Home - Ropar News - ਸਰਕਾਰੀ ਕਾਲਜ ਰੋਪੜ ਵਿਖੇ International Anti-Drug Day ਮਨਾਇਆਸਰਕਾਰੀ ਕਾਲਜ ਰੋਪੜ ਵਿਖੇ International Anti-Drug Day ਮਨਾਇਆ Leave a Comment / By Dishant Mehta / June 27, 2025 International Anti-Drug Day celebrated at Government College Roparਰੂਪਨਗਰ, 26 ਜੂਨ: ਨੌਜਵਾਨ ਹਰ ਦੇਸ਼ ਦੇ ਊਰਜਾ ਦੇ ਸਰੋਤ ਹੁੰਦੇ ਹਨ, ਨੌਜਵਾਨਾਂ ਨੂੰ ਆਪਣੇ ਮਜ਼ਬੂਤ ਇਰਾਦਿਆਂ ਅਤੇ ਸਹੀ ਦਿਸ਼ਾ ਵਿਚ ਮਿਹਨਤ ਕਰਦੇ ਹੋਏ ਆਪਣੀ ਊਰਜਾ ਨੂੰ ਉਸਾਰੂ ਕੰਮਾਂ ਵਿੱਚ ਲਗਾਉਣਾ ਚਾਹੀਦਾ ਹੈ ਅਤੇ ਦੇਸ਼ ਦੇ ਭਵਿੱਖ ਵਿੱਚ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ।ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸ਼੍ਰੀਮਤੀ ਚੰਦਰਜਯੋਤੀ ਸਿੰਘ (ਆਈ.ਏ.ਐੱਸ) ਨੇ ਅੱਜ “ਅੰਤਰਰਾਸ਼ਟਰੀ ਨਸ਼ਾ ਰੋਕਥਾਮ ਦਿਵਸ” ਮੌਕੇ ਸਰਕਾਰੀ ਕਾਲਜ ਰੋਪੜ ਵਿਖੇ ਕਰਵਾਏ ਗਏ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਨੌਜ਼ਵਾਨਾਂ ਨੂੰ ਸੰਬੋਧਨ ਕਰਦਿਆਂ ਕੀਤਾ।ਇਸ ਮੌਕੇ ਸੰਬੋਧਨ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀਮਤੀ ਚੰਦਰਜਯੋਤੀ ਸਿੰਘ ਨੇ ਦੱਸਿਆ ਕਿ ਦੁਨੀਆ ਭਰ ਵਿੱਚ ਹਰ ਸਾਲ 26 ਜੂਨ ਨੂੰ ਨਸ਼ੀਲੀਆਂ ਦਵਾਈਆਂ ਦੀ ਦੁਰਵਰਤੋਂ ਅਤੇ ਗ਼ੈਰ-ਕਾਨੂੰਨੀ ਤਸਕਰੀ ਖ਼ਿਲਾਫ਼ ਅੰਤਰਰਾਸ਼ਟਰੀ ਨਸ਼ਾ ਰੋਕਥਾਮ ਦਿਵਸ ਮਨਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਦਿਵਸ ਨੂੰ ਮਨਾਉਣ ਦਾ ਮੁੱਖ ਉਦੇਸ਼ ਨਸ਼ੇ ਦੇ ਆਦੀ ਵਿਅਕਤੀਆਂ ਨੂੰ ਨਸ਼ੇ ਦੀ ਦਲ-ਦਲ ‘ਚੋਂ ਬਾਹਰ ਕੱਢਣਾ ਹੈ।ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਨਸ਼ਾ ਇਕ ਬਿਮਾਰੀ ਹੈ ਜੋ ਕਿ ਨੌਜਵਾਨ ਨੂੰ ਆਪਣੀ ਗਿ੍ਫ਼ਤ ਵਿਚ ਲੈ ਕੇ ਕਈ ਤਰ੍ਹਾਂ ਦੀ ਬਿਮਾਰੀਆਂ ਦਾ ਕਾਰਨ ਬਣਦੀ ਹੈ ਅਤੇ ਉਨ੍ਹਾਂ ਨੂੰ ਗ਼ਲਤ ਰਸਤੇ ‘ਤੇ ਤੁਰਨ ਲਈ ਮਜਬੂਰ ਹੋਣਾ ਪੈਂਦਾ ਨਤੀਜੇ ਵਜੋਂ ਉਹ ਮੁਜ਼ਰਿਮ ਤਕ ਬਣ ਜਾਂਦੇ ਹਨ। ਉਨ੍ਹਾਂ ਕਿਹਾ ਕਿ ਨੌਜਵਾਨ ਸ਼ਰਾਬ, ਸਿਗਰੇਟ, ਤੰਬਾਕੂ ਤੇ ਡਰੱਗਜ਼, ਨਸ਼ੀਲੀਆਂ ਦਵਾਈਆਂ ਆਦਿ ਤੋਂ ਨਸ਼ਿਆਂ ਦੀ ਸ਼ੁਰੂਆਤ ਕਰਦੇ ਹਨ ਅਤੇ ਇਸ ਤੋਂ ਬਾਅਦ ਉਹ ਇਸ ਦਲ-ਦਲ ਵਿਚ ਧਸਦੇ ਚਲੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਨੂੰ ਜੜ੍ਹੋਂ ਖ਼ਤਮ ਕਰਨ ਲਈ ਜ਼ਮੀਨੀ ਪੱਧਰ ਤੇ ਕੰਮ ਜਾਰੀ ਹੈ, ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਤਹਿਤ ਨਸ਼ਿਆਂ ਦੇ ਤਸਕਰਾਂ ਖਿਲਾਫ਼ ਵੱਡੇ ਪੱਧਰ ਤੇ ਕਾਰਵਾਈ ਕਰਦੇ ਹੋਏ ਉਨ੍ਹਾਂ ਨੂੰ ਜੇਲ੍ਹਾਂ ਵਿੱਚ ਡੱਕਿਆਂ ਜਾ ਰਿਹਾ ਹੈ ਅਤੇ ਉਨ੍ਹਾਂ ਵੱਲੋਂ ਨਜ਼ਾਇਜ਼ ਪੈਸੇ ਨਾਲ ਖੜੀਆਂ ਕੀਤੀਆਂ ਨਜ਼ਾਇਜ਼ ਪ੍ਰਾਪਰਟੀਆਂ ਨੂੰ ਵੀ ਢਾਹਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਨਸ਼ਾ ਦਾ ਸ਼ਿਕਾਰ ਹੋ ਚੁੱਕੇ ਨੌਜ਼ਵਾਨਾਂ ਦਾ ਵੀ ਇਲਾਜ਼ ਕਰਵਾ ਕੇ ਪੰਜਾਬ ਸਰਕਾਰ ਉਨ੍ਹਾਂ ਨੂੰ ਆਮ ਜ਼ਿੰਦਗੀ ਵਿੱਚ ਵਾਪਿਸ ਲਿਆ ਰਹੀ ਹੈ।ਸ਼੍ਰੀਮਤੀ ਚੰਦਰਜਯੋਤੀ ਸਿੰਘ ਨੇ ਕਿਹਾ ਕਿ ਇਕੱਲਾ ਸਰਕਾਰ ਹੀ ਇਸ ਅਲਾਮਤ ਨੂੰ ਖਤਮ ਨਹੀਂ ਕਰ ਸਕਦੀ, ਨਸ਼ਿਆਂ ਰੂਪੀ ਕੋਹੜ ਨੂੰ ਖਤਮ ਕਰਨ ਲਈ ਹਰ ਇਨਸਾਨ ਦਾ ਸਹਿਯੋਗ ਜਰੂਰੀ ਹੈ। ਸਾਡੇ ਆਲੇ-ਦੁਆਲੇ ਜੇਕਰ ਕੋਈ ਵਿਅਕਤੀ ਨਸ਼ਿਆਂ ਦੀ ਵਰਤੋਂ ਕਰਦਾ ਹੈ ਤਾਂ ਸਾਡਾ ਮੁੱਢਲਾ ਫਰਜ਼ ਹੈ ਕਿ ਉਸ ਵਿਅਕਤੀ ਨੂੰ ਨਸ਼ਿਆਂ ਨਾਲ ਹੋਣ ਵਾਲੇ ਨੁਕਸਾਨਾਂ ਤੋਂ ਜਾਣੂ ਕਰਵਾ ਕੇ ਇਸਦੀ ਵਰਤੋਂ ਬੰਦ ਕਰਨ ਲਈ ਪ੍ਰੇਰਿਤ ਕੀਤਾ ਜਾਵੇ। ਇਸ ਤੋਂ ਇਲਾਵਾ ਇਸ ਕੋਹੜ ਨੂੰ ਸਮਾਜ ਵਿੱਚੋਂ ਖਤਮ ਕਰਨ ਲਈ ਕੰਮ ਕਰਨ ਵਾਲੀਆਂ ਸੰਸਥਾਵਾਂ ਨੂੰ ਹਰ ਸੰਭਵ ਸਹਿਯੋਗ ਦੇਣ ਕਿਉਂਕਿ ਸਾਂਝੇ ਉੱਦਮਾਂ ਸਦਕਾ ਹੀ ਦੇਸ਼ ਵਿੱਚੋਂ ਨਸ਼ਿਆਂ ਨੂੰ ਖਤਮ ਕਰਕੇ ਹੀ ਨੌਜਵਾਨ ਪੀੜ੍ਹੀ ਨੂੰ ਬਚਾਇਆ ਜਾ ਸਕਦਾ ਹੈ।ਇਸ ਮੌਕੇ ਸੰਬੋਧਨ ਕਰਦਿਆਂ ਐਸਡੀਐਮ ਰੂਪਨਗਰ ਡਾ. ਸੰਜੀਵ ਕੁਮਾਰ ਨੇ ਕਿਹਾ ਕਿ ਨਸ਼ੇ ਨੂੰ ਜੜ੍ਹੋਂ ਖ਼ਤਮ ਕਰਨ ਲਈ ਵਿਅਕਤੀਗਤ, ਪਰਿਵਾਰ ਅਤੇ ਸਮਾਜ ਪੱਧਰ ਤੇ ਜਾਗਰੂਕ ਹੋਣਾ ਜਰੂਰੀ ਹੈ, ਇਸ ਦੇ ਨਾਲ ਹੀ ਰੋਗੀ ਇਲਾਜ਼, ਇਮਦਾਦ ਅਤੇ ਦੇਖਭਾਲ ਬਹੁਤ ਜਰੂਰੀ ਹੈ ਭਾਵ ਕਿ ਜੋ ਵਿਅਕਤੀ ਇਸ ਨਸ਼ੇ ਦੀ ਗ੍ਰਿਸਤ ਵਿੱਚ ਆ ਚੁੱਕੇ ਹਨ ਉਨ੍ਹਾਂ ਦਾ ਇਲਾਜ਼ ਅਤੇ ਦੇਖਭਾਲ ਕਰਦੇ ਹੋਏ ਉਨ੍ਹਾਂ ਨੂੰ ਮੁੜ ਆਮ ਜ਼ਿੰਦਗੀ ਵਿੱਚ ਲੈ ਕੇ ਆਉਣਾ ਬਹੁਤ ਜ਼ਰੂਰੀ ਹੈ।