
ਸ਼੍ਰੀ ਚਮਕੌਰ ਸਾਹਿਬ (ਬਾਜ਼) 04 ਮਈ: ਸਥਾਨਕ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਦਫ਼ਤਰ ਵਿਖੇ ਸੈਮੀਨਾਰ ਹਾਲ ਵਿੱਚ ਮਰਦਮਸ਼ੁਮਾਰੀ 2026 ਲਈ ਸੁਪਰਵਾਈਜ਼ਰ ਅਤੇ ਗਿਣਤੀਕਾਰਾਂ ਤਿੰਨ ਰੋਜ਼ਾ ਸਿਖਲਾਈ ਅੱਜ ਮਿਤੀ 3 ਮਈ ਨੂੰ ਸਮਾਪਤ ਹੋਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਖਲਾਈ ਦੇ ਫ਼ੀਲਡ ਅਫ਼ਸਰ ਸ਼੍ਰੀ ਸਰਬਜੀਤ ਸਿੰਘ ਅਤੇ ਤੇਜਿੰਦਰ ਸਿੰਘ ਬਾਜ਼ ਨੇ ਦੱਸਿਆ ਕਿ ਸਾਲ 2026 ਦੀ ਜਨਗਣਨਾ ਦੇ ਪਹਿਲੇ ਫੇਜ਼ ਦੀ ਟ੍ਰੇਨਿੰਗ ਜਿਸ ਵਿੱਚ ਘਰਾਂ ਦੀ ਗਣਨਾ ਕੀਤੀ ਜਾਣੀ ਹੈ ਦੀ ਟ੍ਰੇਨਿੰਗ ਚਾਰਜ ਅਫ਼ਸਰ ਈ ਓ ਗੁਰਬਖਸ਼ੀਸ਼ ਸਿੰਘ, ਤੇਜਿੰਦਰ ਸਿੰਘ, ਜਸਲੀਨ ਕੌਰ ਨੇ ਟ੍ਰੇਨਿੰਗ ਨੇਪਰੇ ਚਾੜਨ ਵਿੱਚ ਅਹਿਮ ਯੋਗਦਾਨ ਪਾਇਆ।

ਇਸ ਟ੍ਰੇਨਿੰਗ ਵਿੱਚ ਬੀ ਪੀ ਓ ਸ੍ਰੀ ਚਮਕੌਰ ਸਾਹਿਬ ਸ ਦਵਿੰਦਰਪਾਲ ਸਿੰਘ ਬੇਦੀ, ਸੁਧਾ ਮੱਲ, ਰਣਵੀਰ ਕੌਰ, ਅਵਨੀਤ ਕੌਰ, ਨਿਰਮਲ ਕੌਰ, ਜੈਪ੍ਰੀਤ ਕੌਰ, ਸੰਦੀਪ ਕੌਰ, ਹਰਪ੍ਰੀਤ ਕੌਰ, ਪ੍ਰੀਤੀ, ਮਨਿੰਦਰ ਕੌਰ, ਪ੍ਰਿਅੰਕਾ ਮਹਿੰਦਰੂ, ਸਤਵੀਰ ਕੌਰ, ਜਸਵੰਤ ਸਿੰਘ। ਲਖਵੀਰ ਸਿੰਘ, ਨਵਦੀਪ ਕੌਰ, ਰਵਿੰਦਰ ਕੌਰ, ਨੇਹਾ ਸ਼ਰਮਾ, ਹਰਪਾਲ ਕੌਰ,ਪਲਵਿੰਦਰ ਕੌਰ ਆਦਿ 40 ਅਧਿਆਪਕਾਂ ਨੇ ਟਰੇਨਿੰਗ ਵਿੱਚ ਸ਼ਮੂਲੀਅਤ ਕੀਤੀ। ਇਸ ਟ੍ਰੇਨਿੰਗ ਵਿੱਚ ਡਿਪਟੀ ਡਾਇਰੈਕਟਰ ਰੁਚੀ ਗੁਪਤਾ, ਅਮਨ ਕੁਮਾਰ। ਜ਼ਿਲ੍ਹਾ ਮਾਸਟਰ ਟ੍ਰੇਨਿੰਗ ਸ ਰਵਿੰਦਰ ਸਿੰਘ ਰੱਬੀ ਉਚੇਚੇ ਤੌਰ ਤੇ ਪਹੁੰਚੇ। ਇਸ ਟ੍ਰੇਨਿੰਗ ਵਿੱਚ ਥਿਊਰੀ ਦੇ ਨਾਲ-ਨਾਲ ਹੈਂਡਲ ਆਨ ਟਰੇਨਿੰਗ ਵੀ ਕਰਵਾਈ ਗਈ। ਫ਼ੀਲਡ ਅਫਸਰ ਸਰਬਜੀਤ ਸਿੰਘ ਅਤੇ ਸ੍ਰੀ ਬਾਜ਼ ਨੇ ਪੂਰੀ ਹਿੰਮਤ ਅਤੇ ਜੋਸ਼ ਨਾਲ ਕਾਰਜ ਕਰਨ ਦੀ ਤਾਕੀਦ ਕੀਤੀ ।
Ropar News
Follow up on Facebook Page
ਤਾਜ਼ਾ ਜਾਣਕਾਰੀ ਲਈ www.deorpr.com ‘ਤੇ ਜੁੜੇ ਰਹੋ।Places of Worship
ਤੁਹਾਨੂੰ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੀਆਂ ਤਾਜ਼ਾ ਅਪਡੇਟਾਂ ਤੇ ਨੋਟੀਫਿਕੇਸ਼ਨਾਂ ਬਾਰੇ ਪੂਰੀ ਜਾਣਕਾਰੀ ਮੁਹੱਈਆ ਕਰਵਾਉਂਦਾ ਰਹੇਗਾ।
ਇਸ ਪੋਸਟ ਨੂੰ ਵਿਦਿਆਰਥੀਆਂ ਨਾਲ whatsapp ਅਤੇ ਹੋਰ ਸ਼ੋਸ਼ਲ ਮੀਡੀਆ ਉਤੇ ਨਿਚੇ ਦਿੱਤੇ ਗਏ ਬਟਨਾਂ ਰਾਹੀਂ ਸ਼ੇਅਰ ਕਰਨ ਲਈ ਕਲਿੱਕ ਕਰੋ।
















