Home - Ropar News - S. Surinderpal Singh, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ, ਨੂੰ ਰਿਟਾਇਰਮੈਂਟ ਦੀਆਂ ਹਾਰਦਿਕ ਮੁਬਾਰਕਾਂ ਅਤੇ ਸ਼ੁਭਕਾਮਨਾਵਾਂ!S. Surinderpal Singh, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ, ਨੂੰ ਰਿਟਾਇਰਮੈਂਟ ਦੀਆਂ ਹਾਰਦਿਕ ਮੁਬਾਰਕਾਂ ਅਤੇ ਸ਼ੁਭਕਾਮਨਾਵਾਂ! Leave a Comment / By Dishant Mehta / May 31, 2025 Heartiest congratulations and best wishes to S. Surinderpal Singh, Deputy District Education Officer, on his retirement!ਰੂਪਨਗਰ, 31 ਮਈ: ਸ੍ਰੀ ਅਨੰਦਪੁਰ ਸਾਹਿਬ ਦੇ ਮੁਹੱਲਾ ਮਟੌਰ ਦੇ ਰਹਿਣ ਵਾਲੇ ਅਤੇ ਸਿੱਖਿਆ ਵਿਭਾਗ ਦੇ ਸੈਕੰਡਰੀ ਵਿੰਗ ‘ਚ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਵਜੋਂ ਸੇਵਾਵਾਂ ਨਿਭਾਉਣ ਵਾਲੇ ਸ੍ਰੀ ਸੁਰਿੰਦਰਪਾਲ ਸਿੰਘ ਦਾ ਜਨਮ 19 ਮਈ 1967 ਨੂੰ ਪਿਤਾ ਸ੍ਰੀ ਦਵਿੰਦਰ ਸਿੰਘ ਅਤੇ ਮਾਤਾ ਸ੍ਰੀਮਤੀ ਕ੍ਰਿਸ਼ਨਾ ਦੇ ਘਰ ਮੁਹੱਲਾ ਚੋਈ ਬਾਜ਼ਾਰ ਵਿਖੇ ਹੋਇਆ।ਉਨ੍ਹਾਂ ਨੇ ਆਪਣੀ ਵਿਦਿਆਰਥੀ ਯਾਤਰਾ ਦੀ ਸ਼ੁਰੂਆਤ ਐਸ. ਜੀ. ਐਸ. ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਤੋਂ ਕੀਤੀ। ਫਿਰ ਸ੍ਰੀ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਤੋਂ ਗ੍ਰੈਜੁਏਸ਼ਨ, ਸਰਕਾਰੀ ਕਾਲਜ ਰੂਪਨਗਰ ਤੋਂ ਐਮ. ਏ. ਅੰਗਰੇਜ਼ੀ ਅਤੇ ਰਾਮਗੜ੍ਹੀਆ ਕਾਲਜ ਫਗਵਾੜਾ ਤੋਂ ਬੀ. ਐੱਡ ਦੀ ਪੜ੍ਹਾਈ ਕੀਤੀ।ਉਨ੍ਹਾਂ ਨੇ ਆਪਣਾ ਸੇਵਾ ਸਫਰ 1996 ‘ਚ ਮਹਿੰਗਰੋਵਾਲ ਤੋਂ ਬਤੌਰ ਅੰਗਰੇਜ਼ੀ ਲੈਕਚਰਾਰ ਸ਼ੁਰੂ ਕੀਤਾ। ਫਿਰ ਬਾਸੋਵਾਲ ਤੇ ਕੰਨਿਆ ਸਕੂਲ ਸ੍ਰੀ ਅਨੰਦਪੁਰ ਸਾਹਿਬ ‘ਚ ਆਪਣੀਆਂ ਸੇਵਾਵਾਂ ਨਿਭਾਈਆਂ। ਉਨ੍ਹਾਂ ਦੀ ਲਗਨ ਅਤੇ ਕਾਬਲਿਯਤ ਕਾਰਨ 1 ਅਪ੍ਰੈਲ 2018 ਤੋਂ 27 ਅਗਸਤ ਤੱਕ ਜ਼ੀਰਾ (ਫ਼ਿਰੋਜ਼ਪੁਰ) ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ‘ਚ ਪ੍ਰਿੰਸੀਪਲ ਵਜੋਂ ਤਾਇਨਾਤ ਰਹੇ।