ਸਰਕਾਰੀ ਆਦਰਸ਼ ਸੀਨੀ.ਸੈਕੰ.ਸਕੂਲ ਲੋਧੀਪੁਰ ਵਿੱਚ Mega PTM ਮੌਕੇ ਉਤਸ਼ਾਹ ਭਰਪੂਰ ਮਾਹੋਲ


Enthusiastic Atmosphere at Mega Parent-Teacher Meeting at Government Adarsh Senior Secondary School, Lodhipur, Mega PTM Lodhipur

Enthusiastic Atmosphere at Mega Parent-Teacher Meeting at Government Adarsh Senior Secondary School, Lodhipur

ਅਧਿਆਪਕ ਮਾਪੇ ਮਿਲਣੀ ਨਾਲ ਵਿਦਿਆਰਥੀਆਂ ਦੀ ਸਿੱਖਿਆ ਵਿੱਚ ਹੋਵੇਗਾ ਸੁਧਾਰ
ਸ੍ਰੀ ਅਨੰਦਪੁਰ ਸਾਹਿਬ : ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ ਦੇ ਰਹਿਨੁਮਾਈ ਵਿੱਚ ਸਰਕਾਰੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਲੋਧੀਪੁਰ ਵਿਚ Mega PTM  ਅਤੇ ਮਾਪਿਆਂ ਦੀ ਵਰਕਸ਼ਾਪ ਦਾ ਸਫਲ ਆਯੋਜਨ ਕੀਤਾ ਗਿਆ।
Enthusiastic Atmosphere at Mega Parent-Teacher Meeting at Government Adarsh Senior Secondary School, Lodhipurਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਪ੍ਰਿੰਸੀਪਲ ਨੀਰਜ ਕੁਮਾਰ ਵਰਮਾ ਅਤੇ ਸਮੂਹ ਸਟਾਫ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਮੈਗਾ ਪੀ.ਟੀ.ਐੱਮ  ਵਿੱਚ ਅਧਿਆਪਕ ਮਾਪੇ ਮਿਲਣੀ ਕਰਵਾਈ ਗਈ ਜਿਸ ਵਿੱਚ ਬੱਚਿਆਂ ਦੇ ਮਾਪਿਆਂ ਵੱਲੋਂ ਭਰਮੀ ਸ਼ਮੂਲੀਅਤ ਕਰਕੇ ਅਧਿਆਪਕਾਂ ਨਾਲ ਖੁੱਲ ਕੇ ਵਿਚਾਰ ਵਟਾਂਦਰਾ ਕੀਤਾ।
ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਬਾਰੇ ਮਾਪਿਆ ਨੂੰ ਬਹੁਤ ਵਧੀਆ ਢੰਗ ਨਾਲ ਜਾਣੂ ਕਰਾਇਆ ਗਿਆ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸਕੂਲਾਂ ਨੂੰ ਬਿਹਤਰੀਨ ਬਣਾਉਣ ਲਈ ਹਰ ਸੰਭਵ ਉਪਰਾਲਾ ਕੀਤਾ ਹੈ ਅਤੇ ਰਾਤ ਦਿਨ ਮਿਹਨਤ ਕਰਕੇ ਸਕੂਲਾ ਵਿੱਚ ਬੁਨਿਆਦੀ ਸਹੂਲਤ ਮੁਹੱਇਆ ਕਰਵਾ ਰਹੇ ਹਨ। ਇਸ ਮੌਕੇ ਮਾਪਿਆ ਨੂੰ ਆਪਣੇ ਬੱਚਿਆਂ ਦੀ ਕਾਰਗੁਜ਼ਾਰੀ ਨੂੰ ਮੋਨੀਟਰ ਕਰਨ ਲਈ  ਵੀ ਕਿਹਾ। ਇਸ ਮੌਕੇ ਇਸ ਮੌਕੇ ਚਰਨਜੀਤ ਸਿੰਘ ਸਕੂਲ ਇੰਚਾਰਜ , ਲੈਕ ਬਲਕਾਰ ਸਿੰਘ, ਲੈਕ ਬਲਜੀਤ ਕੌਰ, ਲੈਕ ਮੁਕੇਸ ਕੁਮਾਰ, ਹਰਸਿਮਰਨ ਸਿੰਘ, ਗੁਰਪ੍ਰੀਤ ਕੌਰ, ਅਜਵਿੰਦਰ ਕੌਰ, ਰੋਮਿਲ, ਸੁਰਿੰਦਰ ਪਾਲ ਸਿੰਘ, ਕਮਲਪ੍ਰੀਤ ਸਿੰਘ, ਨੇਹਾ ਰਾਣੀ, ਗੁਰਪ੍ਰੀਤ ਸਿੰਘ, ਜਸਬੀਰ ਕੌਰ, ਅਜਵਿੰਦਰ ਕੌਰ ,ਲਖਬੀਰ ਕੌਰ,ਸੁਖਵਿੰਦਰ ਕੌਰ, ਰਾਜਵੀਰ ਕੌਰ, ਨਿਰਮਲ ਸਿੰਘ, ਗੁਰਮੇਲ ਸਿੰਘ, ਅਮਰਜੀਤ ਸਿੰਘ, ਅੰਮ੍ਰਿਤਪਾਲ ਸਿੰਘ, ਵਰੁਣ ਕੁਮਾਰ ਆਦਿ ਹਾਜਰ ਸਨ।

Leave a Comment

Your email address will not be published. Required fields are marked *

Scroll to Top