ਨੇਚਰ ਕੈਂਪ ਦੇ ਦੂਜੇ ਦਿਨ ਵਿਦਿਆਰਥੀਆਂ ਨੇ ਕੀਤੀ ਟ੍ਰੈਕਿੰਗ


Students went trekking on the second day of the nature camp
ਨੇਚਰ ਕੈਂਪ ਦੇ ਦੂਜੇ ਦਿਨ ਟਰੈਕਿੰਗ ਕਰਨ ਤੋਂ ਬਾਅਦ ਵਿਦਿਆਰਥੀ ਆਪਣੇ ਗਾਈਡ ਅਧਿਆਪਕਾਂ ਨਾਲ਼।

Students went trekking on the second day of the nature cam

ਪੌਦਿਆਂ ਅਤੇ ਪ੍ਰਾਣੀਆਂ ਦੀਆਂ ਵੱਖ ਪ੍ਰਜਾਤੀਆਂ ਬਾਰੇ ਇਕੱਤਰ ਕੀਤੀ ਜਾਣਕਾਰੀ 

Students went trekking on the second day of the nature camp

ਰੂਪਨਗਰ, 17 ਅਕਤੂਬਰ : ਸਿੱਖਿਆ ਵਿਭਾਗ ਪੰਜਾਬ ਦੇ ਉਪਰਾਲੇ ਤਹਿਤ ਪੰਜਾਬ ਸਟੇਟ ਕਾਊਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਦੀ ਪਹਿਲਕਦਮੀ ਸਦਕਾ ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰੇਮ ਕੁਮਾਰ ਮਿੱਤਲ ਅਤੇ ਉੱਪ ਜ਼ਿਲ੍ਹਾ ਸਿੱਖਿਆ ਇੰਦਰਜੀਤ ਸਿੰਘ ਦੀ ਰਹਿਨੁਮਾਈ ਹੇਠ ਅਤੇ ਵਾਤਾਵਰਨ ਸਿੱਖਿਆ ਦੇ ਜ਼ਿਲ੍ਹਾ ਕੁਆਰਡੀਨੇਟਰ ਸੁਖਜੀਤ ਸਿੰਘ ਕੈਂਥ ਦੀ ਅਗਵਾਈ ਵਿੱਚ ਹਰਿਆਣਾ ਦੇ ਮੋਰਨੀ ਹਿੱਲ ਵਿਖੇ ਨੇਚਰ ਕੈਂਪ ਦੇ ਦੂਜੇ ਦਿਨ ਵਿਦਿਆਰਥੀਆਂ ਨੂੰ ਵਾਤਾਵਰਨ ਸਿੱਖਿਆ ਬਾਰੇ ਵੱਖ ਵੱਖ ਗਤੀਵਿਧੀਆਂ ਕਰਵਾਈਆਂ ਗਈਆਂ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਵਾਤਾਵਰਨ ਟੀਮ ਦੇ ਮੈਂਬਰ ਕੁਲਵੰਤ ਸਿੰਘ ਕੋਟਲਾ ਨਿਹੰਗ ਨੇ ਦੱਸਿਆ ਕਿ ਇਸ ਕੈਂਪ ਦੇ ਦੂਸਰੇ ਦਿਨ ਦੀ ਸ਼ੁਰੂਆਤ ਯੋਗਾ ਦੀ ਗਤੀਵਿਧੀ ਨਾਲ ਹੋਈ ।