ਵਧੀਕ ਡਿਪਟੀ ਕਮਿਸ਼ਨਰ ਵੱਲੋਂ ਆਏ ਹੋਏ ਨੌਜ਼ਵਾਨਾਂ ਨੂੰ ਨਸ਼ਾ ਮੁਕਤ ਰਹਿਣ, ਨਸ਼ਾ ਵੇਚਣ ਵਾਲਿਆਂ ਦੀ ਸੂਚਨਾ ਪੁਲਿਸ ਤੇ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਦੇਣ ਦੀ ਸਹੁੰ ਵੀ ਚੁਕਾਈ ਗਈ। ਇਸ ਮੌਕੇ ਨਹਿਰੂ ਯੁਵਾ ਕੇਂਦਰ ਤੋਂ ਕ੍ਰਾਂਤੀ ਕਲਾ ਮੰਚ ਦੀ ਟੀਮ ਨੇ “ਚਾਨਣ ਦੇ ਵਣਜਾਰੇ” ਨਾਟਕ ਰਾਹੀਂ ਵੀ ਆਏ ਹੋਏ ਹਾਜ਼ਰੀਨ ਨੂੰ ਨਸ਼ਿਆ ਵਿਰੁੱਧ ਜਾਗਰੂਕ ਕੀਤਾ। ਇਸ ਦੇ ਨਾਲ ਹੀ ਨਸ਼ਾ ਮੁਕਤੀ ਕੇਂਦਰ ਰੋਪੜ ਤੋਂ ਕਾਉਂਸਲਰ ਪ੍ਰਭਜੋਤ ਕੌਰ ਨੇ ਵੀ ਨਸ਼ਿਆਂ ਤੋਂ ਦੂਰ ਰਹਿਣ ਲਈ ਅਤੇ ਨਸ਼ਾ ਮੁਕਤੀ ਕੇਂਦਰ ਵਿੱਚ ਰੋਗੀਆਂ ਦੇ ਕੀਤੇ ਜਾ ਰਹੇ ਇਲਾਜ਼ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ। ਇਸ ਦੇ ਨਾਲ ਹੀ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਤੀਜਾ ਸਥਾਨ ਹਾਸਲ ਕਰਨ ਵਾਲੇ ਕੈਕਿੰਗ ਦੇ ਖਿਡਾਰੀ ਜਸਪ੍ਰੀਤ ਸਿੰਘ ਨੂੰ ਵੀ ਸਨਮਾਨਿਤ ਕੀਤਾ ਗਿਆ।ਇਸ ਮੌਕੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਰਵਿੰਦਰ ਸਿੰਘ, ਜ਼ਿਲ੍ਹਾ ਲੋਕ ਸੰਪਰਕ ਅਫਸਰ ਕਰਨ ਮਹਿਤਾ, ਸਿਵਲ ਸਰਜਨ ਡਾ. ਬਲਵਿੰਦਰ ਕੌਰ, ਜ਼ਿਲ੍ਹਾ ਖੇਡ ਅਫ਼ਸਰ ਜਗਜੀਵਨ ਸਿੰਘ, ਐੱਸਐੱਚਓ ਪਵਨ ਚੌਧਰੀ, ਵਾਈਸ ਪ੍ਰਿੰਸੀਪਲ ਸਰਕਾਰੀ ਕਾਲਜ ਰੋਪੜ ਹਰਜੀਤ ਸਿੰਘ, ਡਾ. ਨਿਰਮਲ ਸਿੰਘ ਬਰਾੜ, ਡਾ. ਦਲਵਿੰਦਰ ਸਿੰਘ, ਡਾ. ਜਤਿੰਦਰ ਕੁਮਾਰ, ਸਾਂਝ ਕੇਂਦਰ ਰੂਪਨਗਰ ਤੋਂ ਰਣਜੀਤ ਸਿੰਘ ਅਤੇ ਹੋਰ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।District Ropar News Watch on facebook Share this: Share on WhatsApp (Opens in new window) WhatsApp Share on Facebook (Opens in new window) Facebook Share on Telegram (Opens in new window) Telegram Share on X (Opens in new window) X Print (Opens in new window) Print Email a link to a friend (Opens in new window) Email Related Related Posts Breaking News: ਪੰਜਾਬ ਸਰਕਾਰ ਨੇ ਬਕਰੀਦ ਦੀ ਛੁੱਟੀ 28 ਮਈ ਲਈ ਐਲਾਨੀ Leave a Comment / Ropar News / By Dishant Mehta 12ਵੀਂ ਤੋਂ ਬਾਅਦ ਕੀ ਕਰੀਏ? ਸਰਕਾਰੀ ਨੌਕਰੀ ਦੀ ਤਿਆਰੀ ਲਈ ਸਹੀ ਕੋਰਸ ਅਤੇ ਕਰੀਅਰ ਚੋਣ ਬਹੁਤ ਜ਼ਰੂਰੀ Leave a Comment / Ropar News / By Dishant Mehta Punjab CM Announces New Timings for Schools and Government Offices from May 25 Leave a Comment / Ropar News / By Dishant Mehta ਜ਼ਿਲ੍ਹਾ ਰੂਪਨਗਰ ਲਈ ਮਾਣ ਵਾਲੀ ਖ਼ਬਰ, ਘਨੌਲੀ ਦਾ ਵਿਦਿਆਰਥੀ ਮਨਮੀਤ ਸਿੰਘ ਜਪਾਨ ਲਈ ਰਵਾਨਾ Leave a Comment / Ropar News / By Dishant Mehta Class Wise Summer Vacation Homework Download Links 2026-27 Leave a Comment / Ropar News, Study Material / By Dishant Mehta ਪੰਜਾਬ ਸਕੂਲ ਸਿੱਖਿਆ ਬੋਰਡ ਨੇ ਜਾਰੀ ਕੀਤੀਆਂ ਰੀ-ਚੈਕਿੰਗ ਸਬੰਧੀ ਹਦਾਇਤਾਂ — 16 ਮਈ ਤੋਂ 30 ਮਈ ਤੱਕ ਹੋਣਗੇ ਆਨਲਾਈਨ ਅਪਲਾਈ Leave a Comment / Ropar News / By Dishant Mehta ਸਟੇਟ ਆਰਗੇਨਾਈਜ਼ਿੰਗ ਕਮਿਸ਼ਨਰ ਨੇ ਸਕਾਊਟ ਅਤੇ ਗਾਇਡ ਕੈਂਪ ਨੂੰ ਕੀਤਾ ਭੱਕੂ ਮਾਜਰਾ ਵਿਜ਼ਟ Leave a Comment / Ropar News / By Dishant Mehta PSEB Class 12 Results 2026: Rupnagar Students Make District Proud, Says DEO Prem Kumar Mittal Leave a Comment / Ropar News / By Dishant Mehta Rupnagar District Excels in PSEB Class 10 Results 2026 Leave a Comment / Ropar News / By Dishant Mehta Ropar District Creates History: Mani Mahesh Secures 2nd Position in Punjab Merit List Leave a Comment / Ropar News / By Dishant Mehta Punjab School Education Board to Declare Class 10 and 12 Results Leave