ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਰੋਪੜ ਵਿਖੇ ਜਨਗਣਨਾ ਸਬੰਧੀ ਤਿੰਨ ਰੋਜ਼ਾ ਟ੍ਰੇਨਿੰਗ


Three-Day Census Training Held at Government Girls Senior Secondary School, Rupnagar
Three-Day Census Training Held at Government Girls Senior Secondary School, Rupnagar
ਸੁਪਰਵਾਈਜ਼ਰਾਂ ਅਤੇ ਗਿਣਤੀਕਾਰਾਂ ਨੂੰ ਜਨਗਣਨਾ ਪ੍ਰਕਿਰਿਆ ਅਤੇ ਮੋਬਾਈਲ ਐਪ ਬਾਰੇ ਦਿੱਤੀ ਵਿਸਥਾਰਪੂਰਵਕ ਜਾਣਕਾਰੀ

ਰੂਪਨਗਰ: ਜਨਗਣਨਾ ਵਿਭਾਗ ਵੱਲੋਂ ਚਾਰਜ ਅਫਸਰ ਅਤੇ ਤਹਿਸੀਲਦਾਰ ਸ੍ਰੀ ਸੁਰਿੰਦਰ ਪਾਲ ਸਿੰਘ ਪੰਨੂ ਦੀ ਅਗਵਾਈ ਹੇਠ ਸੁਪਰਵਾਈਜ਼ਰਾਂ ਅਤੇ ਗਿਣਤੀਕਾਰਾਂ ਦੀ ਤਿੰਨ ਰੋਜ਼ਾ ਟ੍ਰੇਨਿੰਗ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਰੋਪੜ ਵਿਖੇ ਕਰਵਾਈ ਗਈ। ਇਸ ਟ੍ਰੇਨਿੰਗ ਵਿੱਚ ਕਰੀਬ 100 ਭਾਗੀਦਾਰਾਂ ਨੇ ਭਾਗ ਲਿਆ।

Three-Day Census Training Held at Government Girls Senior Secondary School, Rupnagar

ਇਸ ਸਬੰਧੀ ਜਾਣਕਾਰੀ ਦਿੰਦਿਆਂ ਫੀਲਡ ਟ੍ਰੇਨਰ ਅਤੇ ਲੈਕਚਰਰ ਰਾਬਿੰਦਰ ਸਿੰਘ ਰੱਬੀ (ਭੱਕੂ ਮਾਜਰਾ) ਅਤੇ ਰੋਹਿਤ ਕੁਮਾਰ (ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੂਰਪੁਰ ਬੇਦੀ ਮੁੰਡੇ) ਨੇ ਦੱਸਿਆ ਕਿ ਟ੍ਰੇਨਿੰਗ ਦੌਰਾਨ ਭਾਗੀਦਾਰਾਂ ਨੂੰ ਜਨਗਣਨਾ ਨਾਲ ਸਬੰਧਤ ਵੱਖ-ਵੱਖ ਪੱਖਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਇਸ ਦੇ ਨਾਲ ਹੀ ਜਨਗਣਨਾ ਦੇ ਕੰਮ ਲਈ ਵਰਤੀ ਜਾਣ ਵਾਲੀ ਮੋਬਾਈਲ ਐਪ ਦੀ ਵਰਤੋਂ ਅਤੇ ਇਸ ਨਾਲ ਸਬੰਧਤ ਪ੍ਰਕਿਰਿਆ ਬਾਰੇ ਵੀ ਪ੍ਰੈਕਟੀਕਲ ਜਾਣਕਾਰੀ ਦਿੱਤੀ ਗਈ।

 

