Home - Ropar News - ਸਕੂਲ ਨਹੀਂ ਇੱਕ ਵਿਰਾਸਤ: ਸਰਕਾਰੀ ਕੰਨਿਆ ਸੀਨੀਅਰ ਸਕੂਲ ਸ੍ਰੀ ਅਨੰਦਪੁਰ ਸਾਹਿਬ ਦਾ ਨਵੀਂ ਨੁਹਾਰ ਵੱਲ ਕਦਮਸਕੂਲ ਨਹੀਂ ਇੱਕ ਵਿਰਾਸਤ: ਸਰਕਾਰੀ ਕੰਨਿਆ ਸੀਨੀਅਰ ਸਕੂਲ ਸ੍ਰੀ ਅਨੰਦਪੁਰ ਸਾਹਿਬ ਦਾ ਨਵੀਂ ਨੁਹਾਰ ਵੱਲ ਕਦਮ Leave a Comment / By Dishant Mehta / July 3, 2025 ਸ੍ਰੀ ਅਨੰਦਪੁਰ ਸਾਹਿਬ, 2 ਜੁਲਾਈ: ਬਦਲਾਅ ਦੇ ਨਾਂ ਉੱਤੇ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਆਪ ਪਾਰਟੀ ਨੇ ਸਰਕਾਰ ਬਣਾਈ ਤਾਂ ਪੰਜਾਬ ਦੇ ਹਾਲਾਤ ਸਿੱਖਿਆ ਪੱਖੋਂ ਬਹੁਤੇ ਵਧੀਆ ਨਹੀਂ ਸਨ। ਸ੍ਰੀ ਅਨੰਦਪੁਰ ਸਾਹਿਬ ਦੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨੂੰ ਪਹਿਲਾਂ ਸਕੂਲ ਪ੍ਰਿੰਸੀਪਲ ਅਤੇ ਅਧਿਆਪਕਾਂ ਨੇ ਰਲ ਕੇ ਸਰਕਾਰ ਵੱਲੋਂ ਆਉਂਦੀਆਂ ਛੋਟੀਆਂ ਮੋਟੀਆਂ ਗ੍ਰਾਂਟਾਂ ਨੂੰ ਵਰਤਣ ਲਈ ਆਪਣੇ ਕੋਲੋਂ ਵੀ ਲੱਖਾਂ ਰੁਪਿਆ ਲਗਾ ਅਤੇ ਕਾਰ ਸੇਵਾ ਦੇ ਪੁੰਜ ਸੰਤ ਬਾਬਾ ਲਾਭ ਸਿੰਘ ਜੀ ਕਾਰ ਸੇਵਾ ਕਿਲਾ ਸ਼੍ਰੀ ਅਨੰਦਗੜ੍ਹ ਸਾਹਿਬ ਤੋਂ ਸਹਿਯੋਗ ਲੈ ਕੇ ਇਸ ਸਕੂਲ ਨੂੰ ਵਧੀਆ ਬਣਾਉਣ ਦੀ ਕੋਸ਼ਿਸ਼ ਕੀਤੀ। ਵਿਰਾਸਤੀ ਇਮਾਰਤ ਹੋਣ ਕਾਰਨ ਇਸ ਨੂੰ ਸੰਭਾਲਣ ਲਈ ਵੱਡੀ ਰਕਮ ਦੀ ਲੋੜ ਸੀ ਪ੍ਰੰਤੂ ਕਿਸੇ ਸਰਕਾਰ ਨੇ ਹੱਥ ਪੱਲਾ ਨਹੀਂ ਫੜਾਇਆ।ਪਰ ਜਦੋਂ ਸ੍ਰੀ ਅਨੰਦਪੁਰ ਸਾਹਿਬ ਦੇ ਨਵੇਂ ਬਣੇ ਐਮ.ਐਲ.ਏ ਅਤੇ ਮਾਨਯੋਗ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿੱਚ ਆਏ ਤਾਂ ਉਸ ਸਮੇਂ ਮੌਜੂਦਾ ਸਿੱਖਿਆ ਕੋਆਰਡੀਨੇਟਰ ਰਿਟਾ. ਲੈਕਚਰਾਰ ਦਇਆ ਸਿੰਘ ਅਤੇ ਪ੍ਰਿੰਸੀਪਲ ਨੀਰਜ ਕੁਮਾਰ ਵਰਮਾ ਨੇ ਸਕੂਲ ਦੀ ਪੂਰੀ ਜਾਣਕਾਰੀ ਮੰਤਰੀ ਸਾਹਿਬ ਨੂੰ ਦਿੱਤੀ ਤਾਂ ਉਹ ਇਸ ਦੀ ਤਰਸ ਵਾਲੀ ਹਾਲਤ ਦੇਖ ਕੇ ਭਾਵੁਕ ਹੋ ਗਏ। ਉਨਾਂ ਨੇ ਉਸੇ ਸਮੇਂ ਅਧਿਕਾਰੀਆਂ ਨੂੰ ਇਸ ਨੂੰ ਸ਼ਾਨਦਾਰ ਬਣਾਉਣ ਲਈ ਹੁਕਮ ਕਰ ਦਿੱਤੇ ਅਤੇ ਅੱਜ ਇਹ ਜੁਮਲਾ ਨਹੀਂ ਸੱਚ ਪ੍ਰਤੀਤ ਹੋ ਰਿਹਾ ਹੈ ਕਿ ਹੁਣ ਦੋ ਕਰੋੜ ਰੁਪਏ ਦੇ ਕੰਮ ਜਾਰੀ ਹਨ। ਕਾਫੀ ਕੰਮ ਹੋ ਵੀ ਚੁੱਕਾ ਹੈ। ਨਵੇਂ ਮਾਰਬਲ ਦੇ ਫਰਸ਼, ਹਾਲ ਅਤੇ ਕਮਰੇ,ਚਾਰ ਦੀਵਾਰੀ ਦਾ ਸ਼ਾਨਦਾਰ ਨਵੀਨੀਕਰਣ ਅਤੇ ਨਵਾਂ ਸਟੇਜ,ਨਵੇਂ ਟਾਇਲਟ ਬਲਾਕ ਬਣ ਰਹੇ ਹਨ। ਸਕੂਲ ਦੀਆਂ ਵਿਦਿਆਰਥਣਾਂ ਲਈ ਬੱਸਾਂ ਦੀ ਸਹੂਲਤ ਮਿਲ ਰਹੀ ਹੈ ਅਤੇ ਹੋਰ ਬਹੁਤ ਕੁਝ ਜਿਸ ਵਿੱਚ ਪੜਾਉਣ ਲਈ ਨਵੇਂ ਤਕਨੀਕੀ ਸਾਧਨ ਜਿਵੇਂ ਇੰਟਰ ਐਕਟਿਵ/ਟੱਚ ਪੈਨਲ, ਨਵੀਂ ਤਕਨੀਕ ਦੇ ਕੰਪਿਊਟਰ ਆਦਿ ਮਿਲਣ ਜਾ ਰਹੇ ਹਨ । ਇਸ ਦੇ ਨਾਲ ਹੀ ਹੋਰ ਤਿੰਨ ਕਰੋੜ ਰੁਪਿਆ ਲਗਾ ਕੇ ਭਾਵ ਕੁੱਲ ਪੰਜ ਕਰੋੜ ਰੁਪਏ ਨਾਲ ਇਹ ਸਕੂਲ ਇਲਾਕੇ ਦਾ ਸ਼ਾਨਾਮਤੀ ਸਕੂਲ ਹੋਵੇਗਾ। ਇਲਾਕਾ ਨਿਵਾਸੀ ਸ. ਹਰਜੋਤ ਸਿੰਘ ਬੈਂਸ ਜੀ ਦੇ ਬਹੁਤ ਧੰਨਵਾਦੀ ਹਨ ਅਤੇ ਖੁਸ਼ੀ ਮਹਿਸੂਸ ਕਰ ਰਹੇ ਹਨ ਕਿ ਉਹਨਾਂ ਦੀਆਂ ਬੱਚੀਆਂ ਇੱਕ ਸ਼ਾਨਦਾਰ ਸਕੂਲ ਵਿੱਚ ਸਿੱਖਿਆ ਹਾਸਿਲ ਕਰਕੇ ਉੱਚੇ ਮੁਕਾਮਾਂ ਉੱਤੇ ਪਹੁੰਚਣਗੀਆਂ।ਸਿੱਖਿਆ ਕੁਆਰਡੀਨੇਟਰ ਵਿਧਾਨ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਦਇਆ ਸਿੰਘ ਨੇ ਕਿਹਾ ਕਿ ਸਕੂਲ ਵਿੱਚ ਚੱਲ ਰਹੇ ਕੰਮਾਂ ਨੂੰ ਸਕੂਲ ਸਟਾਫ ਨਾਲ ਦੇਖਕੇ ਬਹੁਤ ਖੁਸ਼ੀ ਮਹਿਸੂਸ ਹੋਈ। ਉਹਨਾਂ ਦੱਸਿਆ ਕਿ ਸਕੂਲ ਦੇ ਸਮੁੱਚੇ ਸਟਾਫ ਨੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਦਾ ਸਕੂਲ ਵਿੱਚ ਕਰਵਾਏ ਜਾ ਰਹੇ ਵਿਕਾਸ ਦੇ ਕੰਮਾਂ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਸਾਨੂੰ ਮਾਣ ਹੈ ਕਿ ਸਾਨੂੰ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਵਰਗਾ ਨਿਮਰ ਸੁਭਾਅ ਦਾ ਸਿੱਖਿਆ ਮੰਤਰੀ ਮਿਲਿਆ ਹੈ ਜੋ ਕੰਮ ਅਤੇ ਲੋਕਾਂ ਦੀ ਸੇਵਾ ਕਰਨ ਵਿੱਚ ਵਿਸ਼ਵਾਸ਼ ਰੱਖਦਾ ਹੈ। ਇਸ ਮੌਕੇ ਪ੍ਰਿੰਸੀਪਲ ਨੀਰਜ ਕੁਮਾਰ ਵਰਮਾ, ਲੈਕਚਰਾਰ ਸੰਗੀਤਾ ਗੇਰਾ, ਡਾਕਟਰ ਜਤਿੰਦਰ ਪਾਲ ਸਿੰਘ, ਗੁਰਦੀਪ ਕੋਰ, ਗੁਰਪ੍ਰੀਤ ਕੌਰ ਚਾਨਾ, ਅਨਾਮਿਕਾ ਸ਼ਰਮਾ,ਜਸਵਿੰਦਰ ਕੌਰ, ਸੁਮਨ ਚਾਂਦਲਾ, ਸੁਨੀਤਾ ਧਰਮਾਣੀ, ਰੇਨੂ ਬਾਲਾ, ਪੂਜਾ,ਮੈਡਮ ਪੁਸ਼ਪਾ, ਮੀਨਾ ਕੁਮਾਰੀ ਆਦਿ ਹਾਜ਼ਰ ਸਨ।Ropar News and ArticlesWatch on facebook Share this: Share on WhatsApp (Opens in new window) WhatsApp Share on Facebook (Opens in new window) Facebook Share on Telegram (Opens in new window) Telegram Share on X (Opens in new window) X Print (Opens in new window) Print Email a link to a friend (Opens in new window) Email Related Related Posts 70ਵੀਆਂ ਪੰਜਾਬ ਰਾਜ ਅੰਤਰ-ਜ਼ਿਲ੍ਹਾ ਸਕੂਲ ਖੇਡਾਂ ਦੀ ਨਿਸ਼ਾਨੇਬਾਜ਼ੀ ਦੇ ਨਤੀਜਿਆਂ ਲਈ ਪਹਿਲੀ ਵਾਰ ਆਨਲਾਈਨ ਪੋਰਟਲ ਜਾਰੀ Leave a Comment / Ropar News / By Dishant Mehta ਜਨਗਣਨਾ-2027 ਤਹਿਤ ਸਵੈ-ਗਣਨਾ ਦੀ ਪ੍ਰਕਿਰਿਆ 16 ਨਵੰਬਰ ਤੋਂ 30 ਨਵੰਬਰ 2026 ਤੱਕ ਜਾਰੀ ਰਹੇਗੀ: ਡਿਪਟੀ ਕਮਿਸ਼ਨਰ Leave a Comment / Ropar News / By Dishant Mehta ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਮਲਾਹ ਵਿਖੇ ‘ਸੁਰੱਖਿਅਤ ਬਚਪਨ ਅਭਿਆਨ’ ਤਹਿਤ ਵਿਸ਼ੇਸ਼ ਸੈਮੀਨਾਰ ਕਰਵਾਇਆ Leave a Comment / Ropar News / By Dishant Mehta Winter Timings Schedule from 2nd November Leave a Comment / News, Ropar News / By Dishant Mehta ਸਾਇੰਸ ਡਰਾਮਾ ਮੁਕਾਬਲੇ ਵਿੱਚ ਸਰਕਾਰੀ ਹਾਈ ਸਕੂਲ ਰਾਏਪੁਰ ਦੀ ਇਤਿਹਾਸਕ ਹੈਟ੍ਰਿਕ Leave a Comment / Ropar News / By Dishant Mehta ਪ੍ਰੇਮ ਕੁਮਾਰ ਮਿੱਤਲ ਨੇ ਸੰਭਾਲਿਆ ਡੀ.