
National Technology Day 2026: Punjab Launches State-Level Cyber Awareness Quiz for Students
ਰੂਪਨਗਰ, 9 ਮਈ: ਡਾਇਰੈਕਟਰ ਐਸ. ਸੀ. ਈ. ਆਰ. ਟੀ. ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ 11 ਮਈ 2026 ਨੂੰ ਮਨਾਏ ਜਾਣ ਵਾਲੇ “ਨੈਸ਼ਨਲ ਤਕਨਾਲੋਜੀ ਡੇ 2026” ਸਬੰਧੀ ਪੰਜਾਬ ਭਰ ਦੇ ਸਕੂਲਾਂ ਵਿੱਚ ਵਿਸ਼ੇਸ਼ ਗਤੀਵਿਧੀਆਂ ਕਰਵਾਈਆਂ ਜਾਣਗੀਆਂ। ਇਸ ਮੌਕੇ ਵਿਦਿਆਰਥੀਆਂ ਲਈ ਰਾਜ ਪੱਧਰੀ “ਤਕਨਾਲੋਜੀ ਅਤੇ ਸਾਇਬਰ ਜਾਗਰੂਕਤਾ ਕੁਇਜ਼” ਵੀ ਆਯੋਜਿਤ ਕੀਤੀ ਜਾਵੇਗੀ, ਜਿਸ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿੱਚ ਡਿਜ਼ੀਟਲ ਸਾਖਰਤਾ, ਸਾਇਬਰ ਸੁਰੱਖਿਆ ਅਤੇ ਤਕਨਾਲੋਜੀ ਪ੍ਰਤੀ ਜਾਗਰੂਕਤਾ ਵਧਾਉਣਾ ਹੈ।
ਡਾਇਰੈਕਟਰ ਐਸ.ਸੀ.ਈ.ਆਰ.ਟੀ. ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਹਰ ਇਕ ਸਕੂਲ ਵਿੱਚ ਵਿਸ਼ੇਸ਼ ਮੋਰਨਿੰਗ ਅਸੈਂਬਲੀ ਗਤੀਵਿਧੀਆਂ ਕਰਵਾਈਆਂ ਜਾਣਗੀਆਂ, ਜਿਨ੍ਹਾਂ ਵਿੱਚ ਨੈਸ਼ਨਲ ਤਕਨਾਲੋਜੀ ਡੇ ਸੰਬੰਧੀ ਸੰਦੇਸ਼, ਟੈਕਨੋਲੋਜੀ ਜਾਗਰੂਕਤਾ ਭਾਸ਼ਣ, ਸਾਇਬਰ ਸੇਫਟੀ ਟਿਪਸ, ਏ ਆਈ ਜਾਗਰੂਕਤਾ ਚਰਚਾਵਾਂ ਅਤੇ ਵਿਦਿਆਰਥੀ ਪ੍ਰਸਤੁਤੀਆਂ ਸ਼ਾਮਲ ਹੋਣਗੀਆਂ। ਇਸ ਤੋਂ ਇਲਾਵਾ ਸਕੂਲਾਂ ਵਿੱਚ ਕੁਇਜ਼ ਮੁਕਾਬਲੇ, ਸਾਇਬਰ ਸੇਫਟੀ ਜਾਗਰੂਕਤਾ ਪ੍ਰੋਗਰਾਮ, ਟੈਕਨੋਲੋਜੀ ਪ੍ਰਦਰਸ਼ਨੀਆਂ, ਪੋਸਟਰ ਮੇਕਿੰਗ ਮੁਕਾਬਲੇ, ਐਕਸਪਰਟ ਟਾਕਸ, ਡਿਜ਼ੀਟਲ ਪ੍ਰਜ਼ੈਂਟੇਸ਼ਨ ਅਤੇ ਵਿਸ਼ੇਸ਼ ਟੈਕਨੋਲੋਜੀ ਸੇਫਟੀ ਪਲੇਜ ਸਮਾਰੋਹ ਵੀ ਕਰਵਾਏ ਜਾਣਗੇ। ਇਸ ਦੌਰਾਨ ਵਿਦਿਆਰਥੀਆਂ ਨੂੰ ਤਕਨਾਲੋਜੀ ਦੇ ਸੁਰੱਖਿਅਤ ਅਤੇ ਜ਼ਿੰਮੇਵਾਰ ਉਪਯੋਗ ਬਾਰੇ ਜਾਣੂ ਕਰਵਾਇਆ ਜਾਵੇਗਾ।
ਸਟੇਟ ਪ੍ਰੋਜੈਕਟ ਕੋਆਰਡੀਨੇਟਰ (ਕੰਪਿਊਟਰ) ਯੂਨਸ ਖੋਖਰ ਨੇ ਦੱਸਿਆ ਕਿ ਨੈਸ਼ਨਲ ਤਕਨਾਲੋਜੀ ਡੇ 2026 ਦੇ ਮੌਕੇ ‘ਤੇ ਕਰਵਾਈ ਜਾ ਰਹੀ ਰਾਜ ਪੱਧਰੀ “ਤਕਨਾਲੋਜੀ ਅਤੇ ਸਾਇਬਰ ਜਾਗਰੂਕਤਾ ਕੁਇਜ਼” ਲਈ ਹਰ ਜ਼ਿਲ੍ਹੇ ਨੂੰ ਵੱਖ-ਵੱਖ ਗੂਗਲ ਫਾਰਮ ਕੁਇਜ਼ ਲਿੰਕ ਭੇਜੇ ਜਾਣਗੇ। ਉਨ੍ਹਾਂ ਕਿਹਾ ਕਿ ਡਿਸਟ੍ਰਿਕਟ ਰਿਸੋਰਸ ਪਰਸਨਜ਼ ਕੰਪਿਊਟਰ (ਡੀ.ਆਰ.ਪੀਜ਼ ਕੰਪਿਊਟਰ) ਇਸ ਕੁਇਜ਼ ਨੂੰ ਆਪਣੇ-ਆਪਣੇ ਜ਼ਿਲ੍ਹਿਆਂ ਦੇ ਸਕੂਲਾਂ ਤੱਕ ਪਹੁੰਚਾਉਣ ਅਤੇ ਵਿਭਾਗ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਪੂਰੀ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਨ ਨੂੰ ਯਕੀਨੀ ਬਣਾਉਣਗੇ।
ਉਨ੍ਹਾਂ ਨੇ ਇਹ ਵੀ ਦੱਸਿਆ ਕਿ ਨੈਸ਼ਨਲ ਟੈਕਨੋਲੋਜੀ ਡੇ 2026 ਸਬੰਧੀ ਸੋਸ਼ਲ ਮੀਡੀਆ ਰਾਹੀਂ ਪ੍ਰਚਾਰ ਲਈ ਪੋਸਟਾਂ ਵਿੱਚ #PunjabSchoolsCelebrateTech ਹੈਸ਼ਟੈਗ ਦੀ ਵਰਤੋਂ ਕਰਨ ਲਈ ਵੀ ਕਿਹਾ ਗਿਆ ਹੈ, ਤਾਂ ਜੋ ਵਿਦਿਆਰਥੀਆਂ ਅਤੇ ਸਕੂਲਾਂ ਦੀਆਂ ਗਤੀਵਿਧੀਆਂ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਇਆ ਜਾ ਸਕੇ।
ਇਸ ਸਬੰਧੀ ਜਿਲ੍ਹਾ ਰਿਸੋਰਸ ਪਰਸਨ (ਕੰਪਿਊਟਰ) ਦਿਸ਼ਾਂਤ ਮਹਿਤਾ ਨੇ ਦੱਸਿਆ ਕਿ ਰੂਪਨਗਰ ਜ਼ਿਲ੍ਹੇ ਦੇ ਹਰ ਇਕ ਸਰਕਾਰੀ, ਮਾਨਤਾ ਪ੍ਰਾਪਤ ਅਤੇ ਸਹਾਇਤਾ ਪ੍ਰਾਪਤ/ਪ੍ਰਾਈਵੇਟ ਸਕੂਲ ਤੱਕ ਇਹ ਕੁਇਜ਼ ਲਿੰਕ ਪਹੁੰਚਾਇਆ ਜਾਵੇਗਾ, ਤਾਂ ਜੋ ਵੱਧ ਤੋਂ ਵੱਧ ਵਿਦਿਆਰਥੀਆਂ ਦੀ ਭਾਗੀਦਾਰੀ ਯਕੀਨੀ ਬਣਾਈ ਜਾ ਸਕੇ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਪੂਰੀ ਪ੍ਰਕਿਰਿਆ ਨੂੰ ਸੁਚੱਜੇ ਢੰਗ ਨਾਲ ਅਮਲ ਵਿੱਚ ਲਿਆਂਦਾ ਜਾਵੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰੇਮ ਕੁਮਾਰ ਮਿੱਤਲ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਇੰਦਰਜੀਤ ਸਿੰਘ ਨੇ ਕਿਹਾ ਕਿ ਨੈਸ਼ਨਲ ਤਕਨਾਲੋਜੀ ਡੇ ਮੌਕੇ ਕਰਵਾਈਆਂ ਜਾਣ ਵਾਲੀਆਂ ਗਤੀਵਿਧੀਆਂ ਵਿਦਿਆਰਥੀਆਂ ਵਿੱਚ ਡਿਜ਼ੀਟਲ ਜਾਗਰੂਕਤਾ ਅਤੇ ਸਾਇਬਰ ਸੁਰੱਖਿਆ ਪ੍ਰਤੀ ਸਮਝ ਵਿਕਸਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੀਆਂ। ਉਨ੍ਹਾਂ ਨੇ ਜ਼ਿਲ੍ਹੇ ਦੇ ਹਰ ਇਕ ਕੰਪਿਊਟਰ ਅਧਿਆਪਕ ਅਤੇ ਕਲਾਸ ਇੰਚਾਰਜ ਨੂੰ ਇਸ ਮੁਹਿੰਮ ਨੂੰ ਪਹਿਲ ਦੇ ਆਧਾਰ ‘ਤੇ ਲਾਗੂ ਕਰਨ ਲਈ ਕਿਹਾ, ਤਾਂ ਜੋ ਵੱਧ ਤੋਂ ਵੱਧ ਵਿਦਿਆਰਥੀਆਂ ਦੀ ਭਾਗੀਦਾਰੀ ਯਕੀਨੀ ਬਣਾਈ ਜਾ ਸਕੇ। ਡਾਇਰੈਕਟਰ ਐਸ.ਸੀ.ਈ.ਆਰ.ਟੀ. ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹਰ ਇਕ ਸਕੂਲ ਵਿੱਚ ਮੋਰਨਿੰਗ ਅਸੈਂਬਲੀ ਗਤੀਵਿਧੀਆਂ, ਕੁਇਜ਼ ਮੁਕਾਬਲੇ, ਸਾਇਬਰ ਸੇਫਟੀ ਜਾਗਰੂਕਤਾ ਪ੍ਰੋਗਰਾਮ ਅਤੇ ਹੋਰ ਤਕਨਾਲੋਜੀ ਸਬੰਧੀ ਗਤੀਵਿਧੀਆਂ ਕਰਵਾਈਆਂ ਜਾਣਗੀਆਂ। ਇਸ ਦੌਰਾਨ ਵਿਦਿਆਰਥੀਆਂ ਨੂੰ ਤਕਨਾਲੋਜੀ ਦੇ ਸੁਰੱਖਿਅਤ ਅਤੇ ਜ਼ਿੰਮੇਵਾਰ ਉਪਯੋਗ ਬਾਰੇ ਜਾਣੂ ਕਰਵਾਇਆ ਜਾਵੇਗਾ।
ਰਾਸ਼ਟਰੀ ਤਕਨਾਲੋਜੀ ਦਿਵਸ 2026 ਸੰਕਲਪ (Pledge)
“ਅਸੀਂ ਅੱਜ ਰਾਸ਼ਟਰੀ ਤਕਨਾਲੋਜੀ ਦਿਵਸ ਦੇ ਮੌਕੇ ‘ਤੇ ਇਹ ਵਚਨ ਲੈਂਦੇ ਹਾਂ ਕਿ:-
ਅਸੀਂ ਤਕਨਾਲੋਜੀ ਨੂੰ ਸਿਰਫ਼ ਸੁਵਿਧਾ ਲਈ ਨਹੀਂ, ਸਗੋਂ ਸਿੱਖਣ, ਸੋਚਣ ਅਤੇ ਸਮਾਜ ਦੀ ਭਲਾਈ ਲਈ ਵਰਤਾਂਗੇ। ਅਸੀਂ ਮੋਬਾਈਲ, ਕੰਪਿਊਟਰ ਅਤੇ ਇੰਟਰਨੈੱਟ ਦਾ ਸਹੀ, ਸੁਰੱਖਿਅਤ ਅਤੇ ਜਿੰਮੇਵਾਰੀ ਨਾਲ ਉਪਯੋਗ ਕਰਾਂਗੇ।
