Home - Download - AIG Dr. Ravjot Grewal ਨੇ ਸਕੂਲ ਆਫ਼ ਐਮੀਨੈਂਸ ਸ੍ਰੀ ਚਮਕੌਰ ਸਾਹਿਬ ਦੀਆਂ ਵਿਦਿਆਰਥਣਾਂ ਨੂੰ UPSC ਦੀ ਤਿਆਰੀ ਸੰਬੰਧੀ ਨੁਕਤੇ ਸਾਂਝੇ ਕੀਤੇ AIG Dr. Ravjot Grewal ਨੇ ਸਕੂਲ ਆਫ਼ ਐਮੀਨੈਂਸ ਸ੍ਰੀ ਚਮਕੌਰ ਸਾਹਿਬ ਦੀਆਂ ਵਿਦਿਆਰਥਣਾਂ ਨੂੰ UPSC ਦੀ ਤਿਆਰੀ ਸੰਬੰਧੀ ਨੁਕਤੇ ਸਾਂਝੇ ਕੀਤੇ Leave a Comment / By Dishant Mehta / May 20, 2025 AIG Dr. Ravjot Grewal shared tips regarding UPSC preparation with the students of School of Eminence Sri Chamkaur Sahibਪੰਜਾਬ ਸਰਕਾਰ ਦੇ ਵਿਸ਼ੇਸ਼ ਪ੍ਰੋਗਰਾਮ ‘ਸਕੂਲ ਮੈਂਟਰਸ਼ਿਪ’ ਤਹਿਤ ਆਈ.ਪੀ.ਐਸ. ਅਧਿਕਾਰੀ ਰਵਜੋਤ ਗਰੇਵਾਲ ਸਰਕਾਰੀ ਸਕੂਲ ਆਫ਼ ਐਮੀਨੈਂਸ ਦੇ ਵਿਦਿਆਰਥੀਆਂ ਦੇ ਰੁ-ਬ-ਰੂ ਹੁੰਦੇ ਹੋਏ ।ਰੂਪਨਗਰ, 20 ਮਈ: 2015 ਬੈਚ ਦੇ ਆਈ.ਪੀ.ਐਸ, ਆਈ ਜੀ ਕਾਊਂਟਰ ਇੰਟੈਲੀਜੈਂਸ ਡਾ. ਰਵਜੋਤ ਗਰੇਵਾਲ ਨੇ ਅੱਜ ਸਕੂਲ ਆਫ਼ ਐਮੀਨੈਂਸ, ਸ੍ਰੀ ਚਮਕੌਰ ਸਾਹਿਬ ਦੀਆਂ ਵਿਦਿਆਰਥਣਾਂ ਨਾਲ਼ ਯੂ ਪੀ ਐੱਸ ਸੀ ਦੀ ਤਿਆਰੀ ਕਰਨ ਦੇ ਨੁਕਤੇ ਸਾਂਝੇ ਕੀਤੇ।‘ਸਕੂਲ ਮੈਂਟਰਸ਼ਿਪ’ ਪ੍ਰੋਗਰਾਮ ਤਹਿਤ ਵਿਦਿਆਰਥਣਾਂ ਲਈ ਲਗਾਏ ਖ਼ਾਸ ਸੈਸ਼ਨ ਵਿੱਚ ਗੱਲਬਾਤ ਕਰਦਿਆਂ ਡਾ. ਰਵਜੋਤ ਗਰੇਵਾਲ ਨੇ ਕਿਹਾ ਕਿ ਸੱਭ ਤੋ ਪਹਿਲਾਂ ਵਿਦਿਆਰਥੀ ਨੂੰ ਆਪਣੇ ਵਿੱਦਿਅਕ ਉਦੇਸ਼ ਨੂੰ ਲੈ ਕੇ ਫੈਸਲਾਕੁਨ ਹੋਣਾ ਚਾਹੀਦਾ ਹੈ ਕਿ ਉਹ ਭਵਿੱਖ ਵਿਚ ਕਿਹੜੇ ਖੇਤਰ ਵਿਚ ਜਾਣਾ ਚਾਹੁੰਦੇ ਹਨ ਅਤੇ ਉਸ ਵਿਸ਼ੇ ਉੱਤੇ ਵਿਸ਼ੇਸ਼ ਧਿਆਨ ਦਿੰਦੇ ਹੋਏ ਸਖ਼ਤ ਮਿਹਨਤ ਕਰਨੀ ਚਾਹੀਦੀ ਹੈ।ਰਵਜੋਤ ਗਰੇਵਾਲ ਨੇ ਪੰਜਾਬ ਸਰਕਾਰ ਵੱਲੋਂ ਅਰੰਭੇ ਸਕੂਲ ਮੈਂਟਰਸ਼ਿਪ ਪ੍ਰੋਗਰਾਮ ਬਾਰੇ ਵਿਦਿਆਰਥੀਆਂ ਨੂੰ ਦੱਸਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਸਕੂਲਾਂ ਦੇ ਬੁਨਿਆਦੀ ਢਾਂਚੇ ‘ਚ ਲਾਮਿਸਾਲ ਸੁਧਾਰ ਹੋਏ ਹਨ, ਪਰੰਤੂ ਹੁਣ ਵਿਦਿਆਰਥੀਆਂ ਨੂੰ ਰੋਲ ਮਾਡਲ ਦੇਣ ਤੇ ਉਨ੍ਹਾਂ ਦਾ ਸਹੀ ਅਰਥਾਂ ‘ਚ ਮਾਰਗਦਰਸ਼ਕ ਕਰਨ ਲਈ ਵੱਖ-ਵੱਖ ਅਧਿਕਾਰੀਆਂ ਨੂੰ ਵੀ ਤਾਇਨਾਤ ਕੀਤਾ ਗਿਆ ਹੈ।