Home - Ropar News - ਸਰਕਾਰੀ ਕਾਲਜ ਰੋਪੜ ਵਿਖੇ International Anti-Drug Day ਮਨਾਇਆ ਸਰਕਾਰੀ ਕਾਲਜ ਰੋਪੜ ਵਿਖੇ International Anti-Drug Day ਮਨਾਇਆ Leave a Comment / By Dishant Mehta / June 27, 2025 International Anti-Drug Day celebrated at Government College Ropar ਰੂਪਨਗਰ, 26 ਜੂਨ: ਨੌਜਵਾਨ ਹਰ ਦੇਸ਼ ਦੇ ਊਰਜਾ ਦੇ ਸਰੋਤ ਹੁੰਦੇ ਹਨ, ਨੌਜਵਾਨਾਂ ਨੂੰ ਆਪਣੇ ਮਜ਼ਬੂਤ ਇਰਾਦਿਆਂ ਅਤੇ ਸਹੀ ਦਿਸ਼ਾ ਵਿਚ ਮਿਹਨਤ ਕਰਦੇ ਹੋਏ ਆਪਣੀ ਊਰਜਾ ਨੂੰ ਉਸਾਰੂ ਕੰਮਾਂ ਵਿੱਚ ਲਗਾਉਣਾ ਚਾਹੀਦਾ ਹੈ ਅਤੇ ਦੇਸ਼ ਦੇ ਭਵਿੱਖ ਵਿੱਚ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ। ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸ਼੍ਰੀਮਤੀ ਚੰਦਰਜਯੋਤੀ ਸਿੰਘ (ਆਈ.ਏ.ਐੱਸ) ਨੇ ਅੱਜ “ਅੰਤਰਰਾਸ਼ਟਰੀ ਨਸ਼ਾ ਰੋਕਥਾਮ ਦਿਵਸ” ਮੌਕੇ ਸਰਕਾਰੀ ਕਾਲਜ ਰੋਪੜ ਵਿਖੇ ਕਰਵਾਏ ਗਏ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਨੌਜ਼ਵਾਨਾਂ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀਮਤੀ ਚੰਦਰਜਯੋਤੀ ਸਿੰਘ ਨੇ ਦੱਸਿਆ ਕਿ ਦੁਨੀਆ ਭਰ ਵਿੱਚ ਹਰ ਸਾਲ 26 ਜੂਨ ਨੂੰ ਨਸ਼ੀਲੀਆਂ ਦਵਾਈਆਂ ਦੀ ਦੁਰਵਰਤੋਂ ਅਤੇ ਗ਼ੈਰ-ਕਾਨੂੰਨੀ ਤਸਕਰੀ ਖ਼ਿਲਾਫ਼ ਅੰਤਰਰਾਸ਼ਟਰੀ ਨਸ਼ਾ ਰੋਕਥਾਮ ਦਿਵਸ ਮਨਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਦਿਵਸ ਨੂੰ ਮਨਾਉਣ ਦਾ ਮੁੱਖ ਉਦੇਸ਼ ਨਸ਼ੇ ਦੇ ਆਦੀ ਵਿਅਕਤੀਆਂ ਨੂੰ ਨਸ਼ੇ ਦੀ ਦਲ-ਦਲ ‘ਚੋਂ ਬਾਹਰ ਕੱਢਣਾ ਹੈ। ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਨਸ਼ਾ ਇਕ ਬਿਮਾਰੀ ਹੈ ਜੋ ਕਿ ਨੌਜਵਾਨ ਨੂੰ ਆਪਣੀ ਗਿ੍ਫ਼ਤ ਵਿਚ ਲੈ ਕੇ ਕਈ ਤਰ੍ਹਾਂ ਦੀ ਬਿਮਾਰੀਆਂ ਦਾ ਕਾਰਨ ਬਣਦੀ ਹੈ ਅਤੇ ਉਨ੍ਹਾਂ ਨੂੰ ਗ਼ਲਤ ਰਸਤੇ ‘ਤੇ ਤੁਰਨ ਲਈ ਮਜਬੂਰ ਹੋਣਾ ਪੈਂਦਾ ਨਤੀਜੇ ਵਜੋਂ ਉਹ ਮੁਜ਼ਰਿਮ ਤਕ ਬਣ ਜਾਂਦੇ ਹਨ। ਉਨ੍ਹਾਂ ਕਿਹਾ ਕਿ ਨੌਜਵਾਨ ਸ਼ਰਾਬ, ਸਿਗਰੇਟ, ਤੰਬਾਕੂ ਤੇ ਡਰੱਗਜ਼, ਨਸ਼ੀਲੀਆਂ ਦਵਾਈਆਂ ਆਦਿ ਤੋਂ ਨਸ਼ਿਆਂ ਦੀ ਸ਼ੁਰੂਆਤ ਕਰਦੇ ਹਨ ਅਤੇ ਇਸ ਤੋਂ ਬਾਅਦ ਉਹ ਇਸ ਦਲ-ਦਲ ਵਿਚ ਧਸਦੇ ਚਲੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਨੂੰ ਜੜ੍ਹੋਂ ਖ਼ਤਮ ਕਰਨ ਲਈ ਜ਼ਮੀਨੀ ਪੱਧਰ ਤੇ ਕੰਮ ਜਾਰੀ ਹੈ, ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਤਹਿਤ ਨਸ਼ਿਆਂ ਦੇ ਤਸਕਰਾਂ ਖਿਲਾਫ਼ ਵੱਡੇ ਪੱਧਰ ਤੇ ਕਾਰਵਾਈ ਕਰਦੇ ਹੋਏ ਉਨ੍ਹਾਂ ਨੂੰ ਜੇਲ੍ਹਾਂ ਵਿੱਚ ਡੱਕਿਆਂ ਜਾ ਰਿਹਾ ਹੈ ਅਤੇ ਉਨ੍ਹਾਂ ਵੱਲੋਂ ਨਜ਼ਾਇਜ਼ ਪੈਸੇ ਨਾਲ ਖੜੀਆਂ ਕੀਤੀਆਂ ਨਜ਼ਾਇਜ਼ ਪ੍ਰਾਪਰਟੀਆਂ ਨੂੰ ਵੀ ਢਾਹਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਨਸ਼ਾ ਦਾ ਸ਼ਿਕਾਰ ਹੋ ਚੁੱਕੇ ਨੌਜ਼ਵਾਨਾਂ ਦਾ ਵੀ ਇਲਾਜ਼ ਕਰਵਾ ਕੇ ਪੰਜਾਬ ਸਰਕਾਰ ਉਨ੍ਹਾਂ ਨੂੰ ਆਮ ਜ਼ਿੰਦਗੀ ਵਿੱਚ ਵਾਪਿਸ ਲਿਆ ਰਹੀ ਹੈ। ਸ਼੍ਰੀਮਤੀ ਚੰਦਰਜਯੋਤੀ ਸਿੰਘ ਨੇ ਕਿਹਾ ਕਿ ਇਕੱਲਾ ਸਰਕਾਰ ਹੀ ਇਸ ਅਲਾਮਤ ਨੂੰ ਖਤਮ ਨਹੀਂ ਕਰ ਸਕਦੀ, ਨਸ਼ਿਆਂ ਰੂਪੀ ਕੋਹੜ ਨੂੰ ਖਤਮ ਕਰਨ ਲਈ ਹਰ ਇਨਸਾਨ ਦਾ ਸਹਿਯੋਗ ਜਰੂਰੀ ਹੈ। ਸਾਡੇ ਆਲੇ-ਦੁਆਲੇ ਜੇਕਰ ਕੋਈ ਵਿਅਕਤੀ ਨਸ਼ਿਆਂ ਦੀ ਵਰਤੋਂ ਕਰਦਾ ਹੈ ਤਾਂ ਸਾਡਾ ਮੁੱਢਲਾ ਫਰਜ਼ ਹੈ ਕਿ ਉਸ ਵਿਅਕਤੀ ਨੂੰ ਨਸ਼ਿਆਂ ਨਾਲ ਹੋਣ ਵਾਲੇ ਨੁਕਸਾਨਾਂ ਤੋਂ ਜਾਣੂ ਕਰਵਾ ਕੇ ਇਸਦੀ ਵਰਤੋਂ ਬੰਦ ਕਰਨ ਲਈ ਪ੍ਰੇਰਿਤ ਕੀਤਾ ਜਾਵੇ। ਇਸ ਤੋਂ ਇਲਾਵਾ ਇਸ ਕੋਹੜ ਨੂੰ ਸਮਾਜ ਵਿੱਚੋਂ ਖਤਮ ਕਰਨ ਲਈ ਕੰਮ ਕਰਨ ਵਾਲੀਆਂ ਸੰਸਥਾਵਾਂ ਨੂੰ ਹਰ ਸੰਭਵ ਸਹਿਯੋਗ ਦੇਣ ਕਿਉਂਕਿ ਸਾਂਝੇ ਉੱਦਮਾਂ ਸਦਕਾ ਹੀ ਦੇਸ਼ ਵਿੱਚੋਂ ਨਸ਼ਿਆਂ ਨੂੰ ਖਤਮ ਕਰਕੇ ਹੀ ਨੌਜਵਾਨ ਪੀੜ੍ਹੀ ਨੂੰ ਬਚਾਇਆ ਜਾ ਸਕਦਾ ਹੈ। ਇਸ ਮੌਕੇ ਸੰਬੋਧਨ ਕਰਦਿਆਂ ਐਸਡੀਐਮ ਰੂਪਨਗਰ ਡਾ. ਸੰਜੀਵ ਕੁਮਾਰ ਨੇ ਕਿਹਾ ਕਿ ਨਸ਼ੇ ਨੂੰ ਜੜ੍ਹੋਂ ਖ਼ਤਮ ਕਰਨ ਲਈ ਵਿਅਕਤੀਗਤ, ਪਰਿਵਾਰ ਅਤੇ ਸਮਾਜ ਪੱਧਰ ਤੇ ਜਾਗਰੂਕ ਹੋਣਾ ਜਰੂਰੀ ਹੈ, ਇਸ ਦੇ ਨਾਲ ਹੀ ਰੋਗੀ ਇਲਾਜ਼, ਇਮਦਾਦ ਅਤੇ ਦੇਖਭਾਲ ਬਹੁਤ ਜਰੂਰੀ ਹੈ ਭਾਵ ਕਿ ਜੋ ਵਿਅਕਤੀ ਇਸ ਨਸ਼ੇ ਦੀ ਗ੍ਰਿਸਤ ਵਿੱਚ ਆ ਚੁੱਕੇ ਹਨ ਉਨ੍ਹਾਂ ਦਾ ਇਲਾਜ਼ ਅਤੇ ਦੇਖਭਾਲ ਕਰਦੇ ਹੋਏ ਉਨ੍ਹਾਂ ਨੂੰ ਮੁੜ ਆਮ ਜ਼ਿੰਦਗੀ ਵਿੱਚ ਲੈ ਕੇ ਆਉਣਾ ਬਹੁਤ ਜ਼ਰੂਰੀ ਹੈ। ਵਧੀਕ ਡਿਪਟੀ ਕਮਿਸ਼ਨਰ ਵੱਲੋਂ ਆਏ ਹੋਏ ਨੌਜ਼ਵਾਨਾਂ ਨੂੰ ਨਸ਼ਾ ਮੁਕਤ ਰਹਿਣ, ਨਸ਼ਾ ਵੇਚਣ ਵਾਲਿਆਂ ਦੀ ਸੂਚਨਾ ਪੁਲਿਸ ਤੇ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਦੇਣ ਦੀ ਸਹੁੰ ਵੀ ਚੁਕਾਈ ਗਈ। ਇਸ ਮੌਕੇ ਨਹਿਰੂ ਯੁਵਾ ਕੇਂਦਰ ਤੋਂ ਕ੍ਰਾਂਤੀ ਕਲਾ ਮੰਚ ਦੀ ਟੀਮ ਨੇ “ਚਾਨਣ ਦੇ ਵਣਜਾਰੇ” ਨਾਟਕ ਰਾਹੀਂ ਵੀ ਆਏ ਹੋਏ ਹਾਜ਼ਰੀਨ ਨੂੰ ਨਸ਼ਿਆ ਵਿਰੁੱਧ ਜਾਗਰੂਕ ਕੀਤਾ। ਇਸ ਦੇ ਨਾਲ ਹੀ ਨਸ਼ਾ ਮੁਕਤੀ ਕੇਂਦਰ ਰੋਪੜ ਤੋਂ ਕਾਉਂਸਲਰ ਪ੍ਰਭਜੋਤ ਕੌਰ ਨੇ ਵੀ ਨਸ਼ਿਆਂ ਤੋਂ ਦੂਰ ਰਹਿਣ ਲਈ ਅਤੇ ਨਸ਼ਾ ਮੁਕਤੀ ਕੇਂਦਰ ਵਿੱਚ ਰੋਗੀਆਂ ਦੇ ਕੀਤੇ ਜਾ ਰਹੇ ਇਲਾਜ਼ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ। ਇਸ ਦੇ ਨਾਲ ਹੀ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਤੀਜਾ ਸਥਾਨ ਹਾਸਲ ਕਰਨ ਵਾਲੇ ਕੈਕਿੰਗ ਦੇ ਖਿਡਾਰੀ ਜਸਪ੍ਰੀਤ ਸਿੰਘ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਰਵਿੰਦਰ ਸਿੰਘ, ਜ਼ਿਲ੍ਹਾ ਲੋਕ ਸੰਪਰਕ ਅਫਸਰ ਕਰਨ ਮਹਿਤਾ, ਸਿਵਲ ਸਰਜਨ ਡਾ. ਬਲਵਿੰਦਰ ਕੌਰ, ਜ਼ਿਲ੍ਹਾ ਖੇਡ ਅਫ਼ਸਰ ਜਗਜੀਵਨ ਸਿੰਘ, ਐੱਸਐੱਚਓ ਪਵਨ ਚੌਧਰੀ, ਵਾਈਸ ਪ੍ਰਿੰਸੀਪਲ ਸਰਕਾਰੀ ਕਾਲਜ ਰੋਪੜ ਹਰਜੀਤ ਸਿੰਘ, ਡਾ. ਨਿਰਮਲ ਸਿੰਘ ਬਰਾੜ, ਡਾ. ਦਲਵਿੰਦਰ ਸਿੰਘ, ਡਾ. ਜਤਿੰਦਰ ਕੁਮਾਰ, ਸਾਂਝ ਕੇਂਦਰ ਰੂਪਨਗਰ ਤੋਂ ਰਣਜੀਤ ਸਿੰਘ ਅਤੇ ਹੋਰ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ। District Ropar News Watch on facebook Related Related Posts Business Blaster Training Successfully Conducted Across Rupnagar District Leave a Comment / Ropar News / By Dishant Mehta Saving Every Drop: Punjab Government’s