Home - Ropar News - ਹਲਕੇ ਦੇ ਵੱਖ-ਵੱਖ ਸਕੂਲਾਂ ‘ਚ 48 ਲੱਖ ਰੁਪਏ ਨਾਲ ਕੀਤੇ ਗਏ Development works ਨੂੰ ਵਿਦਿਆਰਥੀਆ ਦੇ ਸਪੁਰਦ ਕੀਤਾਹਲਕੇ ਦੇ ਵੱਖ-ਵੱਖ ਸਕੂਲਾਂ ‘ਚ 48 ਲੱਖ ਰੁਪਏ ਨਾਲ ਕੀਤੇ ਗਏ Development works ਨੂੰ ਵਿਦਿਆਰਥੀਆ ਦੇ ਸਪੁਰਦ ਕੀਤਾ Leave a Comment / By Dishant Mehta / April 28, 2025 Development works done in various schools of the constituency worth Rs. 48 lakhs were handed over to the students.ਸ੍ਰੀ ਚਮਕੌਰ ਸਾਹਿਬ, 28 ਅਪ੍ਰੈਲ: ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸਿੱਖਿਆ ਕ੍ਰਾਂਤੀ ਰਾਹੀਂ ਸਰਕਾਰੀ ਸਕੂਲਾਂ ਦੀ ਕਾਇਆ ਕਲਪ ਕਰ ਰਹੀ ਹੈ ਅਤੇ ਸਕੂਲਾਂ ਦੇ ਮੁੱਢਲੇ ਢਾਂਚੇ ਨੂੰ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ, ਤਾਂ ਜੋ ਵਿਦਿਆਰਥੀਆਂ ਨੂੰ ਬਿਹਤਰ ਸਿੱਖਿਆ ਪ੍ਰਦਾਨ ਕੀਤੀ ਜਾ ਸਕੇ ਅਤੇ ਸਰਕਾਰੀ ਸਕੂਲਾਂ ਦੇ ਬੱਚੇ ਵੀ ਪ੍ਰਾਈਵੇਟ ਸਕੂਲਾਂ ਦੇ ਬੱਚਿਆਂ ਵਾਂਗ ਸਿੱਖਿਆ ਹਾਸਲ ਕਰਕੇ ਉਹ ਪ੍ਰਤੀਯੋਗੀ ਪ੍ਰੀਖਿਆਵਾਂ ਵਿਚ ਸਫਲਤਾ ਪ੍ਰਾਪਤ ਕਰ ਸਕਣ।ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਹਲਕਾ ਸ੍ਰੀ ਚਮਕੌਰ ਸਾਹਿਬ ਤੋਂ ਵਿਧਾਇਕ ਡਾ. ਚਰਨਜੀਤ ਸਿੰਘ ਨੇ ਅੱਜ “ਪੰਜਾਬ ਸਿੱਖਿਆ ਕ੍ਰਾਂਤੀ” ਮੁਹਿੰਮ ਤਹਿਤ ਹਲਕੇ ਦੇ ਵੱਖ-ਵੱਖ ਸਕੂਲਾਂ ਵਿੱਚ 48 ਲੱਖ ਰੁਪਏ ਦੇ ਵਿਕਾਸ ਕਾਰਜਾਂ ਨੂੰ ਵਿਦਿਆਰਥੀਆ ਦੇ ਸਪੁਰਦ ਕਰਨ ਮੌਕੇ ਕੀਤਾ। ਇਨ੍ਹਾਂ ਵਿਕਾਸ ਕਾਰਜਾਂ ਵਿੱਚ ਸਰਕਾਰੀ ਮਿਡਲ ਸਕੂਲ ਸਮਾਣਾ ਕਲਾਂ ਵਿਖੇ ਕੁੱਲ 20.52 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਕਲਾਸ ਰੂਮ (15.02 ਲੱਖ) ਅਤੇ ਚਾਰਦੀਵਾਰੀ (5.50 ਲੱਖ) ਦਾ ਉਦਘਾਟਨ, ਸਰਕਾਰੀ ਮਿਡਲ ਸਕੂਲ ਮੁੰਡੀਆਂ ਵਿਖੇ 13.14 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਚਾਰਦੀਵਾਰੀ, ਸਰਕਾਰੀ ਹਾਈ ਸਕੂਲ ਦੁੱਮਣਾ ਵਿਖੇ 5 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਚਾਰਦੀਵਾਰੀ, ਸਰਕਾਰੀ ਮਿਡਲ ਸਕੂਲ ਫ਼ਤਹਿਗੜ੍ਹ ਵਿਖੇ 1.66 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਬਾਥਰੂਮ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਓਇੰਦ ਵਿਖੇ 7 ਲੱਖ 68 ਹਜ਼ਾਰ ਰੁਪਏ ਦੀ ਲਾਗਤ ਨਾਲ ਕੀਤਾ ਗਿਆ ਸਕੂਲ ਦਾ ਨਵੀਨੀਕਰਣ ਸ਼ਾਮਿਲ ਹਨ।