ਸਿੱਖਿਆ ਕ੍ਰਾਂਤੀ ਤਹਿਤ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨੰਗਲ ਟਾਊਨਸ਼ਿਪ ਵਿਖੇ ਫਿਜ਼ਿਕਸ ਲੈਬ ਦਾ ਰਸਮੀ ਉਦਘਾਟਨ


Formal Inauguration of Physics Lab at Government Girls Senior Secondary School, Nangal Township, Under the Sikhya Kranti Initiative, gsss nangal girls

Physics Laboratory Inaugurated at Government Girls Senior Secondary School, Nangal Township, Under Sikhya Kranti

ਨੰਗਲ, 28 ਅਕਤੂਬਰ 2026 : ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਅਤੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਜੀ ਦੇ ਯਤਨਾਂ ਸਦਕਾ ਸਿੱਖਿਆ ਕ੍ਰਾਂਤੀ ਤਹਿਤ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨੰਗਲ ਟਾਊਨਸ਼ਿਪ ਵਿਖੇ ਨਵੀਂ ਫਿਜ਼ਿਕਸ ਲੈਬ ਦਾ ਰਸਮੀ ਉਦਘਾਟਨ ਕੀਤਾ ਗਿਆ। Formal Inauguration of Physics Lab at Government Girls Senior Secondary School, Nangal Township, Under the Sikhya Kranti Initiative, gsss nangal girls

ਨਵੀਂ ਫਿਜ਼ਿਕਸ ਲੈਬ ਨਾਲ ਸਕੂਲ ਦੀਆਂ ਵਿਦਿਆਰਥਣਾਂ ਨੂੰ ਭੌਤਿਕ ਵਿਗਿਆਨ ਦੇ ਸਿਧਾਂਤਾਂ ਨੂੰ ਪ੍ਰਯੋਗਾਤਮਕ ਢੰਗ ਨਾਲ ਸਮਝਣ ਅਤੇ ਵਿਗਿਆਨਕ ਸੋਚ ਨੂੰ ਹੋਰ ਮਜ਼ਬੂਤ ਕਰਨ ਦਾ ਮੌਕਾ ਮਿਲੇਗਾ। ਇਹ ਲੈਬ ਵਿਦਿਆਰਥਣਾਂ ਲਈ ਵਿਗਿਆਨ ਵਿਸ਼ੇ ਵਿੱਚ ਪ੍ਰਯੋਗਾਤਮਕ ਸਿੱਖਿਆ ਨੂੰ ਉਤਸ਼ਾਹਿਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਏਗੀ।

Formal Inauguration of Physics Lab at Government Girls Senior Secondary School, Nangal Township, Under the Sikhya Kranti Initiative, gsss nangal girls , Physics Laboratory Inaugurated at Government Girls Senior Secondary School, Nangal Township, Under Sikhya Kranti

ਇਸ ਮੌਕੇ ਨਗਰ ਕੌਂਸਲਰ, ਸ਼੍ਰੀ ਮਨਜੋਤ ਸਿੰਘ ਜੀ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਦਿਆਂ ਫਿਜ਼ਿਕਸ ਲੈਬ ਦਾ ਉਦਘਾਟਨ ਕੀਤਾ। ਉਨ੍ਹਾਂ ਦੇ ਨਾਲ ਸ਼੍ਰੀ ਵਿੱਕੀ ਮਹਿਤਾ, ਸ਼੍ਰੀ ਬਬਲੂ ਅਤੇ ਸਕੂਲ ਦੀ ਐਸ.ਐਮ.ਸੀ. ਕਮੇਟੀ ਦੇ ਪ੍ਰਧਾਨ ਸ਼੍ਰੀ ਵਿਸ਼ਾਲ ਸ਼ਰਮਾ ਸਮੇਤ ਇਮਰਾਨ ਖਾਨ, ਅਤੇ ਹੋਰ ਸ਼ਹਿਰ ਦੇ ਵਾਸੀ ਮੌਜੂਦ ਸਨ।

