ਸਰਕਾਰੀ ਪੋਲੀਟੈਕਨਿਕ ਕਾਲਜ, ਰੂਪਨਗਰ ਵਿਖੇ ਬਿਜ਼ਨਸ ਬਲਾਸਟਰ ਪ੍ਰੋਗਰਾਮ ਤਹਿਤ ਜ਼ਿਲ੍ਹਾ ਪੱਧਰੀ ਟ੍ਰੇਨਿੰਗ ਦਾ ਦੂਸਰਾ ਦਿਨ ਸਫ਼ਲਤਾਪੂਰਵਕ ਸੰਪੰਨ

Business Blaster Programme at Government Polytechnic College Rupnagar District-Level Training Day 2 Concludes Successfully

Business Blaster Programme at Government Polytechnic College Rupnagar: District-Level Training Day 2 Concludes Successfully

Business Blaster Programme at Government Polytechnic College Rupnagar District-Level Training Day 2 Concludes Successfully

ਸਰਕਾਰੀ ਪੋਲੀਟੈਕਨਿਕ ਕਾਲਜ, ਰੂਪਨਗਰ ਦੇ HODs ਨੇ ਅਧਿਆਪਕਾਂ ਨੂੰ ਤਕਨੀਕੀ ਸਿੱਖਿਆ, ਸਕਾਲਰਸ਼ਿਪਾਂ ਅਤੇ ਕਰੀਅਰ ਮੌਕਿਆਂ ਬਾਰੇ ਦਿੱਤੀ ਵਿਸਥਾਰਪੂਰਵਕ ਜਾਣਕਾਰੀ

Business Blaster Programme at Government Polytechnic College Rupnagar District-Level Training Day 2 Concludes Successfully

ਰੂਪਨਗਰ, 5 ਅਗਸਤ 2026: ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.) ਰੂਪਨਗਰ ਸ੍ਰੀ ਪ੍ਰੇਮ ਕੁਮਾਰ ਮਿੱਤਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਜ਼ਿਲ੍ਹਾ ਨੋਡਲ ਅਫ਼ਸਰ (ਬਿਜ਼ਨਸ ਬਲਾਸਟਰ) ਸ੍ਰੀ ਪ੍ਰਭਜੀਤ ਸਿੰਘ ਅਤੇ ਸਰਕਾਰੀ ਪੋਲੀਟੈਕਨਿਕ ਕਾਲਜ, ਰੂਪਨਗਰ ਦੇ ਪ੍ਰਿੰਸੀਪਲ ਡਾ. ਨਵਨੀਤ ਵਾਲੀਆ ਦੀ ਨਿਗਰਾਨੀ ਹੇਠ ਬਿਜ਼ਨਸ ਬਲਾਸਟਰ ਪ੍ਰੋਗਰਾਮ ਤਹਿਤ ਜ਼ਿਲ੍ਹਾ ਪੱਧਰੀ ਟ੍ਰੇਨਿੰਗ ਦਾ ਦੂਸਰਾ ਦਿਨ ਅੱਜ ਸਰਕਾਰੀ ਪੋਲੀਟੈਕਨਿਕ ਕਾਲਜ, ਰੂਪਨਗਰ ਵਿਖੇ ਸਫ਼ਲਤਾਪੂਰਵਕ ਆਯੋਜਿਤ ਕੀਤਾ ਗਿਆ। ਇਸ ਟ੍ਰੇਨਿੰਗ ਵਿੱਚ ਜ਼ਿਲ੍ਹੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਦੀ ਜਮਾਤ 12ਵੀਂ ਦੇ ਬਿਜ਼ਨਸ ਬਲਾਸਟਰ ਇੰਚਾਰਜਾਂ ਨੇ ਭਾਗ ਲਿਆ।

Business Blaster Programme at Government Polytechnic College Rupnagar District-Level Training Day 2 Concludes Successfully

ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਦਿਸ਼ਾਂਤ ਮਹਿਤਾ ਨੇ ਦੱਸਿਆ, ਟ੍ਰੇਨਿੰਗ ਦੀ ਸ਼ੁਰੂਆਤ ਸੀਨੀਅਰ ਲੈਕਚਰਾਰ ਸ੍ਰੀ ਹਰਪ੍ਰੀਤ ਸਿੰਘ ਨਾਗਪਾਲ ਅਤੇ ਕਾਲਜ ਦੇ ਵੱਖ-ਵੱਖ ਵਿਭਾਗਾਂ ਦੇ ਮੁਖੀਆਂ (HODs) ਵੱਲੋਂ ਕਾਲਜ, ਇਸ ਦੇ ਤਕਨੀਕੀ ਬੁਨਿਆਦੀ ਢਾਂਚੇ, ਦਾਖ਼ਲਾ ਪ੍ਰਕਿਰਿਆ, ਡਿਪਲੋਮਾ ਕੋਰਸਾਂ, ਸਕਾਲਰਸ਼ਿਪ ਸਕੀਮਾਂ, ਫੀਸ ਰਿਆਇਤਾਂ ਅਤੇ ਵਿਦਿਆਰਥੀਆਂ ਲਈ ਉਪਲਬਧ ਕਰੀਅਰ ਮੌਕਿਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦੇਣ ਨਾਲ ਹੋਈ।

Business Blaster Programme at Government Polytechnic College Rupnagar District-Level Training Day 2 Concludes Successfully
ਇਸ ਮੌਕੇ ਸ੍ਰੀ ਪਰਮਿੰਦਰ ਸਿੰਘ ਸੈਣੀ (HOD ਮਕੈਨੀਕਲ), ਸ੍ਰੀ ਰਾਜੇਸ਼ ਕੁਮਾਰ ਜੱਸੀ (HOD ਇਲੈਕਟ੍ਰੀਕਲ), ਸ੍ਰੀ ਗੁਰਉਪਕਾਰ ਸਿੰਘ (HOD ਆਈ.ਟੀ.), ਸੀਨੀਅਰ ਲੈੱਚਰਾਰ ਮਨਿੰਦਰ ਕੌਰ, ਲੈਕਚਰਾਰ ਸ੍ਰੀ ਵਿਨੋਦ ਸ਼ਰਮਾ, ਸ੍ਰੀ ਹਰਪ੍ਰੀਤ ਸਿੰਘ ਨਾਗਪਾਲ, ਡਾ. ਪੂਨਮ, ਸ੍ਰੀਮਤੀ ਜਸਵਿੰਦਰ ਕੌਰ, ਸ੍ਰੀਮਤੀ ਵਨਿਕਾ, ਸ੍ਰੀਮਤੀ ਸੁਖਵਿੰਦਰ ਕੌਰ, ਸ੍ਰੀ ਅਸ਼ੋਕ ਕੁਮਾਰ ਅਤੇ ਸ੍ਰੀਮਤੀ ਸਿਮਰਨਜੀਤ ਕੌਰ (ਅਕਾਦਮਿਕ ਇੰਚਾਰਜ) ਨੇ ਟ੍ਰੇਨਿੰਗ ਨੂੰ ਸਫ਼ਲ ਬਣਾਉਣ ਵਿੱਚ ਵਿਸ਼ੇਸ਼ ਸਹਿਯੋਗ ਦਿੱਤਾ।

Business Blaster Programme at Government Polytechnic College Rupnagar District-Level Training Day 2 Concludes Successfully

