ਬਿਜ਼ਨਸ ਬਲਾਸਟਰ ਪ੍ਰੋਗਰਾਮ ਤਹਿਤ ਜ਼ਿਲ੍ਹਾ ਪੱਧਰੀ ਟ੍ਰੇਨਿੰਗ ਦੀ ਸ਼ੁਰੂਆਤ

District level training under Business Blaster Program begins District Education Officer Mr. Prem Kumar Mittal gave information about the program after a special visit to the training venue, Registration and refreshments were arranged by Mr. Sanjeev Kumar, S.S. Master. The media coverage and technical support of the occasion was provided by Mr. Dishant Mehta, District Media Coordinator. On this occasion, Mr. Parminder Singh Saini, HOD Mechanical, Mr. Rajesh Kumar Jassi, HOD Electrical, Gurupkar Singh HOD IT, Lecturer Vinod Sharma, Lecturer Harpreet Nagpal, Dr. Poonam, Jaswinder Kaur, Vanika, Sukhwinder Kaur, Ashok Kumar and others were present.
District level training under Business Blaster Program begins

ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਪ੍ਰੇਮ ਕੁਮਾਰ ਮਿੱਤਲ ਨੇ ਟ੍ਰੇਨਿੰਗ ਸਥਾਨ ਦਾ ਕੀਤਾ ਵਿਸ਼ੇਸ਼ ਦੌਰਾ।

ਰੂਪਨਗਰ, 4 ਅਗਸਤ 2026: ਜਿਲ੍ਹਾ ਸਿੱਖਿਆ ਅਫ਼ਸਰ ਰੂਪਨਗਰ (ਸੈਕੰਡਰੀ ਸਿੱਖਿਆ) ਸ਼੍ਰੀ ਪ੍ਰੇਮ ਕੁਮਾਰ ਮਿੱਤਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਿਜ਼ਨਸ ਬਲਾਸਟਰ ਦੇ ਨੋਡਲ ਇੰਚਾਰਜ ਸ੍ਰੀ ਪ੍ਰਭਜੀਤ ਸਿੰਘ ਅਤੇ ਡਾ. ਨਵਨੀਤ ਵਾਲੀਆ, ਪ੍ਰਿੰਸੀਪਲ, ਸਰਕਾਰੀ ਪੋਲੀਟੈਕਨਿਕ ਕਾਲਜ, ਰੂਪਨਗਰ, ਦੀ ਨਿਗਰਾਨੀ ਹੇਠ ਬਿਜ਼ਨਸ ਬਲਾਸਟਰ ਪ੍ਰੋਗਰਾਮ ਤਹਿਤ ਜ਼ਿਲ੍ਹਾ ਰੂਪਨਗਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਦੀ ਜਮਾਤ 11ਵੀਂ ਦੇ ਬਿਜ਼ਨਸ ਬਲਾਸਟਰ ਇੰਚਾਰਜਾਂ ਦੀ ਜ਼ਿਲ੍ਹਾ ਪੱਧਰੀ ਟ੍ਰੇਨਿੰਗ ਅੱਜ ਸਰਕਾਰੀ ਪੋਲੀਟੈਕਨਿਕ ਕਾਲਜ, ਰੂਪਨਗਰ ਵਿਖੇ ਸ਼ੁਰੂ ਹੋਈ।

On this occasion, Mr. Parminder Singh Saini, HOD Mechanical, Mr. Rajesh Kumar Jassi, HOD Electrical, Gurupkar Singh HOD IT, Lecturer Vinod Sharma, Lecturer Harpreet Nagpal, Dr. Poonam, Jaswinder Kaur, Vanika, Sukhwinder Kaur, Ashok Kumar and others were present.