ਇਸ ਮੌਕੇ ਆਪਣੇ ਸੰਬੋਧਨ ਵਿਚ ਵਿਧਾਇਕ ਡਾ. ਚਰਨਜੀਤ ਸਿੰਘ ਨੇ ਕਿਹਾ ਕਿ “ਪੰਜਾਬ ਸਿੱਖਿਆ ਕ੍ਰਾਂਤੀ” ਸਿੱਖਿਆ ਦੇ ਮਿਆਰ ਨੂੰ ਹੋਰ ਜ਼ਿਆਦਾ ਉੱਚਾ ਚੁੱਕਣ ਵਿੱਚ ਮੱਦਦਗਾਰ ਸਾਬਤ ਹੋਵੇਗੀ ਤੇ ਸਕੂਲਾਂ ਵਿੱਚ ਸਹੂਲਤਾਂ ਮਿਲਣ ਨਾਲ ਵਿਦਿਆਰਥੀਆਂ ਦਾ ਮਨੋਬਲ ਹੋਰ ਵੀ ਉੱਚਾ ਹੋਵੇਗਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਮੁਹੱਈਆ ਕਰਵਾਉਣ ਦਾ ਸਿਲਸਿਲਾ ਲਗਾਤਾਰ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਆਧੁਨਿਕਤਾ ਨਾਲ ਭਰਪੂਰ ਸਿੱਖਿਆ ਪ੍ਰਦਾਨ ਕਰਨ ਲਈ ਅਧਿਆਪਕਾਂ ਨੂੰ ਵਿਦੇਸ਼ਾਂ ਵਿੱਚ ਭੇਜ ਕੇ ਸਿਖਲਾਈ ਮੁਹੱਈਆ ਕਰਵਾਈ ਜਾ ਰਹੀ ਹੈ।ਵਿਧਾਇਕ ਨੇ ਕਿਹਾ ਕਿ ਜਿੱਥੇ ਪੰਜਾਬ ਰਾਜ ਦੇ ਲੋਕਾਂ ਦਾ ਸਰਕਾਰੀ ਸਕੂਲਾਂ ’ਤੇ ਦਿਨ ਪ੍ਰਤੀ ਦਿਨ ਭਰੋਸਾ ਵੱਧ ਰਿਹਾ ਹੈ, ਉਥੇ ਹੀ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੀ ਪੜ੍ਹਾਉਣ ਸ਼ੈਲੀ ’ਚ ਸੁਧਾਰ ਲਿਆਉਣ ਸੂਬਾ ਸਰਕਾਰ ਨਿਵੇਕਲੀਆਂ ਪਹਿਲਕਦਮੀਆਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਮੁਹੱਈਆ ਕਰਵਾਉਣ ਦਾ ਸਿਲਸਿਲਾ ਲਗਾਤਾਰ ਜਾਰੀ ਰਹੇਗਾ।ਇਸ ਮੌਕੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਸੱਭਿਆਚਾਰਕ ਗਤੀਵਿਧੀਆਂ ਪੇਸ਼ ਕੀਤੀਆਂ, ਸਕੂਲਾਂ ਵਿੱਚ ਆਏ ਵਿਦਿਆਰਥੀਆ ਦੇ ਮਾਪਿਆਂ ਨੇ ਹਲਕਾ ਵਿਧਾਇਕ ਨਾਲ ਗੱਲਬਾਤ ਕੀਤੀ ਅਤੇ ਨਾਲ ਹੀ ਪੰਜਾਬ ਸਰਕਾਰ ਦਾ ਧੰਨਵਾਦ ਵੀ ਕੀਤਾ।ਇਸ ਮੌਕੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੁਰਿੰਦਰਪਾਲ ਸਿੰਘ, ਸਿੱਖਿਆ ਕੋਆਰਡੀਨੇਟਰ ਰਾਜਿੰਦਰ ਸਿੰਘ ਰਾਜਾ ਚੱਕਲਾਂ, ਬੀਰਦਵਿੰਦਰ ਸਿੰਘ ਬੱਲਾਂ, ਪੀਏ ਸ਼੍ਰੀ ਚੰਦ, ਜਗਤਾਰ ਸਿੰਘ ਘੜੂੰਆਂ, ਪ੍ਰਿੰਸੀਪਲ ਰਾਜ ਘਈ, ਜਸਵੀਰ ਸਿੰਘ ਸ਼ਾਂਤਪੁਰੀ, ਹੋਰ ਉੱਚ ਅਧਿਕਾਰੀ, ਪਤਵੰਤੇ ਸੱਜਣ, ਸਕੂਲਾਂ ਦੇ ਪ੍ਰਿੰਸੀਪਲ, ਅਧਿਆਪਕ, ਵਿਦਿਆਰਥੀ ਅਤੇ ਉਨ੍ਹਾਂ ਦੇ ਮਾਪੇ ਹਾਜ਼ਰ ਸਨ।