ਬਲਾਕ ਪੱਧਰੀ ਵਿਗਿਆਨ ਪ੍ਰਦਰਸ਼ਨੀ 2026-27: ਰਿਧਿਮਾ ਤੇ ਸਾਨਵੀ ਸਮੇਤ ਛੇ ਵਿਦਿਆਰਥੀਆਂ ਨੂੰ ਪਹਿਲਾ ਇਨਾਮ


Block-Level Science Exhibition 2026–27: Six Students, Including Ridhima and Saanvi, Win First Prize

IMG 20261106 WA0006

ਸ੍ਰੀ ਅਨੰਦਪੁਰ ਸਾਹਿਬ, 5 ਨਵੰਬਰ (ਹਰਜੋਤ): ਜਿਲ੍ਹਾ ਸਿੱਖਿਆ ਅਫਸਰ ਪ੍ਰੇਮ ਕੁਮਾਰ ਮਿੱਤਲ ਅਤੇ ਉਪ ਜਿਲ੍ਹਾ ਸਿੱਖਿਆ ਅਫਸਰ ਇੰਦਰਜੀਤ ਸਿੰਘ ਦੀ ਦਿਸ਼ਾ ਅਨੁਸਾਰ ਅਤੇ ਸਕੂਲ ਪ੍ਰਿੰਸੀਪਲ ਨੀਰਜ ਕੁਮਾਰ ਵਰਮਾ ਅਤੇ, ਬੀ.ਆਰ.ਸੀ. ਹਰਜੋਤ ਸਿੰਘ ਅਤੇ ਕਮਲ ਦੀ ਨਿਗਰਾਨੀ ਹੇਠ ਸੈਕੰਡਰੀ ਪੱਧਰ ਦੀ ਬਲਾਕ ਪੱਧਰੀ ਵਿਗਿਆਨ ਪ੍ਰਦਰਸ਼ਨੀ 2026-27 ਅੱਜ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਸ੍ਰੀ ਅਨੰਦਪੁਰ ਸਾਹਿਬ ਵਿਖੇ ਆਯੋਜਿਤ ਕੀਤੀ ਗਈ। ਇਸ ਪ੍ਰਦਰਸ਼ਨੀ ਦਾ ਥੀਮ “ਵਿਗਿਆਨ, ਤਕਨਾਲੋਜੀ ਤੇ ਨਵੀਨਤਾ ਟਿਕਾਊ ਵਿਕਾਸ ਤੇ ਵਿਕਸਿਤ ਭਾਰਤ ਲਈ” ਸੀ। ਇਸ ਮੌਕੇ ਲਗਭਗ 25 ਸਕੂਲਾਂ ਦੇ ਵਿਦਿਆਰਥੀਆਂ ਨੇ ਛੇ ਵੱਖ-ਵੱਖ ਸਬ-ਥੀਮਾਂ ਹੇਠ ਆਪਣੀ ਸਿਰਜਣਾਤਮਕਤਾ ਦਾ ਪ੍ਰਦਰਸ਼ਨ ਕੀਤਾ।

IMG 20261106 WA0007

ਪ੍ਰਦਰਸ਼ਨੀ ਵਿੱਚ ਪਹਿਲੇ ਇਨਾਮ ਜਿੱਤਣ ਵਾਲੇ ਵਿਦਿਆਰਥੀ ਇਸ ਤਰ੍ਹਾਂ ਹਨ:

– ਆਰਟੀਫੀਸ਼ੀਅਲ ਇੰਟੈਲੀਜੈਂਸ: ਰਿਧਿਮਾ (ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਸ੍ਰੀ ਅਨੰਦਪੁਰ ਸਾਹਿਬ)

– ਗ੍ਰੀਨ ਟੈਕਨਾਲੋਜੀ: ਸਾਨਵੀ (ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਅਨੰਦਪੁਰ ਸਾਹਿਬ)

– ਸਿਹਤ ਤੇ ਸਫ਼ਾਈ: ਕਨਿਕਾ (ਸਰਕਾਰੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ, ਲੋਦੀਪੁਰ)

– ਦੇਸੀ ਖੇਤੀਬਾੜੀ ਵਿਧੀਆਂ: ਵਰੁਣ ਚੌਧਰੀ (ਸਰਕਾਰੀ ਹਾਈ ਸਕੂਲ, ਦਸਗਰਾਈ)

– ਪੇਂਡੂ ਪਰਿਵਰਤਨ ਲਈ ਵਿਗਿਆਨ: ਮੋਹਿਤ ਕੁਮਾਰ (ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਬਾਸੋਵਾਲ)

– ਆਫ਼ਤ ਪ੍ਰਬੰਧਨ: ਏਕਤਾ ਸ਼ਰਮਾ (ਸਰਕਾਰੀ ਹਾਈ ਸਕੂਲ, ਗੰਭੀਰਪੁਰ ਅੱਪਰ)ਇਨ੍ਹਾਂ ਪਹਿਲੀ ਪੁਜ਼ੀਸ਼ਨ ਧਾਰੀਆਂ ਵਿਦਿਆਰਥੀਆਂ ਨੂੰ ਜ਼ਿਲ੍ਹਾ ਪੱਧਰੀ ਵਿਗਿਆਨ ਪ੍ਰਦਰਸ਼ਨੀ ਵਿੱਚ ਹਿੱਸਾ ਲੈਣ ਦਾ ਮੌਕਾ ਮਿਲੇਗਾ।

ਨਿਰਣਾਇਕ ਮੰਡਲ ਵਿੱਚ ਪਰਮਿੰਦਰ ਕੌਰ (ਲੈਕਚਰਾਰ ਫਿਜ਼ਿਕਸ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਸ੍ਰੀ ਅਨੰਦਪੁਰ ਸਾਹਿਬ), ਪ੍ਰਤਿਭਾ ਗੁਪਤਾ (ਲੈਕਚਰਾਰ ਕੈਮਿਸਟਰੀ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਅਨੰਦਪੁਰ ਸਾਹਿਬ), ਹਰਸਿਮਰਨ ਸਿੰਘ (ਸਾਇੰਸ ਮਾਸਟਰ, ਸਰਕਾਰੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ, ਲੋਦੀਪੁਰ) ਤੇ ਕਿਰਨ ਧੀਮਾਨ (ਸਾਇੰਸ ਮਾਸਟਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਬਾਸੋਵਾਲ) ਸ਼ਾਮਲ ਸਨ।

ਸਕੂਲ ਦੇ ਪ੍ਰਿੰਸੀਪਲ ਨੀਰਜ ਕੁਮਾਰ ਵਰਮਾ ਨੇ ਵਿਦਿਆਰਥੀਆਂ ਨੂੰ ਹੌਸਲਾ ਦਿੱਤਾ ਤੇ ਉਨ੍ਹਾਂ ਨੂੰ ਵਧਾਈ ਦਿੱਤੀ। ਇਸ ਮੌਕੇ ਬਲਾਕ ਐਜੂਕੇਸ਼ਨ ਕੋਆਰਡੀਨੇਟਰ ਸ੍ਰੀ ਅਨੰਦਪੁਰ ਸਾਹਿਬ, ਸ੍ਰੀ ਦਿਆ ਸਿੰਘ ਵੀ ਮੌਜੂਦ ਸਨ। ਉਨ੍ਹਾਂ ਵਿਦਿਆਰਥੀਆਂ ਨੂੰ ਅਜਿਹੀਆਂ ਪ੍ਰਦਰਸ਼ਨੀਆਂ ਵਿੱਚ ਹਿੱਸਾ ਲੈਣ ਦੇ ਫਾਇਦਿਆਂ ਬਾਰੇ ਦੱਸਿਆ।

ਪ੍ਰੋਗਰਾਮ ਦੌਰਾਨ ਅਨਾਮਿਕਾ ਸ਼ਰਮਾ, ਰਜਨੀ ਬਾਲਾ, ਪੂਨਮ ਕੋਹਲੀ (ਸਾਇੰਸ ਮਿਸਟੈ੍ਸ), ਨਰੇਸ਼ ਰਾਣੀ, ਸੰਗੀਤਾ ਗੇਰਾ, ਡਾ. ਜੇ.ਪੀ. ਸਿੰਘ, ਗੌਰਵ ਕਾਜਲਾ ਤੇ ਸਕੂਲ ਦੇ ਹੋਰ ਸਟਾਫ ਮੈਂਬਰ ਵੀ ਮੌਜੂਦ ਰਹੇ।

ਪ੍ਰਦਰਸ਼ਨੀ ਵਿੱਚ ਵਿਦਿਆਰਥੀਆਂ ਨੇ ਵਿਗਿਆਨ ਤੇ ਨਵੀਨਤਾ ਰਾਹੀਂ ਟਿਕਾਊ ਵਿਕਾਸ ਵੱਲ ਆਪਣੇ ਯੋਗਦਾਨ ਦੀ ਭਾਵਨਾ ਨੂੰ ਪ੍ਰਗਟ ਕੀਤਾ।

Leave a Comment

Your email address will not be published. Required fields are marked *

Scroll to Top