Home - Ropar News - ਰੂਪਨਗਰ ‘ਚ ਦੋ ਦਿਨਾ ਜ਼ਿਲ੍ਹਾ ਪੱਧਰੀ ਕਲਾ ਉਤਸਵ: ਵਿਦਿਆਰਥੀਆਂ ਨੇ ਜਿੱਤੇ ਦਿਲ ਤੇ ਇਨਾਮਰੂਪਨਗਰ ‘ਚ ਦੋ ਦਿਨਾ ਜ਼ਿਲ੍ਹਾ ਪੱਧਰੀ ਕਲਾ ਉਤਸਵ: ਵਿਦਿਆਰਥੀਆਂ ਨੇ ਜਿੱਤੇ ਦਿਲ ਤੇ ਇਨਾਮ Leave a Comment / By Dishant Mehta / August 10, 2025 Students showcased their amazing talent at the district level art festivalਰੂਪਨਗਰ 9 ਅਗਸਤ: ਸਿੱਖਿਆ ਵਿਭਾਗ ਪੰਜਾਬ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਰੂਪਨਗਰ ਸ੍ਰੀ ਪ੍ਰੇਮ ਕੁਮਾਰ ਮਿੱਤਲ ਦੀ ਅਗਵਾਈ ਹੇਠ ਜ਼ਿਲ੍ਹਾ ਪੱਧਰ ਕਲਾ ਉਤਸਵ 2025-26 ਦਾ ਆਯੋਜਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਰੂਪਨਗਰ ਵਿਖੇ ਭਵਿਆ ਢੰਗ ਨਾਲ ਕੀਤਾ ਗਿਆ।ਇਸ ਪ੍ਰੋਗਰਾਮ ਦੇ ਮੀਡੀਆ ਇੰਚਾਰਜ ਦਿਸ਼ਾਂਤ ਮਹਿਤਾ ਨੇ ਦੱਸਿਆ ਕਿ ਵਿਦਿਆਰਥੀਆਂ ਲਈ ਇਹ ਉਤਸਵ ਇਕ ਰਚਨਾਤਮਕ ਮੰਚ ਵਜੋਂ ਸਾਹਮਣੇ ਆਇਆ, ਜਿਸ ਵਿੱਚ ਉਨ੍ਹਾਂ ਨੇ ਵੱਖ-ਵੱਖ ਕਲਾ ਅਤੇ ਸਾਂਸਕ੍ਰਿਤਿਕ ਮੁਕਾਬਲਿਆਂ ਵਿਚ ਉਤਸ਼ਾਹ ਨਾਲ ਭਾਗ ਲਿਆ।ਉਤਸਵ ਦੀ ਨਿਗਰਾਨੀ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਸੰਦੀਪ ਕੌਰ ਨੇ ਕੀਤੀ। ਨੋਡਲ ਇੰਚਾਰਜ ਤਜਿੰਦਰ ਸਿੰਘ ਬਾਜ਼ ਨੇ ਸਮੂਹ ਪ੍ਰੋਗਰਾਮ ਦੀ ਯੋਜਨਾ, ਸੰਚਾਲਨ ਅਤੇ ਲੋਜਿਸਟਿਕਸ ਸੰਭਾਲੇ। ਵਿਸ਼ੇਸ਼ ਮਹਿਮਾਨ ਵਜੋਂ DIET ਰੂਪਨਗਰ ਦੀ ਪ੍ਰਿੰਸੀਪਲ ਸ੍ਰੀਮਤੀ ਮੋਨੀਕਾ ਭੂਟਾਨੀ ਨੇ ਪ੍ਰੋਗਰਾਮ ਵਿੱਚ ਸ਼ਿਰਕਤ ਕਰਕੇ ਵਿਦਿਆਰਥੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ।ਇਸ ਮੌਕੇ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਪ੍ਰੇਮ ਕੁਮਾਰ ਮਿੱਤਲ ਨੇ ਕਿਹਾ ਕਿ, “ਕਲਾ ਮਨੁੱਖੀ ਅੰਦਰੂਨੀ ਅਭਿਵੈਕਤੀ ਦਾ ਸਰੋਤ ਹੁੰਦੀ ਹੈ। ਅਜਿਹੇ ਉਤਸਵ ਵਿਦਿਆਰਥੀਆਂ ਨੂੰ ਆਪਣੇ ਟੈਲੰਟ ਨੂੰ ਪਹਿਚਾਣਣ, ਵਿਕਸਤ ਕਰਨ ਅਤੇ ਮੰਚ ਮਿਲਣ ਦਾ ਸੁਨਹਿਰਾ ਮੌਕਾ ਦਿੰਦੇ ਹਨ। ਸਿੱਖਿਆ ਸਿਰਫ ਕਿਤਾਬੀ ਗਿਆਨ ਤੱਕ ਸੀਮਿਤ ਨਹੀਂ ਰਹਿ ਗਈ, ਸਨਮਾਨ, ਸਾਂਸਕ੍ਰਿਤਕਤਾ ਅਤੇ ਕਲਾ ਵੀ ਅਸਲ ਸਿੱਖਿਆ ਦਾ ਅਹੰਮ ਹਿੱਸਾ ਹਨ।”7 ਅਗਸਤ ਮੁਕਾਬਲਿਆਂ ਦੇ ਨਤੀਜੇ ਹੇਠ ਲਿਖੇ ਰਹੇ:ਵੋਕਲ ਮਿਊਜ਼ਿਕ ਸੋਲੋ: ਨਵਲੀਨ ਕੌਰ (ਸ.ਸ.ਸ.ਸ. ਰੂਪਨਗਰ) ਪਹਿਲਾ, ਇੰਦਰਵੀਰ ਸਿੰਘ (ਆਦਰਸ਼ ਸਕੂਲ ਲੋਧੀਪੁਰ) ਦੂਜਾ, ਜਸਕਰਨ ਸਿੰਘ (ਐਸ.ਓ.ਈ. ਰੂਪਨਗਰ) ਤੀਜਾ।ਵੋਕਲ ਮਿਊਜ਼ਿਕ ਗਰੁੱਪ: ਪਿਪਲ ਮਾਜਰਾ ਪਹਿਲਾ, ਐਸ.ਓ.ਈ. ਕੀਰਤਪੁਰ ਸਾਹਿਬ ਦੂਜਾ, ਸ.ਸ.ਸ.ਸ. ਰੂਪਨਗਰ ਤੀਜਾ।2D ਪੇਂਟਿੰਗ: ਗੁਰਸਿਮਰਨ ਸਿੰਘ (ਸ.ਹਾ.ਸ. ਕੋਟਲਾ) ਪਹਿਲਾ, ਅਨੁਰਾਗ ਭਾਰਦਵਾਜ (ਆਦਰਸ਼ ਸਕੂਲ ਅਨੰਦਪੁਰ ਸਾਹਿਬ) ਦੂਜਾ, ਨਵਦੀਪ ਕੌਰ (ਸ.ਸ.ਸ.ਸ. ਨੰਗਲ) ਤੀਜਾ।ਇੰਸਟਰੂਮੈਂਟਲ ਮਿਊਜ਼ਿਕ ਸੋਲੋ: ਅਸ਼ਵਨੀ (ਐਸ.ਓ.ਈ. ਕੀਰਤਪੁਰ) ਪਹਿਲਾ, ਰਾਜਵੀਰ ਸਿੰਘ (ਸ.ਸ.ਸ.ਸ. ਝਲਿਆਂ ਕਲਾਂ) ਦੂਜਾ, ਜਸਕਿਰਤ ਸਿੰਘ (ਸ.ਸ.ਸ.ਸ. ਘਨੌਲੀ) ਤੀਜਾ।ਇੰਸਟਰੂਮੈਂਟਲ ਮਿਊਜ਼ਿਕ ਗਰੁੱਪ: ਆਦਰਸ਼ ਸਕੂਲ ਸ੍ਰੀ ਅਨੰਦਪੁਰ ਸਾਹਿਬ ਪਹਿਲਾ, ਸ.ਸ.ਸ.ਸ. ਰੂਪਨਗਰ ਦੂਜਾ।ਇਨ੍ਹਾਂ ਮੁਕਾਬਲਿਆਂ ਦੀ ਨਿਆਇਕ ਭੂਮਿਕਾ ਨਿਭਾਉਣ ਵਾਲਿਆਂ ਵਿੱਚ ਸਚਿਨ ਭਾਟੀਆ ਅਤੇ ਜਸਮੀਨ ਸਾਗਰ ਨੇ ਵੋਕਲ ਤੇ ਮਿਊਜ਼ਿਕ ਇਵੈਂਟਸ ਦਾ ਮੁਲਾਂਕਣ ਕੀਤਾ। 