A Science Drama Competition (2026-27) was held in the Anandpur block; students from the Government Girls’ School, Sri Anandpur Sahib, emerged victorious.
ਅਨੰਦਪੁਰ ਸਾਹਿਬ : ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰੇਮ ਕੁਮਾਰ ਮਿੱਤਲ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਇੰਦਰਜੀਤ ਸਿੰਘ ਦੇ ਆਦੇਸ਼ਾਂ ਅਨੁਸਾਰ ਬਲਾਕ ਅਨੰਦਪੁਰ , ਜ਼ਿਲ੍ਹਾ ਰੂਪਨਗਰ ਵਿੱਚ ਸਾਇੰਸ ਡਰਾਮਾ ਪ੍ਰਤੀਯੋਗਤਾ-2026-27 ਪ੍ਰਿੰਸੀਪਲ ਸ੍ਰੀ ਨੀਰਜ ਕੁਮਾਰ ਵਰਮਾ ਦੀ ਨਿਗਰਾਨੀ ਹੇਠ ਕਰਵਾਈ ਗਈ। ਇਹ ਪ੍ਰਤੀਯੋਗਤਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਕਰਵਾਈ ਗਈ, ਜਿਸ ਵਿੱਚ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ।
ਪ੍ਰਤੀਯੋਗਤਾ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰਨਿਆ), ਅਨੰਦਪੁਰ ਸਾਹਿਬ ਦੀਆਂ ਵਿਦਿਆਰਥਣਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਲ ਕੀਤਾ। ਵਿਦਿਆਰਥਣਾਂ ਨੇ ‘ਰੀਸਟੋਰੀਗ oceans ’ ਥੀਮ ’ਤੇ ਹਿੰਦੀ ਭਾਸ਼ਾ ਵਿੱਚ ਡਰਾਮਾ ਪੇਸ਼ ਕੀਤਾ।
ਦੂਜਾ ਸਥਾਨ ਸਰਕਾਰੀ ਹਾਈ ਸਕੂਲ ਗੰਭੀਰਪੁਰ ਦੇ ਵਿਦਿਆਰਥੀਆਂ ਨੇ ‘ਸਮੁੰਦਰਾਂ ਦੀ ਬਹਾਲੀ’ ਥੀਮ ’ਤੇ ਡਰਾਮਾ ਪੇਸ਼ ਕਰਕੇ ਹਾਸਲ ਕੀਤਾ, ਜਦਕਿ ਤੀਜਾ ਸਥਾਨ ਸਰਕਾਰੀ ਮਿਡਲ ਸਕੂਲ ਨੰਗਲੀ ਦੇ ਵਿਦਿਆਰਥੀਆਂ ਨੇ AI ਥੀਮ ’ਤੇ ਡਰਾਮਾ ਪੇਸ਼ ਕਰਕੇ ਪ੍ਰਾਪਤ ਕੀਤਾ।
ਇਸ ਪ੍ਰਤੀਯੋਗਤਾ ਦੀ ਜੱਜਮੈਂਟ ਸ੍ਰੀਮਤੀ ਪ੍ਰਤਿਭਾ , ਲੈਕਚਰਾਰ ਕੈਮਿਸਟਰੀ , ਸਰਕਾਰੀ ਕੰਨਿਆ ਸੀਨੀਅਰ ਸੈਕਡਰੀ ਸਕੂਲ. ਅਨੰਦਪੁਰ ਸਾਹਿਬ ਅਤੇ ਸ੍ਰੀ ਪਰਵਿੰਦਰ ਸਿੰਘ , ਲੈਕਚਰਾਰ ਕੈਮਿਸਟਰੀ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੱਸੇਵਾਲ ਅਤੇ ਸ੍ਰੀਮਤੀ ਰਣਜੀਤ ਕੌਰ ਸਾਇੰਸ ਮਿਸਟ੍ਰੈਸ ਐਸ ਓ ਈ ਕੀਰਤਪੁਰ ਸਾਹਿਬ ਵੱਲੋਂ ਕੀਤੀ ਗਈ। ਇਸ ਮੌਕੇ ਤੇ ਅਮਾਨਿਕਾ ਸ਼ਰਮਾ ਸਾਇੰਸ ਮਿਸਟ੍ਰੈਸ,ਪੂਨਮ ਕੋਹਲੀ ਸਾਇੰਸ ਮਿਸਟ੍ਰੈਸ,ਸੰਗੀਤਾ ਗੇਰਾ ਲੈਕਚਰਰ ਮੈਥੇਮੈਟਿਕਸ ਅਤੇ ਹੋਰ ਮੌਜੂਦ ਸਨ ।
ਸਾਇੰਸ ਡਰਾਮਾ ਪ੍ਰਤੀਯੋਗਤਾ ਦਾ ਉਦੇਸ਼ ਵਿਦਿਆਰਥੀਆਂ ਵਿੱਚ ਵਿਗਿਆਨਕ ਸੋਚ, ਰਚਨਾਤਮਕਤਾ, ਆਤਮ-ਵਿਸ਼ਵਾਸ ਅਤੇ ਸੰਚਾਰ ਕੌਸ਼ਲ ਨੂੰ ਉਤਸ਼ਾਹਿਤ ਕਰਨਾ ਹੈ।

