ਇਸ ਤੋਂ ਬਾਅਦ ਨਵਾਂ ਸ਼ਹਿਰ ਦੇ ਕਰਿਆਮ ਸਕੂਲ ‘ਚ ਸੇਵਾ ਕੀਤੀ ਅਤੇ ਫਿਰ 29 ਅਗਸਤ 2018 ਤੋਂ 31 ਮਈ 2025 ਤੱਕ ਰੂਪਨਗਰ ਜ਼ਿਲ੍ਹੇ ਵਿੱਚ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਵਜੋਂ ਆਪਣੀਆਂ ਜ਼ਿੰਮੇਵਾਰੀਆਂ ਨਿਭਾਈਆਂ। ਇਸ ਸਮੇਂ ਦੌਰਾਨ ਉਹ 2020 ‘ਚ ਕੰਨਿਆ ਸਕੂਲ ਰੂਪਨਗਰ ਅਤੇ ਹੁਣ ਤੱਕ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਢੇਰ ਦੇ ਪ੍ਰਿੰਸੀਪਲ ਦੇ ਤੌਰ ‘ਤੇ ਵੀ ਸੇਵਾ ਕਰਦੇ ਰਹੇ।ਸ. ਸੁਰਿੰਦਰਪਾਲ ਸਿੰਘ, ਇੱਕ ਅਜਿਹੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ, ਜਿਨ੍ਹਾਂ ਨੇ ਆਪਣੀ ਡਿਊਟੀ ਨੂੰ ਸੇਵਾ ਸਮਝ ਕੇ ਨਿਭਾਇਆ। ਉਹ ਸਦਾ ਸੁਰਖ਼ੀਆਂ ਤੋਂ ਦੂਰ ਰਹਿ ਕੇ ਨਿਸ਼ਠਾ, ਸਚਾਈ ਅਤੇ ਸਮਰਪਣ ਨਾਲ ਕੰਮ ਕਰਨ ਵਾਲੀ ਸ਼ਖ਼ਸੀਅਤ ਹਨ। ਉਨ੍ਹਾਂ ਦਾ ਮੰਨਣਾ ਸੀ ਕਿ ਸਿੱਖਿਆ ਖੇਤਰ ਵਿੱਚ ਸੇਵਾ ਸਭ ਤੋਂ ਵੱਡਾ ਯੋਗਦਾਨ ਹੈ।ਉਨ੍ਹਾਂ ਦੀ ਸਖ਼ਤ ਮਿਹਨਤ, ਸਿੱਧੀਆਂ ਅਤੇ ਨਿੱਖਰੀ ਸੋਚ ਨੇ ਸਿੱਖਿਆ ਵਿਭਾਗ ਨੂੰ ਮਾਣ ਦਿੱਤਾ। ਉਹ ਸਿੱਖਿਆ ਵਿਭਾਗ ਦੇ ਅਜਿਹੇ ਮਾਣਯੋਗ ਅਧਿਕਾਰੀ ਸਨ, ਜਿਨ੍ਹਾਂ ਦੀ ਸਲਾਹਮਸ਼ਵਰਾ ਹਮੇਸ਼ਾ ਕਦਰਯੋਗ ਰਹੀ। ਉਨ੍ਹਾਂ ਦੀ ਸ਼ਾਲੀਨਤਾ, ਮਿੱਠਾ ਸੁਭਾਵ ਅਤੇ ਵਿਦਿਆਰਥੀਆਂ ਪ੍ਰਤੀ ਅਟੁੱਟ ਭਰੋਸਾ ਸਿੱਖਿਆ ਖੇਤਰ ਲਈ ਹਮੇਸ਼ਾ ਪ੍ਰੇਰਕ ਰਹੇਗਾ।ਇਸ ਰਿਟਾਇਰਮੈਂਟ ਦੇ ਮੌਕੇ ‘ਤੇ, ਸਾਡੀ ਦਿਲੋਂ ਖ਼ਾਹਿਸ਼ ਹੈ ਕਿ ਸ੍ਰੀ ਸੁਰਿੰਦਰਪਾਲ ਸਿੰਘ ਜੀ ਦਾ ਅਗਲਾ ਅਧਿਆਇ ਖੁਸ਼ੀਆਂ, ਤੰਦਰੁਸਤੀ ਅਤੇ ਮਨਪਸੰਦ ਰੁਝਾਨਾਂ ਨਾਲ ਭਰਪੂਰ ਹੋਵੇ। ਉਹ ਆਪਣੀ ਰਿਟਾਇਰਮੈਂਟ ਦੇ ਸਮੇਂ ਨੂੰ ਪਰਿਵਾਰ, ਦੋਸਤਾਂ ਅਤੇ ਮਨਪਸੰਦ ਕੰਮਾਂ ਵਿੱਚ ਲਗਾ ਕੇ ਸੁਖਮਈ ਜੀਵਨ ਜੀ ਸਕਣ।