a Comment / Ropar News / By Dishant Mehta “ਮਾਂ”… ਇਹ ਸ਼ਬਦ ਸੁਣਦਿਆਂ ਹੀ ਦਿਲ ਵਿੱਚ ਇੱਕ ਮਿੱਠਾ ਜਿਹਾ ਅਹਿਸਾਸ ਜਾਗਦਾ ਹੈ। Leave a Comment / Ropar News, Poems & Article / By Dishant Mehta ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਇਤਿਹਾਸ ਅਤੇ ਭਵਿੱਖ Leave a Comment / Poems & Article, Ropar News / By Dishant Mehta India’s Tech Journey: From Pokhran to AI in 2026 Leave a Comment / Poems & Article, Ropar News / By Dishant Mehta ਡਾਇਰੈਕਟਰ ਐਸ. ਸੀ. ਈ. ਆਰ. ਟੀ. ਪੰਜਾਬ ਵੱਲੋਂ ਸਕੂਲਾਂ ਵਿੱਚ ਤਕਨਾਲੋਜੀ, ਸਾਇਬਰ ਸੇਫਟੀ ਅਤੇ ਏ ਆਈ ਜਾਗਰੂਕਤਾ ਸਬੰਧੀ ਵਿਸ਼ੇਸ਼ ਗਤੀਵਿਧੀਆਂ ਕਰਵਾਉਣ ਦੇ ਨਿਰਦੇਸ਼ Leave a Comment / Ropar News / By Dishant Mehta ਰੂਪਨਗਰ ਵਿਖੇ ਡੀਈਓ ਦਫ਼ਤਰ ਵਿੱਚ “ਪ੍ਰੋਜੈਕਟ ਆਵਾਜ਼” ਸਬੰਧੀ ਮੀਟਿੰਗ ਆਯੋਜਿਤ Leave a Comment / Ropar News / By Dishant Mehta
Breaking News: ਪੰਜਾਬ ਸਰਕਾਰ ਨੇ ਬਕਰੀਦ ਦੀ ਛੁੱਟੀ 28 ਮਈ ਲਈ ਐਲਾਨੀ Leave a Comment / Ropar News / By Dishant Mehta
12ਵੀਂ ਤੋਂ ਬਾਅਦ ਕੀ ਕਰੀਏ? ਸਰਕਾਰੀ ਨੌਕਰੀ ਦੀ ਤਿਆਰੀ ਲਈ ਸਹੀ ਕੋਰਸ ਅਤੇ ਕਰੀਅਰ ਚੋਣ ਬਹੁਤ ਜ਼ਰੂਰੀ Leave a Comment / Ropar News / By Dishant Mehta
Punjab CM Announces New Timings for Schools and Government Offices from May 25 Leave a Comment / Ropar News / By Dishant Mehta
ਜ਼ਿਲ੍ਹਾ ਰੂਪਨਗਰ ਲਈ ਮਾਣ ਵਾਲੀ ਖ਼ਬਰ, ਘਨੌਲੀ ਦਾ ਵਿਦਿਆਰਥੀ ਮਨਮੀਤ ਸਿੰਘ ਜਪਾਨ ਲਈ ਰਵਾਨਾ Leave a Comment / Ropar News / By Dishant Mehta
Class Wise Summer Vacation Homework Download Links 2026-27 Leave a Comment / Ropar News, Study Material / By Dishant Mehta