ਵਿਦਿਆਰਥੀਆਂ ਦੇ ਰੁ-ਬ-ਰੂ ਹੁੰਦਿਆਂ ਰਵਜੋਤ ਗਰੇਵਾਲ ਨੇ ਕਿਹਾ ਕਿ ਸਾਨੂੰ ਜੋ ਵੀ ਮੌਕੇ ਮਿਲਦੇ ਹਨ, ਉਸਦਾ ਪੂਰਾ ਲਾਭ ਉਠਾਉਣਾ ਚਾਹੀਦਾ ਹੈ, ਕਿਉਂਕਿ ਹਰੇਕ ਬੱਚੇ ਦੇ ਅੰਦਰ ਕੋਈ ਨਾ ਕੋਈ ਪ੍ਰਤਿਭਾ ਜਰੂਰ ਛੁਪੀ ਹੁੰਦੀ ਹੈ, ਜਿਸ ਨੂੰ ਬਾਹਰ ਕੱਢਕੇ ਬੱਚੇ ਆਪਣੇ ਮਿੱਥੇ ਨਿਸ਼ਾਨੇ ਦੀ ਪ੍ਰਾਪਤੀ ਕਰ ਸਕਦੇ ਹਨ।ਉਨ੍ਹਾਂ ਨੇ ਆਪਣੇ ਵਿਦਿਆਰਥੀ ਹੋਣ ਤੋਂ ਲੈਕੇ ਆਈ.ਪੀ.ਐਸ. ਬਣਨ ਤੱਕ ਦੇ ਤਜੁਰਬੇ ਸਾਂਝੇ ਕਰਦਿਆਂ ਵਿਦਿਆਰਥਣਾਂ ਨੂੰ ਸਹੀ ਰਸਤੇ ਦੀ ਚੋਣ ਕਰਕੇ ਸਖ਼ਤ ਮਿਹਨਤ ਕਰਨ, ਅਨੁਸ਼ਾਸਨ ‘ਚ ਰਹਿਣ, ਸਕੂਲੀ ਵਰਦੀ ‘ਤੇ ਮਾਣ ਕਰਨ ਅਤੇ ਇੱਕ ਸਫ਼ਲ ਸ਼ਖ਼ਸੀਅਤ ਹੋਣ ਦਾ ਮਾਣ ਲੈਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਸਹੀ ਰਸਤੇ ਦੀ ਚੋਣ ਕਿਸੇ ਨੂੰ ਵੀ ਉਸਦੀ ਮੰਜ਼ਿਲ ਤੱਕ ਲਾਜਮੀ ਪੁੱਜਦਾ ਕਰਦੀ ਹੈ।ਉਨ੍ਹਾਂ ਨੇ ਗਿਆਰਵੀਂ ਤੇ ਬਾਰਵੀਂ ਦੇ ਵਿਦਿਆਰਥੀਆਂ ਨੂੰ ਭਵਿੱਖ ‘ਚ ਵੱਖ-ਵੱਖ ਤਰ੍ਹਾਂ ਦੇ ਕੀਤੇ ਜਾਣ ਵਾਲੇ ਕੋਰਸਾਂ ਦੀ ਜਾਣਕਾਰੀ ਤੇ ਡਿਜ਼ੀਟਲ ਪਲੈਟਫਾਰਮ ਸਮੇਤ ਸਫ਼ਲਤਾ ਦੇ ਕਈ ਹੋਰ ਰਸਤੇ ਦੱਸੇ। ਉਨ੍ਹਾਂ ਨੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰਨ ਦੇ ਚਾਹਵਾਨਾਂ ਨੂੰ ਵੀ ਕਈ ਅਹਿਮ ਗੁਰ ਦੱਸੇ।ਇਸ ਮੌਕੇ ਵਿਦਿਆਰਥੀਆਂ ਨੇ ਪੰਜਾਬ ਸਰਕਾਰ ਦੀ ਇਸ ਨਿਵੇਕਲੀ ਪਹਿਲਕਦਮੀ ਸਕੂਲ ਮੈਂਟਰਸ਼ਿਪ ਪ੍ਰੋਗਰਾਮ ਦੀ ਸ਼ੁਰੂਆਤ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ ਉਚੇਚਾ ਧੰਨਵਾਦ ਕੀਤਾ।ਸਕੂਲ ਆਫ਼ ਐਮੀਨੈਂਸ, ਸ੍ਰੀ ਚਮਕੌਰ ਸਾਹਿਬ ਦੇ ਪ੍ਰਿੰਸੀਪਲ ਜਗਤਾਰ ਸਿੰਘ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ ਵਿਸ਼ੇਸ਼ ਧੰਨਵਾਦ ਕੀਤਾ, ਜਿਨ੍ਹਾਂ ਨੇ ਆਈ.ਪੀ.ਐਸ ਰਵਜੋਤ ਗਰੇਵਾਲ ਨੂੰ ਉਨ੍ਹਾਂ ਦੇ ਵਿਦਿਆਰਥੀਆਂ ਦੇ ਮਾਰਗ ਦਰਸ਼ਨ ਲਈ ਤਾਇਨਾਤ ਕੀਤਾ ਹੈ। ਇਸ ਮੌਕੇ ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰ, ਅਧਿਆਪਕ ਤੇ ਵਿਦਿਆਰਥੀ ਵੱਡੀ ਗਿਣਤੀ ‘ਚ ਮੌਜੂਦ ਸਨ।District Ropar News Share this: Share on WhatsApp (Opens in new window) WhatsApp Share on Facebook (Opens in new window) Facebook Share on Telegram (Opens in new window) Telegram Share on X (Opens in new window) X Print (Opens in new window) Print Email a link to a friend (Opens in new window) Email Related Related Posts ਵਿਦਿਆਰਥੀਆਂ ਨੂੰ ਸਰਕਾਰੀ ਸਕੀਮਾਂ ਨਾਲ ਜੋੜਨ ਲਈ ਜ਼ਿਲ੍ਹਾ ਪੱਧਰੀ ਆਨਲਾਈਨ ਮੀਟਿੰਗ ਆਯੋਜਿਤ Leave a Comment / Ropar News / By Dishant Mehta ਸੁਰੱਖਿਅਤ ਭੋਜਨ, ਸਿਹਤਮੰਦ ਜੀਵਨ: ਵਿਸ਼ਵ ਭੋਜਨ ਸੁਰੱਖਿਆ ਦਿਵਸ 2026 Leave a Comment / Poems & Article, Ropar News / By Dishant Mehta SUMMER HOLIDAYS HOMEWORK – COMPUTER SCIENCE Leave a Comment / Study Material, Ropar News / By Dishant Mehta ਸਕੂਲਾਂ ਦੇ ਈਕੋ ਕਲੱਬਾਂ ਵਲੋਂ ਭਲਕੇ ਮਨਾਇਆ ਜਾਵੇਗਾ ਵਿਸ਼ਵ ਵਾਤਾਵਰਨ ਦਿਵਸ Leave a Comment / Ropar News / By Dishant Mehta ਵਿਸ਼ਵ ਵਾਤਾਵਰਣ ਦਿਵਸ World Environment Day Leave a Comment / Poems & Article, Ropar News / By Dishant Mehta ਜ਼ਿਲ੍ਹਾ ਰੂਪਨਗਰ ਲਈ ਮਾਣ ਵਾਲਾ ਪਲ: GSSS ਲੂਥੇੜੀ ਦੇ ਹਰਸ਼ ਭੋਲਾ ਨੇ JEE Advanced 2026 ਪ੍ਰੀਖਿਆ ਕੀਤੀ ਪਾਸ Leave a Comment / Ropar News / By Dishant Mehta ਬਰਾਈਟ ਮਾਈਂਡਜ਼ ਪੰਜਾਬ 2026: ਵਿਦਿਆਰਥੀਆਂ ਦੀ ਮਿਹਨਤ ਅਤੇ ਪ੍ਰਤਿਭਾ ਨੂੰ ਮਿਲਿਆ ਸਨਮਾਨ Leave a Comment / Ropar News / By Dishant Mehta ਬ੍ਰਾਈਟ ਮਾਈਂਡਜ਼ ਪੰਜਾਬ 2026: ਬਾਰਵੀਂ ਜਮਾਤ ਦੇ ਹੋਣਹਾਰ ਵਿਦਿਆਰਥੀਆਂ ਦਾ ਹੋਵੇਗਾ ਅੱਜ ਵਿਸ਼ੇਸ਼ ਸਨਮਾਨ Leave a Comment / Ropar News / By Dishant Mehta ਪੰਜਾਬ ਵਿੱਚ 1 ਜੂਨ ਤੋਂ 30 ਜੂਨ ਤੱਕ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ Leave a Comment / Ropar News / By Dishant Mehta Punjab Mega PTM 2026 | ਸਿੱਖਿਆ ਦਾ ਮਹਾ ਜਸ਼ਨ | 30 May Mega PTM in Government Schools Leave a