Home - Poems & Article - ਸਕੂਲ ਮੈਂਟਰਸ਼ਿਪ ਪ੍ਰੋਗਰਾਮ – ਸ਼ਲਾਘਾਯੋਗ ਕਦਮਸਕੂਲ ਮੈਂਟਰਸ਼ਿਪ ਪ੍ਰੋਗਰਾਮ – ਸ਼ਲਾਘਾਯੋਗ ਕਦਮ Leave a Comment / By Dishant Mehta / April 29, 2025 School Mentorship Program – A Commendable Stepਸਿੱਖਿਆ ਇਕ ਐਸਾ ਹਥਿਆਰ ਹੈ ਜੋ ਕਿਸੇ ਵੀ ਵਿਅਕਤੀ ਨੂੰ ਨਾ ਸਿਰਫ਼ ਸਮਾਜ ਵਿੱਚ ਆਪਣੀ ਪਛਾਣ ਬਣਾਉਣ ਲਈ ਯੋਗ ਬਣਾਉਂਦੀ ਹੈ, ਸਗੋਂ ਉਨ੍ਹਾਂ ਦੀ ਅੰਦਰਲੀ ਲੁਕੀ ਹੋਈ ਸਮਰਥਾ ਨੂੰ ਉਭਾਰ ਕੇ ਉਨ੍ਹਾਂ ਦੀ ਜ਼ਿੰਦਗੀ ਨੂੰ ਇੱਕ ਨਵੀਂ ਦਿਸ਼ਾ ਵੀ ਦਿੰਦੀ ਹੈ। ਵਿਦਿਆਰਥੀ ਜੀਵਨ ਉਹ ਸਮਾਂ ਹੁੰਦਾ ਹੈ ਜਦੋਂ ਇੱਕ ਨੌਜਵਾਨ ਦੇ ਮਨ ਵਿੱਚ ਅਨੇਕਾਂ ਸੁਪਨੇ ਉਤਪੰਨ ਹੁੰਦੇ ਹਨ, ਪਰ ਨਾਲ ਹੀ ਇਹ ਵੀ ਹਕੀਕਤ ਹੈ ਕਿ ਉਹਨਾਂ ਵਿੱਚੋਂ ਕਈ ਵਿਦਿਆਰਥੀਆਂ ਨੂੰ ਇਹ ਪਤਾ ਹੀ ਨਹੀਂ ਹੁੰਦਾ ਕਿ ਉਨ੍ਹਾਂ ਦਾ ਮਕਸਦ ਕੀ ਹੈ, ਉਨ੍ਹਾਂ ਦਾ ਟੀਚਾ ਕੀ ਹੋਣਾ ਚਾਹੀਦਾ ਹੈ ਅਤੇ ਉਹ ਆਪਣੀ ਜ਼ਿੰਦਗੀ ਨੂੰ ਕਿਹੜੇ ਰਾਹ ‘ਤੇ ਲੈ ਜਾ ਰਹੇ ਹਨ। ਇਸ ਦੀ ਇਕ ਵੱਡੀ ਵਜ੍ਹਾ ਇਹ ਹੈ ਕਿ ਉਨ੍ਹਾਂ ਨੂੰ ਨਾ ਤਾਂ ਸਮੇਂ ਸਿਰ ਕੋਈ ਅਜਿਹੀ ਮੱਦਦ ਮਿਲਦੀ ਹੈ ਜੋ ਉਨ੍ਹਾਂ ਨੂੰ ਰਾਹ ਦਿਖਾਵੇ ਅਤੇ ਨਾ ਹੀ ਕੋਈ ਐਸਾ ਰੋਲ ਮਾਡਲ ਮਿਲਦਾ ਹੈ ਜਿਸ ਦੀ ਜ਼ਿੰਦਗੀ ਤੋਂ ਉਹ ਪ੍ਰੇਰਣਾ ਲੈ ਸਕਣ। ਇਹੀ ਕਾਰਨ ਹੈ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਜੀ ਅਤੇ ਸਿੱਖਿਆ ਮੰਤਰੀ ਸ੍ਰੀ ਹਰਜੋਤ ਸਿੰਘ ਬੈਂਸ ਜੀ ਦੀ ਅਗਵਾਈ ਹੇਠ ਜੋ “ਸਕੂਲ ਮੈਂਟਰਸ਼ਿਪ ਪ੍ਰੋਗਰਾਮ”ਸ਼ੁਰੂ ਕੀਤਾ ਗਿਆ ਹੈ, ਉਹ ਸੱਚਮੁੱਚ ਹੀ ਸ਼ਲਾਘਾਯੋਗ ਅਤੇ ਕਾਬਿਲ-ਏ-ਤਾਰੀਫ਼ ਹੈ। ਇਹ ਪ੍ਰੋਗਰਾਮ ਵਿਦਿਆਰਥੀਆਂ ਨੂੰ ਸਿਰਫ਼ ਪਾਠਕ੍ਰਮਕ ਗਿਆਨ ਤੱਕ ਸੀਮਤ ਨਹੀਂ ਰੱਖਦਾ, ਸਗੋਂ ਉਨ੍ਹਾਂ ਦੇ ਅੰਦਰ ਸੁਪਨੇ ਦੇਖਣ, ਉਹਨਾਂ ਨੂੰ ਹਕੀਕਤ ਬਣਾਉਣ ਅਤੇ ਆਪਣੀ ਆਤਮ-ਵਿਸ਼ਵਾਸੀ ਯਾਤਰਾ ਸ਼ੁਰੂ ਕਰਨ ਦੀ ਪ੍ਰੇਰਣਾ ਦਿੰਦਾ ਹੈ। “ਸਕੂਲ ਮੈਂਟਰਸ਼ਿਪ ਪ੍ਰੋਗਰਾਮ”ਦੇ ਤਹਿਤ ਪੰਜਾਬ ਦੇ ਆਈਏਐਸ, ਆਈਪੀਐਸ ਅਤੇ ਹੋਰ ਉੱਚ ਪੱਧਰੀ ਅਧਿਕਾਰੀ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨਾਲ ਮੁਲਾਕਾਤ ਕਰਦੇ ਹਨ।ਉਹ ਆਪਣੇ ਤਜਰਬਿਆਂ, ਸੰਘਰਸ਼ਾਂ ਅਤੇ ਕਾਮਯਾਬੀ ਦੀ ਕਹਾਣੀ ਵਿਦਿਆਰਥੀਆਂ ਨਾਲ ਸਾਂਝੀ ਕਰਦੇ ਹਨ। ਇਹ ਵਿਦਿਆਰਥੀਆਂ ਲਈ ਨਾ ਸਿਰਫ਼ ਉਤਸ਼ਾਹਕਾਰੀ ਹੁੰਦੀ ਹੈ, ਸਗੋਂ ਉਨ੍ਹਾਂ ਲਈ ਇੱਕ ਐਸਾ ਮੌਕਾ ਹੁੰਦਾ ਹੈ ਜੋ ਆਮ ਤੌਰ ‘ਤੇ ਉਨ੍ਹਾਂ ਨੂੰ ਕਦੇ ਨਹੀਂ ਮਿਲਦਾ। ਇੱਕ ਆਮ ਘਰ ਦੇ ਵਿਦਿਆਰਥੀ ਲਈ ਉੱਚ ਅਹੁਦਿਆਂ ਤੇ ਬੈਠੇ ਅਫਸਰਾਂ ਨਾਲ ਮਿਲਣਾ ਤੇ ਉਨ੍ਹਾਂ ਦੀ ਜ਼ਿੰਦਗੀ ਦੇ ਬਾਰੇ ਜਾਨਣਾ ਇੱਕ ਸੁਪਨੇ ਵਰਗੀ ਗੱਲ ਹੁੰਦੀ ਹੈ। ਇਸ ਯਤਨ ਰਾਹੀਂ ਵਿਦਿਆਰਥੀ ਨਾ ਸਿਰਫ਼ ਇਹ ਜਾਣਦੇ ਹਨ ਕਿ ਉਨ੍ਹਾਂ ਦੀ ਦਿਲਚਸਪੀ ਕਿਸ ਖੇਤਰ ਵਿੱਚ ਹੋ ਸਕਦੀ ਹੈ, ਸਗੋਂ ਇਹ ਵੀ ਸਿੱਖਦੇ ਹਨ ਕਿ ਆਪਣੇ ਮਨ-ਚਾਹੇ ਖੇਤਰ ਵਿੱਚ ਕਿਵੇਂ ਅੱਗੇ ਵਧਣਾ ਹੈ। ਇਹ ਅਧਿਕਾਰੀ ਵਿਦਿਆਰਥੀਆਂ ਨੂੰ ਦੱਸਦੇ ਹਨ ਕਿ ਕਿਵੇਂ ਉਨ੍ਹਾਂ ਨੇ ਗਰੀਬੀ, ਰੁਕਾਵਟਾਂ, ਸਮਾਜਿਕ ਦਬਾਵਾਂ ਜਾਂ ਹੋਰ ਮੁਸ਼ਕਲਾਂ ਦੇ ਬਾਵਜੂਦ ਆਪਣੇ ਸੁਪਨੇ ਪੂਰੇ ਕੀਤੇ। ਇਹ ਸੁਣ ਕੇ ਵਿਦਿਆਰਥੀਆਂ ਦੇ ਅੰਦਰ ਇੱਕ ਨਵੀਂ ਜਾਗਰੁਕਤਾ ਪੈਦਾ ਹੁੰਦੀ ਹੈ, ਉਹ ਆਪਣੇ ਆਪ ਨੂੰ ਉਹਨਾਂ ਅਧਿਕਾਰੀਆਂ ਦੀ ਜਗ੍ਹਾ ਤੇ ਸੋਚਦੇ ਹਨ, ਅਤੇ ਆਪਣੀ ਜ਼ਿੰਦਗੀ ਬਾਰੇ ਨਵੀਂ ਦਿਸ਼ਾ ਵਿੱਚ ਸੋਚਣਾ ਸ਼ੁਰੂ ਕਰਦੇ ਹਨ। “ਸਕੂਲ ਮੈਂਟਰਸ਼ਿਪ ਪ੍ਰੋਗਰਾਮ”ਸਿਰਫ਼ ਪ੍ਰੇਰਣਾ ਹੀ ਨਹੀਂ ਦਿੰਦਾ, ਇਹ ਵਿਦਿਆਰਥੀਆਂ ਨੂੰ ਜੀਵਨ ਦੇ ਮੌਜੂਦਾ ਅਤੇ ਭਵਿੱਖੀ ਚੁਣੌਤੀਆਂ ਲਈ ਤਿਆਰ ਕਰਦਾ ਹੈ। ਅਜਿਹੀ ਪ੍ਰਕਿਰਿਆ ਵਿੱਚ ਉਹ ਸਿੱਖਦੇ ਹਨ ਕਿ ਅਨੁਸ਼ਾਸਨ, ਸਮੇਂ ਦੀ ਕਦਰ, ਮੁਸ਼ਕਿਲ ਹਲਾਤਾਂ ਵਿੱਚ ਵੀ ਅਡਿੱਗ ਰਹਿਣਾ ਅਤੇ ਸਮਝਦਾਰੀ ਨਾਲ ਫੈਸਲੇ ਲੈਣਾ ਕਿਵੇਂ ਜ਼ਿੰਦਗੀ ਨੂੰ ਸੁਧਾਰ ਸਕਦੇ ਹਨ। ਇਹ ਵੀ ਮਹੱਤਵਪੂਰਨ ਗੱਲ ਹੈ ਕਿ ਪੰਜਾਬ ਸਰਕਾਰ ਨੇ ਸਿਰਫ਼ ਇਹ ਪ੍ਰੋਗਰਾਮ ਚਲਾਇਆ ਹੀ ਨਹੀਂ, ਸਗੋਂ ਸਕੂਲਾਂ ਦੇ ਬੁਨਿਆਦੀ ਢਾਂਚੇ ਨੂੰ ਵੀ ਕਾਫੀ ਉੱਤੇ ਚੱਕਿਆ ਹੈ। ਡਿਜੀਟਲ ਕਲਾਸਰੂਮ, ਇੰਟਰੈਕਟਿਵ ਪੈਨਲ, ਵਧੀਆ ਇਮਾਰਤਾਂ, ਖੇਡਾਂ ਦੀਆਂ ਸਹੂਲਤਾਂ, ਸਫਾਈ ਅਤੇ ਸੁਰੱਖਿਆ ਸੰਬੰਧੀ ਵਧੀਆ ਪ੍ਰਬੰਧ – ਇਹ ਸਭ ਕੁਝ ਵਿਦਿਆਰਥੀਆਂ ਲਈ ਸਿੱਖਣ ਦੇ ਮਾਹੌਲ ਨੂੰ ਸੁਧਾਰਨ ਵਿੱਚ ਬਹੁਤ ਮਦਦਗਾਰ ਸਾਬਤ ਹੋਏ ਹਨ। “ਸਕੂਲ ਮੈਂਟਰਸ਼ਿਪ ਪ੍ਰੋਗਰਾਮ” ਇੱਕ ਮਨੋਵਿਗਿਆਨਿਕ ਪੱਖੋਂ ਵੀ ਵਿਦਿਆਰਥੀਆਂ ਨੂੰ ਮਜ਼ਬੂਤ ਬਣਾਉਂਦਾ ਹੈ। ਜਦੋਂ ਇੱਕ ਵਿਦਿਆਰਥੀ ਆਪਣੇ ਵਰਗੇ ਪਿਛੋਕੜ ਵਾਲੇ ਕਿਸੇ ਅਫਸਰ ਦੀ ਕਹਾਣੀ ਸੁਣਦਾ ਹੈ, ਤਾਂ ਉਸ ਦੇ ਅੰਦਰੋਂ ‘ਮੈਂ ਵੀ ਕਰ ਸਕਦਾ ਹਾਂ’ ਵਾਲਾ ਭਾਵ ਪੈਦਾ ਹੁੰਦਾ ਹੈ। ਇਹ ਭਾਵ ਉਸ ਦਾ ਆਤਮ-ਵਿਸ਼ਵਾਸੀ ਪ੍ਰਗਟਾਵਾ ਹੈ ਜੋ ਕਈ ਵਾਰੀ ਪਾਠਕ੍ਰਮ ਕਿਤਾਬਾਂ ਨਹੀਂ ਦੇ ਸਕਦੀਆਂ। ਇਸ ਪ੍ਰੋਗਰਾਮ ਦੀ ਇਕ ਹੋਰ ਵਿਸ਼ੇਸ਼ਤਾ ਇਹ ਵੀ ਹੈ ਕਿ ਇਹ ਸਿਰਫ਼ ਵਿਦਿਆਰਥੀਆਂ ਲਈ ਨਹੀਂ, ਸਗੋਂ ਅਧਿਆਪਕਾਂ ਲਈ ਵੀ ਇੱਕ ਨਵਾਂ ਅਨੁਭਵ ਹੈ। ਜਦੋਂ ਅਧਿਆਪਕ ਆਪਣੇ ਵਿਦਿਆਰਥੀਆਂ ਨੂੰ ਉੱਚ ਪੱਧਰ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਦੇ ਵੇਖਦੇ ਹਨ, ਉਹਨਾਂ ਵਿੱਚ ਵੀ ਇੱਕ ਨਵੀਂ ਉਤਸ਼ਾਹਨਾ ਪੈਦਾ ਹੁੰਦੀ ਹੈ ਅਤੇ ਉਹ ਆਪਣੇ ਪਾਠ ਹੋਰ ਜੋਸ਼ ਨਾਲ ਪੜ੍ਹਾਉਣ ਲਈ ਤਿਆਰ ਹੋ ਜਾਂਦੇ ਹਨ। “ਸਕੂਲ ਮੈਂਟਰਸ਼ਿਪ ਪ੍ਰੋਗਰਾਮ”ਦੇ ਲਾਭ ਲੰਬੇ ਸਮੇਂ ਤੱਕ ਦੇਖਣ ਨੂੰ ਮਿਲਣਗੇ। ਜਿਵੇਂ ਜਿਵੇਂ ਵਿਦਿਆਰਥੀਆਂ ਦੀ ਸੋਚ ਵਧੇਗੀ, ਉਨ੍ਹਾਂ ਦੇ ਸੁਪਨੇ ਵਧਣਗੇ, ਉਨ੍ਹਾਂ ਦੀ ਮਿਹਨਤ ਵਿੱਚ ਨਿਖਾਰ ਆਵੇਗਾ ਅਤੇ ਇਹ ਸਾਰੇ ਤੱਤ ਉਨ੍ਹਾਂ ਨੂੰ ਇਕ ਦਿਨ ਆਪਣੇ ਟੀਚਿਆਂ ਤੱਕ ਲੈ ਜਾਣਗੇ। ਇਹ ਪ੍ਰੋਗਰਾਮ ਵਿਦਿਆਰਥੀਆਂ ਨੂੰ ਨਾ ਸਿਰਫ਼ ਨੌਕਰੀਯੋਗ ਬਣਾਉਣ ਦੀ ਕੋਸ਼ਿਸ਼ ਕਰਦਾ ਹੈ, ਸਗੋਂ ਉਨ੍ਹਾਂ ਨੂੰ ਸਮਾਜ ਦੇ ਇਮਾਨਦਾਰ, ਉੱਤਮ ਅਤੇ ਜਿੰਮੇਵਾਰ ਨਾਗਰਿਕ ਬਣਾਉਣ ਦੀ ਰਾਹਦਾਰੀ ਵੀ ਦਿੰਦਾ ਹੈ। ਇਸ ਲਈ ਇਹ ਜ਼ਰੂਰੀ ਹੈ ਕਿ ਹਰੇਕ ਸਕੂਲ, ਹਰੇਕ ਵਿਦਿਆਰਥੀ, ਹਰੇਕ ਅਧਿਆਪਕ ਇਸ ਉਪਰਾਲੇ ਦਾ ਭਰਪੂਰ ਲਾਭ ਲੈਣ ਦੀ ਕੋਸ਼ਿਸ਼ ਕਰੇ। ਪੰਜਾਬ ਸਰਕਾਰ ਨੇ ਜੋ ਬੀਜ ਬੀਜਿਆ ਹੈ, ਉਸ ਨੂੰ ਸੰਜੋਗ ਅਤੇ ਸਹਿਯੋਗ ਦੀ ਲੋੜ ਹੈ ਤਾਂ ਜੋ ਇਹ ਸਫਲ ਤੇ ਸ਼ਾਨਦਾਰ ਰੁੱਖ ਬਣ ਸਕੇ। ਅਸੀਂ ਇਹ ਵੀ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਇਹ ਪ੍ਰੋਗਰਾਮ ਹੋਰ ਵੀ ਵਿਸਥਾਰ ਪਾਏਗਾ, ਇਸ ਵਿੱਚ ਹੋਰ ਵਿਅਕਤੀਆਂ ਨੂੰ ਸ਼ਾਮਿਲ ਕਰੇਗਾ ਅਤੇ ਹੋਰ ਵਿਦਿਆਰਥੀਆਂ ਦੀ ਜ਼ਿੰਦਗੀ ਵਿੱਚ ਚਮਕ ਲਿਆਵੇਗਾ। ਇਸ ਲਈ ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਸਿੰਘ ਮਾਨ ਜੀ ਅਤੇ ਸਿੱਖਿਆ ਮੰਤਰੀ ਪੰਜਾਬ ਸ੍ਰੀ ਹਰਜੋਤ ਸਿੰਘ ਬੈਂਸ ਜੀ ਵਧਾਈ ਦੇ ਪਾਤਰ ਹਨ ਜੋ ਸਕੂਲ ਸਿੱਖਿਆ ਨੂੰ ਮਾਤਰ ਅੰਕਾਂ ਦੀ ਦੌੜ ਨਹੀਂ, ਸਗੋਂ ਜੀਵਨ ਦੀ ਦਿਸ਼ਾ ਦਿਖਾਉਣ ਵਾਲੀ ਪ੍ਰਕਿਰਿਆ ਬਣਾ ਰਹੇ ਹਨ। ਉਮੀਦ ਹੈ ਕਿ ਇਹ ਯਤਨ ਲਗਾਤਾਰ ਜਾਰੀ ਰਹੇਗਾ ਅਤੇ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਇੱਕ ਨਵੀਂ ਉਚਾਈ ਤੱਕ ਲਿਜਾਏਗਾ।