Rupnagar art teachers finish two-day Project Awaaz induction at Lodhipur
District training under SCERT Punjab and Slam Out Loud asks teachers to carry arts-based learning back to government classrooms.
ਸ੍ਰੀ ਅਨੰਦਪੁਰ ਸਾਹਿਬ , 12 ਅਕਤੂਬਰ: ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ), ਰੂਪਨਗਰ ਸ੍ਰੀ ਪ੍ਰੇਮ ਕੁਮਾਰ ਮਿੱਤਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਰਕਾਰੀ ਸਕੂਲਾਂ ਦੇ ਕਲਾ ਅਧਿਆਪਕਾਂ ਲਈ ‘Project Awaaz’ ਤਹਿਤ ਦੋ ਰੋਜ਼ਾ ਜ਼ਿਲ੍ਹਾ ਪੱਧਰੀ ਇੰਡਕਸ਼ਨ ਟ੍ਰੇਨਿੰਗ 6 ਅਤੇ 7 ਅਕਤੂਬਰ 2026 ਨੂੰ ਸਰਕਾਰੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ, ਲੋਧੀਪੁਰ, ਸ੍ਰੀ ਅਨੰਦਪੁਰ ਸਾਹਿਬ ਵਿਖੇ ਕਰਵਾਈ ਗਈ। ਇਹ ਸਿਖਲਾਈ ਪ੍ਰੋਗਰਾਮ ਸਟੇਟ ਕੌਂਸਲ ਆਫ਼ ਐਜੂਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ (SCERT), ਪੰਜਾਬ ਵੱਲੋਂ ‘ਸਲੈਮ ਆਊਟ ਲਾਊਡ’ (Slam Out Loud) ਦੇ ਸਹਿਯੋਗ ਨਾਲ ਅਕਾਦਮਿਕ ਸਾਲ 2026-27 ਤਹਿਤ ਆਯੋਜਿਤ ਕੀਤਾ ਗਿਆ।
ਇਸ ਟ੍ਰੇਨਿੰਗ ਵਿੱਚ ਜ਼ਿਲ੍ਹਾ ਰੂਪਨਗਰ ਦੇ ਆਰਟ ਮੈਂਟਰ ਇਸ਼ੂ ਪਰਮਾਰ ਅਤੇ ਨੀਲਮ ਵੱਲੋਂ ਸਿਖਲਾਈ ਦਿੱਤੀ ਗਈ।
ਹਿੱਸਾ ਲੈਣ ਵਾਲੇ ਕੁਝ ਅਧਿਆਪਕ ਅਤੇ ਉਨ੍ਹਾਂ ਦੇ ਸਕੂਲ:
– ਸੰਜੀਵ ਕੁਮਾਰ (GMS ਚੰਡੇਸਰ)
– ਯੋਗ ਰਾਜ (GHS ਜਿੰਦਵੜੀ)
– ਵਰਿੰਦਰ ਸਿੰਘ (GHS ਮੁਕਾਰੀ)
– ਰਵਿੰਦਰ ਸਿੰਘ (GMS ਹਿਆਤਪੁਰ)
– ਰਾਜਿੰਦਰ ਸਿੰਘ (GSSS ਸਮਲਾਹ)
– ਗੁਰਦੀਪ ਸਿੰਘ (GHS ਬਲਮਗੜ੍ਹ)
– ਗੁਰਮੰਦੀਪ (GMS ਰੰਗੀਲਪੁਰ)
