Final Batch of Census 2027 Training Concludes at Shivalik College Nangal
ਨੰਗਲ, 6 ਮਈ: ਐਸ.ਡੀ.ਐਮ. ਨੰਗਲ ਸਚਿਨ ਪਾਠਕ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਤਹਿਸੀਲਦਾਰ ਨੰਗਲ ਸੁਮੀਤ ਸਿੰਘ ਢਿੱਲੋਂ ਦੀ ਨਿਗਰਾਨੀ ਹੇਠ ਮਰਦਮਸ਼ੁਮਾਰੀ 2027 ਲਈ ਸੁਪਰਵਾਈਜ਼ਰਾਂ ਅਤੇ ਗਿਣਤੀਕਾਰਾਂ ਦੀ ਤਿੰਨ ਦਿਨਾਂ ਆਖ਼ਰੀ ਬੈਚ ਦੀ ਟ੍ਰੇਨਿੰਗ ਸ਼ਿਵਾਲਿਕ ਕਾਲਜ, ਨੰਗਲ ਦੇ ਸੈਮੀਨਾਰ ਹਾਲ ਵਿੱਚ 6 ਮਈ ਨੂੰ ਸੰਪੰਨ ਹੋ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜੂਨੀਅਰ ਸਹਾਇਕ ਮੇਹਰ ਸਿੰਘ ਨੇ ਦੱਸਿਆ ਕਿ ਤਿੰਨ ਦਿਨਾਂ ਦੀ ਆਖ਼ਰੀ ਬੈਚ ਦੀ ਟ੍ਰੇਨਿੰਗ ਕਰਵਾਈ ਗਈ, ਜਿਸ ਵਿੱਚ ਨੰਗਲ ਬਲਾਕ ਦੇ ਕਰਮਚਾਰੀਆਂ ਨੂੰ ਮਰਦਮਸ਼ੁਮਾਰੀ ਦੀ ਪ੍ਰਕਿਰਿਆ ਬਾਰੇ ਵਿਸਥਾਰ ਨਾਲ ਜਾਣੂ ਕਰਵਾਇਆ ਗਿਆ। ਇਹ ਟ੍ਰੇਨਿੰਗ ਮਰਦਮਸ਼ੁਮਾਰੀ 2027 ਦੇ ਪਹਿਲੇ ਚਰਨ ਤਹਿਤ ਕਰਵਾਈ ਗਈ, ਜਿਸ ਵਿੱਚ ਘਰਾਂ ਦੀ ਗਿਣਤੀ ਅਤੇ ਹਾਊਸਿੰਗ ਸੈਂਸਸ ਉੱਤੇ ਵਿਸ਼ੇਸ਼ ਧਿਆਨ ਦਿੱਤਾ ਗਿਆ। ਇਸ ਟ੍ਰੇਨਿੰਗ ਵਿੱਚ ਨੰਗਲ ਬਲਾਕ ਦੇ ਲਗਭਗ 50 ਅਧਿਆਪਕਾਂ ਅਤੇ ਅਧਿਕਾਰੀਆਂ ਨੇ ਭਾਗ ਲਿਆ।
ਇਸ ਮੌਕੇ ਜ਼ਿਲ੍ਹਾ ਕੋਆਰਡੀਨੇਟਰ, ਅਮਨ ਕੁਮਾਰ ਅਤੇ ਬਲਾਕ ਮਾਸਟਰ ਟ੍ਰੇਨਰ ਲੈਕਚਰਾਰ ਰਾਜੇਸ਼ ਸ਼ਰਮਾ, ਲੈਕਚਰਾਰ ਰਾਜਿੰਦਰ, ਹਰਦੀਪ ਸਿੰਘ (ਕੰਪਿਊਟਰ ਅਧਿਆਪਕ) ਅਤੇ ਕੁਲਵੀਰ ਰਾਣਾ (ਡੀ.ਪੀ.ਈ.) ‘ ਵਲੋਂ ਟ੍ਰੇਨਿੰਗ ਕਰਵਾਈ ਗਈ। ਲੈਕਚਰਾਰ ਅੰਮ੍ਰਿਤ ਸੈਣੀ, ਲੈਕਚਰਾਰ ਰੀਨਾ ਅਰੋੜਾ ਅਤੇ ਦਿਸ਼ਾਂਤ ਮਹਿਤਾ, ਮੈਡਮ ਅਨੀਤਾ ਦੇਵੀ ਅਤੇ ਵਿਸ਼ਾਲ ਸੈਂਸੇਸ ਸੈਲ ਦਫ਼ਤਰ ਤਹਸੀਲਦਾਰ ਨੰਗਲ ਵੱਲੋਂ ਹਾਜ਼ਰ ਰਹੇ
ਟ੍ਰੇਨਿੰਗ ਦੌਰਾਨ ਸਿਧਾਂਤਕ ਜਾਣਕਾਰੀ ਦੇ ਨਾਲ-ਨਾਲ ਪ੍ਰੈਕਟੀਕਲ ਹੈਂਡਜ਼-ਆਨ ਅਭਿਆਸ ਵੀ ਕਰਵਾਇਆ ਗਿਆ, ਤਾਂ ਜੋ ਡਿਜੀਟਲ ਮੋਡ ਰਾਹੀਂ ਮਰਦਮਸ਼ੁਮਾਰੀ ਪ੍ਰਕਿਰਿਆ ਦੀ ਸਮਝ ਹੋਰ ਵਧੀਆ ਬਣ ਸਕੇ। ਇਸ ਮੌਕੇ ਭਾਗੀਦਾਰਾਂ ਨੂੰ ਅਪੀਲ ਕੀਤੀ ਗਈ ਕਿ ਉਹ ਆਪਣੀਆਂ ਜ਼ਿੰਮੇਵਾਰੀਆਂ ਨੂੰ ਪੂਰੀ ਲਗਨ ਅਤੇ ਜ਼ਿੰਮੇਵਾਰੀ ਨਾਲ ਨਿਭਾਉਣ।
Ropar News
Follow up on Facebook Page
ਤਾਜ਼ਾ ਜਾਣਕਾਰੀ ਲਈ www.deorpr.com ‘ਤੇ ਜੁੜੇ ਰਹੋ।
ਤੁਹਾਨੂੰ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੀਆਂ ਤਾਜ਼ਾ ਅਪਡੇਟਾਂ ਤੇ ਨੋਟੀਫਿਕੇਸ਼ਨਾਂ ਬਾਰੇ ਪੂਰੀ ਜਾਣਕਾਰੀ ਮੁਹੱਈਆ ਕਰਵਾਉਂਦਾ ਰਹੇਗਾ।
ਇਸ ਪੋਸਟ ਨੂੰ ਵਿਦਿਆਰਥੀਆਂ ਨਾਲ whatsapp ਅਤੇ ਹੋਰ ਸ਼ੋਸ਼ਲ ਮੀਡੀਆ ਉਤੇ ਨਿਚੇ ਦਿੱਤੇ ਗਏ ਬਟਨਾਂ ਰਾਹੀਂ ਸ਼ੇਅਰ ਕਰਨ ਲਈ ਕਲਿੱਕ ਕਰੋ।




