liberalthinker1621@gmail.comਸੰਦੀਪ ਕੁਮਾਰ-7009807121ਐਮ.ਸੀ.ਏ, ਐਮ.ਏ ਮਨੋਵਿਗਆਨਕੰਪਿਊਟਰ ਅਧਿਆਪਕਸ.ਸ.ਸ.ਸ. ਗਰਦਲੇ,ਰੂਪਨਗਰShare this: Share on WhatsApp (Opens in new window) WhatsApp Share on Facebook (Opens in new window) Facebook Share on Telegram (Opens in new window) Telegram Share on X (Opens in new window) X Print (Opens in new window) Print Email a link to a friend (Opens in new window) Email Related Related Posts ਵਿਦਿਆਰਥੀਆਂ ਨੂੰ ਸਰਕਾਰੀ ਸਕੀਮਾਂ ਨਾਲ ਜੋੜਨ ਲਈ ਜ਼ਿਲ੍ਹਾ ਪੱਧਰੀ ਆਨਲਾਈਨ ਮੀਟਿੰਗ ਆਯੋਜਿਤ Leave a Comment / Ropar News / By Dishant Mehta ਸੁਰੱਖਿਅਤ ਭੋਜਨ, ਸਿਹਤਮੰਦ ਜੀਵਨ: ਵਿਸ਼ਵ ਭੋਜਨ ਸੁਰੱਖਿਆ ਦਿਵਸ 2026 Leave a Comment / Poems & Article, Ropar News / By Dishant Mehta SUMMER HOLIDAYS HOMEWORK – COMPUTER SCIENCE Leave a Comment / Study Material, Ropar News / By Dishant Mehta ਸਕੂਲਾਂ ਦੇ ਈਕੋ ਕਲੱਬਾਂ ਵਲੋਂ ਭਲਕੇ ਮਨਾਇਆ ਜਾਵੇਗਾ ਵਿਸ਼ਵ ਵਾਤਾਵਰਨ ਦਿਵਸ Leave a Comment / Ropar News / By Dishant Mehta ਵਿਸ਼ਵ ਵਾਤਾਵਰਣ ਦਿਵਸ World Environment Day Leave a Comment / Poems & Article, Ropar News / By Dishant Mehta ਜ਼ਿਲ੍ਹਾ ਰੂਪਨਗਰ ਲਈ ਮਾਣ ਵਾਲਾ ਪਲ: GSSS ਲੂਥੇੜੀ ਦੇ ਹਰਸ਼ ਭੋਲਾ ਨੇ JEE Advanced 2026 