Home - Ropar News - Meritorious students ਦੇ ਸੁਪਨਿਆਂ ਨੂੰ ਮਿਲੇ ਖੰਭ ‘ਇਕ ਦਿਨ DC/SSP ਦੇ ਸੰਗ’Meritorious students ਦੇ ਸੁਪਨਿਆਂ ਨੂੰ ਮਿਲੇ ਖੰਭ ‘ਇਕ ਦਿਨ DC/SSP ਦੇ ਸੰਗ’ Leave a Comment / By Dishant Mehta / May 27, 2025 Meritorious students’ dreams get wings ‘One day with DC/SSP’ਡੀਸੀ ਤੇ ਐੱਸਐੱਸਪੀ ਨੇ ਬੱਚਿਆਂ ਨਾਲ ਗੁਜ਼ਾਰਿਆ ਸਾਰਾ ਦਿਨ, ਜ਼ਿੰਦਗੀ ’ਚ ਸਫਲਤਾ ਲਈ ਤਜਰਬੇ ਕੀਤੇ ਸਾਂਝੇਰੂਪਨਗਰ, 27 ਮਈ: ਦਸਵੀਂ ਤੇ ਬਾਰਵੀਂ ਦੇ ਨਤੀਜਿਆਂ ਵਿਚ ਮੈਰਿਟ ’ਚ ਆਉਣ ਵਾਲੀਆਂ ਸਰਕਾਰੀ ਸਕੂਲਾਂ ਦੀਆਂ 09 ਵਿਦਿਆਰਥੀਆਂ ਲਈ ਅੱਜ ਦਾ ਦਿਨ ਯਾਦਗਾਰੀ ਹੋ ਨਿਬੜਿਆ ਜਦ ਉਨ੍ਹਾਂ ਦੇ ਸੁਪਨਿਆਂ ਨੂੰ ਡਿਪਟੀ ਕਮਿਸ਼ਨਰ ਸ਼੍ਰੀ ਵਰਜੀਤ ਸਿੰਘ ਵਾਲੀਆ ਤੇ ਐੱਸਐੱਸਪੀ ਰੂਪਨਗਰ ਸ. ਗੁਲਨੀਤ ਸਿੰਘ ਖੁਰਾਣਾ ਦੀ ਸੁਚੱਜੀ ਅਗਵਾਈ ਨੇ ਖੰਭ ਲਾ ਦਿੱਤੇ।ਪੰਜਾਬ ਸਰਕਾਰ ਵਲੋਂ ਮੈਰਿਟ ਵਿਚ ਆਉਣ ਵਾਲੇ ਵਿਦਿਆਰਥੀਆਂ ਲਈ ਸ਼ੁਰੂ ਕੀਤੇ ਪ੍ਰੋਗਰਾਮ ‘ਇਕ ਦਿਨ ਡੀਸੀ ਤੇ ਐੱਸਐੱਸਪੀ ਸੰਗ’ ਪ੍ਰੋਗਰਾਮ ਤਹਿਤ ਜ਼ਿਲ੍ਹੇ ਦੇ 09 ਵਿਦਿਆਰਥੀਆਂ ਨੇ ਸਾਰਾ ਦਿਨ ਡਿਪਟੀ ਕਮਿਸ਼ਨਰ ਤੇ ਐੱਸਐੱਸਪੀ ਨਾਲ ਰਹਿਕੇ ਦਫਤਰੀ ਕੰਮਕਾਜ ਨੂੰ ਨੇੜੇ ਤੋਂ ਦੇਖਿਆ। ਉਹ ਬੱਚੇ ਜੋ ਆਪਣੇ ਘਰ ਤੋਂ ਕੇਵਲ ਸਕੂਲ ਤੱਕ ਦਾ ਹੀ ਰਸਤਾ ਜਾਣਦੇ ਸਨ, ਨੂੰ ਡਿਪਟੀ ਕਮਿਸ਼ਨਰ ਤੇ ਐੱਸਐੱਸਪੀ ਨਾਲ ਬੈਠਕੇ ਦਫਤਰ ਦੇ ਕੰਮਕਾਜ ਵੇਖਣ, ਲੋਕਾਂ ਦੇ ਮਸਲੇ ਸੁਣਨ ਤੇ ਉਨ੍ਹਾਂ ਦੇ ਹੱਲ ਦੀ ਵਿਧੀ ਬਾਰੇ ਜਾਨਣ ਦਾ ਮੌਕਾ ਮਿਲਿਆ।ਇਹ ਸਾਰੇ ਵਿਦਿਆਰਥੀ ਸਰਕਾਰੀ ਸਕੂਲ ਦੇ ਹੀ ਸਨ, ਜਿਨ੍ਹਾਂ ਵਿੱਚ ਬਾਰਵੀਂ ਜਮਾਤ ਦੀ ਵਿਦਿਆਰਥਣ ਸ਼ਰਮਨ ਯਾਦਵ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਰੂਪਨਗਰ ਨੇ 97.60 ਅੰਕ ਪ੍ਰਾਪਤ ਕੀਤੇ, ਦਸਵੀਂ ਜਮਾਤ ਦੇ ਵਿਦਿਆਰਥੀ ਜਤਿਨ ਕੁਮਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਮਾਣਾ ਨੇ 97.54 ਅੰਕ, ਦਸਵੀਂ ਜਮਾਤ ਦੀ ਵਿਦਿਆਰਥਣ ਨੰਦਨੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਨੰਗਲ 97.38 ਅੰਕ, ਜਨਤਵੀਰ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੁਰਖਾਲੀ ਨੇ 96.92 ਅੰਕ, ਸੂਰਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਨੋਲੀ ਨੇ 97.60 ਅੰਕ, ਦਸਵੀਂ ਜਮਾਤ ਦੇ ਹਿਮਾਸ਼ੂ ਕੁਮਾਰ ਸਰਕਾਰੀ ਹਾਈ ਸਕੂਲ ਕਲਿੱਤਰਾਂ ਨੇ 97.54 ਅੰਕ, ਬਾਰਵੀਂ ਜਮਾਤ ਦੇ ਹਰਸ਼ ਗੁਪਤਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੁਰਖਾਲੀ ਨੇ 97.40 ਅੰਕ, ਵਿਵੇਕ ਕੁਮਾਰ ਸਰਕਾਰੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਲੋਧੀਪੁਰ ਨੇ 97.20 ਅੰਕ ਅਤੇ ਵਿਦਿਆਰਥਣ ਦੀਕਸ਼ਾ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਢੇਰ ਨੇ 97.20 ਅੰਕ ਪ੍ਰਾਪਤ ਕੀਤੇ।ਡਿਪਟੀ ਕਮਿਸ਼ਨਰ ਨੇ ਕਿਹਾ ਕਿ ‘ਇਸ ਪ੍ਰੋਗਰਾਮ ਦਾ ਮਕਸਦ ਲਾਇਕ ਬੱਚਿਆਂ ਨੂੰ ਉਨ੍ਹਾਂ ਦੇ ਸੁਪਨੇ ਦੀ ਪੂਰਤੀ ਲਈ ਅਗਵਾਈ ਦੇਣਾ ਹੈ’। ਵਿਦਿਆਰਥੀਆਂ ਨੇ ਡਿਪਟੀ ਕਮਿਸ਼ਨਰ ਤੇ ਐਸ.ਐਸ.ਪੀ. ਕੋਲੋਂ ਇਸ ਮੁਕਾਮ ਤੱਕ ਪੁੱਜਣ ਦੇ ਰਾਸਤੇ ਵਿਚ ਆਈਆਂ ਔਕੜਾਂ ਬਾਰੇ ਸਵਾਲ ਕੀਤੇ ਤੇ ਅਧਿਕਾਰੀਆਂ ਵਲੋਂ ਵਿਸਥਾਰ ਵਿਚ ਆਪਣਾ ਤਜ਼ਰਬਾ ਸਾਂਝਾ ਕੀਤਾ ਗਿਆ। ਡਿਪਟੀ ਕਮਿਸ਼ਨਰ ਨੇ ਆਪਣਾ ਯੂ.ਪੀ.ਐਸ.ਸੀ. ਟੈਸਟ ਪਾਸ ਕਰਨ ਦਾ ਸਫਰ ਸਾਂਝਾ ਕਰਦਿਆਂ ਬੱਚਿਆਂ ਨੂੰ ਕਰੜੀ ਮਿਹਨਤ ਕਰਨ ਤੇ ਕਦੇ ਵੀ ਹਾਰ ਨਾ ਮੰਨਣ ਦਾ ਗੁਰ ਮੰਤਰ ਦਿੱਤਾ ।ਐਸ.ਐਸ.ਪੀ. ਸ. ਗੁਲਨੀਤ ਸਿੰਘ ਖੁਰਾਣਾ ਨੇ ਵਿਦਿਆਰਥੀਆਂ ਵਿੱਚ ਜੋਸ਼ ਭਰਦੇ ਹੋਏ ਉਨ੍ਹਾਂ ਨੂੰ ਵੱਡੇ ਸੁਪਨੇ ਦੇਖਣ, ਅਟੁੱਟ ਸਮਰਪਣ ਨਾਲ ਉਨ੍ਹਾਂ ਦਾ ਪਿੱਛਾ ਕਰਨ ਅਤੇ ਮਿਹਨਤ ਅਤੇ ਦ੍ਰਿੜਤਾ ਨਾਲ ਅਸੰਭਵ ਚੁਣੌਤੀਆਂ ਨੂੰ ਪਾਰ ਕਰਨ ਦੀ ਪ੍ਰੇਰਣਾ ਦਿੱਤੀ।