Home - Download - AIG Dr. Ravjot Grewal ਨੇ ਸਕੂਲ ਆਫ਼ ਐਮੀਨੈਂਸ ਸ੍ਰੀ ਚਮਕੌਰ ਸਾਹਿਬ ਦੀਆਂ ਵਿਦਿਆਰਥਣਾਂ ਨੂੰ UPSC ਦੀ ਤਿਆਰੀ ਸੰਬੰਧੀ ਨੁਕਤੇ ਸਾਂਝੇ ਕੀਤੇ AIG Dr. Ravjot Grewal ਨੇ ਸਕੂਲ ਆਫ਼ ਐਮੀਨੈਂਸ ਸ੍ਰੀ ਚਮਕੌਰ ਸਾਹਿਬ ਦੀਆਂ ਵਿਦਿਆਰਥਣਾਂ ਨੂੰ UPSC ਦੀ ਤਿਆਰੀ ਸੰਬੰਧੀ ਨੁਕਤੇ ਸਾਂਝੇ ਕੀਤੇ Leave a Comment / By Dishant Mehta / May 20, 2025 AIG Dr. Ravjot Grewal shared tips regarding UPSC preparation with the students of School of Eminence Sri Chamkaur Sahib ਪੰਜਾਬ ਸਰਕਾਰ ਦੇ ਵਿਸ਼ੇਸ਼ ਪ੍ਰੋਗਰਾਮ ‘ਸਕੂਲ ਮੈਂਟਰਸ਼ਿਪ’ ਤਹਿਤ ਆਈ.ਪੀ.ਐਸ. ਅਧਿਕਾਰੀ ਰਵਜੋਤ ਗਰੇਵਾਲ ਸਰਕਾਰੀ ਸਕੂਲ ਆਫ਼ ਐਮੀਨੈਂਸ ਦੇ ਵਿਦਿਆਰਥੀਆਂ ਦੇ ਰੁ-ਬ-ਰੂ ਹੁੰਦੇ ਹੋਏ । ਰੂਪਨਗਰ, 20 ਮਈ: 2015 ਬੈਚ ਦੇ ਆਈ.ਪੀ.ਐਸ, ਆਈ ਜੀ ਕਾਊਂਟਰ ਇੰਟੈਲੀਜੈਂਸ ਡਾ. ਰਵਜੋਤ ਗਰੇਵਾਲ ਨੇ ਅੱਜ ਸਕੂਲ ਆਫ਼ ਐਮੀਨੈਂਸ, ਸ੍ਰੀ ਚਮਕੌਰ ਸਾਹਿਬ ਦੀਆਂ ਵਿਦਿਆਰਥਣਾਂ ਨਾਲ਼ ਯੂ ਪੀ ਐੱਸ ਸੀ ਦੀ ਤਿਆਰੀ ਕਰਨ ਦੇ ਨੁਕਤੇ ਸਾਂਝੇ ਕੀਤੇ। ‘ਸਕੂਲ ਮੈਂਟਰਸ਼ਿਪ’ ਪ੍ਰੋਗਰਾਮ ਤਹਿਤ ਵਿਦਿਆਰਥਣਾਂ ਲਈ ਲਗਾਏ ਖ਼ਾਸ ਸੈਸ਼ਨ ਵਿੱਚ ਗੱਲਬਾਤ ਕਰਦਿਆਂ ਡਾ. ਰਵਜੋਤ ਗਰੇਵਾਲ ਨੇ ਕਿਹਾ ਕਿ ਸੱਭ ਤੋ ਪਹਿਲਾਂ ਵਿਦਿਆਰਥੀ ਨੂੰ ਆਪਣੇ ਵਿੱਦਿਅਕ ਉਦੇਸ਼ ਨੂੰ ਲੈ ਕੇ ਫੈਸਲਾਕੁਨ ਹੋਣਾ ਚਾਹੀਦਾ ਹੈ ਕਿ ਉਹ ਭਵਿੱਖ ਵਿਚ ਕਿਹੜੇ ਖੇਤਰ ਵਿਚ ਜਾਣਾ ਚਾਹੁੰਦੇ ਹਨ ਅਤੇ ਉਸ ਵਿਸ਼ੇ ਉੱਤੇ ਵਿਸ਼ੇਸ਼ ਧਿਆਨ ਦਿੰਦੇ ਹੋਏ ਸਖ਼ਤ ਮਿਹਨਤ ਕਰਨੀ ਚਾਹੀਦੀ ਹੈ। ਰਵਜੋਤ ਗਰੇਵਾਲ ਨੇ ਪੰਜਾਬ ਸਰਕਾਰ ਵੱਲੋਂ ਅਰੰਭੇ ਸਕੂਲ ਮੈਂਟਰਸ਼ਿਪ ਪ੍ਰੋਗਰਾਮ ਬਾਰੇ ਵਿਦਿਆਰਥੀਆਂ ਨੂੰ ਦੱਸਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਸਕੂਲਾਂ ਦੇ ਬੁਨਿਆਦੀ ਢਾਂਚੇ ‘ਚ ਲਾਮਿਸਾਲ ਸੁਧਾਰ ਹੋਏ ਹਨ, ਪਰੰਤੂ ਹੁਣ ਵਿਦਿਆਰਥੀਆਂ ਨੂੰ ਰੋਲ ਮਾਡਲ ਦੇਣ ਤੇ ਉਨ੍ਹਾਂ ਦਾ ਸਹੀ ਅਰਥਾਂ ‘ਚ ਮਾਰਗਦਰਸ਼ਕ ਕਰਨ ਲਈ ਵੱਖ-ਵੱਖ ਅਧਿਕਾਰੀਆਂ ਨੂੰ ਵੀ ਤਾਇਨਾਤ ਕੀਤਾ ਗਿਆ ਹੈ। ਵਿਦਿਆਰਥੀਆਂ ਦੇ ਰੁ-ਬ-ਰੂ ਹੁੰਦਿਆਂ ਰਵਜੋਤ ਗਰੇਵਾਲ ਨੇ ਕਿਹਾ ਕਿ ਸਾਨੂੰ ਜੋ ਵੀ ਮੌਕੇ ਮਿਲਦੇ ਹਨ, ਉਸਦਾ ਪੂਰਾ ਲਾਭ ਉਠਾਉਣਾ ਚਾਹੀਦਾ ਹੈ, ਕਿਉਂਕਿ ਹਰੇਕ ਬੱਚੇ ਦੇ ਅੰਦਰ ਕੋਈ ਨਾ ਕੋਈ ਪ੍ਰਤਿਭਾ ਜਰੂਰ ਛੁਪੀ ਹੁੰਦੀ ਹੈ, ਜਿਸ ਨੂੰ ਬਾਹਰ ਕੱਢਕੇ ਬੱਚੇ ਆਪਣੇ ਮਿੱਥੇ ਨਿਸ਼ਾਨੇ ਦੀ ਪ੍ਰਾਪਤੀ ਕਰ ਸਕਦੇ ਹਨ। ਉਨ੍ਹਾਂ ਨੇ ਆਪਣੇ ਵਿਦਿਆਰਥੀ ਹੋਣ ਤੋਂ ਲੈਕੇ ਆਈ.ਪੀ.ਐਸ. ਬਣਨ ਤੱਕ ਦੇ ਤਜੁਰਬੇ ਸਾਂਝੇ ਕਰਦਿਆਂ ਵਿਦਿਆਰਥਣਾਂ ਨੂੰ ਸਹੀ ਰਸਤੇ ਦੀ ਚੋਣ ਕਰਕੇ ਸਖ਼ਤ ਮਿਹਨਤ ਕਰਨ, ਅਨੁਸ਼ਾਸਨ ‘ਚ ਰਹਿਣ, ਸਕੂਲੀ ਵਰਦੀ ‘ਤੇ ਮਾਣ ਕਰਨ ਅਤੇ ਇੱਕ ਸਫ਼ਲ ਸ਼ਖ਼ਸੀਅਤ ਹੋਣ ਦਾ ਮਾਣ ਲੈਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਸਹੀ ਰਸਤੇ ਦੀ ਚੋਣ ਕਿਸੇ ਨੂੰ ਵੀ ਉਸਦੀ ਮੰਜ਼ਿਲ ਤੱਕ ਲਾਜਮੀ ਪੁੱਜਦਾ ਕਰਦੀ ਹੈ। ਉਨ੍ਹਾਂ ਨੇ ਗਿਆਰਵੀਂ ਤੇ ਬਾਰਵੀਂ ਦੇ ਵਿਦਿਆਰਥੀਆਂ ਨੂੰ ਭਵਿੱਖ ‘ਚ ਵੱਖ-ਵੱਖ ਤਰ੍ਹਾਂ ਦੇ ਕੀਤੇ ਜਾਣ ਵਾਲੇ ਕੋਰਸਾਂ ਦੀ ਜਾਣਕਾਰੀ ਤੇ ਡਿਜ਼ੀਟਲ ਪਲੈਟਫਾਰਮ ਸਮੇਤ ਸਫ਼ਲਤਾ ਦੇ ਕਈ ਹੋਰ ਰਸਤੇ ਦੱਸੇ। ਉਨ੍ਹਾਂ ਨੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰਨ ਦੇ ਚਾਹਵਾਨਾਂ ਨੂੰ ਵੀ ਕਈ ਅਹਿਮ ਗੁਰ ਦੱਸੇ। ਇਸ ਮੌਕੇ ਵਿਦਿਆਰਥੀਆਂ ਨੇ ਪੰਜਾਬ ਸਰਕਾਰ ਦੀ ਇਸ ਨਿਵੇਕਲੀ ਪਹਿਲਕਦਮੀ ਸਕੂਲ ਮੈਂਟਰਸ਼ਿਪ ਪ੍ਰੋਗਰਾਮ ਦੀ ਸ਼ੁਰੂਆਤ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ ਉਚੇਚਾ ਧੰਨਵਾਦ ਕੀਤਾ। ਸਕੂਲ ਆਫ਼ ਐਮੀਨੈਂਸ, ਸ੍ਰੀ ਚਮਕੌਰ ਸਾਹਿਬ ਦੇ ਪ੍ਰਿੰਸੀਪਲ ਜਗਤਾਰ ਸਿੰਘ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ ਵਿਸ਼ੇਸ਼ ਧੰਨਵਾਦ ਕੀਤਾ, ਜਿਨ੍ਹਾਂ ਨੇ ਆਈ.ਪੀ.ਐਸ ਰਵਜੋਤ ਗਰੇਵਾਲ ਨੂੰ ਉਨ੍ਹਾਂ ਦੇ ਵਿਦਿਆਰਥੀਆਂ ਦੇ ਮਾਰਗ ਦਰਸ਼ਨ ਲਈ ਤਾਇਨਾਤ ਕੀਤਾ ਹੈ। ਇਸ ਮੌਕੇ ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰ, ਅਧਿਆਪਕ ਤੇ ਵਿਦਿਆਰਥੀ ਵੱਡੀ ਗਿਣਤੀ ‘ਚ ਮੌਜੂਦ ਸਨ। District Ropar News Related Related Posts ਸਰਕਾਰੀ ਐਲੀਮੈਂਟਰੀ ਸਕੂਲ ਹਰਦੋਨਮੋ ਵਿਖੇ ਨਾਟਕ “Chanan De Vanjare” ਦੀ ਪੇਸ਼ਕਾਰੀ ਕਰਵਾਈ Leave a