ਪ੍ਰੀਖਿਆ ਕੀਤੀ ਪਾਸ Leave a Comment / Ropar News / By Dishant Mehta ਬਰਾਈਟ ਮਾਈਂਡਜ਼ ਪੰਜਾਬ 2026: ਵਿਦਿਆਰਥੀਆਂ ਦੀ ਮਿਹਨਤ ਅਤੇ ਪ੍ਰਤਿਭਾ ਨੂੰ ਮਿਲਿਆ ਸਨਮਾਨ Leave a Comment / Ropar News / By Dishant Mehta ਬ੍ਰਾਈਟ ਮਾਈਂਡਜ਼ ਪੰਜਾਬ 2026: ਬਾਰਵੀਂ ਜਮਾਤ ਦੇ ਹੋਣਹਾਰ ਵਿਦਿਆਰਥੀਆਂ ਦਾ ਹੋਵੇਗਾ ਅੱਜ ਵਿਸ਼ੇਸ਼ ਸਨਮਾਨ Leave a Comment / Ropar News / By Dishant Mehta ਪੰਜਾਬ ਵਿੱਚ 1 ਜੂਨ ਤੋਂ 30 ਜੂਨ ਤੱਕ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ Leave a Comment / Ropar News / By Dishant Mehta Punjab Mega PTM 2026 | ਸਿੱਖਿਆ ਦਾ ਮਹਾ ਜਸ਼ਨ | 30 May Mega PTM in Government Schools Leave a Comment / Ropar News / By Dishant Mehta Breaking News: ਪੰਜਾਬ ਸਰਕਾਰ ਨੇ ਬਕਰੀਦ ਦੀ ਛੁੱਟੀ 28 ਮਈ ਲਈ ਐਲਾਨੀ Leave a Comment / Ropar News / By Dishant Mehta 12ਵੀਂ ਤੋਂ ਬਾਅਦ ਕੀ ਕਰੀਏ? ਸਰਕਾਰੀ ਨੌਕਰੀ ਦੀ ਤਿਆਰੀ ਲਈ ਸਹੀ ਕੋਰਸ ਅਤੇ ਕਰੀਅਰ ਚੋਣ ਬਹੁਤ ਜ਼ਰੂਰੀ Leave a Comment / Ropar News / By Dishant Mehta Punjab CM Announces New Timings for Schools and Government Offices from May 25 Leave a Comment / Ropar News / By Dishant Mehta ਜ਼ਿਲ੍ਹਾ ਰੂਪਨਗਰ ਲਈ ਮਾਣ ਵਾਲੀ ਖ਼ਬਰ, ਘਨੌਲੀ ਦਾ ਵਿਦਿਆਰਥੀ ਮਨਮੀਤ ਸਿੰਘ ਜਪਾਨ ਲਈ ਰਵਾਨਾ Leave a Comment / Ropar News / By Dishant Mehta Class Wise Summer Vacation Homework