ਬਿਜ਼ਨਸ ਬਲਾਸਟਰ ਪ੍ਰੋਗਰਾਮ ਤਹਿਤ ਜ਼ਿਲ੍ਹਾ ਪੱਧਰੀ ਟ੍ਰੇਨਿੰਗ ਦੀ ਸ਼ੁਰੂਆਤ ਜ਼ਿਲ੍ਹਾ ਨੋਡਲ ਅਫ਼ਸਰ (ਬਿਜ਼ਨਸ ਬਲਾਸਟਰ) ਸ੍ਰੀ ਪ੍ਰਭਜੀਤ ਸਿੰਘ ਵੱਲੋਂ ਕੀਤੀ ਗਈ। ਪ੍ਰਭਜੀਤ ਸਿੰਘ ਨੇ ਦੱਸਿਆ ਕਿ ਬਿਜ਼ਨਸ ਬਲਾਸਟਰ ਪ੍ਰੋਗਰਾਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਸਿਰਫ਼ ਨੌਕਰੀ ਦੀ ਭਾਲ ਕਰਨ ਵਾਲੇ ਨਹੀਂ, ਸਗੋਂ ਭਵਿੱਖ ਦੇ ਉੱਦਮੀ ਅਤੇ ਰੋਜ਼ਗਾਰ ਪੈਦਾ ਕਰਨ ਵਾਲੇ ਬਣਨ ਲਈ ਪ੍ਰੇਰਿਤ ਕਰਨਾ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਆਪਣੇ ਬਿਜ਼ਨਸ ਆਈਡੀਆਜ਼ ’ਤੇ ਕੰਮ ਕਰਨ, ਟੀਮ ਵਜੋਂ ਕੰਮ ਕਰਨ ਅਤੇ ਉਨ੍ਹਾਂ ਨੂੰ ਅਮਲੀ ਰੂਪ ਦੇਣ ਲਈ ਲੋੜੀਂਦੀ ਰਹਿਨੁਮਾਈ ਦਿੱਤੀ ਜਾ ਰਹੀ ਹੈ।

On this occasion, Mr. Parminder Singh Saini, HOD Mechanical, Mr. Rajesh Kumar Jassi, HOD Electrical, Gurupkar Singh HOD IT, Lecturer Vinod Sharma, Lecturer Harpreet Nagpal, Dr. Poonam, Jaswinder Kaur, Vanika, Sukhwinder Kaur, Ashok Kumar and others were present. 20260804 094036

ਉਨ੍ਹਾਂ ਦੱਸਿਆ ਕਿ ਇਸ ਟ੍ਰੇਨਿੰਗ ਰਾਹੀਂ ਸਕੂਲ ਇੰਚਾਰਜਾਂ ਨੂੰ ਪ੍ਰੋਗਰਾਮ ਦੀਆਂ ਗਤੀਵਿਧੀਆਂ ਅਤੇ ਵਿਦਿਆਰਥੀਆਂ ਨੂੰ ਸਹੀ ਦਿਸ਼ਾ ਦੇਣ ਸਬੰਧੀ ਵਿਹਾਰਕ ਜਾਣਕਾਰੀ ਦਿੱਤੀ ਜਾ ਰਹੀ ਹੈ। ਉਨ੍ਹਾਂ ਸਮੂਹ ਸਕੂਲ ਇੰਚਾਰਜਾਂ ਨੂੰ ਪ੍ਰੋਗਰਾਮ ਨੂੰ ਉਤਸ਼ਾਹ ਅਤੇ ਸਮਰਪਣ ਨਾਲ ਲਾਗੂ ਕਰਨ ਦੀ ਅਪੀਲ ਕੀਤੀ।

On this occasion, Mr. Parminder Singh Saini, HOD Mechanical, Mr. Rajesh Kumar Jassi, HOD Electrical, Gurupkar Singh HOD IT, Lecturer Vinod Sharma, Lecturer Harpreet Nagpal, Dr. Poonam, Jaswinder Kaur, Vanika, Sukhwinder Kaur, Ashok Kumar and others were present.

ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ.), ਰੂਪਨਗਰ ਸ੍ਰੀ ਪ੍ਰੇਮ ਕੁਮਾਰ ਮਿੱਤਲ ਨੇ ਵਿਸ਼ੇਸ਼ ਤੌਰ ’ਤੇ ਟ੍ਰੇਨਿੰਗ ਸਥਾਨ ਦਾ ਦੌਰਾ ਕੀਤਾ। ਉਨ੍ਹਾਂ ਨੇ ਟ੍ਰੇਨਿੰਗ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਮਾਸਟਰ ਟ੍ਰੇਨਰਾਂ ਅਤੇ ਸਕੂਲ ਇੰਚਾਰਜਾਂ ਨਾਲ ਗੱਲਬਾਤ ਕੀਤੀ।

On this occasion, Mr. Parminder Singh Saini, HOD Mechanical, Mr. Rajesh Kumar Jassi, HOD Electrical, Gurupkar Singh HOD IT, Lecturer Vinod Sharma, Lecturer Harpreet Nagpal, Dr. Poonam, Jaswinder Kaur, Vanika, Sukhwinder Kaur, Ashok Kumar and others were present.

ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਪ੍ਰੇਮ ਕੁਮਾਰ ਮਿੱਤਲ ਨੇ ਦੱਸਿਆ ਕਿ ਬਿਜ਼ਨਸ ਬਲਾਸਟਰ ਪ੍ਰੋਗਰਾਮ ਵਿਦਿਆਰਥੀਆਂ ਵਿੱਚ ਉੱਦਮੀ ਸੋਚ, ਰਚਨਾਤਮਕਤਾ, ਆਤਮ-ਵਿਸ਼ਵਾਸ ਅਤੇ ਕਾਰੋਬਾਰੀ ਹੁਨਰ ਵਿਕਸਿਤ ਕਰਨ ਵੱਲ ਇੱਕ ਮਹੱਤਵਪੂਰਨ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਰਾਹੀਂ ਵਿਦਿਆਰਥੀਆਂ ਨੂੰ ਆਪਣੇ ਨਵੇਂ ਕਾਰੋਬਾਰੀ ਵਿਚਾਰਾਂ ਨੂੰ ਅਮਲੀ ਰੂਪ ਦੇਣ, ਟੀਮ ਵਜੋਂ ਕੰਮ ਕਰਨ ਅਤੇ ਭਵਿੱਖ ਵਿੱਚ ਸਵੈ-ਰੋਜ਼ਗਾਰ ਜਾਂ ਆਪਣਾ ਕਾਰੋਬਾਰ ਸ਼ੁਰੂ ਕਰਨ ਲਈ ਜ਼ਰੂਰੀ ਹੁਨਰ ਵਿਕਸਿਤ ਕਰਨ ਦੇ ਮੌਕੇ ਮਿਲਦੇ ਹਨ।

On this occasion, Mr. Parminder Singh Saini, HOD Mechanical, Mr. Rajesh Kumar Jassi, HOD Electrical, Gurupkar Singh HOD IT, Lecturer Vinod Sharma, Lecturer Harpreet Nagpal, Dr. Poonam, Jaswinder Kaur, Vanika, Sukhwinder Kaur, Ashok Kumar and others were present.

ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਪ੍ਰੇਮ ਕੁਮਾਰ ਮਿੱਤਲ ਨੇ ਦੱਸਿਆ ਕਿ FDDI ਚੰਡੀਗੜ੍ਹ ਕੈਂਪਸ ਵੱਲੋਂ ਸੈਸ਼ਨ 2026 ਲਈ 10+2 ਪਾਸ ਵਿਦਿਆਰਥੀਆਂ ਨੂੰ Bachelor of Design (B.Des) ਦੇ ਵੱਖ-ਵੱਖ ਪ੍ਰੋਗਰਾਮਾਂ ਵਿੱਚ ਸਿੱਧੇ ਦਾਖ਼ਲੇ ਦਾ ਮੌਕਾ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਯੋਗ ਵਿਦਿਆਰਥੀ Fashion Design ਅਤੇ Footwear Design & Development ਵਰਗੇ ਪ੍ਰੋਗਰਾਮਾਂ ਵਿੱਚ ਦਾਖ਼ਲਾ ਲੈ ਸਕਦੇ ਹਨ।

On this occasion, Mr. Parminder Singh Saini, HOD Mechanical, Mr. Rajesh Kumar Jassi, HOD Electrical, Gurupkar Singh HOD IT, Lecturer Vinod Sharma, Lecturer Harpreet Nagpal, Dr. Poonam, Jaswinder Kaur, Vanika, Sukhwinder Kaur, Ashok Kumar and others were present.

