Sikhiya Kranti ਦਾ ਪ੍ਰਤੱਖ ਪ੍ਰਮਾਣ ਬਦਲ ਰਹੀ ਸਰਕਾਰੀ ਸਕੂਲਾਂ ਦੀ ਨੁਹਾਰ- Harjot Bains

The changing face of government schools is a clear proof of Sikhiya Kranti – Harjot Bains

The changing face of government schools is a clear proof of Sikhiya Kranti - Harjot Bains
ਸ੍ਰੀ ਅਨੰਦਪੁਰ ਸਾਹਿਬ 26 ਮਈ : ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਕ੍ਰਾਂਤੀਕਾਰੀ ਫੈਸਲੇ ਲਏ ਜਾ ਰਹੇ ਹਨ। ਪੰਜਾਬ ਦਾ ਸਿੱਖਿਆ ਢਾਚਾ ਤੇ ਸਰਕਾਰੀ ਸਕੂਲਾਂ ਦਾ ਬੁਨਿਆਦੀ ਵਿਕਾਸ ਕਰਵਾ ਕੇ ਹੁਣ ਸਰਕਾਰੀ ਸਕੂਲਾਂ ਨੂੰ ਮਾਡਲ ਤੇ ਕਾਨਵੈਂਟ ਸਕੂਲਾਂ ਦੇ ਮੁਕਾਬਲੇ ਵਾਲੇ ਸਕੂਲ ਬਣਾ ਕੇ ਵਿਦਿਆਰਥੀਆਂ ਨੂੰ ਮੁਕਾਬਲੇਬਾਜੀ ਦੇ ਦੌਰ ਵਿੱਚ ਸਮੇਂ ਦੇ ਹਾਣੀ ਬਣਾਉਣ ਦਾ ਉਪਰਾਲਾ ਕੀਤਾ ਹੈ।

The changing face of government schools is a clear proof of Sikhiya Kranti - Harjot Bains

ਇਹ ਪ੍ਰਗਟਾਵਾ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸਿੱਖਿਆ ਕ੍ਰਾਂਤੀ ਤਹਿਤ ਵੱਖ ਵੱਖ ਸਕੂਲਾਂ ਵਿਚ ਵਿਕਾਸ ਕਾਰਜਾਂ ਦਾ ਉਦਘਾਟਨ ਕਰਨ ਮੌਕੇ ਕੀਤਾ। ਸਿੱਖਿਆ ਮੰਤਰੀ ਵੱਲੋਂ ਸਿੱਖਿਆ ਕ੍ਰਾਂਤੀ ਪ੍ਰੋਗਰਾਮ ਤਹਿਤ ਸਰਕਾਰੀ ਪ੍ਰਾਇਮਰੀ ਸਕੂਲ ਬਹਿਲੂ ਵਿੱਚ ਮੁਰੰਮਤ ਲਈ 4.55 ਲੱਖ, ਸਰਕਾਰੀ ਪ੍ਰਾਇਮਰੀ ਸਕੂਲ ਢਾਹੇ ਵਿੱਚ ਕਲਾਸਰੂਮ ਮੁਰੰਮਤ ਲਈ 5.95 ਲੱਖ ਰੁਪਏ, ਸਰਕਾਰੀ ਪ੍ਰਾਇਮਰੀ ਸਕੂਲ ਥਲੂਹ ਲੋਅਰ ਵਿੱਚ ਨਵੇ ਕਲਾਸਰੂਮ ਤੇ ਮੁਰੰਮਤ ਲਈ 12.06 ਲੱਖ ਰੁਪਏ, ਸਰਕਾਰੀ ਪ੍ਰਾਇਮਰੀ ਸਕੂਲ ਥਲੂਹ ਅੱਪਰ ਵਿੱਚ ਚਾਰਦੀਵਾਰੀ ਮੁਰੰਮਤ ਲਈ 5.05 ਲੱਖ ਰੁਪਏ, ਸਰਕਾਰੀ ਪ੍ਰਾਇਮਰੀ ਸਕੂਲ ਗੰਭੀਰਪੁਰ ਅੱਪਰ ਵਿੱਚ ਮੁਰੰਮਤ 3.55 ਲੱਖ ਰੁਪਏ, ਸਰਕਾਰੀ ਪ੍ਰਾਇਮਰੀ ਸਕੂਲ ਸੂਰੇਵਾਲ ਅੱਪਰ ਵਿੱਚ ਨਵੇ ਕਲਾਸ ਰੂਮ ਤੇ ਮੁਰੰਮਤ ਲਈ 9.32 ਲੱਖ ਰੁਪਏ, ਸਰਕਾਰੀ ਪ੍ਰਾਇਮਰੀ ਸਕੂਲ ਸੂਰੇਵਾਲ ਲੋਅਰ ਵਿੱਚ ਮੁਰੰਮਤ 5.05 ਲੱਖ ਰੁਪਏ, ਸਰਕਾਰੀ ਪ੍ਰਾਇਮਰੀ ਸਕੂਲ ਢੇਰ ਵਿੱਚ ਹਾਲੀਸਿਟਿਕ ਪਲਾਨ ਲਈ 10 ਲੱਖ ਰੁਪਏ, ਸਰਕਾਰੀ ਪ੍ਰਾਇਮਰੀ ਸਕੂਲ ਦਸਗਰਾਈ ਵਿੱਚ ਮੁਰੰਮਤ ਤੇ ਚਾਰਦੀਵਾਰੀ 4.75 ਲੱਖ ਰੁਪਏ, ਸਰਕਾਰੀ ਪ੍ਰਾਇਮਰੀ ਸਕੂਲ ਖਾਨਪੁਰ ਵਿੱਚ ਮੁਰੰਮਤ ਲਈ 4.55 ਲੱਖ ਰੁਪਏ ਅਤੇ ਸਰਕਾਰੀ ਸੀਨੀ.ਸੈਕੰ.ਸਕੂਲ ਕੰਨਿਆ ਢੇਰ ਵਿੱਚ ਚਾਰਦੀਵਾਰੀ 3 ਲੱਖ ਰੁਪਏ, ਸਾਇੰਸ, ਕਮਿਸ਼ਟਰੀ, ਫਿਜਿਕਸ ਲੈਬ ਲਈ 22 ਲੱਖ ਰੁਪਏ ਦੇ ਵਿਕਾਸ ਕਾਰਜਾਂ ਦੇ ਉਦਘਾਟਨ ਕੀਤੇ।