ਡੀਸੀ ਤੇ ਐੱਸਐੱਸਪੀ ਦਫਤਰ ਵਿਖੇ ਵਿਦਿਆਰਥਣਾਂ ਸਾਰਾ ਦਿਨ ਦਫਤਰੀ ਕੰਮਕਾਜ ਨੂੰ ਨੇੜਿਓਂ ਵੇਖਿਆ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸ਼ਨ ਰੂਪਨਗਰ ਦੀ ਮਹੀਨਾਵਾਰ ਮੀਟਿੰਗ ਦੀ ਕਾਰਵਾਈ ਦੇਖੀ, ਜਿਸ ਵਿੱਚ ਲਗਭਗ ਜ਼ਿਲ੍ਹੇ ਦੇ ਸਾਰੇ ਵਿਭਾਗ ਤੇ ਉੱਚ ਅਧਿਕਾਰੀ ਹਾਜ਼ਰ ਸਨ।ਵਿਦਿਆਰਥੀਆਂ ਨੇ ਵਧੀਕ ਡਿਪਟੀ ਕਮਿਸ਼ਨਰ (ਵ) ਆਈ ਏ ਐੱਸ ਸ਼੍ਰੀਮਤੀ ਚੰਦਰਜਯੋਤੀ ਸਿੰਘ ਅਤੇ ਐੱਸਪੀ ਹੈੱਡਕੁਆਰਟਰ ਆਈ ਪੀ ਐਸ ਸ਼੍ਰੀ ਅਰਵਿੰਦ ਮੀਨਾ ਨਾਲ ਆਪਣਾ ਦੁਪਹਿਰ ਦਾ ਖਾਣਾ ਖਾਧਾ, ਉਸ ਉਪਰੰਤ ਵਿਦਿਆਰਥੀਆ ਨੂੰ ਆਈਆਈਟੀ ਦਾ ਦੌਰਾ ਵੀ ਕਰਵਾਇਆ ਗਿਆ ਤੇ ਉਨ੍ਹਾਂ ਕੋਲ਼ੋਂ ਦਿਨ ਭਰ ਹੋਈਆਂ ਗਤੀਵਿਧੀਆਂ ਬਾਰੇ ਜਾਣਕਾਰੀ ਵੀ ਪ੍ਰਾਪਤ ਕੀਤੀ।ਵਿਦਿਆਰਥਣ ਸ਼ਰਮਨ ਯਾਦਵ ਨੇ ਕਿਹਾ ਕਿ ‘ਉਸਨੂੰ ਅੱਜ ਸਾਰਾ ਦਿਨ ਜ਼ਿਲ੍ਹੇ ਦੇ ਉੱਚ ਅਧਿਕਾਰੀਆਂ ਨਾਲ ਰਹਿਕੇ ਇਹ ਮਹਿਸੂਸ ਹੋਇਆ ਹੈ ਕਿ ਕਿਸੇ ਵੀ ਮੁਕਾਮ ’ਤੇ ਪਹੁੰਚਣ ਲਈ ਬਹੁਤ ਮਿਹਨਤ ਦੀ ਲੋੜ ਹੈ। ਉਸਨੇ ਕਿਹਾ ਕਿ ਉਸਦੇ ਸੁਪਨੇ ਨੂੰ ਉਡਾਨ ਮਿਲੀ ਹੈ ਤੇ ਉਹ ਹਰ ਚੁਣੌਤੀ ਨੂੰ ਪਾਰ ਕਰਕੇ ਆਪਣੀ ਮੰਜ਼ਿਲ ਨੂੰ ਹਾਸਲ ਕਰੇਗੀ।ਡੀਸੀ ਵੱਲੋਂ ਵਿਦਿਆਰਥਣਾਂ ਨੂੰ ਉਨ੍ਹਾਂ ਦੀ ਪੜ੍ਹਾਈ ਵਿਚ ਪ੍ਰਾਪਤੀਆਂ ਲਈ ਪ੍ਰਸ਼ੰਸ਼ਾ ਪੱਤਰ ਤੇ ਟਰਾਫੀ ਨਾਲ ਸਨਮਾਨਤ ਵੀ ਕੀਤਾ ਗਿਆ।ਇਸ ਮੌਕੇ ਆਰਟੀਏ ਗੁਰਵਿੰਦਰ ਸਿੰਘ ਜੌਹਲ, ਐੱਸਪੀ ਗੁਰਦੀਪ ਸਿੰਘ, ਸਹਾਇਕ ਕਮਿਸ਼ਨਰ (ਜ) ਅਰਵਿੰਦਰਪਾਲ ਸਿੰਘ ਸੋਮਲ, ਮੁੱਖ ਮੰਤਰੀ ਫੀਲਡ ਅਫ਼ਸਰ ਜਸਜੀਤ ਸਿੰਘ, ਐਸਡੀਐਮ ਸ੍ਰੀ ਚਮਕੌਰ ਸਾਹਿਬ ਅਮਰੀਕ ਸਿੰਘ, ਐਸਡੀਐਮ ਸੰਜੀਵ ਕੁਮਾਰ, ਐਸਡੀਐਮ ਸ੍ਰੀ ਅਨੰਦਪੁਰ ਸਾਹਿਬ ਜਸਪ੍ਰੀਤ ਸਿੰਘ, ਐਸਡੀਐਮ ਨੰਗਲ ਸਚਿਨ ਪਾਠਕ, ਜ਼ਿਲ੍ਹਾ ਮਾਲ ਅਫਸਰ ਬਾਦਲਦੀਨ, ਐਕਸੀਅਨ ਮਾਇਨਿੰਗ ਤੁਸ਼ਾਰ ਗੋਇਲ, ਸਿਵਲ ਸਰਜਨ ਡਾ. ਸਵਪਨਜੀਤ ਕੌਰ, ਡਿਪਟੀ ਜ਼ਿਲ੍ਹਾ ਸਿੱਖਿਆ ਅਫ਼ਸਰ ਸੁਰਿੰਦਰਪਾਲ ਸਿੰਘ, ਸਿੱਖਿਆ ਕੋਆਰਡੀਨੇਟਰ ਹਰਪ੍ਰੀਤ ਸਿੰਘ ਅਤੇ ਜ਼ਿਲ੍ਹੇ ਦੇ ਹੋਰ ਸਾਰੇ ਹੀ ਉੱਚ ਅਧਿਕਾਰੀ ਹਾਜ਼ਰ ਸਨ।