ਨੰਗਲ ਬਲਾਕ ਪੱਧਰੀ ਵਿਗਿਆਨ ਪ੍ਰਦਰਸ਼ਨੀ ਵਿੱਚ ਵਿਦਿਆਰਥੀਆਂ ਨੇ ਆਪਣੀ ਵਿਗਿਆਨਕ ਪ੍ਰਤਿਭਾ ਦਾ ਕੀਤਾ ਸ਼ਾਨਦਾਰ ਪ੍ਰਦਰਸ਼ਨ


Students Showcase Scientific Talent at Nangal Block-Level Science Exhibition

IMG 20261106 WA0021

ਨੰਗਲ ਬਲਾਕ ਪੱਧਰੀ ਵਿਗਿਆਨ ਪ੍ਰਦਰਸ਼ਨੀ ਵਿੱਚ ਵਿਦਿਆਰਥੀਆਂ ਨੇ ਦਿਖਾਈ ਵਿਗਿਆਨਕ ਪ੍ਰਤਿਭਾ ਪ੍ਰਦਰਸ਼ਨੀ ਦਾ ਉਦੇਸ਼ ਵਿਦਿਆਰਥੀਆਂ ਵਿੱਚ ਵਿਗਿਆਨਕ ਸੋਚ, ਖੋਜ ਦੀ ਰੁਚੀ, ਰਚਨਾਤਮਕਤਾ ਅਤੇ ਰੋਜ਼ਾਨਾ ਜੀਵਨ ਦੀਆਂ ਸਮੱਸਿਆਵਾਂ ਨੂੰ ਵਿਗਿਆਨਕ ਢੰਗ ਨਾਲ ਹੱਲ ਕਰਨ ਦੀ ਸਮਰੱਥਾ ਵਿਕਸਿਤ ਕਰਨਾ- ਪ੍ਰਿੰਸੀਪਲ ਪਰਵਿੰਦਰ ਕੌਰ ਦੂਆ

ਨੰਗਲ: NCERT ਨਵੀਂ ਦਿੱਲੀ ਅਤੇ SCERT ਪੰਜਾਬ ਦੀਆਂ ਹਦਾਇਤਾਂ ਅਨੁਸਾਰ ਜਿਲਾ ਸਿੱਖਿਆ ਅਫਸਰ ਰੂਪਨਗਰ ਪ੍ਰੇਮ ਕੁਮਾਰ ਮਿੱਤਲ ਦੀ ਅਗਵਾਈ ਹੇਠ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨੰਗਲ ਟਾਊਨਸ਼ਿਪ ਵਿਖੇ ਸੈਸ਼ਨ 2026-27 ਅਧੀਨ ਬਲਾਕ ਪੱਧਰੀ ਵਿਗਿਆਨ ਪ੍ਰਦਰਸ਼ਨੀ ਕਰਵਾਈ ਗਈ। ਬਲਾਕ ਨੰਗਲ ਦੇ ਬਲਾਕ ਮੈਂਟਰ ਬੰਦਨਾ ਕੁਮਾਰੀ ਅਤੇ ਨੀਰੂ ਸ਼ਰਮਾ ਵੱਲੋਂ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਪ੍ਰਦਰਸ਼ਨੀ ਵਿੱਚ ਬਲਾਕ ਨੰਗਲ ਦੇ ਛੇਵੀਂ ਤੋਂ ਅੱਠਵੀਂ ਤੱਕ ਦੇ 41 ਅਤੇ ਨੌਵੀਂ ਤੋਂ ਦਸਵੀਂ ਦੇ 26 ਵਿਦਿਆਰਥੀਆਂ ਨੇ ਭਾਗ ਲਿਆ।