ਇੱਕ ਵਾਰ ਫਿਰ, ਸ. ਸੁਰਿੰਦਰਪਾਲ ਸਿੰਘ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ, ਨੂੰ ਰਿਟਾਇਰਮੈਂਟ ਦੀਆਂ ਲੱਖ-ਲੱਖ ਵਧਾਈਆਂ ਅਤੇ ਸੁਣਹਿਰੇ ਭਵਿੱਖ ਲਈ ਹਾਰਦਿਕ ਸ਼ੁਭਕਾਮਨਾਵਾਂ!District Ropar News Share this: Share on WhatsApp (Opens in new window) WhatsApp Share on Facebook (Opens in new window) Facebook Share on Telegram (Opens in new window) Telegram Share on X (Opens in new window) X Print (Opens in new window) Print Email a link to a friend (Opens in new window) Email Related Related Posts 70ਵੀਆਂ ਪੰਜਾਬ ਰਾਜ ਅੰਤਰ-ਜ਼ਿਲ੍ਹਾ ਸਕੂਲ ਖੇਡਾਂ ਦੀ ਨਿਸ਼ਾਨੇਬਾਜ਼ੀ ਦੇ ਨਤੀਜਿਆਂ ਲਈ ਪਹਿਲੀ ਵਾਰ ਆਨਲਾਈਨ ਪੋਰਟਲ ਜਾਰੀ Leave a Comment / Ropar News / By Dishant Mehta ਜਨਗਣਨਾ-2027 ਤਹਿਤ ਸਵੈ-ਗਣਨਾ ਦੀ ਪ੍ਰਕਿਰਿਆ 16 ਨਵੰਬਰ ਤੋਂ 30 ਨਵੰਬਰ 2026 ਤੱਕ ਜਾਰੀ ਰਹੇਗੀ: ਡਿਪਟੀ ਕਮਿਸ਼ਨਰ Leave a Comment / Ropar News / By Dishant Mehta ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਮਲਾਹ ਵਿਖੇ ‘ਸੁਰੱਖਿਅਤ ਬਚਪਨ ਅਭਿਆਨ’ ਤਹਿਤ ਵਿਸ਼ੇਸ਼ ਸੈਮੀਨਾਰ ਕਰਵਾਇਆ Leave a Comment / Ropar News / By Dishant Mehta Winter Timings Schedule from 2nd November Leave a Comment / News, Ropar News / By Dishant Mehta ਸਾਇੰਸ ਡਰਾਮਾ ਮੁਕਾਬਲੇ ਵਿੱਚ ਸਰਕਾਰੀ ਹਾਈ ਸਕੂਲ ਰਾਏਪੁਰ ਦੀ ਇਤਿਹਾਸਕ ਹੈਟ੍ਰਿਕ Leave a Comment / Ropar News / By Dishant Mehta ਪ੍ਰੇਮ ਕੁਮਾਰ ਮਿੱਤਲ ਨੇ ਸੰਭਾਲਿਆ ਡੀ.