ਵਿਦਿਆਰਥੀਆਂ ਤੇ ਮਾਪਿਆਂ ਦੀਆਂ ਸਮੱਸਿਆਵਾ ਕਰਾਂਗੇ ਪਹਿਲ ਦੇ ਅਧਾਰ ਤੇ ਹੱਲ- Education Minister

We will solve the problems of students and parents on priority basis – Education Minister

We will solve the problems of students and parents on priority basis - Education Minister

ਭਰਤਗੜ੍ਹ 29 ਮਈ : ਸ.ਹਰਜੋਤ ਸਿੰਘ ਬੈਂਸ ਸਿੱਖਿਆ ਅਤੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਪੰਜਾਬ ਨੇ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਭਾਓਵਾਲ, ਸਰਕਾਰੀ ਮਿਡਲ ਸਕੂਲ ਬੜਾ ਪਿੰਡ, ਸਰਕਾਰੀ ਪ੍ਰਾਇਮਰੀ ਸਕੂਲ ਕਕਰਾਲਾ, ਸਰਕਾਰੀ ਪ੍ਰਾਇਮਰੀ ਸਕੂਲ ਭਰਤਗੜ੍ਹ-1, ਸਰਕਾਰੀ ਪ੍ਰਾਇਮਰੀ ਸਕੂਲ ਭਰਤਗੜ੍ਹ -2, ਪੀ.ਐਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਰਤਗੜ ਵਿੱਚ ਨਵੇ ਕਲਾਸ ਰੂਮ 7.51 ਲੱਖ ਰੁਪਏ, ਸਰਕਾਰੀ ਪ੍ਰਾਇਮਰੀ ਸਕੂਲ ਖਰੋਟਾ, ਸਰਕਾਰੀ ਪ੍ਰਾਇਮਰੀ ਸਕੂਲ ਆਲੋਵਾਲ, ਸਰਕਾਰੀ ਪ੍ਰਾਇਮਰੀ ਸਕੂਲ ਕੋਟਬਾਲਾ ਵਿਖੇ ਮੁਕੰਮਲ ਹੋਏ ਵਿਕਾਸ ਕਾਰਜਾਂ ਦੇ ਉਦਘਾਟਨ ਕੀਤੇ।
We will solve the problems of students and parents on priority basis - Education Minister
ਸ.ਬੈਂਸ ਨੇ ਕਿਹਾ ਕਿ ਵਿੱਦਿਆਂ ਸ਼ੇਰਨੀ ਦੇ ਦੁੱਧ ਦੀ ਤਰਾਂ ਹੈ, ਜੋ ਇਸ ਨੂੰ ਪੀ ਲਵੇਗਾ, ਉਹ ਦਹਾੜੇਗਾ। ਉਨ੍ਹਾਂ ਨੇ ਕਿਹਾ ਕਿ ਅਸੀ ਅੱਜ ਸਰਕਾਰੀ ਸਕੂਲਾ ਦੀ ਨੁਹਾਰ ਬਦਲ ਰਹੇ ਹਾਂ, ਸਰਕਾਰੀ ਸਕੂਲਾਂ ਨੂੰ ਸਮੇਂ ਦੇ ਹਾਣੀ ਬਣਾਇਆ ਹੈ, ਸੁਰੱਖਿਆਂ ਗਾਰਡ, ਕੈਂਪਸ ਮੈਨੇਜਰ, ਟ੍ਰਾਸਪੋਰਟ ਵਰਗੀਆਂ ਸਹੂਲਤਾਂ ਹੁਣ ਸਰਕਾਰੀ ਸਕੂਲਾਂ ਵਿੱਚ ਹਨ। ਅਤਿ ਆਧੁਨਿਕ ਸਾਇੰਸ ਲੈਬ, ਇੰਟਰੈਕਟਿਵ ਪੈਨਲ ਰਾਹੀ ਪੜਾਈ, ਵਧੀਆਂ ਕਲਾਸ ਰੂਮ, ਸ਼ਾਨਦਾਰ ਬੁਨਿਆਦੀ ਢਾਂਚਾ ਅੱਜ ਪੰਜਾਬ ਸਰਕਾਰ ਹਰ ਸਕੂਲ ਵਿੱਚ ਉਪਲੱਬਧ ਕਰਵਾ ਰਹੀ ਹੈ। ਦੋ- ਤਿੰਨ ਸਾਲ ਪਹਿਲਾ ਸਰਕਾਰੀ ਸਕੂਲਾਂ ਦੀ ਹਾਲਤ ਬਹੁਤ ਤਰਸਯੋਗ ਸੀ, ਬੱਚੇ ਭੁੰਝੇ ਫਰਸ਼ ਤੇ ਬੈਠਦੇ ਸੀ ਅੱਜ ਸ਼ਾਨਦਾਰ ਫਰਨੀਚਰ ਹਰ ਸਕੂਲ ਵਿਚ ਹੈ, ਸਾਡੇ ਸਰਕਾਰੀ ਸਕੂਲ ਕਾਨਵੈਂਟ ਤੇ ਮਾਡਲ ਸਕੂਲਾਂ ਦਾ ਮੁਕਾਬਲਾ ਕਰ ਰਹੇ ਹਨ। ਉਨ੍ਹਾਂ ਨੇ ਹਿਕਾ ਕਿ ਵਿਦਿਆਰਥੀਆਂ ਤੇ ਮਾਪਿਆਂ ਦੀਆਂ ਸਮੱਸਿਆਵਾ ਪਹਿਲ ਦੇ ਅਧਾਰ ਤੇ ਹੱਲ ਕੀਤੀਆ ਜਾਣਗੀਆ।
We will solve the problems of students and parents on priority basis - Education Minister
ਆਪਣੇ ਸੰਬੋਧਨ ਦੌਰਾਨ ਸ.ਬੈਂਸ ਨੇ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਹਲਕਾ ਹਿਮਾਚਲ ਪ੍ਰਦੇਸ਼ ਦੇ ਨਾਲ ਲੱਗਦਾ ਹੈ, ਭੂਗੋਲਿਕ ਤੌਰ ਤੇ ਇਹ ਇਲਾਕਾ ਨੀਮ ਪਹਾੜੀ ਹੈ ਤੇ ਇਥੋ ਦੇ ਲੋਕਾਂ ਦੀਆਂ ਮੁਸ਼ਕਿਲਾਂ ਤੇ ਲੋੜਾ ਵੀ ਸੂਬੇ ਦੇ ਹੋਰ ਖੇਤਰਾਂ ਨਾਲੋ ਵੱਖਰੀਆਂ ਹਨ। ਅਸੀ ਇਨ੍ਹਾਂ ਲੋਕਾਂ ਤੱਕ ਬੁਨਿਆਦੀ ਸਹੂਲਤਾਂ ਦੀ ਪੂਰਤੀ ਲਈ ਲਗਾਤਾਰ ਉਪਰਾਲੇ ਕਰ ਰਹੇ ਹਾਂ। ਉਨ੍ਹਾਂ ਨੇ ਕਿਹਾ ਕਿ ਮਿਆਰੀ ਸਿੱਖਿਆ ਤੇ ਸਿਹਤ ਸਹੂਲਤਾਂ ਦੇਣਾ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਮੁੱਢਲਾ ਏਜੰਡਾ ਹੈ ਤੇ ਅਸੀ ਇਸ ਉੱਤੇ ਦਿਨ ਰਾਤ ਕੰਮ ਕਰ ਰਹੇ ਹਾਂ।
ਇਸ ਮੌਕੇ ਕਮਿੱਕਰ ਸਿੰਘ ਡਾਢੀ ਚੇਅਰਮੈਨ, ਅਮਨ ਬੇਲੀ, ਡਾ.ਅਨੰਦ ਘਈ ਸੀਨੀਅਰ ਮੈਡੀਕਲ ਅਫਸਰ, ਮਨਜੀਤ ਸਿੰਘ ਬੀਡੀਪੀਓ, ਜਗੀਰ ਸਿੰਘ ਭਾਓਵਾਲ, ਦਇਆ ਸਿੰਘ ਸਿੱਖਿਆ ਕੋਆਰਡੀਨੇਟਰ, ਜੁਝਾਰ ਸਿੰਘ ਆਸਪੁਰ, ਹਿਤੇਸ਼ ਸ਼ਰਮਾ ਕੋਆਰਡੀਨੇਟਰ, ਪਰਦੀਪ ਭੱਲਾ ਸਰਪੰਚ, ਦਰਸ਼ਨ ਸਿੰਘ ਅਟਾਰੀ, ਕਰਨੈਲ ਸਿੰਘ ਸਰਪੰਚ, ਮਾਨ ਸਿੰਘ, ਸੁਖਜਿੰਦਰ ਸਿੰਘ ਭਾਓਵਾਲ, ਕਲਜੀਤ ਕੌਰ ਸਰਪੰਚ, ਬਲਵਿੰਦਰ ਕੌਰ ਸਰਪੰਚ, ਬਲਜਿੰਦਰ ਕੌਰ ਸਰਪੰਚ, ਕੁਲਵੰਤ ਸਿੰਘ ਪੰਚ, ਹਰਜਿੰਦਰ ਸਿੰਘ ਹਾਜ਼ਰ ਸਨ।

District Ropar News 

Leave a Comment

Your email address will not be published. Required fields are marked *

Scroll to Top