Home - Download - AIG Dr. Ravjot Grewal ਨੇ ਸਕੂਲ ਆਫ਼ ਐਮੀਨੈਂਸ ਸ੍ਰੀ ਚਮਕੌਰ ਸਾਹਿਬ ਦੀਆਂ ਵਿਦਿਆਰਥਣਾਂ ਨੂੰ UPSC ਦੀ ਤਿਆਰੀ ਸੰਬੰਧੀ ਨੁਕਤੇ ਸਾਂਝੇ ਕੀਤੇ AIG Dr. Ravjot Grewal ਨੇ ਸਕੂਲ ਆਫ਼ ਐਮੀਨੈਂਸ ਸ੍ਰੀ ਚਮਕੌਰ ਸਾਹਿਬ ਦੀਆਂ ਵਿਦਿਆਰਥਣਾਂ ਨੂੰ UPSC ਦੀ ਤਿਆਰੀ ਸੰਬੰਧੀ ਨੁਕਤੇ ਸਾਂਝੇ ਕੀਤੇ Leave a Comment / By Dishant Mehta / May 20, 2025 AIG Dr. Ravjot Grewal shared tips regarding UPSC preparation with the students of School of Eminence Sri Chamkaur Sahibਪੰਜਾਬ ਸਰਕਾਰ ਦੇ ਵਿਸ਼ੇਸ਼ ਪ੍ਰੋਗਰਾਮ ‘ਸਕੂਲ ਮੈਂਟਰਸ਼ਿਪ’ ਤਹਿਤ ਆਈ.ਪੀ.ਐਸ. ਅਧਿਕਾਰੀ ਰਵਜੋਤ ਗਰੇਵਾਲ ਸਰਕਾਰੀ ਸਕੂਲ ਆਫ਼ ਐਮੀਨੈਂਸ ਦੇ ਵਿਦਿਆਰਥੀਆਂ ਦੇ ਰੁ-ਬ-ਰੂ ਹੁੰਦੇ ਹੋਏ ।ਰੂਪਨਗਰ, 20 ਮਈ: 2015 ਬੈਚ ਦੇ ਆਈ.ਪੀ.ਐਸ, ਆਈ ਜੀ ਕਾਊਂਟਰ ਇੰਟੈਲੀਜੈਂਸ ਡਾ. ਰਵਜੋਤ ਗਰੇਵਾਲ ਨੇ ਅੱਜ ਸਕੂਲ ਆਫ਼ ਐਮੀਨੈਂਸ, ਸ੍ਰੀ ਚਮਕੌਰ ਸਾਹਿਬ ਦੀਆਂ ਵਿਦਿਆਰਥਣਾਂ ਨਾਲ਼ ਯੂ ਪੀ ਐੱਸ ਸੀ ਦੀ ਤਿਆਰੀ ਕਰਨ ਦੇ ਨੁਕਤੇ ਸਾਂਝੇ ਕੀਤੇ।‘ਸਕੂਲ ਮੈਂਟਰਸ਼ਿਪ’ ਪ੍ਰੋਗਰਾਮ ਤਹਿਤ ਵਿਦਿਆਰਥਣਾਂ ਲਈ ਲਗਾਏ ਖ਼ਾਸ ਸੈਸ਼ਨ ਵਿੱਚ ਗੱਲਬਾਤ ਕਰਦਿਆਂ ਡਾ. ਰਵਜੋਤ ਗਰੇਵਾਲ ਨੇ ਕਿਹਾ ਕਿ ਸੱਭ ਤੋ ਪਹਿਲਾਂ ਵਿਦਿਆਰਥੀ ਨੂੰ ਆਪਣੇ ਵਿੱਦਿਅਕ ਉਦੇਸ਼ ਨੂੰ ਲੈ ਕੇ ਫੈਸਲਾਕੁਨ ਹੋਣਾ ਚਾਹੀਦਾ ਹੈ ਕਿ ਉਹ ਭਵਿੱਖ ਵਿਚ ਕਿਹੜੇ ਖੇਤਰ ਵਿਚ ਜਾਣਾ ਚਾਹੁੰਦੇ ਹਨ ਅਤੇ ਉਸ ਵਿਸ਼ੇ ਉੱਤੇ ਵਿਸ਼ੇਸ਼ ਧਿਆਨ ਦਿੰਦੇ ਹੋਏ ਸਖ਼ਤ ਮਿਹਨਤ ਕਰਨੀ ਚਾਹੀਦੀ ਹੈ।ਰਵਜੋਤ ਗਰੇਵਾਲ ਨੇ ਪੰਜਾਬ ਸਰਕਾਰ ਵੱਲੋਂ ਅਰੰਭੇ ਸਕੂਲ ਮੈਂਟਰਸ਼ਿਪ ਪ੍ਰੋਗਰਾਮ ਬਾਰੇ ਵਿਦਿਆਰਥੀਆਂ ਨੂੰ ਦੱਸਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਸਕੂਲਾਂ ਦੇ ਬੁਨਿਆਦੀ ਢਾਂਚੇ ‘ਚ ਲਾਮਿਸਾਲ ਸੁਧਾਰ ਹੋਏ ਹਨ, ਪਰੰਤੂ ਹੁਣ ਵਿਦਿਆਰਥੀਆਂ ਨੂੰ ਰੋਲ ਮਾਡਲ ਦੇਣ ਤੇ ਉਨ੍ਹਾਂ ਦਾ ਸਹੀ ਅਰਥਾਂ ‘ਚ ਮਾਰਗਦਰਸ਼ਕ ਕਰਨ ਲਈ ਵੱਖ-ਵੱਖ ਅਧਿਕਾਰੀਆਂ ਨੂੰ ਵੀ ਤਾਇਨਾਤ ਕੀਤਾ ਗਿਆ ਹੈ।ਵਿਦਿਆਰਥੀਆਂ ਦੇ ਰੁ-ਬ-ਰੂ ਹੁੰਦਿਆਂ ਰਵਜੋਤ ਗਰੇਵਾਲ ਨੇ ਕਿਹਾ ਕਿ ਸਾਨੂੰ ਜੋ ਵੀ ਮੌਕੇ ਮਿਲਦੇ ਹਨ, ਉਸਦਾ ਪੂਰਾ ਲਾਭ ਉਠਾਉਣਾ ਚਾਹੀਦਾ ਹੈ, ਕਿਉਂਕਿ ਹਰੇਕ ਬੱਚੇ ਦੇ ਅੰਦਰ ਕੋਈ ਨਾ ਕੋਈ ਪ੍ਰਤਿਭਾ ਜਰੂਰ ਛੁਪੀ ਹੁੰਦੀ ਹੈ, ਜਿਸ ਨੂੰ ਬਾਹਰ ਕੱਢਕੇ ਬੱਚੇ ਆਪਣੇ ਮਿੱਥੇ ਨਿਸ਼ਾਨੇ ਦੀ ਪ੍ਰਾਪਤੀ ਕਰ ਸਕਦੇ ਹਨ।ਉਨ੍ਹਾਂ ਨੇ ਆਪਣੇ ਵਿਦਿਆਰਥੀ ਹੋਣ ਤੋਂ ਲੈਕੇ ਆਈ.ਪੀ.ਐਸ. ਬਣਨ ਤੱਕ ਦੇ ਤਜੁਰਬੇ ਸਾਂਝੇ ਕਰਦਿਆਂ ਵਿਦਿਆਰਥਣਾਂ ਨੂੰ ਸਹੀ ਰਸਤੇ ਦੀ ਚੋਣ ਕਰਕੇ ਸਖ਼ਤ ਮਿਹਨਤ ਕਰਨ, ਅਨੁਸ਼ਾਸਨ ‘ਚ ਰਹਿਣ, ਸਕੂਲੀ ਵਰਦੀ ‘ਤੇ ਮਾਣ ਕਰਨ ਅਤੇ ਇੱਕ ਸਫ਼ਲ ਸ਼ਖ਼ਸੀਅਤ ਹੋਣ ਦਾ ਮਾਣ ਲੈਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਸਹੀ ਰਸਤੇ ਦੀ ਚੋਣ ਕਿਸੇ ਨੂੰ ਵੀ ਉਸਦੀ ਮੰਜ਼ਿਲ ਤੱਕ ਲਾਜਮੀ ਪੁੱਜਦਾ ਕਰਦੀ ਹੈ।ਉਨ੍ਹਾਂ ਨੇ ਗਿਆਰਵੀਂ ਤੇ ਬਾਰਵੀਂ ਦੇ ਵਿਦਿਆਰਥੀਆਂ ਨੂੰ ਭਵਿੱਖ ‘ਚ ਵੱਖ-ਵੱਖ ਤਰ੍ਹਾਂ ਦੇ ਕੀਤੇ ਜਾਣ ਵਾਲੇ ਕੋਰਸਾਂ ਦੀ ਜਾਣਕਾਰੀ ਤੇ ਡਿਜ਼ੀਟਲ ਪਲੈਟਫਾਰਮ ਸਮੇਤ ਸਫ਼ਲਤਾ ਦੇ ਕਈ ਹੋਰ ਰਸਤੇ ਦੱਸੇ। ਉਨ੍ਹਾਂ ਨੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰਨ ਦੇ ਚਾਹਵਾਨਾਂ ਨੂੰ ਵੀ ਕਈ ਅਹਿਮ ਗੁਰ ਦੱਸੇ।ਇਸ ਮੌਕੇ ਵਿਦਿਆਰਥੀਆਂ ਨੇ ਪੰਜਾਬ ਸਰਕਾਰ ਦੀ ਇਸ ਨਿਵੇਕਲੀ ਪਹਿਲਕਦਮੀ ਸਕੂਲ ਮੈਂਟਰਸ਼ਿਪ ਪ੍ਰੋਗਰਾਮ ਦੀ ਸ਼ੁਰੂਆਤ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ ਉਚੇਚਾ ਧੰਨਵਾਦ ਕੀਤਾ।ਸਕੂਲ ਆਫ਼ ਐਮੀਨੈਂਸ, ਸ੍ਰੀ ਚਮਕੌਰ ਸਾਹਿਬ ਦੇ ਪ੍ਰਿੰਸੀਪਲ ਜਗਤਾਰ ਸਿੰਘ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ ਵਿਸ਼ੇਸ਼ ਧੰਨਵਾਦ ਕੀਤਾ, ਜਿਨ੍ਹਾਂ ਨੇ ਆਈ.ਪੀ.ਐਸ ਰਵਜੋਤ ਗਰੇਵਾਲ ਨੂੰ ਉਨ੍ਹਾਂ ਦੇ ਵਿਦਿਆਰਥੀਆਂ ਦੇ ਮਾਰਗ ਦਰਸ਼ਨ ਲਈ ਤਾਇਨਾਤ ਕੀਤਾ ਹੈ। ਇਸ ਮੌਕੇ ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰ, ਅਧਿਆਪਕ ਤੇ ਵਿਦਿਆਰਥੀ ਵੱਡੀ ਗਿਣਤੀ ‘ਚ ਮੌਜੂਦ ਸਨ।