ਈ.ਓ. (ਸੈਕੰਡਰੀ ਸਿੱਖਿਆ) ਅਤੇ (ਐਲੀਮੈਂਟਰੀ ਸਿੱਖਿਆ), ਐਸ.ਏ.ਐਸ. ਨਗਰ ਦਾ ਵਾਧੂ ਚਾਰਜ Leave a Comment / Ropar News / By Dishant Mehta ਫਿਲਮ ਅਦਾਕਾਰਾ ਜਨੀਤਾ ਦੀ ਡੋਡਾ ਫਾਊਂਡੇਸ਼ਨ ਨੇ ਸਰਕਾਰੀ ਪੋਲੀਟੈਕਨਿਕ ਕਾਲਜ ‘ਚ ਅਧਿਆਪਕਾਂ ਲਈ ‘ਵਾਤਾਵਰਣ ਸੁਰੱਖਿਆ’ ਸੰਬੰਧੀ ਵਿਸ਼ੇਸ਼ ਸਿਖਲਾਈ ਪ੍ਰੋਗਰਾਮ ਕੀਤਾ Leave a Comment / Ropar News / By Dishant Mehta ਸਿੱਖਿਆ ਕ੍ਰਾਂਤੀ ਤਹਿਤ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨੰਗਲ ਟਾਊਨਸ਼ਿਪ ਵਿਖੇ ਫਿਜ਼ਿਕਸ ਲੈਬ ਦਾ ਰਸਮੀ ਉਦਘਾਟਨ Leave a Comment / Ropar News / By Dishant Mehta ਰੂਪਨਗਰ ਵਿੱਚ ਜ਼ਿਲ੍ਹਾ ਪੱਧਰੀ ਨੈਸ਼ਨਲ ਚਿਲਡਰਨਜ਼ ਸਾਇੰਸ ਕਾਂਗਰਸ (NCSC-2026) ਸਫ਼ਲਤਾਪੂਰਵਕ ਸੰਪੰਨ Leave a Comment / Ropar News / By Dishant Mehta ਰੂਪਨਗਰ ਜ਼ਿਲ੍ਹੇ ਵਿੱਚ ਵੱਖ-ਵੱਖ ਪਾਬੰਦੀ ਹੁਕਮ ਲਾਗੂ, ਚਾਈਨਾ ਡੋਰ ਤੋਂ ਲੈ ਕੇ ਡਰੋਨ ਉਡਾਉਣ ਤੱਕ ਕਈ ਪਾਬੰਦੀਆਂ Leave a Comment / Ropar News / By Dishant Mehta ਸੇਫ ਸਕੂਲ ਵਾਹਨ ਪਾਲਿਸੀ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਪ੍ਰਸ਼ਾਸਨ ਦੀ ਸਖ਼ਤੀ, 45 ਸਕੂਲੀ ਬੱਸਾਂ ਦੀ ਜਾਂਚ ਦੌਰਾਨ 18 ਦੇ ਕੀਤੇ ਚਲਾਨ Leave a Comment / Ropar News / By Dishant Mehta ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ 23 ਅਕਤੂਬਰ ਨੂੰ ਪਲੇਸਮੈਂਟ ਕੈਂਪ Leave a Comment / Ropar News / By Dishant Mehta ਪ੍ਰਤਿਭਾ ਦੀ ਜਿੱਤ: ਬਲਾਕ ਨੰਗਲ ਵਿਗਿਆਨ ਨਾਟਕ ਮੁਕਾਬਲੇ ਵਿੱਚ ਸਰਕਾਰੀ ਕੰਨਿਆ ਸਕੂਲ ਨੰਗਲ ਨੇ ਮਾਰੀ ਬਾਜ਼ੀ Leave a Comment / Ropar News / By Dishant Mehta ਬਲਾਕ ਅਨੰਦਪੁਰ ਵਿੱਚ ਸਾਇੰਸ ਡਰਾਮਾ ਪ੍ਰਤੀਯੋਗਤਾ-2026-27 ਕਰਵਾਈ ਗਈ, ਸਰਕਾਰੀ ਕੰਨਿਆ ਸਕੂਲ ਸ੍ਰੀ ਅਨੰਦਪੁਰ ਸਾਹਿਬ ਦੀਆਂ ਵਿਦਿਆਰਥਣਾਂ ਨੇ ਮਾਰੀ ਬਾਜ਼ੀ Leave a Comment / Ropar News / By Dishant Mehta ਨੇਚਰ ਕੈਂਪ ਦੇ ਦੂਜੇ ਦਿਨ ਵਿਦਿਆਰਥੀਆਂ ਨੇ ਕੀਤੀ ਟ੍ਰੈਕਿੰਗ Leave a Comment / Ropar News / By Dishant Mehta ਨੇਚਰ ਕੈਂਪ ਲਗਾਉਣ ਲਈ ਮੋਰਨੀ ਹਿੱਲ ਪੁੱਜੇ ਜ਼ਿਲ੍ਹਾ ਰੂਪਨਗਰ ਦੇ ਵਿਦਿਆਰਥੀ Leave a Comment / Ropar News / By Dishant Mehta
70ਵੀਆਂ ਪੰਜਾਬ ਰਾਜ ਅੰਤਰ-ਜ਼ਿਲ੍ਹਾ ਸਕੂਲ ਖੇਡਾਂ ਦੀ ਨਿਸ਼ਾਨੇਬਾਜ਼ੀ ਦੇ ਨਤੀਜਿਆਂ ਲਈ ਪਹਿਲੀ ਵਾਰ ਆਨਲਾਈਨ ਪੋਰਟਲ ਜਾਰੀ Leave a Comment / Ropar News / By Dishant Mehta
ਜਨਗਣਨਾ-2027 ਤਹਿਤ ਸਵੈ-ਗਣਨਾ ਦੀ ਪ੍ਰਕਿਰਿਆ 16 ਨਵੰਬਰ ਤੋਂ 30 ਨਵੰਬਰ 2026 ਤੱਕ ਜਾਰੀ ਰਹੇਗੀ: ਡਿਪਟੀ ਕਮਿਸ਼ਨਰ Leave a Comment / Ropar News / By Dishant Mehta
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਮਲਾਹ ਵਿਖੇ ‘ਸੁਰੱਖਿਅਤ ਬਚਪਨ ਅਭਿਆਨ’ ਤਹਿਤ ਵਿਸ਼ੇਸ਼ ਸੈਮੀਨਾਰ ਕਰਵਾਇਆ Leave a Comment / Ropar News / By Dishant Mehta
ਸਾਇੰਸ ਡਰਾਮਾ ਮੁਕਾਬਲੇ ਵਿੱਚ ਸਰਕਾਰੀ ਹਾਈ ਸਕੂਲ ਰਾਏਪੁਰ ਦੀ ਇਤਿਹਾਸਕ ਹੈਟ੍ਰਿਕ Leave a Comment / Ropar News / By Dishant Mehta
ਪ੍ਰੇਮ ਕੁਮਾਰ ਮਿੱਤਲ ਨੇ ਸੰਭਾਲਿਆ ਡੀ.ਈ.ਓ. (ਸੈਕੰਡਰੀ ਸਿੱਖਿਆ) ਅਤੇ (ਐਲੀਮੈਂਟਰੀ ਸਿੱਖਿਆ), ਐਸ.ਏ.ਐਸ. ਨਗਰ ਦਾ ਵਾਧੂ ਚਾਰਜ Leave a Comment / Ropar News / By Dishant Mehta
ਫਿਲਮ ਅਦਾਕਾਰਾ ਜਨੀਤਾ ਦੀ ਡੋਡਾ ਫਾਊਂਡੇਸ਼ਨ ਨੇ ਸਰਕਾਰੀ ਪੋਲੀਟੈਕਨਿਕ ਕਾਲਜ ‘ਚ ਅਧਿਆਪਕਾਂ ਲਈ ‘ਵਾਤਾਵਰਣ ਸੁਰੱਖਿਆ’ ਸੰਬੰਧੀ ਵਿਸ਼ੇਸ਼ ਸਿਖਲਾਈ ਪ੍ਰੋਗਰਾਮ ਕੀਤਾ Leave a Comment / Ropar News / By Dishant Mehta