Comment / Ropar News / By Dishant Mehta Breaking News: ਪੰਜਾਬ ਸਰਕਾਰ ਨੇ ਬਕਰੀਦ ਦੀ ਛੁੱਟੀ 28 ਮਈ ਲਈ ਐਲਾਨੀ Leave a Comment / Ropar News / By Dishant Mehta 12ਵੀਂ ਤੋਂ ਬਾਅਦ ਕੀ ਕਰੀਏ? ਸਰਕਾਰੀ ਨੌਕਰੀ ਦੀ ਤਿਆਰੀ ਲਈ ਸਹੀ ਕੋਰਸ ਅਤੇ ਕਰੀਅਰ ਚੋਣ ਬਹੁਤ ਜ਼ਰੂਰੀ Leave a Comment / Ropar News / By Dishant Mehta Punjab CM Announces New Timings for Schools and Government Offices from May 25 Leave a Comment / Ropar News / By Dishant Mehta ਜ਼ਿਲ੍ਹਾ ਰੂਪਨਗਰ ਲਈ ਮਾਣ ਵਾਲੀ ਖ਼ਬਰ, ਘਨੌਲੀ ਦਾ ਵਿਦਿਆਰਥੀ ਮਨਮੀਤ ਸਿੰਘ ਜਪਾਨ ਲਈ ਰਵਾਨਾ Leave a Comment / Ropar News / By Dishant Mehta Class Wise Summer Vacation Homework Download Links 2026-27 Leave a Comment / Ropar News, Study Material / By Dishant Mehta ਪੰਜਾਬ ਸਕੂਲ ਸਿੱਖਿਆ ਬੋਰਡ ਨੇ ਜਾਰੀ ਕੀਤੀਆਂ ਰੀ-ਚੈਕਿੰਗ ਸਬੰਧੀ ਹਦਾਇਤਾਂ — 16 ਮਈ ਤੋਂ 30 ਮਈ ਤੱਕ ਹੋਣਗੇ ਆਨਲਾਈਨ ਅਪਲਾਈ Leave a Comment / Ropar News / By Dishant Mehta
ਵਿਦਿਆਰਥੀਆਂ ਨੂੰ ਸਰਕਾਰੀ ਸਕੀਮਾਂ ਨਾਲ ਜੋੜਨ ਲਈ ਜ਼ਿਲ੍ਹਾ ਪੱਧਰੀ ਆਨਲਾਈਨ ਮੀਟਿੰਗ ਆਯੋਜਿਤ Leave a Comment / Ropar News / By Dishant Mehta
ਸੁਰੱਖਿਅਤ ਭੋਜਨ, ਸਿਹਤਮੰਦ ਜੀਵਨ: ਵਿਸ਼ਵ ਭੋਜਨ ਸੁਰੱਖਿਆ ਦਿਵਸ 2026 Leave a Comment / Poems & Article, Ropar News / By Dishant Mehta
SUMMER HOLIDAYS HOMEWORK – COMPUTER SCIENCE Leave a Comment / Study Material, Ropar News / By Dishant Mehta
ਸਕੂਲਾਂ ਦੇ ਈਕੋ ਕਲੱਬਾਂ ਵਲੋਂ ਭਲਕੇ ਮਨਾਇਆ ਜਾਵੇਗਾ ਵਿਸ਼ਵ ਵਾਤਾਵਰਨ ਦਿਵਸ Leave a Comment / Ropar News / By Dishant Mehta
ਵਿਸ਼ਵ ਵਾਤਾਵਰਣ ਦਿਵਸ World Environment Day Leave a Comment / Poems & Article, Ropar News / By Dishant Mehta