Formal Inauguration of Physics Lab at Government Girls Senior Secondary School, Nangal Township, Under the Sikhya Kranti Initiative, gsss nangal girls

ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਵਿਜੇ ਬੰਗਲਾ ਜੀ ਨੇ ਕਿਹਾ ਕਿ ਨਵੀਂ ਫਿਜ਼ਿਕਸ ਲੈਬ ਦੀ ਸਹੂਲਤ ਮਿਲਣ ਨਾਲ ਸਕੂਲ ਦੀਆਂ ਵਿਦਿਆਰਥਣਾਂ ਨੂੰ ਭੌਤਿਕ ਵਿਗਿਆਨ ਦੀ ਪ੍ਰਯੋਗਾਤਮਕ ਸਿੱਖਿਆ ਲਈ ਬਿਹਤਰ ਮੌਕੇ ਪ੍ਰਾਪਤ ਹੋਣਗੇ। ਉਨ੍ਹਾਂ ਕਿਹਾ ਕਿ ਲੈਬ ਰਾਹੀਂ ਵਿਦਿਆਰਥਣਾਂ ਵਿਗਿਆਨਕ ਧਾਰਨਾਵਾਂ ਨੂੰ ਸਿਰਫ਼ ਕਿਤਾਬਾਂ ਤੱਕ ਸੀਮਿਤ ਨਾ ਰੱਖ ਕੇ ਪ੍ਰਯੋਗਾਂ ਰਾਹੀਂ ਸਮਝ ਸਕਣਗੀਆਂ, ਜਿਸ ਨਾਲ ਉਨ੍ਹਾਂ ਵਿੱਚ ਵਿਗਿਆਨਕ ਸੋਚ, ਖੋਜੀ ਰੁਝਾਨ ਅਤੇ ਵਿਸ਼ੇ ਪ੍ਰਤੀ ਰੁਚੀ ਹੋਰ ਵਧੇਗੀ।

Formal Inauguration of Physics Lab at Government Girls Senior Secondary School, Nangal Township, Under the Sikhya Kranti Initiative, gsss nangal girls

ਪ੍ਰਿੰਸੀਪਲ ਵਿਜੇ ਬੰਗਲਾ ਜੀ ਨੇ ਇਸ ਉਪਰਾਲੇ ਲਈ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ, ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਜੀ ਅਤੇ ਸਿੱਖਿਆ ਵਿਭਾਗ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਆਧੁਨਿਕ ਸਿੱਖਿਆ ਸਹੂਲਤਾਂ ਦਾ ਵਿਸਥਾਰ ਵਿਦਿਆਰਥੀਆਂ ਦੇ ਉਜਵਲ ਭਵਿੱਖ ਲਈ ਇੱਕ ਮਹੱਤਵਪੂਰਨ ਕਦਮ ਹੈ।

Formal Inauguration of Physics Lab at Government Girls Senior Secondary School, Nangal Township, Under the Sikhya Kranti Initiative, gsss nangal girls

ਸਕੂਲ ਪ੍ਰਬੰਧਕਾਂ ਵੱਲੋਂ ਇਸ ਉਪਰਾਲੇ ਲਈ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦਾ ਧੰਨਵਾਦ ਕੀਤਾ ਗਿਆ ਅਤੇ ਆਸ ਪ੍ਰਗਟਾਈ ਗਈ ਕਿ ਅਜਿਹੀਆਂ ਸਹੂਲਤਾਂ ਨਾਲ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਆਧੁਨਿਕ ਸਿੱਖਿਆ ਦੇ ਹੋਰ ਬਿਹਤਰ ਮੌਕੇ ਪ੍ਰਾਪਤ ਹੋਣਗੇ।

Leave a Comment

Your email address will not be published. Required fields are marked *

Scroll to Top