ਜ਼ਿਲ੍ਹਾ ਨੋਡਲ ਅਫ਼ਸਰ ਸ੍ਰੀ ਪ੍ਰਭਜੀਤ ਸਿੰਘ ਨੇ ਦੱਸਿਆ ਕਿ ਬਿਜ਼ਨਸ ਬਲਾਸਟਰ ਪ੍ਰੋਗਰਾਮ ਦਾ ਉਦੇਸ਼ ਵਿਦਿਆਰਥੀਆਂ ਵਿੱਚ ਉੱਦਮੀ ਸੋਚ, ਨਵੀਨਤਾ, ਰਚਨਾਤਮਕਤਾ ਅਤੇ ਸਵੈ-ਰੋਜ਼ਗਾਰ ਦੀ ਭਾਵਨਾ ਵਿਕਸਿਤ ਕਰਨਾ ਹੈ। ਉਨ੍ਹਾਂ ਕਿਹਾ ਕਿ ਇਸ ਟ੍ਰੇਨਿੰਗ ਰਾਹੀਂ ਸਕੂਲ ਇੰਚਾਰਜਾਂ ਨੂੰ ਪ੍ਰੋਗਰਾਮ ਦੀਆਂ ਗਤੀਵਿਧੀਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਅਤੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਬਿਜ਼ਨਸ ਆਈਡੀਆਜ਼ ਨੂੰ ਅਮਲੀ ਰੂਪ ਦੇਣ ਲਈ ਲੋੜੀਂਦੀ ਵਿਹਾਰਕ ਜਾਣਕਾਰੀ ਦਿੱਤੀ ਜਾ ਰਹੀ ਹੈ।

Business Blaster Programme at Government Polytechnic College Rupnagar District-Level Training Day 2 Concludes Successfully

ਇਸ ਦੌਰਾਨ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਪ੍ਰੇਮ ਕੁਮਾਰ ਮਿੱਤਲ ਨੇ ਟ੍ਰੇਨਿੰਗ ਸਥਾਨ ਦਾ ਦੌਰਾ ਕਰਕੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਮਾਸਟਰ ਟ੍ਰੇਨਰਾਂ ਅਤੇ ਅਧਿਆਪਕਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਬਿਜ਼ਨਸ ਬਲਾਸਟਰ ਪ੍ਰੋਗਰਾਮ ਵਿਦਿਆਰਥੀਆਂ ਨੂੰ ਸਿਰਫ਼ ਨੌਕਰੀ ਲੱਭਣ ਵਾਲੇ ਨਹੀਂ, ਸਗੋਂ ਭਵਿੱਖ ਦੇ ਉੱਦਮੀ ਅਤੇ ਰੋਜ਼ਗਾਰ ਪੈਦਾ ਕਰਨ ਵਾਲੇ ਨਾਗਰਿਕ ਬਣਾਉਣ ਵੱਲ ਇੱਕ ਮਹੱਤਵਪੂਰਨ ਪਹਿਲ ਹੈ।

Business Blaster Programme at Government Polytechnic College Rupnagar District-Level Training Day 2 Concludes Successfully
ਸ੍ਰੀ ਮਿੱਤਲ ਨੇ ਅਧਿਆਪਕਾਂ ਨੂੰ FDDI ਚੰਡੀਗੜ੍ਹ ਕੈਂਪਸ ਵਿੱਚ Bachelor of Design (B.Des.) ਦੇ ਵੱਖ-ਵੱਖ ਕੋਰਸਾਂ ਵਿੱਚ 10+2 ਪਾਸ ਵਿਦਿਆਰਥੀਆਂ ਲਈ ਉਪਲਬਧ ਸਿੱਧੇ ਦਾਖ਼ਲਿਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ Dr. B.R. Ambedkar Portal Scholarship Scheme ਤਹਿਤ ਯੋਗ ਵਿਦਿਆਰਥੀਆਂ ਲਈ 100 ਫ਼ੀਸਦੀ ਫੀਸ ਮੁਆਫ਼ੀ ਅਤੇ ਮੁਫ਼ਤ ਸਿੱਖਿਆ ਦੀ ਸਹੂਲਤ ਵੀ ਉਪਲਬਧ ਹੈ।