Comment / Ropar News / By Dishant Mehta IAS Varjeet Walia ਬਣੇ ਸਕੂਲ ਆਫ਼ ਐਮੀਨੈਂਸ ਕੀਰਤਪੁਰ ਸਾਹਿਬ ਦੇ ਵਿਦਿਆਰਥੀਆਂ ਦੇ ਮਾਰਗਦਰਸ਼ਕ Leave a Comment / Ropar News / By Dishant Mehta Government Girls Senior Secondary School Sri Anandpur Sahib ਦੇ ਨਤੀਜੇ ਰਹੇ ਸ਼ਾਨਦਾਰ Leave a Comment / Download, Ropar News / By Dishant Mehta ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਵਿੱਚ ਤਿੰਨ ਦਿਨਾਂ Environmental Education training ਮੁਕੰਮਲ, ਰੋਪੜ ਦੇ ਦੋ ਅਧਿਆਪਕਾਂ ਨੇ ਲਿਆ ਭਾਗ Leave a Comment / Ropar News / By Dishant Mehta ਹਲਕਾ ਸ੍ਰੀ ਆਨੰਦਪੁਰ ਸਾਹਿਬ ਦੇ meritorious students ਦਾ ਸਿੱਖਿਆ ਮੰਤਰੀ ਵੱਲੋਂ ਸਨਮਾਨ Leave a Comment / Ropar News / By Dishant Mehta ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੇ 10th Class ਦੇ results ਵਿੱਚ ਮਾਰੀਆਂ ਮੱਲ੍ਹਾਂ Leave a Comment / Download, Ropar News / By Dishant Mehta PSEB 10th Result 2025 Today at 2:30 PM Leave a Comment / Ropar News / By Dishant Mehta ਵਿਵੇਕ ਕੁਮਾਰ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵਿੱਚ 12ਵੀਂ ਸਾਇੰਸ ਦੇ ਨਤੀਜੇ ਵਿੱਚ ਮੈਰਿਟ ਸੂਚੀ ਵਿੱਚ ਆਪਣਾ ਨਾਮ ਦਰਜ ਕਰਵਾ ਕੇ ਆਦਰਸ਼ ਸਕੂਲ ਦਾ ਨਾਮ ਇਲਾਕੇ ਵਿੱਚ ਚਮਕਾਇਆ- ਪ੍ਰਿ. ਅਵਤਾਰ ਸਿੰਘ ਦੜੋਲੀ Leave a Comment / Ropar News / By Dishant Mehta ਪੰਜਾਬ ਸਕੂਲ ਸਿੱਖਿਆ ਬੋਰਡ ਬਾਰਵੀਂ ਦੇ ਨਤੀਜੇ ਵਿੱਚ ਸਰਕਾਰੀ ਕੰਨਿਆ ਸੀਨੀਅਰ ਸੈਕੈਂਡਰੀ ਸਕੂਲ ਦੀਆਂ ਵਿਦਿਆਰਥਣਾਂ ਨੇ ਮਾਰੀ ਬਾਜ਼ੀ Leave a Comment / Ropar News / By Dishant Mehta ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢੇਰ ਦੀ ਵਿਦਿਆਰਥਣ ਦੀਕਸ਼ਾ ਜ਼ਿਲ੍ਹਾ ਮੈਰਿਟ ਵਿੱਚ ਸ਼ਾਮਿਲ, ਡੀਈਓ ਵਲੋਂ ਸਨਮਾਨਿਤ Leave a Comment / Ropar News / By