ਅਸੀਂ ਨਵੀਆਂ ਚੀਜ਼ਾਂ ਸਿੱਖਣ, ਨਵੀਂ ਸੋਚ ਅਪਣਾਉਣ ਅਤੇ ਆਪਣੇ ਗਿਆਨ ਨੂੰ ਹੋਰ ਮਜ਼ਬੂਤ ਬਣਾਉਣ ਲਈ ਹਮੇਸ਼ਾ ਤਿਆਰ ਰਹਾਂਗੇ।
ਅਸੀਂ ਸਾਈਬਰ ਸੁਰੱਖਿਆ ਦੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਆਪਣੀ ਅਤੇ ਹੋਰਨਾਂ ਦੀ ਡਿਜ਼ੀਟਲ ਸੁਰੱਖਿਆ ਦਾ ਧਿਆਨ ਰੱਖਾਂਗੇ।
ਅਸੀਂ ਤਕਨਾਲੋਜੀ ਨੂੰ ਵਾਤਾਵਰਣ ਦੀ ਰੱਖਿਆ, ਸਮਾਜ ਦੀ ਤਰੱਕੀ ਅਤੇ ਦੇਸ਼ ਦੇ ਵਿਕਾਸ ਲਈ ਵਰਤਣ ਦਾ ਯਤਨ ਕਰਾਂਗੇ।
ਅਸੀਂ ਇੱਕ ਜ਼ਿੰਮੇਵਾਰ, ਜਾਗਰੂਕ ਅਤੇ ਡਿਜ਼ੀਟਲ ਭਾਰਤ ਦੇ ਨਿਰਮਾਣ ਵਿੱਚ ਆਪਣਾ ਯੋਗਦਾਨ ਪਾਵਾਂਗੇ।”
ਇਸ ਪਹਿਲ ਦਾ ਮਕਸਦ ਵਿਦਿਆਰਥੀਆਂ ਵਿੱਚ ਤਕਨਾਲੋਜੀ, ਨਵੀਨਤਾ, ਸਾਇਬਰ ਸੁਰੱਖਿਆ, ਕ੍ਰਿਤ੍ਰਿਮ ਬੁੱਧੀਮਤਾ (ਏਆਈ) ਅਤੇ ਵਿਗਿਆਨ ਤੇ ਅੰਤਰਿਕਸ਼ ਖੇਤਰ ਵਿੱਚ ਭਾਰਤ ਦੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਵਧਾਉਣਾ ਹੈ। ਡਾਇਰੈਕਟਰ ਐਸ.ਸੀ.ਈ.ਆਰ.ਟੀ. ਪੰਜਾਬ ਨੇ ਸਾਰੇ ਜ਼ਿਲ੍ਹਿਆਂ ਅਤੇ ਸਕੂਲਾਂ ਨੂੰ ਵੱਧ ਤੋਂ ਵੱਧ ਵਿਦਿਆਰਥੀਆਂ ਦੀ ਭਾਗੀਦਾਰੀ ਯਕੀਨੀ ਬਣਾਉਣ ਦੀ ਅਪੀਲ ਕੀਤੀ ਹੈ।
Ropar News
Follow up on Facebook Page
ਤਾਜ਼ਾ ਜਾਣਕਾਰੀ ਲਈ www.deorpr.com ‘ਤੇ ਜੁੜੇ ਰਹੋ। ਤੁਹਾਨੂੰ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੀਆਂ ਤਾਜ਼ਾ ਅਪਡੇਟਾਂ ਤੇ ਨੋਟੀਫਿਕੇਸ਼ਨਾਂ ਬਾਰੇ ਪੂਰੀ ਜਾਣਕਾਰੀ ਮੁਹੱਈਆ ਕਰਵਾਉਂਦਾ ਰਹੇਗਾ।
ਇਸ ਪੋਸਟ ਨੂੰ ਵਿਦਿਆਰਥੀਆਂ ਨਾਲ whatsapp ਅਤੇ ਹੋਰ ਸ਼ੋਸ਼ਲ ਮੀਡੀਆ ਉਤੇ ਨਿਚੇ ਦਿੱਤੇ ਗਏ ਬਟਨਾਂ ਰਾਹੀਂ ਸ਼ੇਅਰ ਕਰਨ ਲਈ ਕਲਿੱਕ ਕਰੋ।

