Step to Harness Ghaggar Water Leave a Comment / Ropar News / By Dishant Mehta Sarabjit Singh Dumna’s book ‘Mera Rangla Pind Dumna’ inaugurated in Morinda Leave a Comment / Ropar News / By Dishant Mehta “ਇਕ ਪੇੜ ਮਾਂ ਕੇ ਨਾਮ 2” – Environment Education Program ਹੇਠ 450 ਅਧਿਆਪਕਾਂ ਦੀ ਭਾਗੀਦਾਰੀ ਨਾਲ ਵਰਕਸ਼ਾਪ Leave a Comment / Ropar News / By Dishant Mehta Environment Education Program ਸਬੰਧੀ ਅਧਿਆਪਕਾਂ ਦੀ ਵਰਕਸ਼ਾਪ, 400 ਤੋਂ ਵੱਧ ਅਧਿਆਪਕਾਂ ਨੇ ਲਿਆ ਭਾਗ Leave a Comment / Ropar News / By Dishant Mehta ਦਿਵਿਆਂਗਾਂ ਲਈ ਉਮੀਦ ਦੀ ਕਿਰਣ – ਰੂਪਨਗਰ ਦੇ ਸਰਕਾਰੀ ਲੜਕੀਆਂ ਦੇ ਸਕੂਲ ‘ਚ ਰੈੱਡ ਕਰਾਸ ਅਸੈਸਮੈਂਟ ਕੈਂਪ Leave a Comment / Ropar News / By Dishant Mehta Khalsa College ਸ੍ਰੀ ਚਮਕੌਰ ਸਾਹਿਬ ਵਿਖੇ ਹੋਈ booth level officers ਦੀ ਟ੍ਰੇਨਿੰਗ Leave a Comment / Ropar News / By Dishant Mehta ਸਥਾਨਕ ਹੱਥ-ਬਣੇ ਉਤਪਾਦ : ਸੱਭਿਆਚਾਰ ਤੇ ਆਤਮਨਿਰਭਰਤਾ ਦੀ ਪਹਚਾਣ Leave a Comment / Poems & Article, Ropar News / By Dishant Mehta Education Minister Harjot Bains ਵੱਲੋਂ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਦਾ ਵਿਸੇਸ਼ ਉਪਰਾਲਾ- ਪ੍ਰਿੰ.ਅਵਤਾਰ ਸਿੰਘ Leave a Comment / Ropar News / By Dishant Mehta ਸਰਕਾਰੀ ਸਕੂਲਾਂ ਦੇ 11ਵੀਂ -12ਵੀਂ ਦੇ ਵਿਦਿਆਰਥੀਆਂ ਨੂੰ ਕਾਰੋਬਾਰ ਅਤੇ ਮਾਰਕੀਟਿੰਗ ਵਿੱਚ ਪ੍ਰਬੀਨ ਬਣਾਏਗੀ ਪੰਜਾਬ ਸਰਕਾਰ: ਹਰਜੋਤ ਬੈਂਸ Leave a Comment / Ropar News / By Dishant Mehta Bagless ਦਿਨ ਮਨਾਇਆ ਗਿਆ – ਵਿਦਿਆਰਥੀਆਂ ਵੱਲੋਂ ਰਚਨਾਤਮਕ ਪ੍ਰਦਰਸ਼ਨੀ ਨਾਲ ਚਮਕਿਆ ਸਕੂਲ Leave a Comment / Ropar News / By Dishant Mehta ਯੁੱਧ ਨਸ਼ਿਆ ਵਿਰੁੱਧ ਦੇ ਬਲਾਕ ਪੱਧਰੀ ਨਾਟਕ ਮੁਕਾਬਲੇ ਡੱਲਾ ਸਕੂਲ ਵਿਖੇ ਹੋਏ। Leave a Comment / Ropar News / By Dishant Mehta ਯੁੱਧ ਨਸ਼ਿਆਂ ਵਿਰੁੱਧ ਬਲਾਕ ਪੱਧਰੀ ਨਾਟਕ ਮੁਕਾਬਲੇ: 70 ਸਕੂਲਾਂ ਨੇ ਲਿਆ ਉਤਸ਼ਾਹਪੂਰਕ ਭਾਗ Leave a Comment / Ropar News / By Dishant Mehta ਬੇਰੋਜ਼ਗਾਰ ਨੌਜਵਾਨਾਂ ਲਈ 2 ਹਫਤੇ ਦਾ dairy training ਕੋਰਸ 07 ਜੁਲਾਈ ਤੋਂ Leave a Comment / Ropar News / By Dishant Mehta Deputy Commissioner ਨੇ ਸੰਭਾਵੀ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਕੇ ਪ੍ਰਬੰਧਾਂ ਦਾ ਜਾਇਜ਼ਾ ਲਿਆ Leave a Comment / Ropar News / By Dishant Mehta ਰੂਪਨਗਰ ’ਚ Easy registration ਦੀ ਸ਼ੁਰੂਆਤ, ਐਸਡੀਐਮ ਨੇ ਦਿੱਤੀ ਪਹਿਲੀ ਰਜਿਸਟਰੀ Leave a Comment / Ropar News / By Dishant Mehta
Business Blaster Training Successfully Conducted Across Rupnagar District Leave a Comment / Ropar News / By Dishant Mehta
Saving Every Drop: Punjab Government’s Step to Harness Ghaggar Water Leave a Comment / Ropar News / By Dishant Mehta
Sarabjit Singh Dumna’s book ‘Mera Rangla Pind Dumna’ inaugurated in Morinda Leave a Comment / Ropar News / By Dishant Mehta
“ਇਕ ਪੇੜ ਮਾਂ ਕੇ ਨਾਮ 2” – Environment Education Program ਹੇਠ 450 ਅਧਿਆਪਕਾਂ ਦੀ ਭਾਗੀਦਾਰੀ ਨਾਲ ਵਰਕਸ਼ਾਪ Leave a Comment / Ropar News / By Dishant Mehta
Environment Education Program ਸਬੰਧੀ ਅਧਿਆਪਕਾਂ ਦੀ ਵਰਕਸ਼ਾਪ, 400 ਤੋਂ ਵੱਧ ਅਧਿਆਪਕਾਂ ਨੇ ਲਿਆ ਭਾਗ Leave a Comment / Ropar News / By Dishant Mehta
ਦਿਵਿਆਂਗਾਂ ਲਈ ਉਮੀਦ ਦੀ ਕਿਰਣ – ਰੂਪਨਗਰ ਦੇ ਸਰਕਾਰੀ ਲੜਕੀਆਂ ਦੇ ਸਕੂਲ ‘ਚ ਰੈੱਡ ਕਰਾਸ ਅਸੈਸਮੈਂਟ ਕੈਂਪ Leave a Comment / Ropar News / By Dishant Mehta