IMG 20261106 WA0023

ਉਹਨਾਂ ਕਿਹਾ ਕਿ ਇਸ ਸਾਲ ਦੀ ਪ੍ਰਦਰਸ਼ਨੀ ਦਾ ਮੁੱਖ ਵਿਸ਼ਾ ‘ਵਿਕਸਤ ਭਾਰਤ ਅਤੇ ਟਿਕਾਊ ਵਿਕਾਸ ਲਈ ਵਿਗਿਆਨ, ਤਕਨਾਲੋਜੀ ਅਤੇ ਨਵੀਨਤਾ’ ਸੀ। ਇਸ ਅਧੀਨ ਆਰਟੀਫਿਸ਼ੀਅਲ ਇੰਟੈਲੀਜੈਂਸ, ਹਰੀ ਊਰਜਾ ਅਤੇ ਵਾਤਾਵਰਨ ਸੰਭਾਲ, ਸਿਹਤ ਤੇ ਸਫ਼ਾਈ, ਸਵਦੇਸ਼ੀ ਖੇਤੀਬਾੜੀ ਤਕਨੀਕਾਂ, ਪੇਂਡੂ ਵਿਕਾਸ ਅਤੇ ਆਫ਼ਤ ਪ੍ਰਬੰਧਨ ਵਰਗੇ ਛੇ ਉਪ-ਵਿਸ਼ੇ ਰੱਖੇ ਗਏ। ਇਸ ਮੌਕੇ ਤੇ ਲੈਕਚਰਾਰ ਸੋਹਨ ਸਿੰਘ ਚਾਹਲ ਆਦਰਸ਼ ਸਕੂਲ ਲੋਧੀਪੁਰ, ਲੈਕਚਰਾਰ ਸੁਖਬੀਰ ਕੌਰ ਸੁਖਸਾਲ , ਸ਼੍ਰੀਮਤੀ ਲਲਿਤ ਬੰਗਾ ਕੁਲਗਰਾ ਅਤੇ ਸੁਨੀਲ ਕੁਮਾਰ ਮੇਦਮਾਜਰਾ ਵੱਲੋਂ ਬਤੋਰ ਜਜਮੈਟ ਡਿਊਟੀ ਨਿਭਾਈ ਗਈ।

Students Showcase Scientific Talent at Nangal Block-Level Science Exhibition

ਇਸ ਮੌਕੇ ਤੇ ਬਲਾਕ ਨਾਡਲ ਅਫਸਰ ਨੰਗਲ ਪ੍ਰਿੰਸੀਪਲ ਪਰਮਿੰਦਰ ਕੌਰ ਦੂਆ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਪ੍ਰਦਰਸ਼ਨੀ ਦਾ ਉਦੇਸ਼ ਵਿਦਿਆਰਥੀਆਂ ਵਿੱਚ ਵਿਗਿਆਨਕ ਸੋਚ, ਖੋਜ ਦੀ ਰੁਚੀ, ਰਚਨਾਤਮਕਤਾ ਅਤੇ ਰੋਜ਼ਾਨਾ ਜੀਵਨ ਦੀਆਂ ਸਮੱਸਿਆਵਾਂ ਨੂੰ ਵਿਗਿਆਨਕ ਢੰਗ ਨਾਲ ਹੱਲ ਕਰਨ ਦੀ ਸਮਰੱਥਾ ਵਿਕਸਿਤ ਕਰਨਾ ਸੀ।

Students Showcase Scientific Talent at Nangal Block-Level Science Exhibition

ਇਸ ਮੌਕੇ ਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਸਬ ਥੀਮ ਵਿੱਚ ਪ੍ਰਭ ਜੋਤ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਸੁਖਸਾਲ, ਗ੍ਰੀਨ ਟੈਕਨਾਲੋਜੀ ਵਿੱਚ ਪਰਮਿੰਦਰ ਕੌਰ ਸਕੂਲ ਆਫ ਐਮੀਨਸ ਨੰਗਲ, ਸਿਹਤ ਤੇ ਸਫ਼ਾਈ ਵਿੱਚ ਅਰਸ਼ ਤਾਂ ਸਕੂਲ ਆਫ ਐਮੀਨੈਂਸ ਨੰਗਲ ,ਦੇਸੀ ਖੇਤੀਬਾੜੀ ਵਿਧੀਆਂ ਵਿੱਚ ਸੁਖਵਿੰਦਰ ਕੌਰ ਪੀਐਮ ਸ੍ਰੀ ਸੀਨੀਅਰ ਸੈਕੈਂਡਰੀ ਸਕੂਲ ਕਥੇੜਾ ,ਪੇਂਡੂ ਪਰਿਵਰਤਨ ਲਈ ਪ੍ਰਾਚੀ ਸਰਕਾਰੀ ਕੰਨਿਆ ਸੀਨੀਅਰ ਸੈਕੈੰਡਰੀ ਸਕੂਲ ਨੰਗਲ, ਵਿਗਿਆਨ ਅਤੇ ਆਫ਼ਤ ਪ੍ਰਬੰਧਨ ਵਿੱਚ ਪਰਿਸ਼ਾ ਸ਼ਰਮਾ ਸਰਕਾਰੀ ਕੰਨਿਆ ਸੀਨੀਅਰ ਸੈਕੈਂਡਰੀ ਸਕੂਲ ਨੰਗਲ ਦੇ ਵਿਦਿਆਰਥੀਆਂ ਨੇ ਪਹਿਲੀ ਪੁਜੀਸ਼ਨ ਹਾਸਿਲ ਕੀਤੀ। ਪੁਜ਼ੀਸ਼ਨ ਧਾਰੀਆਂ ਵਿਦਿਆਰਥੀਆਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ ।

Leave a Comment

Your email address will not be published. Required fields are marked *

Scroll to Top