ਈ.ਓ. (ਸੈਕੰਡਰੀ ਸਿੱਖਿਆ) ਅਤੇ (ਐਲੀਮੈਂਟਰੀ ਸਿੱਖਿਆ), ਐਸ.ਏ.ਐਸ. ਨਗਰ ਦਾ ਵਾਧੂ ਚਾਰਜ Leave a Comment / Ropar News / By Dishant Mehta ਫਿਲਮ ਅਦਾਕਾਰਾ ਜਨੀਤਾ ਦੀ ਡੋਡਾ ਫਾਊਂਡੇਸ਼ਨ ਨੇ ਸਰਕਾਰੀ ਪੋਲੀਟੈਕਨਿਕ ਕਾਲਜ ‘ਚ ਅਧਿਆਪਕਾਂ ਲਈ ‘ਵਾਤਾਵਰਣ ਸੁਰੱਖਿਆ’ ਸੰਬੰਧੀ ਵਿਸ਼ੇਸ਼ ਸਿਖਲਾਈ ਪ੍ਰੋਗਰਾਮ ਕੀਤਾ Leave a Comment / Ropar News / By Dishant Mehta ਸਿੱਖਿਆ ਕ੍ਰਾਂਤੀ ਤਹਿਤ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨੰਗਲ ਟਾਊਨਸ਼ਿਪ ਵਿਖੇ ਫਿਜ਼ਿਕਸ ਲੈਬ ਦਾ ਰਸਮੀ ਉਦਘਾਟਨ Leave a Comment / Ropar News / By Dishant Mehta ਰੂਪਨਗਰ ਵਿੱਚ ਜ਼ਿਲ੍ਹਾ ਪੱਧਰੀ ਨੈਸ਼ਨਲ ਚਿਲਡਰਨਜ਼ ਸਾਇੰਸ ਕਾਂਗਰਸ (NCSC-2026) ਸਫ਼ਲਤਾਪੂਰਵਕ ਸੰਪੰਨ Leave a Comment / Ropar News / By Dishant Mehta ਰੂਪਨਗਰ ਜ਼ਿਲ੍ਹੇ ਵਿੱਚ ਵੱਖ-ਵੱਖ ਪਾਬੰਦੀ ਹੁਕਮ ਲਾਗੂ, ਚਾਈਨਾ ਡੋਰ ਤੋਂ ਲੈ ਕੇ ਡਰੋਨ ਉਡਾਉਣ ਤੱਕ ਕਈ ਪਾਬੰਦੀਆਂ Leave a Comment / Ropar News / By Dishant Mehta ਸੇਫ ਸਕੂਲ ਵਾਹਨ ਪਾਲਿਸੀ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਪ੍ਰਸ਼ਾਸਨ ਦੀ ਸਖ਼ਤੀ, 45 ਸਕੂਲੀ ਬੱਸਾਂ ਦੀ ਜਾਂਚ ਦੌਰਾਨ 18 ਦੇ ਕੀਤੇ ਚਲਾਨ Leave a Comment / Ropar News / By Dishant Mehta ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ 23 ਅਕਤੂਬਰ ਨੂੰ ਪਲੇਸਮੈਂਟ ਕੈਂਪ Leave a Comment / Ropar News / By Dishant Mehta ਪ੍ਰਤਿਭਾ ਦੀ ਜਿੱਤ: ਬਲਾਕ ਨੰਗਲ ਵਿਗਿਆਨ ਨਾਟਕ ਮੁਕਾਬਲੇ ਵਿੱਚ ਸਰਕਾਰੀ ਕੰਨਿਆ ਸਕੂਲ ਨੰਗਲ ਨੇ ਮਾਰੀ ਬਾਜ਼ੀ Leave a Comment / Ropar News / By Dishant Mehta ਬਲਾਕ ਅਨੰਦਪੁਰ ਵਿੱਚ ਸਾਇੰਸ ਡਰਾਮਾ ਪ੍ਰਤੀਯੋਗਤਾ-2026-27 ਕਰਵਾਈ ਗਈ, ਸਰਕਾਰੀ ਕੰਨਿਆ ਸਕੂਲ ਸ੍ਰੀ ਅਨੰਦਪੁਰ ਸਾਹਿਬ ਦੀਆਂ ਵਿਦਿਆਰਥਣਾਂ ਨੇ ਮਾਰੀ ਬਾਜ਼ੀ Leave a Comment / Ropar News / By Dishant Mehta ਨੇਚਰ ਕੈਂਪ ਦੇ ਦੂਜੇ ਦਿਨ ਵਿਦਿਆਰਥੀਆਂ ਨੇ ਕੀਤੀ ਟ੍ਰੈਕਿੰਗ Leave a Comment / Ropar News / By Dishant Mehta ਨੇਚਰ ਕੈਂਪ ਲਗਾਉਣ ਲਈ ਮੋਰਨੀ ਹਿੱਲ ਪੁੱਜੇ ਜ਼ਿਲ੍ਹਾ ਰੂਪਨਗਰ ਦੇ ਵਿਦਿਆਰਥੀ Leave a Comment / Ropar News / By Dishant Mehta
70ਵੀਆਂ ਪੰਜਾਬ ਰਾਜ ਅੰਤਰ-ਜ਼ਿਲ੍ਹਾ ਸਕੂਲ ਖੇਡਾਂ ਦੀ ਨਿਸ਼ਾਨੇਬਾਜ਼ੀ ਦੇ ਨਤੀਜਿਆਂ ਲਈ ਪਹਿਲੀ ਵਾਰ ਆਨਲਾਈਨ ਪੋਰਟਲ ਜਾਰੀ Leave a Comment / Ropar News / By Dishant Mehta
ਜਨਗਣਨਾ-2027 ਤਹਿਤ ਸਵੈ-ਗਣਨਾ ਦੀ ਪ੍ਰਕਿਰਿਆ 16 ਨਵੰਬਰ ਤੋਂ 30 ਨਵੰਬਰ 2026 ਤੱਕ ਜਾਰੀ ਰਹੇਗੀ: ਡਿਪਟੀ ਕਮਿਸ਼ਨਰ Leave a Comment / Ropar News / By Dishant Mehta
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਮਲਾਹ ਵਿਖੇ ‘ਸੁਰੱਖਿਅਤ ਬਚਪਨ ਅਭਿਆਨ’ ਤਹਿਤ ਵਿਸ਼ੇਸ਼ ਸੈਮੀਨਾਰ ਕਰਵਾਇਆ Leave a Comment / Ropar News / By Dishant Mehta
ਸਾਇੰਸ ਡਰਾਮਾ ਮੁਕਾਬਲੇ ਵਿੱਚ ਸਰਕਾਰੀ ਹਾਈ ਸਕੂਲ ਰਾਏਪੁਰ ਦੀ ਇਤਿਹਾਸਕ ਹੈਟ੍ਰਿਕ Leave a Comment / Ropar News / By Dishant Mehta
ਪ੍ਰੇਮ ਕੁਮਾਰ ਮਿੱਤਲ ਨੇ ਸੰਭਾਲਿਆ ਡੀ.ਈ.ਓ. (ਸੈਕੰਡਰੀ ਸਿੱਖਿਆ) ਅਤੇ (ਐਲੀਮੈਂਟਰੀ ਸਿੱਖਿਆ), ਐਸ.ਏ.ਐਸ. ਨਗਰ ਦਾ ਵਾਧੂ ਚਾਰਜ Leave a Comment / Ropar News / By Dishant Mehta
ਫਿਲਮ ਅਦਾਕਾਰਾ ਜਨੀਤਾ ਦੀ ਡੋਡਾ ਫਾਊਂਡੇਸ਼ਨ ਨੇ ਸਰਕਾਰੀ ਪੋਲੀਟੈਕਨਿਕ ਕਾਲਜ ‘ਚ ਅਧਿਆਪਕਾਂ ਲਈ ‘ਵਾਤਾਵਰਣ ਸੁਰੱਖਿਆ’ ਸੰਬੰਧੀ ਵਿਸ਼ੇਸ਼ ਸਿਖਲਾਈ ਪ੍ਰੋਗਰਾਮ ਕੀਤਾ Leave a Comment / Ropar News / By Dishant Mehta