The changing face of government schools is a clear proof of Sikhiya Kranti - Harjot Bains

ਸਿੱਖਿਆ ਮੰਤਰੀ ਨੇ ਅੱਜ ਹਲਕੇ ਦੇ 11 ਸਰਕਾਰੀ ਸਕੂਲਾਂ ਵਿੱਚ 89.43 ਲੱਖ ਰੁਪਏ ਦੇ ਮੁਕੰਮਲ ਹੋਏ ਕਾਰਜਾਂ ਦੇ ਉਦਘਾਟਨ ਕੀਤੇ ਹਨ, ਰੋਜ਼ਾਨਾ ਹੀ ਸਿੱਖਿਆ ਮੰਤਰੀ ਸਕੂਲਾਂ ਵਿੱਚ ਪਹੁੰਚ ਕੇ ਵਿਦਿਆਰਥੀਆਂ, ਅਧਿਆਪਕਾਂ, ਮਾਪਿਆਂ ਤੇ ਪਿੰਡਾਂ ਦੇ ਪਤਵੰਤਿਆਂ ਨਾਲ ਮਿਲਣੀ ਕਰ ਰਹੇ ਹਨ। ਉਹ ਇਨ੍ਹਾਂ ਪਿੰਡਾਂ ਦੇ ਵਿੱਚ ਹੋਰ ਚੱਲ ਰਹੇ ਵਿਕਾਸ ਕਾਰਜਾਂ ਦਾ ਵੀ ਜਾਇਜ਼ਾ ਲੈ ਰਹੇ ਹਨ। ਪਿੰਡਾਂ ਵਿਚ ਵਿਦਿਆਰਥੀਆਂ ਨਾਲ ਗੱਲਬਾਤ ਦੌਰਾਨ ਸਿੱਖਿਆ ਮੰਤਰੀ ਸਫਲਤਾ ਦੇ ਗੁਰ ਵੀ ਦੱਸਦੇ ਹਨ। ਦੇਸ਼ ਦੇ ਸਭ ਤੋ ਨੋਜਵਾਨ ਸਿੱਖਿਆ ਮੰਤਰੀ ਹਰਜੋਤ ਬੈਂਸ ਵਿਦਿਆਰਥੀਆਂ ਨੂੰ ਨੋਜਵਾਨ ਆਈਏਐਸ, ਆਈਪੀਐਸ ਅਧਿਕਾਰੀਆਂ ਨਾਲ ਮੁਲਾਕਾਤ ਲਈ ਵੀ ਪ੍ਰੇਰਿਤ ਕਰ ਰਹੇ ਹਨ। ਪੰਜਾਬ ਸਰਕਾਰ ਵੱਲੋ ਚਲਾਏ ਵਿਸੇਸ਼ ਅਭਿਆਨ ਜਿਸ ਵਿਚ ਨੋਜਵਾਨ ਅਧਿਕਾਰੀ ਸਕੂਲਾਂ ਵਿਚ ਜਾ ਕੇ ਆਪਣੇ ਜੀਵਨ ਦੀ ਸਫਲਤਾਂ ਲਈ ਅਪਨਾਈਆਂ ਚੁਣੋਤਿਆ ਦਾ ਜਿਕਰ ਕਰਦੇ ਹਨ ਬਾਰੇ ਜਾਣਕਾਰੀ ਲੈਣ ਅਤੇ ਅਧਿਕਾਰੀਆਂ ਨਾਲ ਇੱਕ ਦਿਨ ਬਿਤਾਉਣ ਦੇ ਪੰਜਾਬ ਸਰਕਾਰ ਦੇ ਮਿਸ਼ਨ ਦੀ ਵੀ ਚਰਚਾ ਕਰਦੇ ਹਨ। ਸਿੱਖਿਆ ਮੰਤਰੀ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਲਈ ਆਪਣੇ ਜੀਵਨ ਦੀ ਸਫਲਤਾ ਬਾਰੇ ਵੀ ਦੱਸਦੇ ਹਨ। ਸਿੱਖਿਆ ਵਿਭਾਗ ਵਿਚ ਆਏ ਕ੍ਰਾਂਤੀਕਾਰੀ ਬਦਲਾਓ ਅਧਿਆਪਕਾਂ ਤੇ ਵਿਦਿਆਰਥੀਆਂ ਵਿੱਜ ਤਾਲਮੇਲ ਨਾਲ ਮਿਲੀ ਸਫਲਤਾ ਦਾ ਜਿਕਰ ਵੀ ਸਿੱਖਿਆ ਮੰਤਰੀ ਇਨ੍ਹਾਂ ਸਮਾਗਮਾਂ ਵਿਚ ਕਰਦੇ ਹਨ।