Share this: Share on WhatsApp (Opens in new window) WhatsApp Share on Facebook (Opens in new window) Facebook Share on Telegram (Opens in new window) Telegram Share on X (Opens in new window) X Print (Opens in new window) Print Email a link to a friend (Opens in new window) Email Related Related Posts ਰੂਪਨਗਰ ਬਲਾਕ ਦੇ ਤਿੰਨ ਰੋਜ਼ਾ ਖੇਡ ਮੁਕਾਬਲੇ ਉਤਸ਼ਾਹ ਨਾਲ ਸੰਪੰਨ Leave a Comment / Ropar News / By Dishant Mehta ਖੇਡਾਂ ਵਤਨ ਪੰਜਾਬ ਦੀਆਂ ਬਲਾਕ ਪੱਧਰੀ ਖੇਡਾਂ ਦੌਰਾਨ ਤੀਜੇ ਦਿਨ ਖੇਡਾਂ ਹੋਈਆਂ ਸਮਾਪਤ Leave a Comment / Ropar News / By Dishant Mehta Project Based Learning ਤਹਿਤ 6ਵੀਂ ਤੋਂ 8ਵੀਂ ਜਮਾਤ ਦੇ ਅਧਿਆਪਕਾਂ ਨੂੰ ਦਿੱਤੀ ਗਈ ਵਿਸ਼ਾ-ਅਧਾਰਿਤ ਸਿਖਲਾਈ Leave a Comment / News, Ropar News / By Dishant Mehta ਖੇਡਾਂ ਵਤਨ ਪੰਜਾਬ 2026: ਸੀਜ਼ਨ ਚਾਰ ਦੇ ਦੂਜੇ ਦਿਨ ਹੋਏ ਗਹਿਗੱਚ ਮੁਕਾਬਲੇ Leave a Comment / News, Ropar News / By Dishant Mehta ਖੇਡਾਂ ਵਤਨ ਪੰਜਾਬ ਦੀਆਂ ਬਲਾਕ ਪੱਧਰੀ ਖੇਡਾਂ ਦੌਰਾਨ ਦੂਜੇ ਦਿਨ ਹੋਏ ਫਸਵੇਂ ਮੁਕਾਬਲੇ Leave a Comment / Ropar News / By Dishant Mehta ਆਦਰਸ਼ ਸਕੂਲ ਲੋਧੀਪੁਰ ਦੇ ਤਿੰਨ ਵਿਦਿਆਰਥੀਆਂ ਦੀ ਬੈਡਮਿੰਟਨ ਵਿੱਚ ਸਟੇਟ ਪੱਧਰ ਲਈ ਚੋਣ Leave a Comment / Ropar News / By Dishant Mehta ਬਲਾਕ ਮੋਰਿੰਡਾ ਦੀ ਸਾਇੰਸ ਟੀਚਰ ਐਸੋਸੀਏਸ਼ਨ ਇਕਾਈ ਦਾ ਹੋਇਆ ਗਠਨ Leave a Comment / Ropar News / By Dishant Mehta ਹਰਜੋਤ ਸਿੰਘ ਬੈਂਸ ਨੇ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕਰਕੇ ਕਰਵਾਈ ਖੇਡਾਂ ਦੀ ਸ਼ੁਰੂਆਤ Leave a Comment / Ropar News / By Dishant Mehta ਖੇਡਾਂ ਵਤਨ ਪੰਜਾਬ ਦੀਆਂ 2026 ਸੀਜਨ ਚਾਰ ਦਾ ਸ਼ੁਭ ਆਰੰਭ Leave a Comment / Ropar News / By Dishant Mehta ਅਧਿਆਪਕ ਦਿਵਸ: ਇੱਕ ਅਧਿਆਪਕ ਦੀ ਕਹਾਣੀ, ਜਿਸਦਾ ਆਖ਼ਰੀ ਪੰਨਾ ਕਦੇ ਨਹੀਂ ਆਉਂਦਾ….. Leave a Comment / Poems & Article, Ropar News / By Dishant Mehta Six Teachers from Rupnagar District Selected for State Teacher Award 2026 Leave a Comment / Download, Ropar News / By Dishant Mehta ‘ਖੇਡਾਂ ਵਤਨ ਪੰਜਾਬ ਦੀਆਂ – 2026’ ਲਈ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਤਿਆਰ Leave a Comment / News, Ropar News / By Dishant Mehta Punjab Education Department Announces State Teacher Awards 2026 Ahead of Teachers’ Day Leave a Comment / News, Ropar News / By Dishant Mehta ਨਾਇਲਿਟ ਯੂਨੀਵਰਸਿਟੀ ਵੱਲੋਂ 12 ਕੈਂਪਸਾਂ ਦੇ 1500 ਤੋਂ ਵੱਧ ਨਵੇਂ ਵਿਦਿਆਰਥੀਆਂ ਦਾ ਸਵਾਗਤ Leave a Comment / News, Ropar News / By Dishant Mehta ਤੈਰਾਕੀ ਕੋਚਿੰਗ ਸੈਂਟਰ ਵਿੱਚ ਜ਼ਿਲ੍ਹਾ ਸਕੂਲ ਖੇਡਾਂ ਦੇ ਟਰਾਇਲ ਕਰਵਾਏ Leave a Comment / News, Ropar News / By Dishant Mehta ਕੀਰਤਪੁਰ ਸਾਹਿਬ ਵਿਖੇ ਜ਼ਿਲ੍ਹਾ ਪੱਧਰੀ ਕੌਮੀ ਸਟਾਈਲ ਕਬੱਡੀ ਮੁਕਾਬਲੇ: ਲੜਕੀਆਂ ਦੇ ਮੁਕਾਬਲੇ ਸੰਪੰਨ, ਮੁੰਡਿਆਂ ਦੇ ਮੁਕਾਬਲੇ ਸ਼ੁਰੂ Leave a Comment / News, Ropar News / By Dishant Mehta
ਰੂਪਨਗਰ ਬਲਾਕ ਦੇ ਤਿੰਨ ਰੋਜ਼ਾ ਖੇਡ ਮੁਕਾਬਲੇ ਉਤਸ਼ਾਹ ਨਾਲ ਸੰਪੰਨ Leave a Comment / Ropar News / By Dishant Mehta
ਖੇਡਾਂ ਵਤਨ ਪੰਜਾਬ ਦੀਆਂ ਬਲਾਕ ਪੱਧਰੀ ਖੇਡਾਂ ਦੌਰਾਨ ਤੀਜੇ ਦਿਨ ਖੇਡਾਂ ਹੋਈਆਂ ਸਮਾਪਤ Leave a Comment / Ropar News / By Dishant Mehta
Project Based Learning ਤਹਿਤ 6ਵੀਂ ਤੋਂ 8ਵੀਂ ਜਮਾਤ ਦੇ ਅਧਿਆਪਕਾਂ ਨੂੰ ਦਿੱਤੀ ਗਈ ਵਿਸ਼ਾ-ਅਧਾਰਿਤ ਸਿਖਲਾਈ Leave a Comment / News, Ropar News / By Dishant Mehta
ਖੇਡਾਂ ਵਤਨ ਪੰਜਾਬ 2026: ਸੀਜ਼ਨ ਚਾਰ ਦੇ ਦੂਜੇ ਦਿਨ ਹੋਏ ਗਹਿਗੱਚ ਮੁਕਾਬਲੇ Leave a Comment / News, Ropar News / By Dishant Mehta
