ਸ੍ਰੀ ਅਨੰਦਪੁਰ ਸਾਹਿਬ : ਸਰਕਾਰੀ ਹਾਈ ਸਮਾਰਟ ਸਕੂਲ ਜਿੰਦਵੜੀ ਦੀ ਵਿਦਿਆਰਥਣ ਪਲਕ ਸ਼ਰਮਾ ਸੂਬੇ ਭਰ ਵਿੱਚ 8ਵਾਂ ਰੈਂਕ ਪ੍ਰਾਪਤ ਕੀਤਾ

govt high school jindwari, Distt Rupnagar
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਠਵੀਂ ਸ਼੍ਰੇਣੀ 2024 ਦੇ ਐਲਾਨੇ ਨਤੀਜੇ ਅਨੁਸਾਰ ਸਰਕਾਰੀ ਹਾਈ ਸਮਾਰਟ ਸਕੂਲ ਜਿੰਦਵੜੀ, ਬਲਾਕ ਸ੍ਰੀ ਅਨੰਦਪੁਰ ਸਾਹਿਬ ਦੀ ਵਿਦਿਆਰਥਣ ਪਲਕ ਸ਼ਰਮਾ
Palak Sharma ,Govt. high school Jindwari, Distt Rupnagar.
Palak Sharma ,Govt. high school Jindwari, Distt Rupnagar.
ਨੇ 98.67 ਫੀਸਦੀ ਅੰਕ ਪ੍ਰਾਪਤ ਕਰਕੇ ਸੂਬੇ ਭਰ ਵਿੱਚ 8ਵਾਂ ਰੈਂਕ ਪ੍ਰਾਪਤ ਕੀਤਾ ਹੈ । ਪਲਕ ਸ਼ਰਮਾ ਨੇ ਆਪਣੀ ਸਫਲਤਾ ਦਾ ਸਿਹਰਾ ਆਪਣੇ ਅਧਿਆਪਕਾਂ ਅਤੇ ਮਾਪਿਆਂ ਨੂੰ ਦਿੱਤਾl ਸਕੂਲ ਦੀ ਵਿਦਿਆਰਥਣ ਸੁਹਾਨੀ ਨੇ 97.1ਫੀਸਦੀ ਅੰਕ ਲੈ ਕੇ ਜਮਾਤ ਵਿੱਚੋਂ ਦੂਸਰਾ ਸਥਾਨ ਅਤੇ ਭਵ ਸਿਮਰਨ ਕੌਰ ਨੇ 96.67 ਫੀਸਦੀ ਅੰਕ ਪ੍ਰਾਪਤ ਕਰਕੇ ਤੀਸਰਾ ਸਥਾਨ ਹਾਸਿਲ ਕੀਤਾ ਹੈ।
Arvind Kumar Sharma, Govt high school Jindwari, Distt Rupnagar
Arvind Kumar Sharma, Govt high school Jindwari, Distt Rupnagar
ਇਸ ਮੌਕੇ ਸਕੂਲ ਦੇ ਹੈਡਮਾਸਟਰ ਸ੍ਰੀ ਅਰਵਿੰਦ ਕੁਮਾਰ ਸ਼ਰਮਾ ਨੇ ਵਿਦਿਆਰਥੀਆਂ ਅਤੇ ਸਟਾਫ ਦੀ ਪ੍ਰਸ਼ੰਸਾ ਕਰਦੇ ਹੋਏ ਉਹਨਾਂ ਨੂੰ ਵਧਾਈ ਦਾ ਪਾਤਰ ਦੱਸਿਆ ਅਤੇ ਪਲਕ ਸ਼ਰਮਾ ਨੂੰ ਆਪਣੇ ਵੱਲੋਂ 5100 ਰੁਪਏ ਇਨਾਮ ਵਜੋਂ ਦਿੱਤੇ । ਇਸ ਖੁਸ਼ੀ ਦੇ ਮੌਕੇ ਤੇ ਸਕੂਲ ਦਾ ਸਟਾਫ ਅਤੇ ਪਿੰਡ ਦੇ ਪਤਵੰਤੇ ਸੱਜਣ ਹਾਜ਼ਰ ਸਨ ।

Leave a Comment

Your email address will not be published. Required fields are marked *

Scroll to Top