ਸਿੱਖਿਆ ਕ੍ਰਾਂਤੀ ਤਹਿਤ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨੰਗਲ ਟਾਊਨਸ਼ਿਪ ਵਿਖੇ ਫਿਜ਼ਿਕਸ ਲੈਬ ਦਾ ਰਸਮੀ ਉਦਘਾਟਨ Leave a Comment / Ropar News / By Dishant Mehta
ਰੂਪਨਗਰ ਵਿੱਚ ਜ਼ਿਲ੍ਹਾ ਪੱਧਰੀ ਨੈਸ਼ਨਲ ਚਿਲਡਰਨਜ਼ ਸਾਇੰਸ ਕਾਂਗਰਸ (NCSC-2026) ਸਫ਼ਲਤਾਪੂਰਵਕ ਸੰਪੰਨ Leave a Comment / Ropar News / By Dishant Mehta
ਰੂਪਨਗਰ ਜ਼ਿਲ੍ਹੇ ਵਿੱਚ ਵੱਖ-ਵੱਖ ਪਾਬੰਦੀ ਹੁਕਮ ਲਾਗੂ, ਚਾਈਨਾ ਡੋਰ ਤੋਂ ਲੈ ਕੇ ਡਰੋਨ ਉਡਾਉਣ ਤੱਕ ਕਈ ਪਾਬੰਦੀਆਂ Leave a Comment / Ropar News / By Dishant Mehta
ਸੇਫ ਸਕੂਲ ਵਾਹਨ ਪਾਲਿਸੀ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਪ੍ਰਸ਼ਾਸਨ ਦੀ ਸਖ਼ਤੀ, 45 ਸਕੂਲੀ ਬੱਸਾਂ ਦੀ ਜਾਂਚ ਦੌਰਾਨ 18 ਦੇ ਕੀਤੇ ਚਲਾਨ Leave a Comment / Ropar News / By Dishant Mehta
ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ 23 ਅਕਤੂਬਰ ਨੂੰ ਪਲੇਸਮੈਂਟ ਕੈਂਪ Leave a Comment / Ropar News / By Dishant Mehta
ਪ੍ਰਤਿਭਾ ਦੀ ਜਿੱਤ: ਬਲਾਕ ਨੰਗਲ ਵਿਗਿਆਨ ਨਾਟਕ ਮੁਕਾਬਲੇ ਵਿੱਚ ਸਰਕਾਰੀ ਕੰਨਿਆ ਸਕੂਲ ਨੰਗਲ ਨੇ ਮਾਰੀ ਬਾਜ਼ੀ Leave a Comment / Ropar News / By Dishant Mehta
ਬਲਾਕ ਅਨੰਦਪੁਰ ਵਿੱਚ ਸਾਇੰਸ ਡਰਾਮਾ ਪ੍ਰਤੀਯੋਗਤਾ-2026-27 ਕਰਵਾਈ ਗਈ, ਸਰਕਾਰੀ ਕੰਨਿਆ ਸਕੂਲ ਸ੍ਰੀ ਅਨੰਦਪੁਰ ਸਾਹਿਬ ਦੀਆਂ ਵਿਦਿਆਰਥਣਾਂ ਨੇ ਮਾਰੀ ਬਾਜ਼ੀ Leave a Comment / Ropar News / By Dishant Mehta
ਨੇਚਰ ਕੈਂਪ ਲਗਾਉਣ ਲਈ ਮੋਰਨੀ ਹਿੱਲ ਪੁੱਜੇ ਜ਼ਿਲ੍ਹਾ ਰੂਪਨਗਰ ਦੇ ਵਿਦਿਆਰਥੀ Leave a Comment / Ropar News / By Dishant Mehta