ਸੇਵਾ ਮੁਕਤੀ ‘ਤੇ ਵਿਸ਼ੇਸ਼-: ਲੈਕਚਰਾਰ ਦਇਆ ਸਿੰਘ

Daya Singh , Sri Anandpur Sahib , Distt Rupnagar

ਬਹੁਤ ਹੀ ਮਿਲਣਸਾਰ, ਹੱਸਮੁੱਖ ਸੁਭਾ ਦੇ ਮਾਲਕ,ਇਮਾਨਦਾਰ, ਵਿਦਿਆਰਥੀਆਂ ਦੀ ਸਿੱਖਿਆ ਲਈ ਹਰ ਵੇਲੇ ਤਤਪਰ ਰਹਿਣ ਵਾਲੇ ਅਤੇ ਸਮਾਜ ਸੇਵੀ ਲੈਕਚਰਾਰ ਦਇਆ ਸਿੰਘ ਨੇ ਮਾਤਾ ਰਤਨ ਕੌਰ ਜੀ ਦੀ ਕੁੱਖੋਂ ਸ. ਨੱਥਾ ਸਿੰਘ ਦੇ ਗ੍ਰਹਿ ਮੁੱਹਲਾ ਫਤਿਹਗੜ,ਸ੍ਰੀ ਅਨੰਦਪੁਰ ਸਾਹਿਬ ਵਿਖੇ 6 ਅਪ੍ਰੈਲ 1966 ਨੂੰ ਜਨਮ ਲਿਆ।ਸ੍ਰੀ ਅਨੰਦਪੁਰ ਸਾਹਿਬ ਦੀ ਨਾਮੀ ਸਿੱਖਿਆ ਸੰਸਥਾ ਐਸ.ਜੀ.ਐਸ.ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਪਹਿਲੇ ਸਥਾਨਾਂ ਤੇ ਰਹਿ ਕੇ ਸਕੂਲੀ ਸਿੱਖਿਆ ਪ੍ਰਾਪਤ ਕੀਤੀ।
Daya Singh , Sri Anandpur Sahib , Distt Rupnagar
ਅਕਾਦਮਿਕ ਸਿੱਖਿਆ ਦੇ ਨਾਲ ਨਾਲ ਐਨ.ਸੀ.ਸੀ, ਐਨ.ਐਸ.ਐਸ, ਸਕਾਊਟਿੰਗ, ਧਾਰਮਿਕ ਵਿੱਦਿਆ ਅਤੇ ਸਪੋਰਟਸ ਵਿੱਚ ਨਿਪੁੰਨਤਾ ਹਾਸਿਲ ਕੀਤੀ . ਦਇਆ ਸਿੰਘ ਸਕੂਲ ਹਾਕੀ ਟੀਮ ਦੇ ਕੈਪਟਨ ਰਹੇ । ਜਿੱਥੇ ਸਕੂਲੀ ਜੀਵਨ ਵਿੱਚ ਸਕੂਲ ਦੇ ਮਿਹਨਤੀ ਅਧਿਆਪਕਾਂ ਦਾ ਦਇਆ ਸਿੰਘ ਜੀ ਦੀ ਸਖਸੀਅਤ ਉਸਾਰਨ ਵਿੱਚ ਵੱਡਾ ਯੋਗਦਾਨ ਰਿਹਾ ਉਸ ਦੇ ਨਾਲ ਨਾਲ ਪ੍ਰਿੰਸੀਪਲ ਮਨਮੋਹਨ ਸਿੰਘ ਜੀ ਮੱਕੜ,ਪ੍ਰਿੰਸੀਪਲ ਮਨੋਹਰ ਸਿੰਘ ਜੀ . ਸੈਣੀ ਅਤੇ ਪ੍ਰਿੰਸੀਪਲ ਨਿਰੰਜਨ ਸਿੰਘ ਜੀ ਰਾਣਾ ਦਾ ਖਾਸ ਪ੍ਰਭਾਵ ਰਿਹਾ।
Daya Singh , Sri Anandpur Sahib , Distt Rupnagar
ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਸ੍ਰੀ ਅਨੰਦਪੁਰ ਸਾਹਿਬ ਤੋਂ ਅਕਾਦਮਿਕ ਡਿਗਰੀ ਪ੍ਰਾਪਤ ਕੀਤੀ ਇਸੇ ਦੇ ਨਾਲ ਹੀ ਖੇਡਾਂ ਵਿੱਚ ਕਾਲਜ ਹਾਕੀ ਟੀਮ ਦੇ ਕੈਪਟਨ ਰਹੇ ਅਤੇ ਐਨ.ਸੀ.ਸੀ. ਦੀ ਸੀ-ਸਰਟੀਫਿਕੇਟ ਪ੍ਰੀਖਿਆ ਪਾਸ ਕੀਤੀ । ਚੰਡੀਗੜ੍ਹ ਜਾ ਕੇ ਗਵਰਨਮੈਂਟ ਕਾਲਜ ਆਫ ਐਜੂਕੇਸ਼ਨ ਸੈਕਟਰ 20 ਤੋਂ ਬੀ.