ਟ੍ਰੇਨਿੰਗ ਦੌਰਾਨ ਸਰਕਾਰੀ ਪੋਲੀਟੈਕਨਿਕ ਕਾਲਜ ਵੱਲੋਂ Chemical Engineering, Computer Science & Engineering, Electrical Engineering, Electronics & Communication Engineering, Information Technology, Mechanical Engineering ਅਤੇ D-Pharmacy ਸਮੇਤ ਵੱਖ-ਵੱਖ ਡਿਪਲੋਮਾ ਕੋਰਸਾਂ ਬਾਰੇ ਜਾਣਕਾਰੀ ਦਿੱਤੀ ਗਈ। ਨਾਲ ਹੀ Post Matric Scholarship, CM Scholarship, Fee Waiver Scheme, Scholarships for Minorities ਅਤੇ ਹੋਰ ਸਰਕਾਰੀ ਸਕੀਮਾਂ ਬਾਰੇ ਵੀ ਅਧਿਆਪਕਾਂ ਨੂੰ ਜਾਣੂ ਕਰਵਾਇਆ ਗਿਆ।
ਕਾਲਜ ਵੱਲੋਂ Wi-Fi Campus, ਤਜਰਬੇਕਾਰ ਫੈਕਲਟੀ, Training & Placement Cell, Sports Facilities, Bus Pass Facility ਅਤੇ Multipurpose Hall ਵਰਗੀਆਂ ਸਹੂਲਤਾਂ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ।

ਜਿਲ੍ਹਾ ਸਿੱਖਿਆ ਅਫ਼ਸਰ ਅਤੇ ਵੱਖ-ਵੱਖ ਸਕੂਲਾਂ ਤੋਂ ਆਏ ਅਧਿਆਪਕਾਂ ਨੇ ਸਰਕਾਰੀ ਪੋਲੀਟੈਕਨਿਕ ਕਾਲਜ, ਰੂਪਨਗਰ ਪ੍ਰਿੰਸੀਪਲ ਡਾ. ਨਵਨੀਤ ਵਾਲੀਆ, ਸਮੂਹ HODs ਅਤੇ ਕਾਲਜ ਸਟਾਫ਼ ਦਾ ਸ਼ਾਨਦਾਰ ਪ੍ਰਬੰਧਾਂ, ਸਹਿਯੋਗ ਅਤੇ ਮੇਜ਼ਬਾਨੀ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਜਾਣਕਾਰੀ ਵਿਦਿਆਰਥੀਆਂ ਨੂੰ ਉੱਚ ਤਕਨੀਕੀ ਸਿੱਖਿਆ ਅਤੇ ਕਰੀਅਰ ਚੋਣਾਂ ਲਈ ਸਹੀ ਮਾਰਗਦਰਸ਼ਨ ਦੇਣ ਵਿੱਚ ਬਹੁਤ ਲਾਭਦਾਇਕ ਸਾਬਤ ਹੋਵੇਗੀ।

Business Blaster Programme at Government Polytechnic College Rupnagar District-Level Training Day 2 Concludes Successfully

Business Blaster Programme at Government Polytechnic College Rupnagar District-Level Training Day 2 Concludes Successfully

ਟ੍ਰੇਨਿੰਗ ਵਿੱਚ ਮਾਸਟਰ ਟ੍ਰੇਨਰਾਂ ਨੇ ਬਿਜ਼ਨਸ ਬਲਾਸਟਰ ਪ੍ਰੋਗਰਾਮ ਦੀਆਂ ਗਤੀਵਿਧੀਆਂ, ਬਿਜ਼ਨਸ ਆਈਡੀਆ ਵਿਕਾਸ, ਟੀਮ ਵਰਕ, ਨਵੀਨਤਾ ਅਤੇ ਸਕੂਲ ਪੱਧਰ ‘ਤੇ ਪ੍ਰਭਾਵਸ਼ਾਲੀ ਲਾਗੂ ਕਰਨ ਸਬੰਧੀ ਵਿਹਾਰਕ ਸੈਸ਼ਨ ਕਰਵਾਏ।
Business Blaster Programme at Government Polytechnic College Rupnagar District-Level Training Day 2 Concludes Successfully

