ਸ੍ਰੀ ਚਮਕੌਰ ਸਾਹਿਬ (29 ਜੁਲਾਈ) ਸ੍ਰੀ ਚਮਕੌਰ ਸਾਹਿਬ ਨਜ਼ਦੀਕ ਪੈਂਦੇ ਸਰਕਾਰੀ ਹਾਈ ਸਕੂਲ ਬਰਸਾਲਪੁਰ ਵਿਖੇ ਪਿਛਲੇ ਦਸ ਦਿਨਾਂ ਤੋਂ ਲਗਾਤਾਰ ਚੱਲ ਰਿਹਾ ਸਮਰ ਕੈਂਪ ਅੱਜ ਸਮਾਪਤ ਹੋਵੇਗਾ।19 ਜੁਲਾਈ ਨੂੰ ਮੁੱਖ ਅਧਿਆਪਕ ਸ੍ਰੀ ਸਰਬਜੀਤ ਸਿੰਘ ਜੀ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਕੇ ਸ਼ੁਰੂ ਕਰਵਾਇਆ ਸੀ।ਕੈਂਪ ਦੇ ਕੋਆਰਡੀਨੇਟਰ ਸਾਇੰਸ ਮਾਸਟਰ ਤੇਜਿੰਦਰ ਸਿੰਘ ਬਾਜ਼ ਨੇ ਦੱਸਿਆ ਕਿ ਸਮਰ ਕੈਂਪ ਵਿੱਚ ਵਿਦਿਆਰਥੀਆਂ ਨੂੰ ਨੈਤਿਕ ਸਿੱਖਿਆ ਦੇ ਨਾਲ਼-ਨਾਲ਼ ਖੇਡਾਂ ਵੀ ਕਰਵਾਈਆਂ ਗਈਆਂ।ਖੇਡਾਂ ਜਿਵੇਂ ਦੌੜ,ਹੱਡਲਜ਼,ਕੋਟਲਾ ਛਪਾਕੀ, ਬੋਰੀ ਦੌੜ, ਚਮਚਾ ਨਿੰਬੂ ਦੌੜ, ਖੋ-ਖੋ, ਚਾਰਟ ਮੇਕਿੰਗ, ਕਰਾਫਟਿੰਗ,ਚੈਸ ਟ੍ਰੇਨਿੰਗ ਆਦਿ ਖਿਡਾਈਆਂ ਗਈਆਂ।
ਸਮਰ ਕੈਂਪ ਦਾ ਸਮਾਂ ਛੁੱਟੀ ਤੋਂ ਬਾਅਦ 2:00pm ਤੋਂ 4:00pm ਰੱਖਿਆ ਗਿਆ ਸੀ। ਕੈਂਪ ਵਿੱਚੋਂ ਜੇਤੂ ਰਹੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।ਇਸ ਸਮੇਂ ਮਨਦੀਪ ਸਿੰਘ, ਸਰਬਜੀਤ ਕੌਰ, ਕਮਲਜੀਤ ਸਿੰਘ,ਸੁਖਦੇਵ ਸਿੰਘ ਆਦਿ ਹਾਜ਼ਰ ਸਨ।