ਐਡ.ਦੀ ਡਿਗਰੀ ਹਾਸਲ ਕੀਤੀ ਅਤੇ ਇਥੇ ਹੀ ਖੇਡਾਂ ਵਿੱਚ ਬੈਸਟ ਐਥਲੀਟ ਬਣਨ ਦਾ ਮਾਣ ਪ੍ਰਾਪਤ ਉਪਰੰਤ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਕੈਂਪਸ ਵਿੱਚ ਐਮ.ਏ.ਅਰਥ ਕੀਤਾ ਸਾਸਤਰ ਡਿਗਰੀ ਹਾਸਿਲ ਕੀਤੀ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਹਾਕੀ ਟੀਮ ਵਿੱਚ ਸੈਂਟਰ ਫਾਰਵਰਡ ਵਜੋਂ ਖੇਡਦੇ ਰਹੇ। ਇਥੇ ਹੀ ਕੈਂਪਸ ਵਿੱਚ ਐਲ.ਐਲ.ਬੀ ਕਰਦੇ ਸਮੇਂ ਦੌਰਾਨ ਹੀ ਸਰਕਾਰੀ ਨੌਕਰੀ ਮਿਲ ਗਈ।ਯੂਨੀਵਰਸਿਟੀ ਕੈਂਪਸ ਵਿੱਚ ਹੀ ਦੇਸ ਦੇ ਮਹਾਨ ਅਰਥ ਸਾਸਤਰੀਆਂ ਜਿਹਨਾਂ ਵਿੱਚੋਂ ਵਾਈ.ਕੇ.ਐਨ . ਔਲੱਗ,ਐਚ.ਐਸ.ਸੇਰਗਿਲ, ਬੀ .ਐਨ.ਘੋਸ, ਡਾ.ਅਰੋੜਾ ਤੋਂ ਇਲਾਵਾ ਡਾਕਟਰ ਮਨਮੋਹਨ ਸਿੰਘ ਜੀ(ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ) ਦਾ ਖਾਸ ਪ੍ਰਭਾਵ ਰਿਹਾ ਜਿਸ ਕਾਰਨ ਮਿਹਨਤ ਨਾਲ ਦੇਸ ਹਿੱਤਾਂ ਲਈ ਕੰਮ ਕਰਨ ਦੀ ਆਦਤ ਹਮੇਸਾ ਹੀ ਬਣੀ ਰਹੀ। 6 ਮਾਰਚ 1992 ਨੂੰ ਪੰਜਾਬ ਸਕੂਲ ਸਿੱਖਿਆ ਵਿਭਾਗ ਵਿੱਚ ਬਤੌਰ ਪ੍ਰਾਇਮਰੀ ਅਧਿਆਪਕ ਅਤੇ ਫਰਵਰੀ 1997 ਸ.ਸ.ਮਾਸਟਰ ਵਜੋਂ ਸੇਵਾ ਦਾ ਕਾਰਜ ਸੰਭਾਲਿਆ ਅਤੇ ਅਲੱਗ ਅਲੱਗ ਸਕੂਲਾਂ ਸਹਸ ਖੇੜਾ ਕਲਮੋਟ ਅਤੇ ਸਕੈ.ਸ.ਸ. ਸਕੂਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਅਧਿਆਪਨ ਦੀ ਸੇਵਾ ਕੀਤੀ ।ਅਗਸਤ 2001 ਵਿੱਚ ਬਤੌਰ ਲੈਕਚਰਾਰ ਅਰਥ ਸ਼ਾਸਤਰ ਪ੍ਰਮੋਟ ਹੋ ਕੇਸੀਨੀਅਰ ਸੈਕੰਡਰੀ ਸਕੂਲ ਨੂਰਪੁਰ ਬੇਦੀ ਵਿਖੇ ਸੇਵਾਵਾਂ ਨਿਭਾਈਆਂ ਅਤੇ ਇਥੇ ਹੀ ਐਨ.ਐਸ.ਐਸ.