District Ropar News Share this: Share on WhatsApp (Opens in new window) WhatsApp Share on Facebook (Opens in new window) Facebook Share on Telegram (Opens in new window) Telegram Share on X (Opens in new window) X Print (Opens in new window) Print Email a link to a friend (Opens in new window) Email Related Related Posts Computer Science Punjab (2026-27): Notes, Syllabus, Practical Files & Study Material Leave a Comment / Ropar News, Study Material / By Dishant Mehta 60 Punjab Government School Computer Teachers Complete Advanced IT Training at IISc Karnataka Under Mission Raftaar Leave a Comment / Ropar News / By Dishant Mehta 10000 Seed Ball Making Mega Campaign – 2026 Leave a Comment / Ropar News / By Dishant Mehta RCA Dashboard – ਦੇਖੋ ਆਪਣੇ ਸਕੂਲ ਦੀ ਰਿਪੋਰਟ Leave a Comment / Ropar News, Study Material / By Dishant Mehta ਸਾਈਬਰ ਸੁਰੱਖਿਆ ਅਤੇ ਏਆਈ-ਦੋ ਧਾਰੀ ਤਲਵਾਰ Leave a Comment / Poems & Article, Ropar News / By Dishant Mehta ਐੱਸ.ਆਈ.ਆਰ.-2026 ਤਹਿਤ ਲੱਗੇ ਵਿਸ਼ੇਸ਼ ਕੈਂਪਾਂ ਦਾ ਵਧੀਕ ਮੁੱਖ ਚੋਣ ਅਫ਼ਸਰ ਨੇ ਕੀਤਾ ਅਚਨਚੇਤ ਨਿਰੀਖਣ Leave a Comment / Ropar News / By Dishant Mehta ਰੋਟਰੀ ਕਲੱਬ ਰੂਪਨਗਰ ਵੱਲੋਂ ਵਿਦਿਆਰਥੀਆਂ ਲਈ “ਰੋਟਰੀ ਵਿਦਿਆ ਸਾਰਥੀ” ਮੁਫ਼ਤ ਟੈਲੀਫੋਨ ਹੈਲਪਲਾਈਨ ਦੀ ਸ਼ੁਰੂਆਤ Leave a Comment / Ropar News / By Dishant Mehta ਵਿਦਿਆਰਥੀਆਂ ਦੀ ਮਾਨਸਿਕ ਸਿਹਤ: ਅੰਕਾਂ ਤੋਂ ਵੱਧ ਜ਼ਿੰਦਗੀ ਦੀ ਅਹਿਮੀਅਤ Leave a Comment / Poems & Article, Ropar News / By Dishant Mehta SCERT ਪੰਜਾਬ ਵੱਲੋਂ ਸੈਸ਼ਨ 2026-27 ਲਈ ਵਿਆਪਕ ਕੰਪਿਊਟਰ ਸਿੱਖਿਆ ਅਤੇ ਲੈਬ ਮੁਲਾਂਕਣ ਫਰੇਮਵਰਕ ਲਾਗੂ Leave a Comment / Ropar News, Study Material / By Dishant Mehta ਕੱਲ੍ਹ ਤੋਂ ਖੁੱਲ੍ਹਣਗੇ ਸਕੂਲ, ਡੀਈਓ ਪ੍ਰੇਮ ਕੁਮਾਰ ਮਿੱਤਲ ਨੇ ਦਿੱਤੀਆਂ ਸ਼ੁਭਕਾਮਨਾਵਾਂ Leave a Comment / Ropar News / By Dishant Mehta 27ਵੀਂ ਰੂਪਨਗਰ ਜ਼ਿਲ੍ਹਾ ਰਾਈਫ਼ਲ ਸ਼ੂਟਿੰਗ ਚੈਂਪੀਅਨਸ਼ਿਪ-2026 ਸਫ਼ਲਤਾਪੂਰਵਕ ਸੰਪੰਨ, ਖਿਡਾਰੀਆਂ ਨੇ ਜਿੱਤੇ ਮੈਡਲ Leave a Comment / Ropar News / By Dishant Mehta ਯੁਵਾ ਆਪਦਾ ਮਿੱਤਰ ਟ੍ਰੇਨਿੰਗ ਦੇ ਚੌਥੇ ਦਿਨ ਬੇਸਿਕ ਲਾਈਫ ਸਪੋਰਟ ਤੇ ਇਨਸਿਡੈਂਟ ਰਿਸਪਾਂਸ ਸਿਸਟਮ ਬਾਰੇ ਦਿੱਤੀ ਵਿਸ਼ੇਸ਼ ਸਿਖਲਾਈ Leave a Comment / Ropar News / By Dishant Mehta 417 cases registered against drug traffickers in Rupnagar Distt based on secret inputs received by Safe Punjab Portal – Harjot Bains Leave a Comment / Ropar News / By Dishant Mehta ਜ਼ਿਲ੍ਹੇ ਵਿਚ ਵੱਖ-ਵੱਖ ਪਾਬੰਦੀਆਂ ਲਾਗੂ Leave a Comment / Ropar News / By Dishant Mehta ਨੌਜਵਾਨ ਸਾਹਿਤ ਸਭਾ ਰਜਿ ਮੋਰਿੰਡਾ ਨੇ ਖਾਬੜਾ ਵਿਖੇ ਕਰਵਾਇਆ ਸਮਾਗਮ Leave a Comment / Ropar News / By Dishant Mehta ਰੈੱਡ ਕਰਾਸ ਵੱਲੋਂ ਨਸ਼ਾ ਮੁਕਤੀ ਸਬੰਧੀ ਜਾਗਰੂਕਤਾ ਪ੍ਰੋਗਰਾਮ ਆਯੋਜਿਤ Leave a Comment / Ropar News / By Dishant Mehta
Computer Science Punjab (2026-27): Notes, Syllabus, Practical Files & Study Material Leave a Comment / Ropar News, Study Material / By Dishant Mehta
60 Punjab Government School Computer Teachers Complete Advanced IT Training at IISc Karnataka Under Mission Raftaar Leave a Comment / Ropar News / By Dishant Mehta
RCA Dashboard – ਦੇਖੋ ਆਪਣੇ ਸਕੂਲ ਦੀ ਰਿਪੋਰਟ Leave a Comment / Ropar News, Study Material / By Dishant Mehta