Dishant Mehta ਜ਼ਿਲ੍ਹਾ ਰੂਪਨਗਰ ਦੇ ਵਿਦਿਆਰਥੀਆਂ ਨੇ 12ਵੀਂ ਦੀ ਮੈਰਿਟ ਵਿੱਚ ਮੱਲਾਂ ਮਾਰਦਿਆਂ ਸੂਬੇ ਭਰ ਵਿੱਚ ਦਿਖਾਇਆ ਜੋਸ਼ ਅਤੇ ਹੁਨਰ Leave a Comment / Ropar News / By Dishant Mehta PSEB ਵੱਲੋਂ Class 12th ਦਾ Result ਕੀਤਾ ਗਿਆ ਜਾਰੀ Leave a Comment / Ropar News / By Dishant Mehta PM Shri Nurpur Bedi ਵਿਖੇ ਰਿਟਾਇਰਡ ਨੌਸੈਨਾ ਧਰਮਿੰਦਰ ਕੁਮਾਰ ਵੱਲੋਂ ਕਰਵਾਈ ਗਈ Blackout ਅਤੇ Mock Drill Training Leave a Comment / Ropar News / By Dishant Mehta ਜ਼ਿਲ੍ਹੇ ਦੇ ਸਮੂਹ ਵਿਭਾਗਾਂ ਨੂੰ cyber security ਅਤੇ internet fraud ਬਾਰੇ ਦਿੱਤੀ ਟ੍ਰੇਨਿੰਗ Leave a Comment / Ropar News / By Dishant Mehta International Nurses Day – ਸੇਵਾ ਦੀ ਮਿਸਾਲ ਨੂੰ ਨਮਨ Leave a Comment / Poems & Article, Ropar News / By Dishant Mehta Buddha Purnima – ਸ਼ਾਂਤੀ ਤੇ ਗਿਆਨ ਦਾ ਤਿਉਹਾਰ Leave a Comment / Poems & Article, Ropar News / By Dishant Mehta
ਸਰਕਾਰੀ ਐਲੀਮੈਂਟਰੀ ਸਕੂਲ ਹਰਦੋਨਮੋ ਵਿਖੇ ਨਾਟਕ “Chanan De Vanjare” ਦੀ ਪੇਸ਼ਕਾਰੀ ਕਰਵਾਈ Leave a Comment / Ropar News / By Dishant Mehta
IAS Varjeet Walia ਬਣੇ ਸਕੂਲ ਆਫ਼ ਐਮੀਨੈਂਸ ਕੀਰਤਪੁਰ ਸਾਹਿਬ ਦੇ ਵਿਦਿਆਰਥੀਆਂ ਦੇ ਮਾਰਗਦਰਸ਼ਕ Leave a Comment / Ropar News / By Dishant Mehta
Government Girls Senior Secondary School Sri Anandpur Sahib ਦੇ ਨਤੀਜੇ ਰਹੇ ਸ਼ਾਨਦਾਰ Leave a Comment / Download, Ropar News / By Dishant Mehta
ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਵਿੱਚ ਤਿੰਨ ਦਿਨਾਂ Environmental Education training ਮੁਕੰਮਲ, ਰੋਪੜ ਦੇ ਦੋ ਅਧਿਆਪਕਾਂ ਨੇ ਲਿਆ ਭਾਗ Leave a Comment / Ropar News / By Dishant Mehta
ਹਲਕਾ ਸ੍ਰੀ ਆਨੰਦਪੁਰ ਸਾਹਿਬ ਦੇ meritorious students ਦਾ ਸਿੱਖਿਆ ਮੰਤਰੀ ਵੱਲੋਂ ਸਨਮਾਨ Leave a Comment / Ropar News / By Dishant Mehta
ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੇ 10th Class ਦੇ results ਵਿੱਚ ਮਾਰੀਆਂ ਮੱਲ੍ਹਾਂ Leave a Comment / Download, Ropar News / By Dishant Mehta
ਵਿਵੇਕ ਕੁਮਾਰ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵਿੱਚ 12ਵੀਂ ਸਾਇੰਸ ਦੇ ਨਤੀਜੇ ਵਿੱਚ ਮੈਰਿਟ ਸੂਚੀ ਵਿੱਚ ਆਪਣਾ ਨਾਮ ਦਰਜ ਕਰਵਾ ਕੇ ਆਦਰਸ਼ ਸਕੂਲ ਦਾ ਨਾਮ ਇਲਾਕੇ ਵਿੱਚ ਚਮਕਾਇਆ- ਪ੍ਰਿ. ਅਵਤਾਰ ਸਿੰਘ ਦੜੋਲੀ Leave a Comment / Ropar News / By Dishant Mehta
ਪੰਜਾਬ ਸਕੂਲ ਸਿੱਖਿਆ ਬੋਰਡ ਬਾਰਵੀਂ ਦੇ ਨਤੀਜੇ ਵਿੱਚ ਸਰਕਾਰੀ ਕੰਨਿਆ ਸੀਨੀਅਰ ਸੈਕੈਂਡਰੀ ਸਕੂਲ ਦੀਆਂ ਵਿਦਿਆਰਥਣਾਂ ਨੇ ਮਾਰੀ ਬਾਜ਼ੀ Leave a Comment / Ropar News / By Dishant Mehta
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢੇਰ ਦੀ ਵਿਦਿਆਰਥਣ ਦੀਕਸ਼ਾ ਜ਼ਿਲ੍ਹਾ ਮੈਰਿਟ ਵਿੱਚ ਸ਼ਾਮਿਲ, ਡੀਈਓ ਵਲੋਂ ਸਨਮਾਨਿਤ Leave a Comment / Ropar News / By Dishant Mehta
ਜ਼ਿਲ੍ਹਾ ਰੂਪਨਗਰ ਦੇ ਵਿਦਿਆਰਥੀਆਂ ਨੇ 12ਵੀਂ ਦੀ ਮੈਰਿਟ ਵਿੱਚ ਮੱਲਾਂ ਮਾਰਦਿਆਂ ਸੂਬੇ ਭਰ ਵਿੱਚ ਦਿਖਾਇਆ ਜੋਸ਼ ਅਤੇ ਹੁਨਰ Leave a Comment / Ropar News / By Dishant Mehta
PM Shri Nurpur Bedi ਵਿਖੇ ਰਿਟਾਇਰਡ ਨੌਸੈਨਾ ਧਰਮਿੰਦਰ ਕੁਮਾਰ ਵੱਲੋਂ ਕਰਵਾਈ ਗਈ Blackout ਅਤੇ Mock Drill Training Leave a Comment / Ropar News / By Dishant Mehta
ਜ਼ਿਲ੍ਹੇ ਦੇ ਸਮੂਹ ਵਿਭਾਗਾਂ ਨੂੰ cyber security ਅਤੇ internet fraud ਬਾਰੇ ਦਿੱਤੀ ਟ੍ਰੇਨਿੰਗ Leave a Comment / Ropar News / By Dishant Mehta
International Nurses Day – ਸੇਵਾ ਦੀ ਮਿਸਾਲ ਨੂੰ ਨਮਨ Leave a Comment / Poems & Article, Ropar News / By Dishant Mehta
Buddha Purnima – ਸ਼ਾਂਤੀ ਤੇ ਗਿਆਨ ਦਾ ਤਿਉਹਾਰ Leave a Comment / Poems & Article, Ropar News / By Dishant Mehta