ਸਕੂਲ ਨਹੀਂ ਇੱਕ ਵਿਰਾਸਤ: ਸਰਕਾਰੀ ਕੰਨਿਆ ਸੀਨੀਅਰ ਸਕੂਲ ਸ੍ਰੀ ਅਨੰਦਪੁਰ ਸਾਹਿਬ ਦਾ ਨਵੀਂ ਨੁਹਾਰ ਵੱਲ ਕਦਮ

ਸਕੂਲ ਨਹੀਂ ਇੱਕ ਵਿਰਾਸਤ: 5 ਕਰੋੜ ਦੀ ਰਾਸ਼ੀ ਨਾਲ ਨਿਖਰ ਰਹੀ ਹੈ Sri Anandpur Sahib ਦੇ ਕੰਨਿਆ ਸਕੂਲ ਇਮਾਰਤ, girl school Anandpur Sahib, Girl school Sri Anandpur Sahib is being renovated  , ਸਕੂਲ ਨਹੀਂ ਇੱਕ ਵਿਰਾਸਤ: ਸਰਕਾਰੀ ਕੰਨਿਆ ਸੀਨੀਅਰ ਸਕੂਲ ਸ੍ਰੀ ਅਨੰਦਪੁਰ ਸਾਹਿਬ ਦਾ ਨਵੀਂ ਨੁਹਾਰ ਵੱਲ ਕਦਮ
ਸ੍ਰੀ ਅਨੰਦਪੁਰ ਸਾਹਿਬ, 2 ਜੁਲਾਈ: ਬਦਲਾਅ ਦੇ ਨਾਂ ਉੱਤੇ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਆਪ ਪਾਰਟੀ ਨੇ ਸਰਕਾਰ ਬਣਾਈ ਤਾਂ ਪੰਜਾਬ ਦੇ ਹਾਲਾਤ ਸਿੱਖਿਆ ਪੱਖੋਂ ਬਹੁਤੇ ਵਧੀਆ ਨਹੀਂ ਸਨ। ਸ੍ਰੀ ਅਨੰਦਪੁਰ ਸਾਹਿਬ ਦੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨੂੰ ਪਹਿਲਾਂ ਸਕੂਲ ਪ੍ਰਿੰਸੀਪਲ ਅਤੇ ਅਧਿਆਪਕਾਂ ਨੇ ਰਲ ਕੇ ਸਰਕਾਰ ਵੱਲੋਂ ਆਉਂਦੀਆਂ ਛੋਟੀਆਂ ਮੋਟੀਆਂ ਗ੍ਰਾਂਟਾਂ ਨੂੰ ਵਰਤਣ ਲਈ ਆਪਣੇ ਕੋਲੋਂ ਵੀ ਲੱਖਾਂ ਰੁਪਿਆ ਲਗਾ ਅਤੇ ਕਾਰ ਸੇਵਾ ਦੇ ਪੁੰਜ ਸੰਤ ਬਾਬਾ ਲਾਭ ਸਿੰਘ ਜੀ ਕਾਰ ਸੇਵਾ ਕਿਲਾ ਸ਼੍ਰੀ ਅਨੰਦਗੜ੍ਹ ਸਾਹਿਬ ਤੋਂ ਸਹਿਯੋਗ ਲੈ ਕੇ ਇਸ ਸਕੂਲ ਨੂੰ ਵਧੀਆ ਬਣਾਉਣ ਦੀ ਕੋਸ਼ਿਸ਼ ਕੀਤੀ। ਵਿਰਾਸਤੀ ਇਮਾਰਤ ਹੋਣ ਕਾਰਨ ਇਸ ਨੂੰ ਸੰਭਾਲਣ ਲਈ ਵੱਡੀ ਰਕਮ ਦੀ ਲੋੜ ਸੀ ਪ੍ਰੰਤੂ ਕਿਸੇ ਸਰਕਾਰ ਨੇ ਹੱਥ ਪੱਲਾ ਨਹੀਂ ਫੜਾਇਆ।