ਉਨ੍ਹਾਂ ਅੱਗੇ ਦੱਸਿਆ ਕਿ ਯੋਗ ਵਿਦਿਆਰਥੀਆਂ ਲਈ Dr. B.R. Ambedkar Portal Scholarship Scheme ਤਹਿਤ 100% ਫੀਸ ਛੋਟ ਅਤੇ ਮੁਫ਼ਤ ਸਿੱਖਿਆ ਦੀ ਸਹੂਲਤ ਵੀ ਉਪਲਬਧ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਇਸ ਮੌਕੇ ਦਾ ਵੱਧ ਤੋਂ ਵੱਧ ਲਾਭ ਲੈਣ ਅਤੇ ਉੱਚ ਸਿੱਖਿਆ ਦੇ ਨਾਲ-ਨਾਲ ਆਪਣੇ ਹੁਨਰਾਂ ਨੂੰ ਨਿਖਾਰਨ ਲਈ ਪ੍ਰੇਰਿਤ ਕੀਤਾ।

ਉਨ੍ਹਾਂ ਸਕੂਲ ਇੰਚਾਰਜਾਂ ਅਤੇ ਮਾਸਟਰ ਟ੍ਰੇਨਰਾਂ ਨੂੰ ਬਿਜ਼ਨਸ ਬਲਾਸਟਰ ਪ੍ਰੋਗਰਾਮ ਨੂੰ ਸਕੂਲਾਂ ਵਿੱਚ ਪੂਰੀ ਗੰਭੀਰਤਾ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਪ੍ਰੇਰਿਤ ਕੀਤਾ, ਤਾਂ ਜੋ ਵੱਧ ਤੋਂ ਵੱਧ ਵਿਦਿਆਰਥੀ ਇਸ ਪ੍ਰੋਗਰਾਮ ਦਾ ਲਾਭ ਲੈ ਸਕਣ।

On this occasion, Mr. Parminder Singh Saini, HOD Mechanical, Mr. Rajesh Kumar Jassi, HOD Electrical, Gurupkar Singh HOD IT, Lecturer Vinod Sharma, Lecturer Harpreet Nagpal, Dr. Poonam, Jaswinder Kaur, Vanika, Sukhwinder Kaur, Ashok Kumar and others were present. 20260804 125900 20260804 125847

ਟ੍ਰੇਨਿੰਗ ਵਿੱਚ ਜ਼ਿਲ੍ਹੇ ਦੇ ਵੱਖ-ਵੱਖ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਤੋਂ ਜਮਾਤ 11ਵੀਂ ਦੇ ਬਿਜ਼ਨਸ ਬਲਾਸਟਰ ਇੰਚਾਰਜਾਂ ਨੇ ਭਾਗ ਲਿਆ। ਮਾਸਟਰ ਟ੍ਰੇਨਰਾਂ ਵੱਲੋਂ ਬਿਜ਼ਨਸ ਬਲਾਸਟਰ ਪ੍ਰੋਗਰਾਮ ਨਾਲ ਸਬੰਧਤ ਵੱਖ-ਵੱਖ ਗਤੀਵਿਧੀਆਂ, ਵਿਦਿਆਰਥੀਆਂ ਦੇ ਬਿਜ਼ਨਸ ਆਈਡੀਆਜ਼, ਉੱਦਮੀ ਹੁਨਰਾਂ ਅਤੇ ਪ੍ਰੋਗਰਾਮ ਨੂੰ ਸਕੂਲ ਪੱਧਰ ’ਤੇ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਸਬੰਧੀ ਵਿਹਾਰਕ ਜਾਣਕਾਰੀ ਦਿੱਤੀ ਗਈ।

ਟ੍ਰੇਨਿੰਗ ਦੌਰਾਨ ਸ੍ਰੀ ਮੁਕੇਸ਼ ਕੁਮਾਰ (ਸ੍ਰੀ ਅਨੰਦਪੁਰ ਸਾਹਿਬ), ਸ੍ਰੀਮਤੀ ਗੁਰਦੀਪ ਕੌਰ (ਸ੍ਰੀ ਚਮਕੌਰ ਸਾਹਿਬ), ਸ੍ਰੀ ਸਤਨਾਮ ਸਿੰਘ (ਝੱਜ), ਸ੍ਰੀ ਹਰਦੀਪ ਸਿੰਘ (ਕੀਰਤਪੁਰ ਸਾਹਿਬ), ਸ੍ਰੀ ਸ਼ਿਵ ਸ਼ੰਕਰ ਸ਼ਰਮਾ (ਮੀਆਂਪੁਰ), ਸ੍ਰੀਮਤੀ ਹਰਜੀਤ ਕੌਰ (ਮੋਰਿੰਡਾ), ਸ੍ਰੀ ਦਲਜੀਤ ਸਿੰਘ (ਨੰਗਲ), ਸ੍ਰੀਮਤੀ ਕਰਮਜੀਤ ਕੌਰ (ਰੂਪਨਗਰ-2), ਸ੍ਰੀ ਰੋਹਿਤ ਕੁਮਾਰ (ਤਖ਼ਤਗੜ੍ਹ) ਅਤੇ ਸ੍ਰੀਮਤੀ ਲਲਿਤ ਕੁਮਾਰੀ (ਸਲੌਰਾ) ਨੇ ਮਾਸਟਰ ਟ੍ਰੇਨਰ ਅਤੇ ਰਿਸੋਰਸ ਪਰਸਨ ਵਜੋਂ ਆਪਣੀਆਂ ਸੇਵਾਵਾਂ ਨਿਭਾਈਆਂ।

