Morinda Hosts 3-Day Training for Census 2027, Program Concludes Successfully
ਮੋਰਿੰਡਾ, 06 ਮਈ : ਬਾਬਾ ਜ਼ੋਰਾਵਰ ਸਿੰਘ ਬਾਬਾ ਫ਼ਤਿਹ ਸਿੰਘ ਖ਼ਾਲਸਾ ਕੰਨਿਆ ਕਾਲਜ ਮੋਰਿੰਡਾ ਵਿਖੇ ਕਾਲਜ ਹਾਲ ਵਿੱਚ ਮਰਦਮਸ਼ੁਮਾਰੀ 2027 ਲਈ ਸੁਪਰਵਾਈਜ਼ਰ ਅਤੇ ਗਿਣਤੀਕਾਰਾਂ ਦੀ ਤਿੰਨ ਰੋਜ਼ਾ ਸਿਖਲਾਈ ਅੱਜ ਮਿਤੀ 6 ਮਈ ਨੂੰ ਸਮਾਪਤ ਹੋਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਖਲਾਈ ਦੇ ਫ਼ੀਲਡ ਅਫ਼ਸਰ ਸ਼੍ਰੀ ਸਰਬਜੀਤ ਸਿੰਘ ਅਤੇ ਤੇਜਿੰਦਰ ਸਿੰਘ ਬਾਜ਼ ਨੇ ਦੱਸਿਆ ਕਿ ਸਾਲ 2027 ਦੀ ਜਨਗਣਨਾ ਦੇ ਤੀਸਰੇ ਫੇਜ਼ ਦੀ ਟ੍ਰੇਨਿੰਗ ਜਿਸ ਵਿੱਚ ਘਰਾਂ ਦੀ ਗਣਨਾ ਕੀਤੀ ਜਾਣੀ ਹੈ ਦੀ ਟ੍ਰੇਨਿੰਗ ਚਾਰਜ ਅਫ਼ਸਰ ਤਹਿਸੀਲਦਾਰ ਸ੍ਰੀ ਸੁਰਿੰਦਰਪਾਲ ਪੰਨੂ, ਹਰਮਨਪ੍ਰੀਤ ਸਿੰਘ ਅਤੇ ਰਿਸ਼ਿਤਾ, ਰਾਹੁਲ ਅਤੇ ਗੁਰਚਰਨ ਸਿੰਘ ਨੇ ਟ੍ਰੇਨਿੰਗ ਨੇਪਰੇ ਚਾੜ੍ਹਨ ਵਿੱਚ ਅਹਿਮ ਯੋਗਦਾਨ ਪਾਇਆ।
ਇਸ ਟ੍ਰੇਨਿੰਗ ਵਿੱਚ ਮਾਧੁਰੀ ਮਿੱਤਲ,ਰਮਨਦੀਪ ਕੌਰ,ਕੰਵਲਦੀਪ ਸਿੰਘ,ਗੀਤਾਂਜਲੀ ਅਰੋੜਾ, ਸੰਜੀਵ, ਗੁਰਚਰਨ ਸਿੰਘ ਫਾਟਵਾਂ, ਸੁਨੀਤਾ ਰਾਣੀ, ਲੈਕ: ਸੋਹਣ ਸਿੰਘ,ਰੰਜੂ ਬਾਲਾ, ਸਿਮਰਨਜੋਤ ਸਿੰਘ,ਗੁਰਮੀਤ ਕੌਰ,ਸਰਬਜੀਤ ਕੌਰ, ਕ੍ਰਿਸ਼ਨਾ ਰਾਣੀ, ਬਲਜੀਤ ਕੌਰ, ਵਰਿੰਦਰ ਸਿੰਘ,ਸੁਖਵਿੰਦਰ ਸਿੰਘ, ਸਚਿਤ, ਰਜਿੰਦਰ ਕੁਮਾਰ,ਨਿਤਿਕਾ,ਦਵਿੰਦਰ ਕੌਰ ਆਦਿ 40 ਅਧਿਆਪਕਾਂ ਨੇ ਟਰੇਨਿੰਗ ਵਿੱਚ ਸ਼ਮੂਲੀਅਤ ਕੀਤੀ। ਇਸ ਟ੍ਰੇਨਿੰਗ ਵਿੱਚ ਜ਼ਿਲ੍ਹਾ ਮਾਸਟਰ ਟ੍ਰੇਨਰ ਸ. ਰਾਬਿੰਦਰ ਸਿੰਘ ਰੱਬੀ ਉਚੇਚੇ ਤੌਰ ‘ਤੇ ਪਹੁੰਚੇ। ਇਸ ਟ੍ਰੇਨਿੰਗ ਵਿੱਚ ਥਿਊਰੀ ਦੇ ਨਾਲ-ਨਾਲ ਹੈਂਡਲ ਆਨ ਟਰੇਨਿੰਗ ਵੀ ਕਰਵਾਈ ਗਈ। ਫ਼ੀਲਡ ਅਫਸਰ ਸ. ਸਰਬਜੀਤ ਸਿੰਘ ਅਤੇ ਸ੍ਰੀ ਬਾਜ਼ ਨੇ ਪੂਰੀ ਹਿੰਮਤ ਅਤੇ ਜੋਸ਼ ਨਾਲ ਕਾਰਜ ਕਰਨ ਦੀ ਤਾਕੀਦ ਕੀਤੀ। ਟ੍ਰੇਨਿੰਗ ਦੇ ਪਹਿਲੇ ਦਿਨ ਸਾਰੇ ਸੁਪਰਵਾਈਜ਼ਰ ਅਤੇ ਗਿਣਤੀਕਾਰਾਂ ਨੂੰ ਪ੍ਰੇਰਿਤ ਕੀਤਾ ਗਿਆ, ਤਾਂ ਜੋ ਹਾਊਸ ਲਿਸਟਿੰਗ ਬਲਾਕ ਵਿੱਚ ਕੋਈ ਗਲਤੀ ਨਾ ਹੋਵੇ। ਜਨਗਣਨਾ-2027 ਦੀ ਪੂਰਨ ਜਾਣਕਾਰੀ, ਮੈਪ ਦੀ ਜਾਣਕਾਰੀ,34 ਪ੍ਰਸ਼ਨਾਂ ਸਬੰਧੀ ਪੂਰਨ ਤਿਆਰੀ ਕਰਵਾਈ ਗਈ।
Ropar News
Follow up on Facebook Page
ਤਾਜ਼ਾ ਜਾਣਕਾਰੀ ਲਈ www.deorpr.com ‘ਤੇ ਜੁੜੇ ਰਹੋ।
ਤੁਹਾਨੂੰ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੀਆਂ ਤਾਜ਼ਾ ਅਪਡੇਟਾਂ ਤੇ ਨੋਟੀਫਿਕੇਸ਼ਨਾਂ ਬਾਰੇ ਪੂਰੀ ਜਾਣਕਾਰੀ ਮੁਹੱਈਆ ਕਰਵਾਉਂਦਾ ਰਹੇਗਾ।
ਇਸ ਪੋਸਟ ਨੂੰ ਵਿਦਿਆਰਥੀਆਂ ਨਾਲ whatsapp ਅਤੇ ਹੋਰ ਸ਼ੋਸ਼ਲ ਮੀਡੀਆ ਉਤੇ ਨਿਚੇ ਦਿੱਤੇ ਗਏ ਬਟਨਾਂ ਰਾਹੀਂ ਸ਼ੇਅਰ ਕਰਨ ਲਈ ਕਲਿੱਕ ਕਰੋ।


















