ਨੰਗਲ: ਸਰਕਾਰੀ ਸਪੈਸ਼ਲ ਹਾਈ ਸਕੂਲ ਨੰਗਲ ਦੀ 10ਵੀਂ ਜਮਾਤ ਦੀ ਵਿਦਿਆਰਥਣ ਕੋਮਲ ਨੇ ਪੰਜਾਬ ਰਾਜ ਨਿਪੁੰਨਤਾ ਖ਼ੋਜ ਪ੍ਰੀਖਿਆ 2023 ਦਾ ਨਤੀਜਾ ਪਾਸ ਕਰਕੇ ਸਕੂਲ ਦੇ ਨਾਲ ਨਾਲ ਆਪਣੇ ਮਾਪਿਆਂ ਦਾ ਨਾਮ ਵੀ ਰੌਸ਼ਨ ਕੀਤਾ ਹੈ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆ ਸਕੂਲ ਦੇ ਪ੍ਰਿੰਸੀਪਲ ਰਾਜੇਸ਼ ਰਾਣਾ ਨੇ ਕਿਹਾ ਕਿ ਪੂਰੇ ਪੰਜਾਬ ਵਿੱ ਪੀਐੱਸਟੀਐੱਸਈ ਦੀ ਪ੍ਰੀਖਿਆ ਵਿੱਚ ਲੱਖਾ ਵਿਦਿਆਰਥੀਆਂ ਨੇ ਹਿੱਸਾ ਲਿਆ ਸੀ। ਜ਼ਿਲ੍ਹਾ ਰੋਪੜ ਵਿਚ 17 ਬੱਚਿਆ ਨੇ ਇਸ ਪ੍ਰੀਖਿਆ ਨੂੰ ਪਾਸ ਕੀਤਾ ਹੈ। ਜਿਨ੍ਹਾਂ ‘ਚੋਂ ਇੱਕ ਵਿਦਿਆਰਥਣ ਸਾਡੇ ਸਕੂਲ ਦੀ ਵੀ ਹੈ। ਉਨ੍ਹਾਂ ਕਿਹਾ ਕਿ ਕੋਮਲ ਪਿੰਡ ਤਲਵਾੜਾ ਦੀ ਰਹਿਣ ਵਾਲੀ ਹੈ ਤੇ ਪੜ੍ਹਨ ਦੇ ਨਾਲ-ਨਾਲ ਹੋਰ ਗਤੀਵਿਧੀਆਂ ਵਿਚ ਵੀ ਵਧ-ਚੜ੍ਹ ਕੇ ਹਿੱਸਾ ਲੈਂਦੀ ਹੈ ਜਿਸਨੂੰ ਅੱਜ ਸਕੂਲ ਸਟਾਫ ਵੱਲੋਂ ਸਨਮਾਨ ਚਿੰਨ ਦੇ ਨਵਾਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਵਿਦਿਆਥਰਣ ਦਸਵੀ ਵਿੱਚ ਸਾਡੇ ਸਕੂਲ ‘ਚ ਫਸਟ ਆਈ ਸੀ ਤੇ ਹੁਣ ਦੀ ਪੜ੍ਹਾਈ ਇਹ ਸਰਕਾਰੀ ਕੰਨਿਆ ਸਕੂਲ ਨੰਗਲ ਵਿੱਚ ਹੀ ਕਰ ਰਹੀ ਹੈ।
ਕੋਮਲ ਨੇ ਪੀ.ਐੱਸ.ਟੀ.ਐੱਸ.ਈ. ਦੀ ਪ੍ਰੀਖਿਆ ਕੀਤੀ ਪਾਸ