– ਯੁਧਵੀਰ ਸਿੰਘ (GHS ਨੰਗਲ ਸਪੈਸ਼ਲ)
– ਰੰਜਨਾ ਦੇਵੀ (GSSS ਕਥੇੜਾ)
– ਮੀਰਾਂ ਕੁਮਾਰੀ (GMS ਨੰਗਲ ਨਿੱਕੂ)
– ਸਿਮਰਨਜੀਤ ਸਿੰਘ (GMS ਰੈਲੋਂ ਖੁਰਦ)
– ਸੁਮਨ ਰਾਣੀ (GMS ਮੁੱਸਾਪੁਰ)
– ਪੂਨਮ ਭਾਰਦਵਾਜ (GSSS ਟਿੱਬਾ ਟੱਪਰੀਆਂ)
– ਅਰੁਣ ਕੁਮਾਰ (GHS ਦੁਬੇਟਾ)
– ਸੁਰਿੰਦਰ ਸਿੰਘ (GSSS ਨੰਗਲ ਸਰਸਾ)
– ਪਰਦੀਪ ਕੁਮਾਰ (GMS ਖਮੇੜਾ)
– ਉਸ਼ਾ ਸ਼ਰਮਾ (School of Eminence ਨੰਗਲ)
– ਸਤਵੀਰ ਕੌਰ (School of Eminence ਰੋਪੜ)
– ਕੁਸ਼ਲ ਵਰਮਾ (GSSS ਬੇਲਾ)
– ਇੰਦਰਜੀਤ ਸਿੰਘ (GHS ਮਾਝਰੀ ਠੇਕੇਦਾਰਾਂ)
– ਅਨਿਲ ਕੁਮਾਰ (GHS ਕਲਵਾਂ)
– ਇੰਦਰਜੀਤ ਸਿੰਘ (GSSS ਚੰਨੌਲੀ ਬੱਸੀ)
– ਰਾਜਵੀਰ ਕੌਰ (GHS ਕਲਾਰਾਂ)
– ਪ੍ਰੀਤੀ (GHS ਝਿੰਜੜੀ)
– ਦਿਲਪ੍ਰੀਤ ਸਿੰਘ (GHS ਕੋਟਲਾ ਸਰਮੁਖ)
– ਜਸਵਿੰਦਰ ਸਿੰਘ (GHS ਗੰਭੀਰਪੁਰ ਅੱਪਰ)
– ਨੀਤੀ ਸ਼ਰਮਾ (GSSS ਸਿੰਘ)
– ਪ੍ਰਭਜੋਤ (GHS ਕੋਟਲਾ ਨਿਹੰਗ)
– ਨੀਲਮ ਕੌਰ (GHS ਮਟੌਰ)
– ਰਛਪਾਲ ਸਿੰਘ (GSSS ਰਤਨਗੜ੍ਹ)
– ਕੁਲਦੀਪ ਕੌਰ (GHS ਮਰੌਲੀ ਕਲਾਂ)
ਇਸ ਸਿਖਲਾਈ ਦਾ ਮੁੱਖ ਉਦੇਸ਼ ਕਲਾ ਅਧਿਆਪਕਾਂ ਨੂੰ ਕਲਾ-ਆਧਾਰਿਤ ਅਧਿਆਪਨ ਵਿਧੀਆਂ ਨਾਲ ਜਾਣੂ ਕਰਵਾਉਣਾ ਅਤੇ ਇਨ੍ਹਾਂ ਵਿਧੀਆਂ ਨੂੰ ਸਰਕਾਰੀ ਸਕੂਲਾਂ ਦੀਆਂ ਜਮਾਤਾਂ ਵਿੱਚ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਪ੍ਰੇਰਿਤ ਕਰਨਾ ਸੀ।
ਇਹ ਸਿਖਲਾਈ ਅਧਿਆਪਕਾਂ ਦੀ ਪੇਸ਼ੇਵਰ ਸਮਰੱਥਾ ਨੂੰ ਮਜ਼ਬੂਤ ਕਰਨ ਅਤੇ ਸਰਕਾਰੀ ਸਕੂਲਾਂ ਵਿੱਚ ਕਲਾ-ਆਧਾਰਿਤ ਸਿੱਖਿਆ ਨੂੰ ਉਤਸ਼ਾਹਿਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਹੈ।

