Download Links 2026-27 Leave a Comment / Ropar News, Study Material / By Dishant Mehta ਪੰਜਾਬ ਸਕੂਲ ਸਿੱਖਿਆ ਬੋਰਡ ਨੇ ਜਾਰੀ ਕੀਤੀਆਂ ਰੀ-ਚੈਕਿੰਗ ਸਬੰਧੀ ਹਦਾਇਤਾਂ — 16 ਮਈ ਤੋਂ 30 ਮਈ ਤੱਕ ਹੋਣਗੇ ਆਨਲਾਈਨ ਅਪਲਾਈ Leave a Comment / Ropar News / By Dishant Mehta
ਵਿਦਿਆਰਥੀਆਂ ਨੂੰ ਸਰਕਾਰੀ ਸਕੀਮਾਂ ਨਾਲ ਜੋੜਨ ਲਈ ਜ਼ਿਲ੍ਹਾ ਪੱਧਰੀ ਆਨਲਾਈਨ ਮੀਟਿੰਗ ਆਯੋਜਿਤ Leave a Comment / Ropar News / By Dishant Mehta
ਸੁਰੱਖਿਅਤ ਭੋਜਨ, ਸਿਹਤਮੰਦ ਜੀਵਨ: ਵਿਸ਼ਵ ਭੋਜਨ ਸੁਰੱਖਿਆ ਦਿਵਸ 2026 Leave a Comment / Poems & Article, Ropar News / By Dishant Mehta
SUMMER HOLIDAYS HOMEWORK – COMPUTER SCIENCE Leave a Comment / Study Material, Ropar News / By Dishant Mehta
ਸਕੂਲਾਂ ਦੇ ਈਕੋ ਕਲੱਬਾਂ ਵਲੋਂ ਭਲਕੇ ਮਨਾਇਆ ਜਾਵੇਗਾ ਵਿਸ਼ਵ ਵਾਤਾਵਰਨ ਦਿਵਸ Leave a Comment / Ropar News / By Dishant Mehta
ਵਿਸ਼ਵ ਵਾਤਾਵਰਣ ਦਿਵਸ World Environment Day Leave a Comment / Poems & Article, Ropar News / By Dishant Mehta
ਜ਼ਿਲ੍ਹਾ ਰੂਪਨਗਰ ਲਈ ਮਾਣ ਵਾਲਾ ਪਲ: GSSS ਲੂਥੇੜੀ ਦੇ ਹਰਸ਼ ਭੋਲਾ ਨੇ JEE Advanced 2026 ਪ੍ਰੀਖਿਆ ਕੀਤੀ ਪਾਸ Leave a Comment / Ropar News / By Dishant Mehta
ਬਰਾਈਟ ਮਾਈਂਡਜ਼ ਪੰਜਾਬ 2026: ਵਿਦਿਆਰਥੀਆਂ ਦੀ ਮਿਹਨਤ ਅਤੇ ਪ੍ਰਤਿਭਾ ਨੂੰ ਮਿਲਿਆ ਸਨਮਾਨ Leave a Comment / Ropar News / By Dishant Mehta