ਐੱਸ.ਆਈ.ਆਰ.-2026 ਤਹਿਤ ਲੱਗੇ ਵਿਸ਼ੇਸ਼ ਕੈਂਪਾਂ ਦਾ ਵਧੀਕ ਮੁੱਖ ਚੋਣ ਅਫ਼ਸਰ ਨੇ ਕੀਤਾ ਅਚਨਚੇਤ ਨਿਰੀਖਣ Leave a Comment / Ropar News / By Dishant Mehta
ਰੋਟਰੀ ਕਲੱਬ ਰੂਪਨਗਰ ਵੱਲੋਂ ਵਿਦਿਆਰਥੀਆਂ ਲਈ “ਰੋਟਰੀ ਵਿਦਿਆ ਸਾਰਥੀ” ਮੁਫ਼ਤ ਟੈਲੀਫੋਨ ਹੈਲਪਲਾਈਨ ਦੀ ਸ਼ੁਰੂਆਤ Leave a Comment / Ropar News / By Dishant Mehta
ਵਿਦਿਆਰਥੀਆਂ ਦੀ ਮਾਨਸਿਕ ਸਿਹਤ: ਅੰਕਾਂ ਤੋਂ ਵੱਧ ਜ਼ਿੰਦਗੀ ਦੀ ਅਹਿਮੀਅਤ Leave a Comment / Poems & Article, Ropar News / By Dishant Mehta
SCERT ਪੰਜਾਬ ਵੱਲੋਂ ਸੈਸ਼ਨ 2026-27 ਲਈ ਵਿਆਪਕ ਕੰਪਿਊਟਰ ਸਿੱਖਿਆ ਅਤੇ ਲੈਬ ਮੁਲਾਂਕਣ ਫਰੇਮਵਰਕ ਲਾਗੂ Leave a Comment / Ropar News, Study Material / By Dishant Mehta
ਕੱਲ੍ਹ ਤੋਂ ਖੁੱਲ੍ਹਣਗੇ ਸਕੂਲ, ਡੀਈਓ ਪ੍ਰੇਮ ਕੁਮਾਰ ਮਿੱਤਲ ਨੇ ਦਿੱਤੀਆਂ ਸ਼ੁਭਕਾਮਨਾਵਾਂ Leave a Comment / Ropar News / By Dishant Mehta
27ਵੀਂ ਰੂਪਨਗਰ ਜ਼ਿਲ੍ਹਾ ਰਾਈਫ਼ਲ ਸ਼ੂਟਿੰਗ ਚੈਂਪੀਅਨਸ਼ਿਪ-2026 ਸਫ਼ਲਤਾਪੂਰਵਕ ਸੰਪੰਨ, ਖਿਡਾਰੀਆਂ ਨੇ ਜਿੱਤੇ ਮੈਡਲ Leave a Comment / Ropar News / By Dishant Mehta
ਯੁਵਾ ਆਪਦਾ ਮਿੱਤਰ ਟ੍ਰੇਨਿੰਗ ਦੇ ਚੌਥੇ ਦਿਨ ਬੇਸਿਕ ਲਾਈਫ ਸਪੋਰਟ ਤੇ ਇਨਸਿਡੈਂਟ ਰਿਸਪਾਂਸ ਸਿਸਟਮ ਬਾਰੇ ਦਿੱਤੀ ਵਿਸ਼ੇਸ਼ ਸਿਖਲਾਈ Leave a Comment / Ropar News / By Dishant Mehta
417 cases registered against drug traffickers in Rupnagar Distt based on secret inputs received by Safe Punjab Portal – Harjot Bains Leave a Comment / Ropar News / By Dishant Mehta
ਨੌਜਵਾਨ ਸਾਹਿਤ ਸਭਾ ਰਜਿ ਮੋਰਿੰਡਾ ਨੇ ਖਾਬੜਾ ਵਿਖੇ ਕਰਵਾਇਆ ਸਮਾਗਮ Leave a Comment / Ropar News / By Dishant Mehta
ਰੈੱਡ ਕਰਾਸ ਵੱਲੋਂ ਨਸ਼ਾ ਮੁਕਤੀ ਸਬੰਧੀ ਜਾਗਰੂਕਤਾ ਪ੍ਰੋਗਰਾਮ ਆਯੋਜਿਤ Leave a Comment / Ropar News / By Dishant Mehta