ਐਸ.ਡੀ.ਐਮ ਨੇ ਵੱਖ ਵੱਖ ਵਿਭਾਗਾ ਦੇ ਅਧਿਕਾਰੀਆਂ ਨਾਲ ਹੜ੍ਹ ਰੋਕੂ ਪ੍ਰਬੰਧਾ ਸਬੰਧੀ ਕੀਤੀ ਵਿਸੇਸ਼ ਮੀਟਿੰਗ

SDM held a special meeting with officials of various departments regarding flood prevention management
SDM Sri Anandpur Sahib holding a special meeting regarding floods
ਸ੍ਰੀ ਅਨੰਦਪੁਰ ਸਾਹਿਬ 01 ਅਗਸਤ (ਹਰਪ੍ਰੀਤ ਤਲਵਾੜ) ਅਨਮਜੋਤ ਕੌਰ ਐਸ.ਡੀ.ਐਮ ਨੇ ਉਪ ਮੰਡਲ ਸ੍ਰੀ ਅਨੰਦਪੁਰ ਸਾਹਿਬ ਤੇ ਨੰਗਲ ਦੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਹੜ੍ਹ ਰੋਕੂ ਪ੍ਰਬੰਧਾਂ ਸਬੰਧੀ ਵਿਸੇਸ਼ ਸਾਝੀ ਮੀਟਿੰਗ ਕੀਤੀ। ਉਨ੍ਹਾਂ ਨੇ ਵੱਖ ਵੱਖ ਵਿਭਾਗਾਂ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ ।ਸੰਭਾਵੀ ਹੜ੍ਹਾ ਦੀ ਰੋਕਥਾਮ ਲਈ ਕੀਤੇ ਜਾਣ ਵਾਲੇ ਅਗਾਓ ਪ੍ਰਬੰਧਾਂ ਲਈ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀਆਂ ਡਿਊਟੀਆ ਲਗਾਉਦੇ ਹੋਏ ਐਸ.ਡੀ.ਐਮ ਅਨਮਜੋਤ ਕੌਰ ਨੇ ਕਿਹਾ ਕਿ ਲੋਕਾਂ ਦੇ ਜਾਨ ਮਾਲ ਦੀ ਰੱਖਿਆ ਕਰਨਾ ਪ੍ਰਸਾਸ਼ਨ ਦਾ ਮੁੱਢਲਾ ਫਰਜ਼ ਹੈ। ਇਸ ਵਿਚ ਕਿਸੇ ਤਰਾਂ ਦੀ ਲਾਪਰਵਾਹੀ ਨਾ ਕੀਤੀ ਜਾਵੇ। ਉਨ੍ਹਾਂ ਨੇ ਕਿਹਾ ਕਿ ਇਸ ਇਲਾਕੇ ਵਿਚ ਸਤਲੁਜ ਅਤੇ ਸਵਾਂ ਨਦੀ ਦਾ ਪਾਣੀ ਬਰਸਾਤਾ ਦੌਰਾਨ ਪਹਾੜਾ ਤੋ ਵੱਧ ਮਾਤਰਾ ਵਿਚ ਆਉਦਾ ਹੈ ਤੇ ਹੜ੍ਹਾ ਵਰਗੇ ਹਾਲਾਤ ਬਣ ਜਾਦੇ ਹਨ, ਕੁਝ ਇਲਾਕਿਆ ਦੇ ਇਸ ਤੋ ਪ੍ਰਭਾਵਿਤ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਹੈ। ਇਸ ਦੇ ਲਈ ਅਸੀ ਅਗਾਓ ਪ੍ਰਬੰਧ ਕਰਨੇ ਹਨ, ਭਾਖੜਾ ਡੈਮ ਦੇ ਅਧਿਕਾਰੀਆਂ ਨਾਲ ਵੀ ਤਾਲਮੇਲ ਬਣਾ ਕੇ ਰੱਖਣਾ ਹੈ, ਲੋਕਾਂ ਨੂੰ ਸਹੀ ਜਾਣਕਾਰੀ ਪਹੁੰਚਾਉਣ ਅਤੇ ਅਫਵਾਹਾ ਤੋ ਬਚਣ ਲਈ ਜਾਗਰੂਕ ਕਰਨਾ ਬਹੁਤ ਜਰੂਰੀ ਹੈ। ਇਸ ਦੇ ਲਈ ਪ੍ਰੈਸ ਮੀਡੀਆ ਸਾਧਨਾਂ ਤੇ ਪਿੰਡਾਂ ਵਿਚ ਮੋਜੂਦ ਸਰਕਾਰੀ ਤੰਤਰ ਨਾਲ ਤਾਲਮੇਲ ਰੱਖਣਾ ਬਹੁਤ ਜਰੂਰੀ ਹੈ, ਲੋੜ ਪੈਣ ਤੇ ਲੋਕਾਂ ਨੂੰ ਸੁਰੱਖਿਅਤ ਥਾਵਾ ਤੇ ਪਹੁੰਚਾਉਣਾ, ਖਾਣ ਪੀਣ ਦੀਆ ਵਸਤਾ ਦਾ ਪ੍ਰਬੰਧ ਕਰਨਾ, ਪਸੂਆ ਲਈ ਚਾਰਾ, ਨਿਰਵਿਘਨ ਬਿਜਲੀ ਤੇ ਪਾਣੀ ਦੀ ਸਪਲਾਈ ਆਦਿ ਵਰਗੀਆਂ ਬੁਨਿਆਦੀ ਸਹੂਲਤਾਂ ਉਪਲੱਬਧ ਕਰਵਾਉਣਾ ਸਾਡੀ ਜਿੰਮੇਵਾਰੀ ਹੈ। ਲੋਕਾਂ ਨੂੰ ਜਾਣਕਾਰੀ ਦੇਣ ਲਈ 24/7 ਕੰਟਰੋਲ ਰੂਮ ਸਥਾਪਿਤ ਕਰਨੇ, ਸਿਹਤ ਸਹੂਲਤਾ ਉਪਲੱਬਧ ਕਰਵਾਉਣਾ ਆਦਿ ਨੂੰ ਮੁਕੰਮਲ ਕਰਕੇ ਲੋਕਾਂ ਤੱਕ ਸਮੁੱਚੀ ਜਾਣਕਾਰੀ ਪਹੁੰਚਾਈ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਅਧਿਕਾਰੀ ਆਪਣੇ ਅਧੀਨ ਕੰਮ ਕਰਦੇ ਕਰਮਚਾਰੀਆਂ ਨਾਲ ਨਿਰੰਤਰ ਤਾਲਮੇਲ ਰੱਖਣ ਤਾਂ ਕਿ ਲੋੜ ਪੈਣ ਤੇ ਕੋਈ ਅਸੁਵਿਧਾ ਨਾ ਹੋਵੇ। ਉਨ੍ਹਾਂ ਕਿਹਾ ਕਿ ਸਾਰੇ ਵਿਭਾਗਾਂ ਵਲੋ ਅਜਿਹੇ ਹਾਲਾਤ ਵਿਚ ਪੂਰੀ ਸੰਜੀਦਗੀ ਨਾਲ ਸੇਵਾ ਦੀ ਭਾਵਨਾ ਨਾਲ ਡਿਊਟੀ ਕਰਨੀ ਹੈ। ਇਸ ਦੇ ਲਈ ਹਰ ਸਾਲ ਦੀ ਤਰਾਂ ਇਸ ਸਾਲ ਵੀ ਲੋੜੀਦੇ ਢੁਕਵੇ ਪ੍ਰਬੰਧ ਕਰ ਲਏ ਜਾਣ। ਐਸ.