ਖੇਡਾਂ ਵਤਨ ਪੰਜਾਬ ਦੀਆਂ ਬਲਾਕ ਪੱਧਰੀ ਖੇਡਾਂ ਦੌਰਾਨ ਦੂਜੇ ਦਿਨ ਹੋਏ ਫਸਵੇਂ ਮੁਕਾਬਲੇ Leave a Comment / Ropar News / By Dishant Mehta
ਆਦਰਸ਼ ਸਕੂਲ ਲੋਧੀਪੁਰ ਦੇ ਤਿੰਨ ਵਿਦਿਆਰਥੀਆਂ ਦੀ ਬੈਡਮਿੰਟਨ ਵਿੱਚ ਸਟੇਟ ਪੱਧਰ ਲਈ ਚੋਣ Leave a Comment / Ropar News / By Dishant Mehta
ਬਲਾਕ ਮੋਰਿੰਡਾ ਦੀ ਸਾਇੰਸ ਟੀਚਰ ਐਸੋਸੀਏਸ਼ਨ ਇਕਾਈ ਦਾ ਹੋਇਆ ਗਠਨ Leave a Comment / Ropar News / By Dishant Mehta
ਹਰਜੋਤ ਸਿੰਘ ਬੈਂਸ ਨੇ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕਰਕੇ ਕਰਵਾਈ ਖੇਡਾਂ ਦੀ ਸ਼ੁਰੂਆਤ Leave a Comment / Ropar News / By Dishant Mehta
ਅਧਿਆਪਕ ਦਿਵਸ: ਇੱਕ ਅਧਿਆਪਕ ਦੀ ਕਹਾਣੀ, ਜਿਸਦਾ ਆਖ਼ਰੀ ਪੰਨਾ ਕਦੇ ਨਹੀਂ ਆਉਂਦਾ….. Leave a Comment / Poems & Article, Ropar News / By Dishant Mehta
Six Teachers from Rupnagar District Selected for State Teacher Award 2026 Leave a Comment / Download, Ropar News / By Dishant Mehta
‘ਖੇਡਾਂ ਵਤਨ ਪੰਜਾਬ ਦੀਆਂ – 2026’ ਲਈ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਤਿਆਰ Leave a Comment / News, Ropar News / By Dishant Mehta
Punjab Education Department Announces State Teacher Awards 2026 Ahead of Teachers’ Day Leave a Comment / News, Ropar News / By Dishant Mehta
ਨਾਇਲਿਟ ਯੂਨੀਵਰਸਿਟੀ ਵੱਲੋਂ 12 ਕੈਂਪਸਾਂ ਦੇ 1500 ਤੋਂ ਵੱਧ ਨਵੇਂ ਵਿਦਿਆਰਥੀਆਂ ਦਾ ਸਵਾਗਤ Leave a Comment / News, Ropar News / By Dishant Mehta
ਤੈਰਾਕੀ ਕੋਚਿੰਗ ਸੈਂਟਰ ਵਿੱਚ ਜ਼ਿਲ੍ਹਾ ਸਕੂਲ ਖੇਡਾਂ ਦੇ ਟਰਾਇਲ ਕਰਵਾਏ Leave a Comment / News, Ropar News / By Dishant Mehta
ਕੀਰਤਪੁਰ ਸਾਹਿਬ ਵਿਖੇ ਜ਼ਿਲ੍ਹਾ ਪੱਧਰੀ ਕੌਮੀ ਸਟਾਈਲ ਕਬੱਡੀ ਮੁਕਾਬਲੇ: ਲੜਕੀਆਂ ਦੇ ਮੁਕਾਬਲੇ ਸੰਪੰਨ, ਮੁੰਡਿਆਂ ਦੇ ਮੁਕਾਬਲੇ ਸ਼ੁਰੂ Leave a Comment / News, Ropar News / By Dishant Mehta