ਸਮਾਗਮ ਦੇ ਅੰਤ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਪ੍ਰੇਮ ਕੁਮਾਰ ਮਿੱਤਲ ਵੱਲੋਂ ਮਾਸਟਰ ਟ੍ਰੇਨਰਾਂ, ਸ੍ਰੀ ਮੁਕੇਸ਼ ਕੁਮਾਰ (ਸ੍ਰੀ ਅਨੰਦਪੁਰ ਸਾਹਿਬ), ਸ੍ਰੀਮਤੀ ਗੁਰਦੀਪ ਕੌਰ (ਸ੍ਰੀ ਚਮਕੌਰ ਸਾਹਿਬ), ਸ੍ਰੀ ਸਤਨਾਮ ਸਿੰਘ (ਝੱਜ), ਸ੍ਰੀ ਹਰਦੀਪ ਸਿੰਘ (ਕੀਰਤਪੁਰ ਸਾਹਿਬ), ਸ੍ਰੀ ਸ਼ਿਵ ਸ਼ੰਕਰ ਸ਼ਰਮਾ (ਮੀਆਂਪੁਰ), ਸ੍ਰੀਮਤੀ ਹਰਜੀਤ ਕੌਰ (ਮੋਰਿੰਡਾ), ਸ੍ਰੀ ਦਲਜੀਤ ਸਿੰਘ (ਨੰਗਲ), ਸ੍ਰੀਮਤੀ ਕਰਮਜੀਤ ਕੌਰ (ਰੂਪਨਗਰ-2), ਸ੍ਰੀ ਰੋਹਿਤ ਕੁਮਾਰ (ਤਖ਼ਤਗੜ੍ਹ) ਅਤੇ ਸ੍ਰੀਮਤੀ ਲਲਿਤ ਕੁਮਾਰੀ (ਸਲੌਰਾ) ਰਜਿਸਟ੍ਰੇਸ਼ਨ ਟੀਮ ਸ੍ਰੀ ਸੰਜੀਵ ਕੁਮਾਰ ਅਤੇ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਸ੍ਰੀ ਦਿਸ਼ਾਂਤ ਮਹਿਤਾ ਨੂੰ ਬਿਜ਼ਨਸ ਬਲਾਸਟਰ ਟ੍ਰੇਨਿੰਗ ਨੂੰ ਸਫ਼ਲ ਬਣਾਉਣ ਵਿੱਚ ਵਿਸ਼ੇਸ਼ ਯੋਗਦਾਨ ਲਈ ਪ੍ਰਸ਼ੰਸਾ ਪੱਤਰ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।

WhatsApp Image 2026 08 05 at 16.02.23 11 WhatsApp Image 2026 08 05 at 16.02.23 12 WhatsApp Image 2026 08 05 at 16.02.23 13 WhatsApp Image 2026 08 05 at 16.02.23 14 WhatsApp Image 2026 08 05 at 16.02.23 15 WhatsApp Image 2026 08 05 at 16.02.23 16

WhatsApp Image 2026 08 05 at 16.02.23 24 WhatsApp Image 2026 08 05 at 16.02.23 26 WhatsApp Image 2026 08 05 at 16.02.23 38 WhatsApp Image 2026 08 05 at 16.02.23 39 WhatsApp Image 2026 08 05 at 16.02.23 41ਉਨ੍ਹਾਂ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਉਹ ਟ੍ਰੇਨਿੰਗ ਦੌਰਾਨ ਪ੍ਰਾਪਤ ਗਿਆਨ ਅਤੇ ਤਜਰਬੇ ਨੂੰ ਆਪਣੇ ਸਕੂਲਾਂ ਵਿੱਚ ਵਿਦਿਆਰਥੀਆਂ ਤੱਕ ਪਹੁੰਚਾਉਣ ਅਤੇ ਉਨ੍ਹਾਂ ਨੂੰ ਨਵੀਨਤਾ, ਉੱਦਮਤਾ ਅਤੇ ਸਵੈ-ਰੋਜ਼ਗਾਰ ਵੱਲ ਪ੍ਰੇਰਿਤ ਕਰਨ।

Business Blaster Programme at Government Polytechnic College Rupnagar District-Level Training Day 2 Concludes Successfully

WhatsApp Image 2026 08 05 at 16.02.23 28

Leave a Comment

Your email address will not be published. Required fields are marked *

Scroll to Top