ਡੀ.ਐਮ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਫਵਾਹਾ ਤੋ ਬਚਣ ਤੇ ਸਹੀ ਤੇ ਢੁਕਵੀ ਜਾਣਕਾਰੀ ਕੰਟਰੋਲ ਰੂਮ ਤੋ ਲੈਣ, ਜੋ ਇਸ ਬਰਸਾਤਾ ਦੇ ਮੌਸਮ ਦੌਰਾਨ ਨਿਰੰਤਰ ਕਾਰਜਸੀਲ ਰਹਿਣਗੇ। ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਬਰਸਾਤਾ ਦੌਰਾਨ ਆਪਣੇ ਮੋਬਾਇਲ ਫੋਨ ਚਾਲੂ ਰੱਖੇ ਜਾਣ ਤੇ ਹਰ ਸਥਿਤੀ ਨਾਲ ਨਜਿੱਠਣ ਲਈ ਅਗਾਓ ਤਿਆਰੀਆ ਕੀਤੀਆ ਜਾਣ। ਉਨ੍ਹਾਂ ਨੇ ਦੱਸਿਆ ਕਿ ਇਸ ਸਬੰਧ ਵਿਚ ਜਲਦੀ ਹੀ ਕੀਤੀਆ ਗਈਆਂ ਤਿਆਰੀਆਂ ਬਾਰੇ ਇੱਕ ਰਵਿਊ ਮੀਟਿੰਗ ਕੀਤੀ ਜਾਵੇਗੀ।
 ਐਸ.ਡੀ.ਐਮ ਨੇ ਨਗਰ ਕੋਂਸਲ ਨੰਗਲ , ਸ੍ਰੀ ਅਨੰਦਪੁਰ ਸਾਹਿਬ ਦੇ ਅਧਿਕਾਰੀਆਂ ਨੂੰ ਸ਼ਹਿਰਾਂ ਵਿੱਚ ਨਾਲੇ, ਨਾਲੀਆਂ, ਡਰੇਨਾਂ ਦੀ ਸਫਾਈ ਕਰਨ ਤੇ ਇਸ ਨੂੰ ਬਰਕਰਾਰ ਰੱਖਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਲੋਕ ਨਿਰਮਾਣ ਵਿਭਾਗ ਸਿੰਚਾਈ ਵਿਭਾਗ ਨੂੰ ਬਰਸਾਤੀ ਪਾਣੀ ਦੀ ਨਿਕਾਸੀ ਵਿੱਚ ਲੱਗੇ ਅੜਿੱਕੇ ਦੂਰ ਕਰਨ, ਦਰਿਆਵਾ ਦੇ ਕੰਢੇ ਮਜਬੂਤ ਕਰਨ, ਡੰਗੇ ਲਗਾਉਣ ਦੇ ਚੱਲ ਰਹੇ ਕੰਮ ਨੂੰ ਅਗਲੇ ਇੱਕ ਹਫਤੇ ਵਿਚ ਮੁਕੰਮਲ ਕਰਨ ਦੀ ਹਦਾਇਤ ਕੀਤੀ। ਅਨਮਜੋਤ ਕੌਰ ਨੇ ਪਾਵਰ ਕਾਮ ਨੂੰ ਨਿਰਵਿਘਨ ਤੇ ਸੁਰੱਖਿਅਤ ਬਿਜਲੀ ਸਪਲਾਈ, ਸਿਹਤ ਵਿਭਾਗ ਨੂੰ ਮਿਆਰੀ ਸਿਹਤ ਸਹੂਲਤਾਂ ਮੁਹੱਇਆ ਕਰਵਾਉਣ ਅਤੇ ਵੈਟਨਰੀ ਨੂੰ ਪਸ਼ੂਆਂ ਦੀ ਸਾਂਭ ਸੰਭਾਲ ਤੇ ਸਿਹਤ ਜਾਂਚ ਨਿਰੰਤਰ ਕਰਨ ਲਈ ਕਿਹਾ। ਉਨ੍ਹਾਂ ਨੇ ਖਾਦ ਪਦਾਰਥਾਂ, ਡੀਜਲ ਅਤੇ ਪੈਟਰੋਲ, ਗੈਸ ਸਿਲੰਡਰ ਅਤੇ ਪਸ਼ੂ ਚਾਰੇ ਦੇ ਢੁਕਵੇ ਪ੍ਰਬੰਧ ਕਰਨ ਦੀ ਹਦਾਇਤ ਕੀਤੀ। ਐਸ.