ਰਜਿਸਟ੍ਰੇਸ਼ਨ ਅਤੇ ਰਿਫਰੈਸ਼ਮੈਂਟ ਦੀ ਵਿਵਸਥਾ ਸ੍ਰੀ ਸੰਜੀਵ ਕੁਮਾਰ, ਐੱਸ.ਐੱਸ. ਮਾਸਟਰ ਵੱਲੋਂ ਕੀਤੀ ਗਈ।

On this occasion, Mr. Parminder Singh Saini, HOD Mechanical, Mr. Rajesh Kumar Jassi, HOD Electrical, Gurupkar Singh HOD IT, Lecturer Vinod Sharma, Lecturer Harpreet Nagpal, Dr. Poonam, Jaswinder Kaur, Vanika, Sukhwinder Kaur, Ashok Kumar and others were present.

ਇਸ ਮੌਕੇ ਦੀ ਮੀਡੀਆ ਕਵਰੇਜ ਅਤੇ ਟੈਕਨੀਕਲ ਸਪੋਰਟ ਸ੍ਰੀ ਦਿਸ਼ਾਂਤ ਮਹਿਤਾ, ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਵੱਲੋਂ ਕੀਤੀ ਗਈ।

ਇਸ ਮੌਕੇ ਤੇ ਸ੍ਰੀ ਪਰਮਿੰਦਰ ਸਿੰਘ ਸੈਣੀ, ਐਚ ਓ ਡੀ ਮਕੈਨੀਕਲ, ਸ੍ਰੀ ਰਾਜੇਸ਼ ਕੁਮਾਰ ਜੱਸੀ, ਐਚ ਓ ਡੀ ਇਲੈਕਟ੍ਰੀਕਲ, ਗੁਰਉਪਕਾਰ ਸਿੰਘ ਐਚ ਓ ਡੀ ਆਈ ਟੀ, ਲੈਕਚਰਾਰ ਵਿਨੋਦ ਸ਼ਰਮਾ, ਲੈਕਚਰਾਰ ਹਰਪ੍ਰੀਤ ਨਾਗਪਾਲ, ਡਾਕਟਰ ਪੂਨਮ , ਜਸਵਿੰਦਰ ਕੌਰ, ਵਨਿਕਾ, ਸੁਖਵਿੰਦਰ ਕੌਰ, ਅਸ਼ੋਕ ਕੁਮਾਰ ਅਤੇ ਸ੍ਰੀਮਤੀ ਸਿਮਰਨਜੀਤ ਕੌਰ, ਅਕਾਦਮਿਕ ਇੰਚਾਰਜ  ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ।

ਜ਼ਿਕਰਯੋਗ ਹੈ ਕਿ ਜਮਾਤ 11ਵੀਂ ਦੇ ਇੰਚਾਰਜਾਂ ਲਈ ਟ੍ਰੇਨਿੰਗ 4 ਅਗਸਤ ਨੂੰ ਕਰਵਾਈ ਗਈ ਹੈ, ਜਦਕਿ ਜਮਾਤ 12ਵੀਂ ਦੇ ਬਿਜ਼ਨਸ ਬਲਾਸਟਰ ਇੰਚਾਰਜਾਂ ਦੀ ਜ਼ਿਲ੍ਹਾ ਪੱਧਰੀ ਟ੍ਰੇਨਿੰਗ 5 ਅਗਸਤ 2026 ਨੂੰ ਇਸੇ ਸਥਾਨ ’ਤੇ ਕਰਵਾਈ ਜਾਵੇਗੀ।

Leave a Comment

Your email address will not be published. Required fields are marked *

Scroll to Top