ਪਰ ਜਦੋਂ ਸ੍ਰੀ ਅਨੰਦਪੁਰ ਸਾਹਿਬ ਦੇ ਨਵੇਂ ਬਣੇ ਐਮ.ਐਲ.ਏ ਅਤੇ ਮਾਨਯੋਗ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿੱਚ ਆਏ ਤਾਂ ਉਸ ਸਮੇਂ ਮੌਜੂਦਾ ਸਿੱਖਿਆ ਕੋਆਰਡੀਨੇਟਰ ਰਿਟਾ. ਲੈਕਚਰਾਰ ਦਇਆ ਸਿੰਘ ਅਤੇ ਪ੍ਰਿੰਸੀਪਲ ਨੀਰਜ ਕੁਮਾਰ ਵਰਮਾ ਨੇ ਸਕੂਲ ਦੀ ਪੂਰੀ ਜਾਣਕਾਰੀ ਮੰਤਰੀ ਸਾਹਿਬ ਨੂੰ ਦਿੱਤੀ ਤਾਂ ਉਹ ਇਸ ਦੀ ਤਰਸ ਵਾਲੀ ਹਾਲਤ ਦੇਖ ਕੇ ਭਾਵੁਕ ਹੋ ਗਏ। ਉਨਾਂ ਨੇ ਉਸੇ ਸਮੇਂ ਅਧਿਕਾਰੀਆਂ ਨੂੰ ਇਸ ਨੂੰ ਸ਼ਾਨਦਾਰ ਬਣਾਉਣ ਲਈ ਹੁਕਮ ਕਰ ਦਿੱਤੇ ਅਤੇ ਅੱਜ ਇਹ ਜੁਮਲਾ ਨਹੀਂ ਸੱਚ ਪ੍ਰਤੀਤ ਹੋ ਰਿਹਾ ਹੈ ਕਿ ਹੁਣ ਦੋ ਕਰੋੜ ਰੁਪਏ ਦੇ ਕੰਮ ਜਾਰੀ ਹਨ। ਕਾਫੀ ਕੰਮ ਹੋ ਵੀ ਚੁੱਕਾ ਹੈ। ਨਵੇਂ ਮਾਰਬਲ ਦੇ ਫਰਸ਼, ਹਾਲ ਅਤੇ ਕਮਰੇ,ਚਾਰ ਦੀਵਾਰੀ ਦਾ ਸ਼ਾਨਦਾਰ ਨਵੀਨੀਕਰਣ ਅਤੇ ਨਵਾਂ ਸਟੇਜ,ਨਵੇਂ ਟਾਇਲਟ ਬਲਾਕ ਬਣ ਰਹੇ ਹਨ। ਸਕੂਲ ਦੀਆਂ ਵਿਦਿਆਰਥਣਾਂ ਲਈ ਬੱਸਾਂ ਦੀ ਸਹੂਲਤ ਮਿਲ ਰਹੀ ਹੈ ਅਤੇ ਹੋਰ ਬਹੁਤ ਕੁਝ ਜਿਸ ਵਿੱਚ ਪੜਾਉਣ ਲਈ ਨਵੇਂ ਤਕਨੀਕੀ ਸਾਧਨ ਜਿਵੇਂ ਇੰਟਰ ਐਕਟਿਵ/ਟੱਚ ਪੈਨਲ, ਨਵੀਂ ਤਕਨੀਕ ਦੇ ਕੰਪਿਊਟਰ ਆਦਿ ਮਿਲਣ ਜਾ ਰਹੇ ਹਨ । ਇਸ ਦੇ ਨਾਲ ਹੀ ਹੋਰ ਤਿੰਨ ਕਰੋੜ ਰੁਪਿਆ ਲਗਾ ਕੇ ਭਾਵ ਕੁੱਲ ਪੰਜ ਕਰੋੜ ਰੁਪਏ ਨਾਲ ਇਹ ਸਕੂਲ ਇਲਾਕੇ ਦਾ ਸ਼ਾਨਾਮਤੀ ਸਕੂਲ ਹੋਵੇਗਾ। ਇਲਾਕਾ ਨਿਵਾਸੀ ਸ. ਹਰਜੋਤ ਸਿੰਘ ਬੈਂਸ ਜੀ ਦੇ ਬਹੁਤ ਧੰਨਵਾਦੀ ਹਨ ਅਤੇ ਖੁਸ਼ੀ ਮਹਿਸੂਸ ਕਰ ਰਹੇ ਹਨ ਕਿ ਉਹਨਾਂ ਦੀਆਂ ਬੱਚੀਆਂ ਇੱਕ ਸ਼ਾਨਦਾਰ ਸਕੂਲ ਵਿੱਚ ਸਿੱਖਿਆ ਹਾਸਿਲ ਕਰਕੇ ਉੱਚੇ ਮੁਕਾਮਾਂ ਉੱਤੇ ਪਹੁੰਚਣਗੀਆਂ।
