ਪ੍ਰਤਿਭਾ ਦੀ ਜਿੱਤ: ਬਲਾਕ ਨੰਗਲ ਵਿਗਿਆਨ ਨਾਟਕ ਮੁਕਾਬਲੇ ਵਿੱਚ ਸਰਕਾਰੀ ਕੰਨਿਆ ਸਕੂਲ ਨੰਗਲ ਨੇ ਮਾਰੀ ਬਾਜ਼ੀ

Triumph of Talent: Government Girls' School Claims Victory in Nangal Science Drama Contest

Triumph of Talent: Government Girls’ School Claims Victory in Nangal Science Drama Contest

ਨੰਗਲ: ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰੇਮ ਕੁਮਾਰ ਮਿੱਤਲ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਇੰਦਰਜੀਤ ਸਿੰਘ ਦੇ ਆਦੇਸ਼ਾਂ ਅਨੁਸਾਰ ਵਿਪਿਨ ਕਟਾਰੀਆ ਡੀਆਰਸੀ ਰੂਪਨਗਰ, ਪਰਵਿੰਦਰ ਕੌਰ ਬੀਐਨਓ ਨੰਗਲ ਅਤੇ ਪ੍ਰਿੰਸੀਪਲ ਗੁਰਦੀਪ ਸ਼ਰਮਾ ਸੀਨੀਅਰ ਸੈਕੈਂਡਰੀ ਸਕੂਲ ਸੁਖਸਾਲ ਦੀ ਨਿਗਰਾਨੀ ਹੇਠ ਬਲਾਕ ਨੰਗਲ, ਜ਼ਿਲ੍ਹਾ ਰੂਪਨਗਰ ਵਿੱਚ ਸਾਇੰਸ ਡਰਾਮਾ ਪ੍ਰਤੀਯੋਗਤਾ-2026-27 ਕਰਵਾਇਆ ਗਿਆ। ਇਹ ਪ੍ਰਤੀਯੋਗਤਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਲਾਣ ਵਿਖੇ ਕਰਵਾਈ ਗਈ, ਜਿਸ ਵਿੱਚ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ।

Triumph of Talent: Government Girls' School Claims Victory in Nangal Science Drama Contest

ਪ੍ਰਤੀਯੋਗਤਾ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰਨਿਆ), ਨੰਗਲ ਦੀਆਂ ਵਿਦਿਆਰਥਣਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਲ ਕੀਤਾ। ਵਿਦਿਆਰਥਣਾਂ ਨੇ ‘AI’ ਥੀਮ ’ਤੇ ਹਿੰਦੀ ਭਾਸ਼ਾ ਵਿੱਚ ਡਰਾਮਾ ਪੇਸ਼ ਕੀਤਾ।

Triumph of Talent: Government Girls' School Claims Victory in Nangal Science Drama Contest

ਦੂਜਾ ਸਥਾਨ ਪੀ.ਐੱਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਥੇੜਾ ਦੇ ਵਿਦਿਆਰਥੀਆਂ ਨੇ ‘ਸਮੁੰਦਰਾਂ ਦੀ ਬਹਾਲੀ’ ਥੀਮ ’ਤੇ ਡਰਾਮਾ ਪੇਸ਼ ਕਰਕੇ ਹਾਸਲ ਕੀਤਾ, ਜਦਕਿ ਤੀਜਾ ਸਥਾਨ ਸਰਕਾਰੀ ਮਿਡਲ ਸਕੂਲ ਮੈਦਾ ਮਾਜਰਾ ਦੇ ਵਿਦਿਆਰਥੀਆਂ ਨੇ AI ਥੀਮ ’ਤੇ ਡਰਾਮਾ ਪੇਸ਼ ਕਰਕੇ ਪ੍ਰਾਪਤ ਕੀਤਾ।

ਵਿਸ਼ੇਸ਼ ਇਨਾਮ

– Best Director: ਸ਼੍ਰੀਮਤੀ ਲਲਿਤਾ, ਸਰਕਾਰੀ ਹਾਈ ਸਕੂਲ ਕੁਲਗਰਾਂ
– Best Script: ਸ਼੍ਰੀ ਸੁਰੇਸ਼ ਕੁਮਾਰ, ਸਰਕਾਰੀ ਹਾਈ ਸਕੂਲ ਕੁਲਗਰਾਂ
– Best Actress: ਸੁਪ੍ਰਿਆ ਪੀ.ਐੱਮ. ਸ੍ਰੀ ਸਕੂਲ ਕਥੇੜਾ
– Best Actor: ਹਰਵਿੰਦਰ, ਸਰਕਾਰੀ ਮਿਡਲ ਸਕੂਲ ਮੈਦਾ ਮਾਜਰਾ

Triumph of Talent: Government Girls' School Claims Victory in Nangal Science Drama Contest

ਇਹ ਮੁਕਾਬਲਾ ਸਕੂਲ ਇੰਚਾਰਜ ਸੁਸ਼ੀਲ ਕੁਮਾਰ , ਬੀ.ਆਰ.ਸੀ. ਨੀਰੂ ਅਤੇ ਬੰਦਨਾ ਕੁਮਾਰੀ ਦੀ ਦੇਖ-ਰੇਖ ਵਿੱਚ ਕਰਵਾਇਆ ਗਿਆ।

ਇਸ ਪ੍ਰਤੀਯੋਗਤਾ ਦੀ ਜੱਜਮੈਂਟ ਹਰਦੀਪ ਸਿੰਘ, ਲੈਕਚਰਾਰ ਫਿਜ਼ਿਕਸ, ਸਰਕਾਰੀ ਕੰਨਿਆ ਸੀਨੀਅਰ ਸੈਕਡਰੀ ਸਕੂਲ. ਢੇਰ ਅਤੇ ਸੋਹਨ ਸਿੰਘ ਚਾਹਲ, ਲੈਕਚਰਾਰ ਇਨ ਕੈਮਿਸਟਰੀ, ਸਰਕਾਰੀ ਆਦਰਸ਼ ਸਕੂਲ ਲੋਧੀਪੁਰ ਅਨੰਦਪੁਰ ਸਾਹਿਬ ਅਤੇ ਸੁਮਨ ਲਤਾ ਸਾਇੰਸ ਮਿਸਟ੍ਰੈਸ ਵੱਲੋਂ ਕੀਤੀ ਗਈ।

Triumph of Talent: Government Girls' School Claims Victory in Nangal Science Drama Contest

ਸਾਇੰਸ ਡਰਾਮਾ ਪ੍ਰਤੀਯੋਗਤਾ ਦਾ ਉਦੇਸ਼ ਵਿਦਿਆਰਥੀਆਂ ਵਿੱਚ ਵਿਗਿਆਨਕ ਸੋਚ, ਰਚਨਾਤਮਕਤਾ, ਆਤਮ-ਵਿਸ਼ਵਾਸ ਅਤੇ ਸੰਚਾਰ ਕੌਸ਼ਲ ਨੂੰ ਉਤਸ਼ਾਹਿਤ ਕਰਨਾ ਹੈ।

Leave a Comment

Your email address will not be published. Required fields are marked *

Scroll to Top