Three-Day Census Training Held at Government Girls Senior Secondary School, Rupnagarਟ੍ਰੇਨਿੰਗ ਦਾ ਜਾਇਜ਼ਾ ਲੈਣ ਲਈ ਰਾਜ ਦੇ ਸਹਾਇਕ ਡਾਇਰੈਕਟਰ ਮੈਡਮ ਸੁਪ੍ਰੀਆ ਨੇ ਵਿਸ਼ੇਸ਼ ਤੌਰ ’ਤੇ ਦੌਰਾ ਕੀਤਾ ਅਤੇ ਟ੍ਰੇਨਿੰਗ ਦੀ ਕਾਰਗੁਜ਼ਾਰੀ ਬਾਰੇ ਜਾਣਕਾਰੀ ਹਾਸਲ ਕੀਤੀ। ਇਸ ਮੌਕੇ ਚਾਰਜ ਅਫਸਰ ਸ੍ਰੀ ਸੁਰਿੰਦਰ ਪਾਲ ਸਿੰਘ ਪੰਨੂ ਨੇ ਭਾਗੀਦਾਰਾਂ ਨੂੰ ਸੰਬੋਧਨ ਕਰਦਿਆਂ ਜਨਗਣਨਾ ਦੇ ਮਹੱਤਵ ’ਤੇ ਚਾਨਣਾ ਪਾਇਆ ਅਤੇ ਸਾਰੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਆਪਣੀ ਡਿਊਟੀ ਪੂਰੀ ਜ਼ਿੰਮੇਵਾਰੀ, ਇਮਾਨਦਾਰੀ ਅਤੇ ਸਹੀ ਢੰਗ ਨਾਲ ਨਿਭਾਉਣ ਲਈ ਪ੍ਰੇਰਿਤ ਕੀਤਾ।

 

Three-Day Census Training Held at Government Girls Senior Secondary School, Rupnagarਇਸ ਮੌਕੇ ਫੀਲਡ ਟ੍ਰੇਨਰ ਸ੍ਰੀ ਰਾਬਿੰਦਰ ਸਿੰਘ ਰੱਬੀ ਵੱਲੋਂ ਸ੍ਰੀ ਪੰਨੂ ਨੂੰ ਉਨ੍ਹਾਂ ਵੱਲੋਂ ਲਿਖੀ ਪੁਸਤਕ ‘ਸਰਕਾਰੀ ਛੁੱਟੀਆਂ’ ਵੀ ਭੇਂਟ ਕੀਤੀ ਗਈ।

ਟ੍ਰੇਨਿੰਗ ਦੌਰਾਨ ਕਰਵਾਏ ਗਏ ਕੁਇਜ਼ ਮੁਕਾਬਲੇ ਵਿੱਚ ਕਮਲਜੀਤ ਕੌਰ ਗਰਦਲੇ, ਸਿਮਰ ਕੌਰ ਨੰਗਲ ਸਰਸਾ, ਮਨਜੀਤ ਕੌਰ ਘਨੌਲੀ, ਸ਼ਿਵਾਨੀ ਲੋਧੀ ਮਾਜਰਾ, ਪੂਨਮ ਲੋਧੀ ਮਾਜਰਾ ਅਤੇ ਗੁਰਿੰਦਰਜੀਤ ਕੌਰ ਭਰਤਗੜ੍ਹ ਨੇ ਸ਼ਾਨਦਾਰ ਕਾਰਗੁਜ਼ਾਰੀ ਦਿਖਾਈ। ਵਧੀਆ ਪ੍ਰਦਰਸ਼ਨ ਕਰਨ ਵਾਲੇ ਭਾਗੀਦਾਰਾਂ ਨੂੰ ਸਾਹਿਤਕ ਪੁਸਤਕਾਂ ਦੇ ਕੇ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਉਂਕਾਰ ਸਿੰਘ ਚੱਕ ਕਰਮਾ, ਕੁਲਦੀਪ ਸਿੰਘ ਦੁੱਗਰੀ, ਸ੍ਰੀ ਸੱਤਿਆ, ਦਫ਼ਤਰ ਤੋਂ ਮੈਡਮ ਕਮਲਾ, ਅਮਰੀਕ ਸਿੰਘ, ਅਜੇ ਸਮੇਤ ਵੱਡੀ ਗਿਣਤੀ ਵਿੱਚ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਭਾਗ ਲਿਆ। ਟ੍ਰੇਨਿੰਗ ਦੌਰਾਨ ਭਾਗੀਦਾਰਾਂ ਨੇ ਜਨਗਣਨਾ ਨਾਲ ਸਬੰਧਤ ਪ੍ਰਕਿਰਿਆਵਾਂ ਅਤੇ ਤਕਨੀਕੀ ਪੱਖਾਂ ਬਾਰੇ ਜਾਣਕਾਰੀ ਹਾਸਲ ਕੀਤੀ।

Leave a Comment

Your email address will not be published. Required fields are marked *

Scroll to Top