Khalsa College ਸ੍ਰੀ ਚਮਕੌਰ ਸਾਹਿਬ ਵਿਖੇ ਹੋਈ booth level officers ਦੀ ਟ੍ਰੇਨਿੰਗ Leave a Comment / Ropar News / By Dishant Mehta
ਸਥਾਨਕ ਹੱਥ-ਬਣੇ ਉਤਪਾਦ : ਸੱਭਿਆਚਾਰ ਤੇ ਆਤਮਨਿਰਭਰਤਾ ਦੀ ਪਹਚਾਣ Leave a Comment / Poems & Article, Ropar News / By Dishant Mehta
Education Minister Harjot Bains ਵੱਲੋਂ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਦਾ ਵਿਸੇਸ਼ ਉਪਰਾਲਾ- ਪ੍ਰਿੰ.ਅਵਤਾਰ ਸਿੰਘ Leave a Comment / Ropar News / By Dishant Mehta
ਸਰਕਾਰੀ ਸਕੂਲਾਂ ਦੇ 11ਵੀਂ -12ਵੀਂ ਦੇ ਵਿਦਿਆਰਥੀਆਂ ਨੂੰ ਕਾਰੋਬਾਰ ਅਤੇ ਮਾਰਕੀਟਿੰਗ ਵਿੱਚ ਪ੍ਰਬੀਨ ਬਣਾਏਗੀ ਪੰਜਾਬ ਸਰਕਾਰ: ਹਰਜੋਤ ਬੈਂਸ Leave a Comment / Ropar News / By Dishant Mehta
Bagless ਦਿਨ ਮਨਾਇਆ ਗਿਆ – ਵਿਦਿਆਰਥੀਆਂ ਵੱਲੋਂ ਰਚਨਾਤਮਕ ਪ੍ਰਦਰਸ਼ਨੀ ਨਾਲ ਚਮਕਿਆ ਸਕੂਲ Leave a Comment / Ropar News / By Dishant Mehta
ਯੁੱਧ ਨਸ਼ਿਆ ਵਿਰੁੱਧ ਦੇ ਬਲਾਕ ਪੱਧਰੀ ਨਾਟਕ ਮੁਕਾਬਲੇ ਡੱਲਾ ਸਕੂਲ ਵਿਖੇ ਹੋਏ। Leave a Comment / Ropar News / By Dishant Mehta
ਯੁੱਧ ਨਸ਼ਿਆਂ ਵਿਰੁੱਧ ਬਲਾਕ ਪੱਧਰੀ ਨਾਟਕ ਮੁਕਾਬਲੇ: 70 ਸਕੂਲਾਂ ਨੇ ਲਿਆ ਉਤਸ਼ਾਹਪੂਰਕ ਭਾਗ Leave a Comment / Ropar News / By Dishant Mehta
ਬੇਰੋਜ਼ਗਾਰ ਨੌਜਵਾਨਾਂ ਲਈ 2 ਹਫਤੇ ਦਾ dairy training ਕੋਰਸ 07 ਜੁਲਾਈ ਤੋਂ Leave a Comment / Ropar News / By Dishant Mehta
Deputy Commissioner ਨੇ ਸੰਭਾਵੀ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਕੇ ਪ੍ਰਬੰਧਾਂ ਦਾ ਜਾਇਜ਼ਾ ਲਿਆ Leave a Comment / Ropar News / By Dishant Mehta
ਰੂਪਨਗਰ ’ਚ Easy registration ਦੀ ਸ਼ੁਰੂਆਤ, ਐਸਡੀਐਮ ਨੇ ਦਿੱਤੀ ਪਹਿਲੀ ਰਜਿਸਟਰੀ Leave a Comment / Ropar News / By Dishant Mehta