ਜ਼ਿਲ੍ਹਾ ਰੂਪਨਗਰ ਲਈ ਮਾਣ ਵਾਲਾ ਪਲ: GSSS ਲੂਥੇੜੀ ਦੇ ਹਰਸ਼ ਭੋਲਾ ਨੇ JEE Advanced 2026 ਪ੍ਰੀਖਿਆ ਕੀਤੀ ਪਾਸ Leave a Comment / Ropar News / By Dishant Mehta
ਬਰਾਈਟ ਮਾਈਂਡਜ਼ ਪੰਜਾਬ 2026: ਵਿਦਿਆਰਥੀਆਂ ਦੀ ਮਿਹਨਤ ਅਤੇ ਪ੍ਰਤਿਭਾ ਨੂੰ ਮਿਲਿਆ ਸਨਮਾਨ Leave a Comment / Ropar News / By Dishant Mehta
ਬ੍ਰਾਈਟ ਮਾਈਂਡਜ਼ ਪੰਜਾਬ 2026: ਬਾਰਵੀਂ ਜਮਾਤ ਦੇ ਹੋਣਹਾਰ ਵਿਦਿਆਰਥੀਆਂ ਦਾ ਹੋਵੇਗਾ ਅੱਜ ਵਿਸ਼ੇਸ਼ ਸਨਮਾਨ Leave a Comment / Ropar News / By Dishant Mehta
ਪੰਜਾਬ ਵਿੱਚ 1 ਜੂਨ ਤੋਂ 30 ਜੂਨ ਤੱਕ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ Leave a Comment / Ropar News / By Dishant Mehta
Punjab Mega PTM 2026 | ਸਿੱਖਿਆ ਦਾ ਮਹਾ ਜਸ਼ਨ | 30 May Mega PTM in Government Schools Leave a Comment / Ropar News / By Dishant Mehta
Breaking News: ਪੰਜਾਬ ਸਰਕਾਰ ਨੇ ਬਕਰੀਦ ਦੀ ਛੁੱਟੀ 28 ਮਈ ਲਈ ਐਲਾਨੀ Leave a Comment / Ropar News / By Dishant Mehta
12ਵੀਂ ਤੋਂ ਬਾਅਦ ਕੀ ਕਰੀਏ? ਸਰਕਾਰੀ ਨੌਕਰੀ ਦੀ ਤਿਆਰੀ ਲਈ ਸਹੀ ਕੋਰਸ ਅਤੇ ਕਰੀਅਰ ਚੋਣ ਬਹੁਤ ਜ਼ਰੂਰੀ Leave a Comment / Ropar News / By Dishant Mehta
Punjab CM Announces New Timings for Schools and Government Offices from May 25 Leave a Comment / Ropar News / By Dishant Mehta
ਜ਼ਿਲ੍ਹਾ ਰੂਪਨਗਰ ਲਈ ਮਾਣ ਵਾਲੀ ਖ਼ਬਰ, ਘਨੌਲੀ ਦਾ ਵਿਦਿਆਰਥੀ ਮਨਮੀਤ ਸਿੰਘ ਜਪਾਨ ਲਈ ਰਵਾਨਾ Leave a Comment / Ropar News / By Dishant Mehta
Class Wise Summer Vacation Homework Download Links 2026-27 Leave a Comment / Ropar News, Study Material / By Dishant Mehta
ਪੰਜਾਬ ਸਕੂਲ ਸਿੱਖਿਆ ਬੋਰਡ ਨੇ ਜਾਰੀ ਕੀਤੀਆਂ ਰੀ-ਚੈਕਿੰਗ ਸਬੰਧੀ ਹਦਾਇਤਾਂ — 16 ਮਈ ਤੋਂ 30 ਮਈ ਤੱਕ ਹੋਣਗੇ ਆਨਲਾਈਨ ਅਪਲਾਈ Leave a Comment / Ropar News / By Dishant Mehta