ਦੇ ਦਸ ਰੋਜਾ ਕੈਂਪਾਂ ਰਾਹੀਂ ਦੂਨ ਇਲਾਕੇ ਦੇ ਸਕੂਲਾਂ ਦੀ ਬੇਹਤਰੀ ਲਈ ਵਿਕਾਸਵਾਦੀ ਕੰਮ ਕੀਤੇ ਅਤੇ ਮਈ 2006 ਵਿੱਚ ਬਤੌਰ ਲੈਕਚਰਾਰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਜੁਆਇਨ ਕੀਤਾ । ਸਰਕਾਰੀ ਕੰਨਿਆ ਸਕੂਲ ਜਿਸ ਨੂੰ ਢਾਹ ਕੇ ਦੁਆਰਾ ਬਣਾਉਣ ਦੀਆਂ ਗੱਲਾਂ ਹੋ ਰਹੀਆਂ ਸਨ ਵਿਚ ਤਨ ਮਨ ਨਾਲ ਆਪਣੀਆਂ ਸੇਵਾਵਾਂ ਨਿਭਾਉਂਦੇ ਹੋਏ ਕਰਮਯੋਗੀ, ਮਹਾਂਪੁਰਸ ਸੰਤ ਬਾਬਾ ਲਾਭ ਸਿੰਘ ਜੀ ਕਾਰ ਸੇਵਾ ਵਾਲਿਆਂ ਤੋਂ ਸੇਵਾ ਲੈ ਕੇ ਪ੍ਰਿੰਸੀਪਲ,ਸਮੂਹ ਸਕੂਲ ਸਟਾਫ ਅਤੇ ਹੋਰ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਚਾਰਦਵਾਰੀ,ਸਕੂਲ ਦਾ ਵੱਡਾ ਗੇਟ ਅਤੇ ਅੰਦਰੂਨੀ ਬਿਲਡਿੰਗ ਨੂੰ ਇੱਕ ਰੂਪ ਰੇਖਾ ਦਿੱਤੀ ਜੋ ਅੱਜ ਸ਼ਾਨਦਾਰ ਹੈਰੀਟੇਜ ਬਿਲਡਿੰਗ ਵਜੋਂ ਵਿਕਸਿਤ ਹੋ ਰਹੀ ਹੈ। ਪੰਜਾਬ ਦੇ ਵਿਦਿਆਰਥੀਆਂ ਨੂੰ ਅਰਥ ਸ਼ਾਸਤਰ ਵਿਸ਼ੇ ਅਤੇ ਪੰਜਾਬ ਦੀਆਂ ਆਰਥਿਕ ਚੁਣੌਤੀਆਂ ਦੀ ਜਾਣਕਾਰੀ ਦੇਣ ਲਈ ਪੰਜਾਬ ਸਰਕਾਰ ਵਲੋਂ ਦਇਆ ਸਿੰਘ ਜੀ ਨੂੰ ਅਰਥਸ਼ਾਸਤਰ ਵਿਸ਼ੇ ਦਾ ਸਟੇਟ ਰਿਸੋਰਸ ਪਰਸਨ ਨਿਯੁਕਤ ਕੀਤਾ ਗਿਆ।ਇਸ ਵਿੱਚ ਸ਼ਾਨਦਾਰ ਸੇਵਾਵਾਂ ਲਈ ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਜੀ ਵਲੋਂ ਦੋ ਵਾਰ ਸਨਮਾਨਿਤ ਕੀਤਾ ਗਿਆ . ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਬਹੁਤ ਹੀ ਮਹੱਤਵਪੂਰਨ ਸੇਵਾਵਾਂ ਨਿਭਾਈਆਂ ਗਈਆਂ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨੂੰ ਪਿਆਰ ਕਰਨ ਵਾਲੇ ਅਤੇ ਇਹਨਾਂ ਦੇ ਹੀ ਹਰਮਨ ਪਿਆਰੇ ਅਧਿਆਪਕ ਅਤੇ ਸਮਾਜ ਸੇਵੀ ਆਪਣੀਆਂ ਲੱਗਭਗ 33 ਸਾਲ ਦੀਆਂ ਬੇਦਾਗ ਸਾਨਦਾਰ ਸੇਵਾਵਾਂ ਨਿਭਾ ਕੇ ਸਿੱਖਿਆ ਵਿਭਾਗ ਤੋਂ 30 ਅਪ੍ਰੈਲ 2024 ਨੂੰ ਸੇਵਾਮੁਕਤ ਹੋ ਗਏ ਹਨ।

 

Special on Retirement: Lecturer Daya Singh

Leave a Comment

Your email address will not be published. Required fields are marked *

Scroll to Top