Home - Ropar News - ਹਲਕੇ ਦੇ ਵੱਖ-ਵੱਖ ਸਕੂਲਾਂ ‘ਚ 48 ਲੱਖ ਰੁਪਏ ਨਾਲ ਕੀਤੇ ਗਏ Development works ਨੂੰ ਵਿਦਿਆਰਥੀਆ ਦੇ ਸਪੁਰਦ ਕੀਤਾ ਹਲਕੇ ਦੇ ਵੱਖ-ਵੱਖ ਸਕੂਲਾਂ ‘ਚ 48 ਲੱਖ ਰੁਪਏ ਨਾਲ ਕੀਤੇ ਗਏ Development works ਨੂੰ ਵਿਦਿਆਰਥੀਆ ਦੇ ਸਪੁਰਦ ਕੀਤਾ Leave a Comment / By Dishant Mehta / April 28, 2025 Development works done in various schools of the constituency worth Rs. 48 lakhs were handed over to the students. ਸ੍ਰੀ ਚਮਕੌਰ ਸਾਹਿਬ, 28 ਅਪ੍ਰੈਲ: ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸਿੱਖਿਆ ਕ੍ਰਾਂਤੀ ਰਾਹੀਂ ਸਰਕਾਰੀ ਸਕੂਲਾਂ ਦੀ ਕਾਇਆ ਕਲਪ ਕਰ ਰਹੀ ਹੈ ਅਤੇ ਸਕੂਲਾਂ ਦੇ ਮੁੱਢਲੇ ਢਾਂਚੇ ਨੂੰ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ, ਤਾਂ ਜੋ ਵਿਦਿਆਰਥੀਆਂ ਨੂੰ ਬਿਹਤਰ ਸਿੱਖਿਆ ਪ੍ਰਦਾਨ ਕੀਤੀ ਜਾ ਸਕੇ ਅਤੇ ਸਰਕਾਰੀ ਸਕੂਲਾਂ ਦੇ ਬੱਚੇ ਵੀ ਪ੍ਰਾਈਵੇਟ ਸਕੂਲਾਂ ਦੇ ਬੱਚਿਆਂ ਵਾਂਗ ਸਿੱਖਿਆ ਹਾਸਲ ਕਰਕੇ ਉਹ ਪ੍ਰਤੀਯੋਗੀ ਪ੍ਰੀਖਿਆਵਾਂ ਵਿਚ ਸਫਲਤਾ ਪ੍ਰਾਪਤ ਕਰ ਸਕਣ। ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਹਲਕਾ ਸ੍ਰੀ ਚਮਕੌਰ ਸਾਹਿਬ ਤੋਂ ਵਿਧਾਇਕ ਡਾ. ਚਰਨਜੀਤ ਸਿੰਘ ਨੇ ਅੱਜ “ਪੰਜਾਬ ਸਿੱਖਿਆ ਕ੍ਰਾਂਤੀ” ਮੁਹਿੰਮ ਤਹਿਤ ਹਲਕੇ ਦੇ ਵੱਖ-ਵੱਖ ਸਕੂਲਾਂ ਵਿੱਚ 48 ਲੱਖ ਰੁਪਏ ਦੇ ਵਿਕਾਸ ਕਾਰਜਾਂ ਨੂੰ ਵਿਦਿਆਰਥੀਆ ਦੇ ਸਪੁਰਦ ਕਰਨ ਮੌਕੇ ਕੀਤਾ। ਇਨ੍ਹਾਂ ਵਿਕਾਸ ਕਾਰਜਾਂ ਵਿੱਚ ਸਰਕਾਰੀ ਮਿਡਲ ਸਕੂਲ ਸਮਾਣਾ ਕਲਾਂ ਵਿਖੇ ਕੁੱਲ 20.52 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਕਲਾਸ ਰੂਮ (15.02 ਲੱਖ) ਅਤੇ ਚਾਰਦੀਵਾਰੀ (5.50 ਲੱਖ) ਦਾ ਉਦਘਾਟਨ, ਸਰਕਾਰੀ ਮਿਡਲ ਸਕੂਲ ਮੁੰਡੀਆਂ ਵਿਖੇ 13.14 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਚਾਰਦੀਵਾਰੀ, ਸਰਕਾਰੀ ਹਾਈ ਸਕੂਲ ਦੁੱਮਣਾ ਵਿਖੇ 5 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਚਾਰਦੀਵਾਰੀ, ਸਰਕਾਰੀ ਮਿਡਲ ਸਕੂਲ ਫ਼ਤਹਿਗੜ੍ਹ ਵਿਖੇ 1.66 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਬਾਥਰੂਮ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਓਇੰਦ ਵਿਖੇ 7 ਲੱਖ 68 ਹਜ਼ਾਰ ਰੁਪਏ ਦੀ ਲਾਗਤ ਨਾਲ ਕੀਤਾ ਗਿਆ ਸਕੂਲ ਦਾ ਨਵੀਨੀਕਰਣ ਸ਼ਾਮਿਲ ਹਨ। ਇਸ ਮੌਕੇ ਆਪਣੇ ਸੰਬੋਧਨ ਵਿਚ ਵਿਧਾਇਕ ਡਾ. ਚਰਨਜੀਤ ਸਿੰਘ ਨੇ ਕਿਹਾ ਕਿ “ਪੰਜਾਬ ਸਿੱਖਿਆ ਕ੍ਰਾਂਤੀ” ਸਿੱਖਿਆ ਦੇ ਮਿਆਰ ਨੂੰ ਹੋਰ ਜ਼ਿਆਦਾ ਉੱਚਾ ਚੁੱਕਣ ਵਿੱਚ ਮੱਦਦਗਾਰ ਸਾਬਤ ਹੋਵੇਗੀ ਤੇ ਸਕੂਲਾਂ ਵਿੱਚ ਸਹੂਲਤਾਂ ਮਿਲਣ ਨਾਲ ਵਿਦਿਆਰਥੀਆਂ ਦਾ ਮਨੋਬਲ ਹੋਰ ਵੀ ਉੱਚਾ ਹੋਵੇਗਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਮੁਹੱਈਆ ਕਰਵਾਉਣ ਦਾ ਸਿਲਸਿਲਾ ਲਗਾਤਾਰ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਆਧੁਨਿਕਤਾ ਨਾਲ ਭਰਪੂਰ ਸਿੱਖਿਆ ਪ੍ਰਦਾਨ ਕਰਨ ਲਈ ਅਧਿਆਪਕਾਂ ਨੂੰ ਵਿਦੇਸ਼ਾਂ ਵਿੱਚ ਭੇਜ ਕੇ ਸਿਖਲਾਈ ਮੁਹੱਈਆ ਕਰਵਾਈ ਜਾ ਰਹੀ ਹੈ। ਵਿਧਾਇਕ ਨੇ ਕਿਹਾ ਕਿ ਜਿੱਥੇ ਪੰਜਾਬ ਰਾਜ ਦੇ ਲੋਕਾਂ ਦਾ ਸਰਕਾਰੀ ਸਕੂਲਾਂ ’ਤੇ ਦਿਨ ਪ੍ਰਤੀ ਦਿਨ ਭਰੋਸਾ ਵੱਧ ਰਿਹਾ ਹੈ, ਉਥੇ ਹੀ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੀ ਪੜ੍ਹਾਉਣ ਸ਼ੈਲੀ ’ਚ ਸੁਧਾਰ ਲਿਆਉਣ ਸੂਬਾ ਸਰਕਾਰ ਨਿਵੇਕਲੀਆਂ ਪਹਿਲਕਦਮੀਆਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਮੁਹੱਈਆ ਕਰਵਾਉਣ ਦਾ ਸਿਲਸਿਲਾ ਲਗਾਤਾਰ ਜਾਰੀ ਰਹੇਗਾ। ਇਸ ਮੌਕੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਸੱਭਿਆਚਾਰਕ ਗਤੀਵਿਧੀਆਂ ਪੇਸ਼ ਕੀਤੀਆਂ, ਸਕੂਲਾਂ ਵਿੱਚ ਆਏ ਵਿਦਿਆਰਥੀਆ ਦੇ ਮਾਪਿਆਂ ਨੇ ਹਲਕਾ ਵਿਧਾਇਕ ਨਾਲ ਗੱਲਬਾਤ ਕੀਤੀ ਅਤੇ ਨਾਲ ਹੀ ਪੰਜਾਬ ਸਰਕਾਰ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੁਰਿੰਦਰਪਾਲ ਸਿੰਘ, ਸਿੱਖਿਆ ਕੋਆਰਡੀਨੇਟਰ ਰਾਜਿੰਦਰ ਸਿੰਘ ਰਾਜਾ ਚੱਕਲਾਂ, ਬੀਰਦਵਿੰਦਰ ਸਿੰਘ ਬੱਲਾਂ, ਪੀਏ ਸ਼੍ਰੀ ਚੰਦ, ਜਗਤਾਰ ਸਿੰਘ ਘੜੂੰਆਂ, ਪ੍ਰਿੰਸੀਪਲ ਰਾਜ ਘਈ, ਜਸਵੀਰ ਸਿੰਘ ਸ਼ਾਂਤਪੁਰੀ, ਹੋਰ ਉੱਚ ਅਧਿਕਾਰੀ, ਪਤਵੰਤੇ ਸੱਜਣ, ਸਕੂਲਾਂ ਦੇ ਪ੍ਰਿੰਸੀਪਲ, ਅਧਿਆਪਕ, ਵਿਦਿਆਰਥੀ ਅਤੇ ਉਨ੍ਹਾਂ ਦੇ ਮਾਪੇ ਹਾਜ਼ਰ ਸਨ। Related Related Posts ਯੁੱਧ ਨਸ਼ਿਆਂ ਵਿਰੁੱਧ ਬਲਾਕ ਪੱਧਰੀ ਨਾਟਕ ਮੁਕਾਬਲੇ: 70 ਸਕੂਲਾਂ ਨੇ ਲਿਆ ਉਤਸ਼ਾਹਪੂਰਕ ਭਾਗ Leave a Comment / Ropar News / By Dishant Mehta ਬੇਰੋਜ਼ਗਾਰ ਨੌਜਵਾਨਾਂ ਲਈ 2 ਹਫਤੇ ਦਾ dairy training ਕੋਰਸ 07 ਜੁਲਾਈ ਤੋਂ Leave a Comment / Ropar News / By Dishant Mehta Deputy Commissioner ਨੇ ਸੰਭਾਵੀ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਕੇ ਪ੍ਰਬੰਧਾਂ ਦਾ ਜਾਇਜ਼ਾ ਲਿਆ Leave a Comment / Ropar News / By Dishant Mehta ਰੂਪਨਗਰ ’ਚ Easy registration ਦੀ ਸ਼ੁਰੂਆਤ, ਐਸਡੀਐਮ ਨੇ ਦਿੱਤੀ ਪਹਿਲੀ ਰਜਿਸਟਰੀ Leave a Comment / Ropar News / By Dishant Mehta ਜ਼ਿਲ੍ਹੇ ਦੇ 6 ਕੇਂਦਰਾਂ ‘ਚ Army Exams ਲਈ ਸਿਖਲਾਈ ਦੇਣ ਵਾਲੇ ਪੇਸ਼ੇਵਰ ਕੋਚਾਂ ਅਤੇ ਲੈਕਚਰਾਰਾਂ ਨੂੰ ਕੀਤਾ ਸਨਮਾਨਿਤ Leave a Comment / Ropar News / By Dishant Mehta ਸਕੂਲ ਨਹੀਂ ਇੱਕ ਵਿਰਾਸਤ: ਸਰਕਾਰੀ ਕੰਨਿਆ ਸੀਨੀਅਰ ਸਕੂਲ ਸ੍ਰੀ ਅਨੰਦਪੁਰ ਸਾਹਿਬ ਦਾ ਨਵੀਂ ਨੁਹਾਰ ਵੱਲ ਕਦਮ Leave a Comment / Ropar News / By Dishant Mehta Mount Elbrus ‘ਤੇ ਵਿਸ਼ਵ ਰਿਕਾਰਡ ਬਣਾਉਣ ਤੋਂ ਬਾਅਦ ਤੇਗਬੀਰ ਸਿੰਘ ਦਾ ਰੋਪੜ ਵਿੱਚ ਨਿੱਘਾ ਸਵਾਗਤ Leave a Comment / Ropar News / By Dishant Mehta ਖਾਲੀ ਪਏ ਪਲਾਟਾਂ ਵਿਚੋਂ ਕੂੜੇ-ਕਰਕਟ ਦੇ ਢੇਰ, ਮੀਂਹ ਦੇ ਰੁਕੇ ਹੋਏ ਗੰਦੇ ਪਾਣੀ ਦੀ ਤੁਰੰਤ ਸਾਫ-ਸਫਾਈ ਕਰਵਾਉਣ ਪਲਾਟਾਂ ਦੇ ਮਾਲਕ/ਕਾਬਜ – ਡਿਪਟੀ ਕਮਿਸ਼ਨਰ Leave a Comment / Ropar News / By Dishant Mehta ਨਦੀਆਂ, ਨਹਿਰਾਂ ਅਤੇ ਸੂਇਆਂ ਵਿੱਚ ਨਹਾਉਣ ਅਤੇ ਕਿਨਾਰਿਆਂ ਤੇ ਘੁੰਮਣ ‘ਤੇ ਪੂਰਨ ਪਾਬੰਦੀ Leave a Comment / Ropar News / By Dishant Mehta National Doctor’s Day ਮੌਕੇ DEO ਰੂਪਨਗਰ ਵੱਲੋਂ ਵਿਸ਼ੇਸ਼ ਸੰਦੇਸ਼ “ਡਾਕਟਰ – ਜੀਵਨ ਦੇ ਰਖਵਾਲੇ” Leave a Comment / Ropar News / By Dishant Mehta ਆਓ ਸਕੂਲ ਚੱਲੀਏ – 1 ਜੁਲਾਈ 2025: ਪ੍ਰੇਮ ਕੁਮਾਰ ਮਿੱਤਲ Leave a Comment / Ropar News / By Dishant Mehta ਸਰਕਾਰੀ ਕਾਲਜ ਰੋਪੜ ਵਿਖੇ International Anti-Drug Day ਮਨਾਇਆ Leave a Comment / Ropar News / By Dishant Mehta ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਰੂਪਨਗਰ ਵਿਖੇ Placement camp ਅੱਜ Leave a Comment / Ropar News / By Dishant Mehta Jawahar Navodaya Vidyalaya Sandhuan ‘ਚ ਵਿੱਦਿਅਕ ਵਰ੍ਹੇ 2026-27 ਲਈ ਜਮਾਤ ਛੇਵੀਂ ਦੇ ਦਾਖ਼ਲੇ ਲਈ ਆਨਲਾਈਨ ਫਾਰਮ ਭਰਨ ਦੀ ਪ੍ਰਕਿਰਿਆ ਸ਼ੁਰੂ-ਡਿਪਟੀ ਕਮਿਸ਼ਨਰ Leave a Comment / Ropar News / By Dishant Mehta ਸੋਸ਼ਲ ਮੀਡੀਆ ਤੋਂ ਰੁਜ਼ਗਾਰ Employment from social media Leave a Comment / Poems & Article, Ropar News / By Dishant Mehta Placement camp: ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਰੂਪਨਗਰ ਵਿਖੇ Leave a Comment / Ropar News / By Dishant Mehta
ਯੁੱਧ ਨਸ਼ਿਆਂ ਵਿਰੁੱਧ ਬਲਾਕ ਪੱਧਰੀ ਨਾਟਕ ਮੁਕਾਬਲੇ: 70 ਸਕੂਲਾਂ ਨੇ ਲਿਆ ਉਤਸ਼ਾਹਪੂਰਕ ਭਾਗ Leave a Comment / Ropar News / By Dishant Mehta
ਬੇਰੋਜ਼ਗਾਰ ਨੌਜਵਾਨਾਂ ਲਈ 2 ਹਫਤੇ ਦਾ dairy training ਕੋਰਸ 07 ਜੁਲਾਈ ਤੋਂ Leave a Comment / Ropar News / By Dishant Mehta
Deputy Commissioner ਨੇ ਸੰਭਾਵੀ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਕੇ ਪ੍ਰਬੰਧਾਂ ਦਾ ਜਾਇਜ਼ਾ ਲਿਆ Leave a Comment / Ropar News / By Dishant Mehta
ਰੂਪਨਗਰ ’ਚ Easy registration ਦੀ ਸ਼ੁਰੂਆਤ, ਐਸਡੀਐਮ ਨੇ ਦਿੱਤੀ ਪਹਿਲੀ ਰਜਿਸਟਰੀ Leave a Comment / Ropar News / By Dishant Mehta
ਜ਼ਿਲ੍ਹੇ ਦੇ 6 ਕੇਂਦਰਾਂ ‘ਚ Army Exams ਲਈ ਸਿਖਲਾਈ ਦੇਣ ਵਾਲੇ ਪੇਸ਼ੇਵਰ ਕੋਚਾਂ ਅਤੇ ਲੈਕਚਰਾਰਾਂ ਨੂੰ ਕੀਤਾ ਸਨਮਾਨਿਤ Leave a Comment / Ropar News / By Dishant Mehta