ਨੇਚਰ ਕੈਂਪ ਦੇ ਦੂਜੇ ਦਿਨ ਟਰੈਕਿੰਗ ਕਰਨ ਤੋਂ ਬਾਅਦ ਵਿਦਿਆਰਥੀ ਆਪਣੇ ਗਾਈਡ ਅਧਿਆਪਕਾਂ ਨਾਲ਼।

ਇਸ ਤੋਂ ਬਾਅਦ ਵਿਦਿਆਰਥੀਆਂ ਨੂੰ ਜੰਗਲ ਵਿੱਚ ਟਰੈਕਿੰਗ ਕਰਵਾਈ ਗਈ ਜਿੱਥੇ ਵੱਖ-ਵੱਖ ਕਿਸਮ ਦੇ ਪੌਦਿਆਂ ਦੇ ਪੱਤੇ ਚੁਣ ਕੇ ਉਹਨਾਂ ਦੀ ਪ੍ਰਜਾਤੀ ਬਾਰੇ ਜਾਨਣ ਅਤੇ ਵੱਖ ਵੱਖ ਤਰ੍ਹਾਂ ਦੇ ਜੀਵਾਂ ਦੀਆਂ ਪ੍ਰਜਾਤੀਆਂ ਨੂੰ ਜਾਣਨ ਦਾ ਮੌਕਾ ਉਹਨਾਂ ਨੂੰ ਮਿਲਿਆ । ਉਨ੍ਹਾਂ ਖੇਤਾਂ ਵਿਚ ਜਾ ਕੇ ਪੌੜੀਦਾਰ ਖੇਤੀ ਅਤੇ ਆਰਗੈਨਿਕ ਖੇਤੀ ਬਾਰੇ ਵੀ ਜਾਣਕਾਰੀ ਹਾਸਲ ਕੀਤੀ।ਇਸ ਤੋਂ ਬਾਅਦ ਵਿਦਿਆਰਥੀਆਂ ਨੇ ਮੋਰਨੀ ਕਿਲੇ ਵਿੱਚ ਸਥਿਤ ਵਾਤਾਵਰਨ ਜਾਗਰੂਕਤਾ ਸਬੰਧੀ ਮਿਊਜ਼ੀਅਮ ਦਾ ਦੌਰਾ ਕੀਤਾ ਅਤੇ ਬੜੀ ਰੁਚੀ ਨਾਲ ਹਰੇਕ ਚੀਜ਼ ਨੂੰ ਜਾਣਿਆ ।

Students went trekking on the second day of the nature camp

ਬਾਅਦ ਦੁਪਹਿਰ ਵਿਦਿਆਰਥੀਆਂ ਦੇ ਪੇਂਟਿੰਗ ਮੁਕਾਬਲੇ ਕਰਵਾਏ ਗਏ ਇਸ ਤੋਂ ਬਾਅਦ ਵਿਦਿਆਰਥੀਆਂ ਦੀਆਂ ਰੋਮਾਂਚਕ ਖੇਡਾਂ ਵਿੱਚ ਭਾਗੀਦਾਰੀ ਕਰਵਾਈ ਗਈ, ਜਿਨ੍ਹਾਂ ਵਿੱਚ ਸਕਾਈ ਸਾਈਕਲਿੰਗ, ਜਿਪਲਾਈਨ, ਲੈਡਰ ਕਰੋਸਿੰਗ, ਟਾਇਰ ਐਂਡ ਰੋਪ ਲੈਡਰ ਕਲਿਬਿੰਗ ਸ਼ਾਮਲ ਸਨ । ਵਿਦਿਆਰਥੀਆਂ ਨੇ ਬੜੇ ਉਤਸਾਹ ਅਤੇ ਰੋਮਾਂਚ ਨਾਲ ਇਹਨਾਂ ਖੇਡਾਂ ਵਿੱਚ ਭਾਗ ਲਿਆ ।

Students went trekking on the second day of the nature camp, principal sandeep kaur

ਕੈਂਪ ਵਿੱਚ ਅੱਜ ਸ਼੍ਰੀਮਤੀ ਸੰਦੀਪ ਕੌਰ ਪ੍ਰਿੰਸੀਪਲ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਉਹਨਾਂ ਸਮੁੱਚੀਆਂ ਗਤੀਵਿਧੀਆਂ ਦਾ ਨਿਰੀਖਣ ਕੀਤਾ ਅਤੇ ਵਿਦਿਆਰਥੀਆਂ ਦੀ ਹੌਸਲਾ ਅਫਜਾਈ ਕੀਤੀ ਉਹਨਾਂ ਵਾਤਾਵਰਨ ਟੀਮ ਵੱਲੋਂ ਕੀਤੇ ਸਮੁੱਚੇ ਪ੍ਰਬੰਧਾਂ ਦੀ ਵੀ ਸ਼ਲਾਘਾ ਕੀਤੀ। ਇਸ ਕੈਂਪ ਵਿੱਚ ਸ਼ਰਨਜੀਤ ਕੌਰ, ਕੁਲਜਿੰਦਰ ਕੌਰ, ਧਰਮਿੰਦਰ ਸਿੰਘ ਭੰਗੂ, ਓਮ ਪ੍ਰਕਾਸ਼,ਗੁਰਪ੍ਰੀਤ ਸਿੰਘ ਫੱਸੇ, ਸਤਨਾਮ ਸਿੰਘ, ਅਮਰ ਲਤਾ ਅਤੇ ਸੁਮਨ ਲਤਾ ਬਤੌਰ ਰਿਸੋਰਸ ਪਰਸਨ ਅਤੇ ਗਾਈਡ ਵਜੋਂ ਸ਼ਾਮਲ ਹਨ।

Leave a Comment

Your email address will not be published. Required fields are marked *

Scroll to Top