The changing face of government schools is a clear proof of Sikhiya Kranti - Harjot Bains

ਅੱਜ ਇਨ੍ਹਾਂ ਸਮਾਗਮਾਂ ਦੌਰਾਨ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਅਤੇ ਮੀਡੀਆ ਕੋਆਰਡੀਨੇਟਰ ਦੀਪਕ ਸੋਨੀ ਨੇ ਸਿੱਖਿਆ ਵਿਭਾਗ ਵਿਚ ਆਏ ਕ੍ਰਾਂਤੀਕਾਰੀ ਬਦਲਾਓ ਅਤੇ ਪੰਜਾਬ ਸਰਕਾਰ ਦੀਆਂ ਲੋਕ ਪੱਖੀ ਯੋਜਨਾਵਾਂ ਬਾਰੇ ਵਿਸਥਾਂਰ ਨਾਲ ਦੱਸਿਆ। ਇਸ ਮੌਕੇ ਹਰਮਿੰਦਰ ਸਿੰਘ ਢਾਹੇ ਚੇਅਰਮੈਨ ਜਿਲ੍ਹਾ ਯੋਜਨਾ ਕਮੇਟੀ, ਪ੍ਰਧਾਨ ਆਮ ਆਦਮੀ ਪਾਰਟੀ ਜਿਲ੍ਹਾਂ ਰੂਪਨਗਰ, ਬਲਾਕ ਪ੍ਰਧਾਨ ਜਸਪਾਲ ਸਿੰਘ ਢਾਹੇ ਸਰਪੰਚ, ਪ੍ਰੇਮ ਕੁਮਾਰ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ, ਸਮਸ਼ੇਰ ਸਿੰਘ ਡੀਓ ਪ੍ਰਇਮਰੀ, ਸੁਰਿੰਦਰਪਾਲ ਸਿੰਘ ਉਪ ਜਿਲ੍ਹਾ ਸਿੱਖਿਆ ਅਫਸਰ, ਦਇਆ ਸਿੰਘ ਸਿੱਖਿਆ ਕੋਆਰਡੀਨੇਟਰ, ਅਮਰੀਕ ਸਿੰਘ ਕਾਕੂ, ਮਧੂ ਬਾਲਾ ਸਰਪੰਚ, ਮੱਖਣ ਸਿੰਘ ਸਰਪੰਚ ਢੇਰ, ਚੇਅਰਮੈਨ ਨਰਿੰਦਰ ਸਿੰਘ, ਮੀਰਾ ਦੇਵੀ ਪੰਚ, ਪਵਨ ਕੁਮਾਰ, ਅੰਜੂ ਬਾਲਾ, ਧਰਮ ਪਾਲ, ਪੂਜਾ ਦੇਵੀ, ਜਯੋਤੀ ਸਰੂਪ, ਐਡਵੋਕੇਟ ਨੀਰਜ ਸ਼ਰਮਾ, ਮਹਿੰਦਰ ਲਾਲ, ਸੁਰਜੀਤ ਕੁਮਾਰ, ਸੁੱਖ ਰਾਮ, ਨਰਿੰਦਰ ਕੁਮਾਰ ਤੇ ਮਨੀਸ਼ ਕੁਮਾਰ, ਹਰਦੀਪ ਸਿੰਘ, ਸੁਰਿੰਦਰ ਸਿੰਘ, ਹੈਪੀ ਢੇਰ ਹਾਜ਼ਰ ਸਨ।

District Ropar News 

Watch on facebook 

Leave a Comment

Your email address will not be published. Required fields are marked *

Scroll to Top