ਬ੍ਰਾਈਟ ਮਾਈਂਡਜ਼ ਪੰਜਾਬ 2026: ਬਾਰਵੀਂ ਜਮਾਤ ਦੇ ਹੋਣਹਾਰ ਵਿਦਿਆਰਥੀਆਂ ਦਾ ਹੋਵੇਗਾ ਅੱਜ ਵਿਸ਼ੇਸ਼ ਸਨਮਾਨ Leave a Comment / Ropar News / By Dishant Mehta
ਪੰਜਾਬ ਵਿੱਚ 1 ਜੂਨ ਤੋਂ 30 ਜੂਨ ਤੱਕ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ Leave a Comment / Ropar News / By Dishant Mehta
Punjab Mega PTM 2026 | ਸਿੱਖਿਆ ਦਾ ਮਹਾ ਜਸ਼ਨ | 30 May Mega PTM in Government Schools Leave a Comment / Ropar News / By Dishant Mehta
Breaking News: ਪੰਜਾਬ ਸਰਕਾਰ ਨੇ ਬਕਰੀਦ ਦੀ ਛੁੱਟੀ 28 ਮਈ ਲਈ ਐਲਾਨੀ Leave a Comment / Ropar News / By Dishant Mehta
12ਵੀਂ ਤੋਂ ਬਾਅਦ ਕੀ ਕਰੀਏ? ਸਰਕਾਰੀ ਨੌਕਰੀ ਦੀ ਤਿਆਰੀ ਲਈ ਸਹੀ ਕੋਰਸ ਅਤੇ ਕਰੀਅਰ ਚੋਣ ਬਹੁਤ ਜ਼ਰੂਰੀ Leave a Comment / Ropar News / By Dishant Mehta
Punjab CM Announces New Timings for Schools and Government Offices from May 25 Leave a Comment / Ropar News / By Dishant Mehta
ਜ਼ਿਲ੍ਹਾ ਰੂਪਨਗਰ ਲਈ ਮਾਣ ਵਾਲੀ ਖ਼ਬਰ, ਘਨੌਲੀ ਦਾ ਵਿਦਿਆਰਥੀ ਮਨਮੀਤ ਸਿੰਘ ਜਪਾਨ ਲਈ ਰਵਾਨਾ Leave a Comment / Ropar News / By Dishant Mehta
Class Wise Summer Vacation Homework Download Links 2026-27 Leave a Comment / Ropar News, Study Material / By Dishant Mehta
ਪੰਜਾਬ ਸਕੂਲ ਸਿੱਖਿਆ ਬੋਰਡ ਨੇ ਜਾਰੀ ਕੀਤੀਆਂ ਰੀ-ਚੈਕਿੰਗ ਸਬੰਧੀ ਹਦਾਇਤਾਂ — 16 ਮਈ ਤੋਂ 30 ਮਈ ਤੱਕ ਹੋਣਗੇ ਆਨਲਾਈਨ ਅਪਲਾਈ Leave a Comment / Ropar News / By Dishant Mehta