District Ropar News Watch on facebook Share this: Share on WhatsApp (Opens in new window) WhatsApp Share on Facebook (Opens in new window) Facebook Share on Telegram (Opens in new window) Telegram Share on X (Opens in new window) X Print (Opens in new window) Print Email a link to a friend (Opens in new window) Email Related Related Posts ਭੱਕੂ ਮਾਜਰਾ ਸਕੂਲ ਦੇ 6 ਵਿਦਿਆਰਥੀਆਂ ਨੇ ਲਿਆ ਕੌਮਾਂਤਰੀ ਬਾਲ ਲੇਖਕ ਕਾਨਫਰੰਸ ਫਗਵਾੜਾ ਵਿੱਚ ਭਾਗ Leave a Comment / Ropar News / By Dishant Mehta ਮਰਦਮਸ਼ੁਮਾਰੀ ਕਰਨ ਵਾਲੇ ਅਮਲੇ ਨੂੰ ਕਰਵਾਈ ਟ੍ਰੇਨਿੰਗ Leave a Comment / Ropar News / By Dishant Mehta ਸ੍ਰੀ ਅਨੰਦਪੁਰ ਸਾਹਿਬ ਦੀਆਂ ਧੀਆਂ ਨੇ ਮਾਰੀ ਬਾਜ਼ੀ, NMMS ‘ਚ ਚਾਰ ਕਾਮਯਾਬ Leave a Comment / Ropar News / By Dishant Mehta ਸਰਕਾਰੀ ਹਾਈ ਸਮਾਰਟ ਸਕੂਲ ਜਿੰਦਵੜੀ ਦੇ ਵਿਦਿਆਰਥੀਆਂ ਨੇ NMMS ਪ੍ਰੀਖਿਆ ਵਿੱਚ ਮਾਰੀਆਂ ਮੱਲਾਂ Leave a Comment / Ropar News / By Dishant Mehta ਸ੍ਰੀ ਅਨੰਦਪੁਰ ਸਾਹਿਬ ਪ੍ਰੀਮੀਅਰ ਲੀਗ, ਹਲਕੇ ਦੇ ਵੱਖ-ਵੱਖ ਗਰਾਊਂਡਾਂ ਵਿੱਚ ਲੱਗੀਆਂ ਰੌਣਕਾਂ Leave a Comment / Ropar News / By Dishant Mehta ਮਜ਼ਦੂਰ ਦਿਵਸ 1 ਮਈ : ਡਾ. ਭੀਮ ਰਾਓ ਅੰਬੇਡਕਰ ਦੇ ਮਜ਼ਦੂਰ ਹੱਕਾਂ ਲਈ ਮਹੱਤਵਪੂਰਨ ਯੋਗਦਾਨ Leave a Comment / Poems & Article, Ropar News / By Dishant Mehta Business Blasters Mela Organized in Blocks Mianpur, Kiratpur Sahib and Ropar Leave a Comment / Ropar News / By Dishant Mehta Business Blasters Mela Organized in Blocks Jhaj, Sri Anandpur Sahib and Nangal Leave a Comment / Ropar News / By Dishant Mehta 🔥 Punjab Kings’ 265 Chase Breaks the Internet | IPL 2026 Goes Wild Leave a Comment / Ropar News / By Dishant Mehta District Guidance Counsellor Prabhjeet Singh Receives National Appreciation as Punjab Leads in Career Advisor App Implementation Leave a Comment / Ropar News / By Dishant Mehta ਰੂਪਨਗਰ ਜ਼ਿਲ੍ਹੇ ਵਿੱਚ ਅੱਜ ਮੌਕ ਡ੍ਰਿੱਲ: 15 ਮਿੰਟ ਲਈ ਬਲੈਕਆਉਟ ਐਲਾਨ Leave a Comment / Ropar News / By Dishant Mehta Govt Adarsh Sr. Sec. School Lodhipur Shines in JEE Main 2026 Leave a Comment / Ropar News / By Dishant Mehta World Earth Day /ਵਿਸ਼ਵ ਧਰਤੀ ਦਿਵਸ Leave a Comment / Poems & Article, Ropar News / By Dishant Mehta ਧਰਤੀ ਦਿਵਸ – ਇਕ ਖਾਮੋਸ਼ ਪੁਕਾਰ Leave a Comment / Poems & Article, Ropar News / By Dishant Mehta ਨੰਗਲ ਦੇ ਸਕੂਲ ਆਫ ਐਮੀਨੈਂਸ ਵਿੱਚ ਸਿੱਖਿਆ ਸੰਕਲਪ ਪ੍ਰੋਗਰਾਮ ਆਯੋਜਿਤ Leave a Comment / Ropar News / By Dishant Mehta ਪੰਜਾਬ ਦੇ ਸਕੂਲਾਂ ਦੀ ਬਦਲਦੀ ਤਸਵੀਰ: ਗਰਦਲੇ ਵਿੱਚ NSQF ਲੈਬ ਦਾ ਉਦਘਾਟਨ Leave a Comment / Ropar News / By Dishant Mehta
ਭੱਕੂ ਮਾਜਰਾ ਸਕੂਲ ਦੇ 6 ਵਿਦਿਆਰਥੀਆਂ ਨੇ ਲਿਆ ਕੌਮਾਂਤਰੀ ਬਾਲ ਲੇਖਕ ਕਾਨਫਰੰਸ ਫਗਵਾੜਾ ਵਿੱਚ ਭਾਗ Leave a Comment / Ropar News / By Dishant Mehta
ਸ੍ਰੀ ਅਨੰਦਪੁਰ ਸਾਹਿਬ ਦੀਆਂ ਧੀਆਂ ਨੇ ਮਾਰੀ ਬਾਜ਼ੀ, NMMS ‘ਚ ਚਾਰ ਕਾਮਯਾਬ Leave a Comment / Ropar News / By Dishant Mehta
ਸਰਕਾਰੀ ਹਾਈ ਸਮਾਰਟ ਸਕੂਲ ਜਿੰਦਵੜੀ ਦੇ ਵਿਦਿਆਰਥੀਆਂ ਨੇ NMMS ਪ੍ਰੀਖਿਆ ਵਿੱਚ ਮਾਰੀਆਂ ਮੱਲਾਂ Leave a Comment / Ropar News / By Dishant Mehta