ਸਿੱਖਿਆ ਕ੍ਰਾਂਤੀ ਤਹਿਤ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨੰਗਲ ਟਾਊਨਸ਼ਿਪ ਵਿਖੇ ਫਿਜ਼ਿਕਸ ਲੈਬ ਦਾ ਰਸਮੀ ਉਦਘਾਟਨ Leave a Comment / Ropar News / By Dishant Mehta
ਰੂਪਨਗਰ ਵਿੱਚ ਜ਼ਿਲ੍ਹਾ ਪੱਧਰੀ ਨੈਸ਼ਨਲ ਚਿਲਡਰਨਜ਼ ਸਾਇੰਸ ਕਾਂਗਰਸ (NCSC-2026) ਸਫ਼ਲਤਾਪੂਰਵਕ ਸੰਪੰਨ Leave a Comment / Ropar News / By Dishant Mehta
ਰੂਪਨਗਰ ਜ਼ਿਲ੍ਹੇ ਵਿੱਚ ਵੱਖ-ਵੱਖ ਪਾਬੰਦੀ ਹੁਕਮ ਲਾਗੂ, ਚਾਈਨਾ ਡੋਰ ਤੋਂ ਲੈ ਕੇ ਡਰੋਨ ਉਡਾਉਣ ਤੱਕ ਕਈ ਪਾਬੰਦੀਆਂ Leave a Comment / Ropar News / By Dishant Mehta
ਸੇਫ ਸਕੂਲ ਵਾਹਨ ਪਾਲਿਸੀ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਪ੍ਰਸ਼ਾਸਨ ਦੀ ਸਖ਼ਤੀ, 45 ਸਕੂਲੀ ਬੱਸਾਂ ਦੀ ਜਾਂਚ ਦੌਰਾਨ 18 ਦੇ ਕੀਤੇ ਚਲਾਨ Leave a Comment / Ropar News / By Dishant Mehta
ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ 23 ਅਕਤੂਬਰ ਨੂੰ ਪਲੇਸਮੈਂਟ ਕੈਂਪ Leave a Comment / Ropar News / By Dishant Mehta
ਪ੍ਰਤਿਭਾ ਦੀ ਜਿੱਤ: ਬਲਾਕ ਨੰਗਲ ਵਿਗਿਆਨ ਨਾਟਕ ਮੁਕਾਬਲੇ ਵਿੱਚ ਸਰਕਾਰੀ ਕੰਨਿਆ ਸਕੂਲ ਨੰਗਲ ਨੇ ਮਾਰੀ ਬਾਜ਼ੀ Leave a Comment / Ropar News / By Dishant Mehta
ਬਲਾਕ ਅਨੰਦਪੁਰ ਵਿੱਚ ਸਾਇੰਸ ਡਰਾਮਾ ਪ੍ਰਤੀਯੋਗਤਾ-2026-27 ਕਰਵਾਈ ਗਈ, ਸਰਕਾਰੀ ਕੰਨਿਆ ਸਕੂਲ ਸ੍ਰੀ ਅਨੰਦਪੁਰ ਸਾਹਿਬ ਦੀਆਂ ਵਿਦਿਆਰਥਣਾਂ ਨੇ ਮਾਰੀ ਬਾਜ਼ੀ Leave a Comment / Ropar News / By Dishant Mehta
ਨੇਚਰ ਕੈਂਪ ਲਗਾਉਣ ਲਈ ਮੋਰਨੀ ਹਿੱਲ ਪੁੱਜੇ ਜ਼ਿਲ੍ਹਾ ਰੂਪਨਗਰ ਦੇ ਵਿਦਿਆਰਥੀ Leave a Comment / Ropar News / By Dishant Mehta