾਮਿਕਾ ਸ਼ਰਮਾ, ਰਜਨੀ ਬਾਲਾ, ਪੂਨਮ ਕੋਹਲੀ ਅਤੇ ਸਕੂਲ ਦਾ ਹੋਰ ਸਟਾਫ ਵੀ ਮੌਜੂਦ ਸੀ।

Leave a Comment

Your email address will not be published. Required fields are marked *

Scroll to Top