ਡੀ.ਐਮ ਨੇ ਸੈਂਡ ਬੈਂਗ ਢੁਕਵੀ ਮਾਤਰਾ ਵਿਚ ਰੱਖਣ, ਡੰਗਿਆਂ ਦੇ ਕੰਮ ਨੂੰ ਜਲਦੀ ਮੁਕੰਮਲ ਕਰਨ ਦੀ ਹਦਾਇਤ ਕੀਤੀ। ਉਨ੍ਹਾਂ ਨੇ ਦੱਸਿਆ ਕਿ ਅੱਜ ਦੀ ਮੀਟਿੰਗ ਵਿਚ ਸੰਭਾਵੀ ਹੜ੍ਹ ਪ੍ਰਭਾਵਿਤ ਇਲਾਕਿਆ ਦੇ ਪਤਵੰਤੇ ਲੋਕਾਂ ਨੇ ਵੀ ਸਮੂਲੀਅਤ ਕੀਤੀ ਹੈ, ਜ਼ਿਨ੍ਹਾਂ ਨੇ ਆਪਣੇ ਵਿਚਾਰ ਤੇ ਜਰੂਰੀ ਕੀਤੇ ਜਾਣ ਵਾਲੇ ਪ੍ਰਬੰਧਾਂ ਸਬੰਧੀ ਦੱਸਿਆ ਹੈ। ਇਸ ਲਈ ਉਨ੍ਹਾਂ ਦੀ ਰਾਏ ਤੇ ਜਰੂਰਤ ਅਨੁਸਾਰ ਪ੍ਰਬੰਧ ਕੀਤੇ ਗਏ ਹਨ।
  ਇਸ ਮੌਕੇ ਕੁਲਵਿੰਦਰ ਸਿੰਘ ਤਹਿਸੀਲਦਾਰ ਨੰਗਲ, ਇਸ਼ਾਨ ਚੋਧਰੀ ਬਲਾਕ ਵਿਕਾਸ ਤੇ ਪੰਚਾਇਤ ਅਫਸਰ, ਡਾ.ਚਰਨਜੀਤ ਕੁਮਾਰ ਸੀਨੀਅਰ ਮੈਡੀਕਲ ਅਫਸਰ, ਰਾਜਵਿੰਦਰ ਸਿੰਘ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਨੂਰਪੁਰ ਬੇਦੀ, ਸੁਰਿੰਦਰਪਾਲ ਸਕੱਤਰ ਮਾਰਕੀਟ ਕਮੇਟੀ, ਹਰਬਖਸ਼ ਸਿੰਘ ਕਾਰਜ ਸਾਧਕ ਅਫਸਰ, ਪਰਮਵੀਰ ਸਿੰਘ ਐਸ.ਡੀ.ਓ,ਪ੍ਰਦੀਪ ਕੁਮਾਰ ਐਸ.ਡੀ.ਓ, ਬਲਜਿੰਦਰ ਸਿੰਘ, ਵਰੁਣ ਵਸ਼ਿਸਟ, ਹਰਦੀਪ ਸਿੰਘ, ਸਤਪਾਲ, ਅਵਤਾਰ ਸਿੰਘ, ਸੁਖਬੀਰ ਸਿੰਘ, ਭੁਪਿੰਦਰ ਸਿੰਘ ਆਦਿ ਹਾਜਰ ਸਨ।

Leave a Comment

Your email address will not be published. Required fields are marked *

Scroll to Top