ਸਕੂਲ ਨਹੀਂ ਇੱਕ ਵਿਰਾਸਤ: ਸਰਕਾਰੀ ਕੰਨਿਆ ਸੀਨੀਅਰ ਸਕੂਲ ਸ੍ਰੀ ਅਨੰਦਪੁਰ ਸਾਹਿਬ ਦਾ ਨਵੀਂ ਨੁਹਾਰ ਵੱਲ ਕਦਮ Leave a Comment / Ropar News / By Dishant Mehta
Mount Elbrus ‘ਤੇ ਵਿਸ਼ਵ ਰਿਕਾਰਡ ਬਣਾਉਣ ਤੋਂ ਬਾਅਦ ਤੇਗਬੀਰ ਸਿੰਘ ਦਾ ਰੋਪੜ ਵਿੱਚ ਨਿੱਘਾ ਸਵਾਗਤ Leave a Comment / Ropar News / By Dishant Mehta
ਖਾਲੀ ਪਏ ਪਲਾਟਾਂ ਵਿਚੋਂ ਕੂੜੇ-ਕਰਕਟ ਦੇ ਢੇਰ, ਮੀਂਹ ਦੇ ਰੁਕੇ ਹੋਏ ਗੰਦੇ ਪਾਣੀ ਦੀ ਤੁਰੰਤ ਸਾਫ-ਸਫਾਈ ਕਰਵਾਉਣ ਪਲਾਟਾਂ ਦੇ ਮਾਲਕ/ਕਾਬਜ – ਡਿਪਟੀ ਕਮਿਸ਼ਨਰ Leave a Comment / Ropar News / By Dishant Mehta
ਨਦੀਆਂ, ਨਹਿਰਾਂ ਅਤੇ ਸੂਇਆਂ ਵਿੱਚ ਨਹਾਉਣ ਅਤੇ ਕਿਨਾਰਿਆਂ ਤੇ ਘੁੰਮਣ ‘ਤੇ ਪੂਰਨ ਪਾਬੰਦੀ Leave a Comment / Ropar News / By Dishant Mehta
National Doctor’s Day ਮੌਕੇ DEO ਰੂਪਨਗਰ ਵੱਲੋਂ ਵਿਸ਼ੇਸ਼ ਸੰਦੇਸ਼ “ਡਾਕਟਰ – ਜੀਵਨ ਦੇ ਰਖਵਾਲੇ” Leave a Comment / Ropar News / By Dishant Mehta
ਸਰਕਾਰੀ ਕਾਲਜ ਰੋਪੜ ਵਿਖੇ International Anti-Drug Day ਮਨਾਇਆ Leave a Comment / Ropar News / By Dishant Mehta
ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਰੂਪਨਗਰ ਵਿਖੇ Placement camp ਅੱਜ Leave a Comment / Ropar News / By Dishant Mehta
Jawahar Navodaya Vidyalaya Sandhuan ‘ਚ ਵਿੱਦਿਅਕ ਵਰ੍ਹੇ 2026-27 ਲਈ ਜਮਾਤ ਛੇਵੀਂ ਦੇ ਦਾਖ਼ਲੇ ਲਈ ਆਨਲਾਈਨ ਫਾਰਮ ਭਰਨ ਦੀ ਪ੍ਰਕਿਰਿਆ ਸ਼ੁਰੂ-ਡਿਪਟੀ ਕਮਿਸ਼ਨਰ Leave a Comment / Ropar News / By Dishant Mehta
ਸੋਸ਼ਲ ਮੀਡੀਆ ਤੋਂ ਰੁਜ਼ਗਾਰ Employment from social media Leave a Comment / Poems & Article, Ropar News / By Dishant Mehta
Placement camp: ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਰੂਪਨਗਰ ਵਿਖੇ Leave a Comment / Ropar News / By Dishant Mehta