ਸਿੱਖਿਆ ਕੁਆਰਡੀਨੇਟਰ ਵਿਧਾਨ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਦਇਆ ਸਿੰਘ ਨੇ ਕਿਹਾ ਕਿ ਸਕੂਲ ਵਿੱਚ ਚੱਲ ਰਹੇ ਕੰਮਾਂ ਨੂੰ ਸਕੂਲ ਸਟਾਫ ਨਾਲ ਦੇਖਕੇ ਬਹੁਤ ਖੁਸ਼ੀ ਮਹਿਸੂਸ ਹੋਈ। ਉਹਨਾਂ ਦੱਸਿਆ ਕਿ ਸਕੂਲ ਦੇ ਸਮੁੱਚੇ ਸਟਾਫ ਨੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਦਾ ਸਕੂਲ ਵਿੱਚ ਕਰਵਾਏ ਜਾ ਰਹੇ ਵਿਕਾਸ ਦੇ ਕੰਮਾਂ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਸਾਨੂੰ ਮਾਣ ਹੈ ਕਿ ਸਾਨੂੰ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਵਰਗਾ ਨਿਮਰ ਸੁਭਾਅ ਦਾ ਸਿੱਖਿਆ ਮੰਤਰੀ ਮਿਲਿਆ ਹੈ ਜੋ ਕੰਮ ਅਤੇ ਲੋਕਾਂ ਦੀ ਸੇਵਾ ਕਰਨ ਵਿੱਚ ਵਿਸ਼ਵਾਸ਼ ਰੱਖਦਾ ਹੈ। 
ਇਸ ਮੌਕੇ ਪ੍ਰਿੰਸੀਪਲ ਨੀਰਜ ਕੁਮਾਰ ਵਰਮਾ, ਲੈਕਚਰਾਰ ਸੰਗੀਤਾ ਗੇਰਾ, ਡਾਕਟਰ ਜਤਿੰਦਰ ਪਾਲ ਸਿੰਘ, ਗੁਰਦੀਪ ਕੋਰ, ਗੁਰਪ੍ਰੀਤ ਕੌਰ ਚਾਨਾ, ਅਨਾਮਿਕਾ ਸ਼ਰਮਾ,ਜਸਵਿੰਦਰ ਕੌਰ, ਸੁਮਨ ਚਾਂਦਲਾ, ਸੁਨੀਤਾ ਧਰਮਾਣੀ, ਰੇਨੂ ਬਾਲਾ, ਪੂਜਾ,ਮੈਡਮ ਪੁਸ਼ਪਾ, ਮੀਨਾ ਕੁਮਾਰੀ ਆਦਿ ਹਾਜ਼ਰ ਸਨ।

Ropar News and Articles

Watch on facebook 

Leave a Comment

Your email address will not be published. Required fields are marked *

Scroll to Top