ਪੰਜਾਬ ਸਕੂਲ ਸਿੱਖਿਆ ਬੋਰਡ ਨੇ ਜਾਰੀ ਕੀਤੀਆਂ ਰੀ-ਚੈਕਿੰਗ ਸਬੰਧੀ ਹਦਾਇਤਾਂ — 16 ਮਈ ਤੋਂ 30 ਮਈ ਤੱਕ ਹੋਣਗੇ ਆਨਲਾਈਨ ਅਪਲਾਈ Leave a Comment / Ropar News / By Dishant Mehta
ਸਟੇਟ ਆਰਗੇਨਾਈਜ਼ਿੰਗ ਕਮਿਸ਼ਨਰ ਨੇ ਸਕਾਊਟ ਅਤੇ ਗਾਇਡ ਕੈਂਪ ਨੂੰ ਕੀਤਾ ਭੱਕੂ ਮਾਜਰਾ ਵਿਜ਼ਟ Leave a Comment / Ropar News / By Dishant Mehta
PSEB Class 12 Results 2026: Rupnagar Students Make District Proud, Says DEO Prem Kumar Mittal Leave a Comment / Ropar News / By Dishant Mehta
Rupnagar District Excels in PSEB Class 10 Results 2026 Leave a Comment / Ropar News / By Dishant Mehta
Ropar District Creates History: Mani Mahesh Secures 2nd Position in Punjab Merit List Leave a Comment / Ropar News / By Dishant Mehta
Punjab School Education Board to Declare Class 10 and 12 Results Leave a Comment / Ropar News / By Dishant Mehta
“ਮਾਂ”… ਇਹ ਸ਼ਬਦ ਸੁਣਦਿਆਂ ਹੀ ਦਿਲ ਵਿੱਚ ਇੱਕ ਮਿੱਠਾ ਜਿਹਾ ਅਹਿਸਾਸ ਜਾਗਦਾ ਹੈ। Leave a Comment / Ropar News, Poems & Article / By Dishant Mehta
ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਇਤਿਹਾਸ ਅਤੇ ਭਵਿੱਖ Leave a Comment / Poems & Article, Ropar News / By Dishant Mehta
India’s Tech Journey: From Pokhran to AI in 2026 Leave a Comment / Poems & Article, Ropar News / By Dishant Mehta
ਡਾਇਰੈਕਟਰ ਐਸ. ਸੀ. ਈ. ਆਰ. ਟੀ. ਪੰਜਾਬ ਵੱਲੋਂ ਸਕੂਲਾਂ ਵਿੱਚ ਤਕਨਾਲੋਜੀ, ਸਾਇਬਰ ਸੇਫਟੀ ਅਤੇ ਏ ਆਈ ਜਾਗਰੂਕਤਾ ਸਬੰਧੀ ਵਿਸ਼ੇਸ਼ ਗਤੀਵਿਧੀਆਂ ਕਰਵਾਉਣ ਦੇ ਨਿਰਦੇਸ਼ Leave a Comment / Ropar News / By Dishant Mehta
ਰੂਪਨਗਰ ਵਿਖੇ ਡੀਈਓ ਦਫ਼ਤਰ ਵਿੱਚ “ਪ੍ਰੋਜੈਕਟ ਆਵਾਜ਼” ਸਬੰਧੀ ਮੀਟਿੰਗ ਆਯੋਜਿਤ Leave a Comment / Ropar News / By Dishant Mehta