ਜਨਗਣਨਾ ਨਾਲ ਸੰਬੰਧਿਤ ਹੋਈ ਆਰੀਆ ਸੀਨੀਅਰ ਸੈਕੰਡਰੀ ਸਕੂਲ ਮੋਰਿੰਡਾ ਵਿੱਚ ਟ੍ਰੇਨਿੰਗ 


Census related training at Arya Senior Secondary School Morinda

Census related training at Arya Senior Secondary School Morinda

ਮੋਰਿੰਡਾ: ਜਨਗਣਨਾ ਵਿਭਾਗ ਵੱਲੋਂ ਉੱਪ ਮੰਡਲ ਅਫਸਰ ਸ੍ਰੀ ਚੇਤਨ ਬੰਗੜ ਅਤੇ ਚਾਰਜ ਅਫਸਰ ਤਹਿਸੀਲਦਾਰ ਪੁਨੀਤ ਬਾਂਸਲ ਦੀ ਅਗਵਾਈ ਹੇਠ ਸੁਪਰਵਾਈਜ਼ਰ ਅਤੇ ਗਿਣਤੀਕਾਰਾਂ ਦੀ ਤਿੰਨ ਰੋਜ਼ਾ ਟਰੇਨਿੰਗ ਆਰੀਆ ਸੀਨੀਅਰ ਸੈਕੰਡਰੀ ਸਕੂਲ ਮੋਰਿੰਡਾ ਵਿਖੇ ਹੋਈ।  ਇਸ ਸੰਬੰਧੀ ਜਾਣਕਾਰੀ ਦਿੰਦਿਆਂ ਫੀਲਡ ਟ੍ਰੇਨਰ ਅਤੇ ਲੈਕਚਰਰ ਰਾਬਿੰਦਰ ਸਿੰਘ ਰੱਬੀ (ਭੱਕੂ ਮਾਜਰਾ) ਨੇ ਦੱਸਿਆ ਕਿ ਸਾਹਿਤਕਾਰ ਤੇਜਿੰਦਰ ਸਿੰਘ ਬਾਜ਼ (ਬਰਸਾਲਪੁਰ) ਅਤੇ ਪ੍ਰਦੀਪ ਕੁਮਾਰ ਰਤਨਗੜ੍ਹ ਇਹ ਟ੍ਰੇਨਿੰਗ ਦੇ ਰਹੇ ਹਨ। ਇਸ ਟ੍ਰੇਨਿੰਗ ਵਿੱਚ 30 ਦੇ ਕਰੀਬ ਭਾਗੀਦਾਰ ਭਾਗ ਲੈ ਰਹੇ ਹਨ, ਜਿਹਨਾਂ ਨੂੰ ਜਨਗਣਨਾ ਬਾਬਤ ਪੂਰੀ ਜਾਣਕਾਰੀ ਦਿੱਤੀ ਜਾ ਰਹੀ ਹੈ। ਟ੍ਰੇਨਿੰਗ ਵਿੱਚ ਐਪ ਬਾਰੇ ਵੀ ਜਾਣਕਾਰੀ ਦਿੱਤੀ ਗਈ । ਟ੍ਰੇਨਿੰਗ ਵਿੱਚ ਅਜੇ ਅਰੋੜਾ , ਜੋਤੀ ਮਰਾਠਾ , ਅਰਸ਼ਦੀਪ ਕੌਰ , ਬਲਵਿੰਦਰ ਕੌਰ , ਭੂਸ਼ਨ ਕੁਮਾਰ , ਦਲਵਿੰਦਰ ਸਿੰਘ , ਗੁਰਚਰਨ ਸਿੰਘ , ਹਰਪ੍ਰੀਤ ਕੌਰ , ਹਰਸਿਮਰਨ ਕੌਰ , ਜਤਿੰਦਰ ਪਾਲ ਕੌਰ , ਕਮਲਦੀਪ ਸਿੰਘ , ਕ੍ਰਿਸ਼ਨ ਲਾਲ , ਕੁਸਮ ਰਾਣੀ , ਮਲਕੀਤ ਸਿੰਘ , ਮਨੀਸ਼ਾ ਕਾਲੀਆ , ਮਨੋਜ ਕੁਮਾਰ , ਨਿਤਿਕਾ , ਪ੍ਰਗਟ ਸਿੰਘ , ਪ੍ਰਤਿਭਾ , ਰਾਕੇਸ਼ ਕੁਮਾਰ , ਰਾਮ ਦਿਆ , ਸਤਵਿੰਦਰ ਸਿੰਘ , ਸ਼ਾਰਦਾ ਰਾਣੀ , ਸਿਮਰਨ ਜੀਤ ਕੌਰ , ਸੋਹਣ ਸਿੰਘ ਸੁਰੇਸ਼ ਕੁਮਾਰ ਅਤੇ ਵਿਕਾਸ ਖੁਰਾਣਾ ਨੇ ਭਾਗ ਲਿਆ । ਟ੍ਰੇਨਿੰਗ ਵਿੱਚ ਦਫਤਰ ਤੋਂ ਤਕਨੀਕੀ ਸਹਾਇਕ ਰਿਸ਼ਿਤਾ, ਜਤਿੰਦਰ ਕੌਸ਼ਲ , ਸਤੀਸ਼ ਕੁਮਾਰ , ਜਤਿਨ ਕੁਮਾਰ ਨੇ ਵੀ ਸ਼ਿਰਕਤ ਕੀਤੀ ।

Leave a Comment

Your email address will not be published. Required fields are marked *

Scroll to Top