ਸ੍ਰੀ ਅਨੰਦਪੁਰ ਸਾਹਿਬ ਪ੍ਰੀਮੀਅਰ ਲੀਗ, ਹਲਕੇ ਦੇ ਵੱਖ-ਵੱਖ ਗਰਾਊਂਡਾਂ ਵਿੱਚ ਲੱਗੀਆਂ ਰੌਣਕਾਂ Leave a Comment / Ropar News / By Dishant Mehta
ਮਜ਼ਦੂਰ ਦਿਵਸ 1 ਮਈ : ਡਾ. ਭੀਮ ਰਾਓ ਅੰਬੇਡਕਰ ਦੇ ਮਜ਼ਦੂਰ ਹੱਕਾਂ ਲਈ ਮਹੱਤਵਪੂਰਨ ਯੋਗਦਾਨ Leave a Comment / Poems & Article, Ropar News / By Dishant Mehta
Business Blasters Mela Organized in Blocks Mianpur, Kiratpur Sahib and Ropar Leave a Comment / Ropar News / By Dishant Mehta
Business Blasters Mela Organized in Blocks Jhaj, Sri Anandpur Sahib and Nangal Leave a Comment / Ropar News / By Dishant Mehta
🔥 Punjab Kings’ 265 Chase Breaks the Internet | IPL 2026 Goes Wild Leave a Comment / Ropar News / By Dishant Mehta
District Guidance Counsellor Prabhjeet Singh Receives National Appreciation as Punjab Leads in Career Advisor App Implementation Leave a Comment / Ropar News / By Dishant Mehta
ਰੂਪਨਗਰ ਜ਼ਿਲ੍ਹੇ ਵਿੱਚ ਅੱਜ ਮੌਕ ਡ੍ਰਿੱਲ: 15 ਮਿੰਟ ਲਈ ਬਲੈਕਆਉਟ ਐਲਾਨ Leave a Comment / Ropar News / By Dishant Mehta
Govt Adarsh Sr. Sec. School Lodhipur Shines in JEE Main 2026 Leave a Comment / Ropar News / By Dishant Mehta
ਨੰਗਲ ਦੇ ਸਕੂਲ ਆਫ ਐਮੀਨੈਂਸ ਵਿੱਚ ਸਿੱਖਿਆ ਸੰਕਲਪ ਪ੍ਰੋਗਰਾਮ ਆਯੋਜਿਤ Leave a Comment / Ropar News / By Dishant Mehta
ਪੰਜਾਬ ਦੇ ਸਕੂਲਾਂ ਦੀ ਬਦਲਦੀ ਤਸਵੀਰ: ਗਰਦਲੇ ਵਿੱਚ NSQF ਲੈਬ ਦਾ ਉਦਘਾਟਨ Leave a Comment / Ropar News / By Dishant Mehta