ਰੂਪਨਗਰ: 8ਵੀਂ ਤੇ 12ਵੀਂ ਦੇ ਰਿਜਲਟ ਵਿੱਚ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਨੇ ਮਾਰੀਆਂ ਮੱਲ੍ਹਾਂ

ਅੱਜ 8ਵੀਂ ਤੇ 12ਵੀਂ ਦੇ ਰਿਜਲਟ ਵਿੱਚ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਨੇ ਮਾਰੀਆਂ ਮੱਲ੍ਹਾਂ

ਪੰਜਾਬ ਬੋਰਡ ਦੀ 8ਵੀਂ ਤੇ 12ਵੀਂ ਦੇ ਨਤੀਜੇ ਅੱਜ ਐਲਾਨੇ ਗਏ। ਜ਼ਿਲ੍ਹਾ ਸਰੋਤ ਕੋਆਰਡੀਨੇਟਰ ਵਿਪਿਨ ਕਟਾਰੀਆ ਜੀ ਨੇ ਦੱਸਿਆ ਕਿ ਮੈਟ੍ਰਿਕ ਦੇ ਰਿਜਲਟ ਦੀ ਤਰ੍ਹਾਂ ਹੀ 8ਵੀਂ ਤੇ 12ਵੀਂ ਦੀ ਪ੍ਰੀਖਿਆ ਵਿੱਚ ਮੈਰਿਟ ਸੂਚੀ ਵਿੱਚ ਕ੍ਰਮਵਾਰ 12 ਤੇ 4 ਵਿਦਿਆਰਥੀਆਂ ਨੇ ਮੱਲ੍ਹਾਂ ਮਾਰੀਆਂ। 8ਵੀਂ ਦੇ ਨਤੀਜੇ ਵਿੱਚ ਸੇਵਾ ਸਿੰਘ ਸਕੂਲ ਭੱਲੜੀ ਸਕੂਲ ਦੇ 5 ਵਿਦਿਆਰਥੀ , ਸ ਹ ਸ ਜਿੰਦਵੜੀ ਸਕੂਲ ਦਾ 1 ਵਿਦਿਆਰਥੀ ਬੀ. ਜੈਡ. ਐਸ. ਸਮੁੰਦੜੀਆਂ ਸਕੂਲ ਦਾ 1 ਵਿਦਿਆਰਥੀ,ਸ ਹ ਸ ਭਾਓਵਾਲ ਦਾ 1 ਵਿਦਿਆਰਥੀ, ਸ ਸ ਸ ਸ ਘਨੌਲੀ ਦਾ 1 ਵਿਦਿਆਰਥੀ, ਖਾਲਸਾ ਸੀ. ਸੈ.ਸਕੂਲ ਰੂਪਨਗਰ ਦਾ 1 ਵਿਦਿਆਰਥੀ, ਸ ਸ ਸ ਸ ਚਨੌਲੀ ਸਕੂਲ ਦਾ 1 ਵਿਦਿਆਰਥੀ ਅਤੇ ਸੰਤ ਬਾਬਾ ਸੇਵਾ ਸਿੰਘ ਜੀ ਖਾਲਸਾ ਮਾਡਲ ਸੀਨੀਅਰ ਸੈਕੰਡਰੀ ਸਕੂਲ, ਜਿੰਦਵੜੀ ਦੇ 1 ਵਿਦਿਆਰਥੀ ਨੇ ਮੈਰਿਟ ਸੂਚੀ ਵਿੱਚ ਆਪਣਾ ਨਾਂ ਦਰਜ ਕਰਵਾਇਆ।
12th student ram lal , govt senior secondary school kahanpur khuhi
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਹਨਪੁਰ ਖੂਹੀ ਦੇ ਵਿਦਿਆਰਥੀ ਰਾਮ ਲਾਲ ਨੇ 500 ਵਿਚੋਂ 488 ਅੰਕ ਪ੍ਰਾਪਤ ਕਰਕੇ ਪੰਜਾਬ ਮੈਰਿਟ ਸੂਚੀ ਵਿੱਚ 13 ਸਥਾਨ ਪ੍ਰਾਪਤ ਕਰਕੇ ਜ਼ਿਲ੍ਹੇ ਅਤੇ ਸਕੂਲ ਦਾ ਨਾਮ ਰੋਸ਼ਨ ਕੀਤਾ। ਪ੍ਰਿੰਸੀਪਲ ਅਨਿਲ ਜੋਸ਼ੀ ਅਤੇ ਸਟਾਫ ਵਲੋਂ ਵਿਦਿਆਰਥੀ 2100 ਦੀ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ।
ਇਸੇ ਤਰ੍ਹਾਂ 12ਵੀਂ ਦੇ ਨਤੀਜੇ ਵਿੱਚ ਸ ਸ ਸ ਸ ਪੁਰਖਾਲੀ, ਸ ਸ ਸ ਸ ਕਾਹਨਪੁਰ ਖੂਹੀ, ਸ ਕੰ ਸ ਸ ਸ ਚਮਕੌਰ ਸਾਹਿਬ ਅਤੇ ਸ ਸ ਸ ਸ ਮਕੜੋਨਾ ਕਲਾਂ ਦੇ 1-1 ਵਿਦਿਆਰਥੀ ਨੇ ਮੈਰਿਟ ਹਾਸਿਲ ਕੀਤੀ।
Smt.-Parminder-Kaur-District-Education-Officer-SE-Rupnagar
Smt. Parminder Kaur District Education Officer SE Rupnagar
ਇਸ ਪ੍ਰਾਪਤੀ ਲਈ ਜ਼ਿਲ੍ਹਾ ਸਿੱਖਿਆ ਅਫ਼ਸਰ ਪਰਮਿੰਦਰ ਕੌਰ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੁਰਿੰਦਰ ਪਾਲ ਸਿੰਘ ਅਤੇ ਪ੍ਰਿੰਸੀਪਲ ਡਾਇਟ ਮੋਨਿਕਾ ਭੂਟਾਨੀ ਨੇ ਸਕੂਲ ਮੁੱਖੀ ਅਤੇ ਸਮੂਹ ਹੋਣਹਾਰ ਵਿਦਿਆਰਥੀਆਂ ਨੂੰ ਵਧਾਈ ਦਿੱਤੀ।

8th and 12th results of district government schools on top.

Leave a Comment

Your email address will not be published. Required fields are marked *

Scroll to Top