2D ਪੇਂਟਿੰਗ ਮੁਕਾਬਲੇ ਲਈ ਜੱਜ ਵਜੋਂ ਕੌਸ਼ਲ ਵਰਮਾ, ਪ੍ਰਭਜੋਤ ਕੌਰ ਅਤੇ ਰਾਜਵੀਰ ਕੌਰ ਨੇ ਸੇਵਾਵਾਂ ਦਿੱਤੀਆਂ।ਇਸ ਉਤਸਵ ਦੀ ਪ੍ਰਬੰਧਕੀ ਕਮੇਟੀ ਦਾ ਕੰਮ ਮਨਦੀਪ ਕੌਰ, ਅਨੁ ਸ਼ਰਮਾ, ਪਰਮਜੀਤ ਕੌਰ ਅਤੇ ਗਾਰਧਰੀ ਲਾਲ ਨੇ ਬਖੂਬੀ ਸੰਭਾਲਿਆ। ਉਨ੍ਹਾਂ ਨੇ ਸਮੂਹ ਕਾਰਜਾਂ ਨੂੰ ਵਿਧੀਵਤ ਢੰਗ ਨਾਲ ਚਲਾਇਆ।ਨੋਡਲ ਇੰਚਾਰਜ ਤੇਜਿੰਦਰ ਸਿੰਘ ਬਾਜ਼ ਨੇ ਪੂਰੇ ਸਮਾਗਮ ਦੀ ਯੋਜਨਾ, ਸੁਚਾਰੂ ਪ੍ਰਬੰਧ ਤੇ ਸਮੂਹ ਸਹਿਯੋਗੀ ਸਟਾਫ, ਵਿਦਿਆਰਥੀਆਂ ਅਤੇ ਜੱਜਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ, “ਇਸ ਤਰ੍ਹਾਂ ਦੇ ਕਲਾ ਉਤਸਵ ਨਾ ਸਿਰਫ਼ ਵਿਦਿਆਰਥੀਆਂ ਵਿੱਚ ਨਿੱਘੀ ਪ੍ਰਤਿਭਾ ਨੂੰ ਉਭਾਰਦੇ ਹਨ, ਸਗੋਂ ਉਨ੍ਹਾਂ ਨੂੰ ਮੰਚ, ਆਤਮ-ਵਿਸ਼ਵਾਸ ਅਤੇ ਰਚਨਾਤਮਕਤਾ ਦੇ ਮੌਕੇ ਵੀ ਪ੍ਰਦਾਨ ਕਰਦੇ ਹਨ। ਮੈਂ ਸਾਰੇ ਸਹਿਯੋਗੀ ਅਧਿਆਪਕਾਂ, ਪ੍ਰਿੰਸੀਪਲਾਂ, ਵਿਦਿਆਰਥੀਆਂ ਅਤੇ ਵਿਸ਼ੇਸ਼ ਮਹਿਮਾਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਇਸ ਸਮਾਗਮ ਨੂੰ ਸਫਲ ਬਣਾਉਣ ਵਿੱਚ ਆਪਣਾ ਵਿਸ਼ੇਸ਼ ਯੋਗਦਾਨ ਪਾਇਆ।”8 ਅਗਸਤ ਮੁਕਾਬਲਿਆਂ ਦੇ ਨਤੀਜੇ ਹੇਠ ਲਿਖੇ ਰਹੇ: ਉਹਨਾਂ ਨੇ ਅਖੀਰ ‘ਚ ਦੱਸਿਆ ਕਿ ਬਾਕੀ ਦੀਆਂ ਕਲਾਵਾਂ 8 ਅਗਸਤ ਨੂੰ ਸਟੋਰੀ ਟੈਲਿੰਗ,ਨਾਟਕ,ਸੋਲੋ ਡਾਂਸ,ਗਰੁੱਪ ਡਾਂਸ ਪੇਸ਼ ਹੋਏ। ਇਹਨਾਂ ਮੁਕਾਬਲਿਆਂ ਵਿਚੋਂ ਸਟੋਰੀ ਟੈਪਿੰਗ ਵਿੱਚੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੋਧੀਪੁਰ, ਸਕੂਲ ਆਫ ਐਮੀਨੈਂਸ ਕੀਰਤਪੁਰ ਸਾਹਿਬ,ਸ(ਕੰ) ਸਸ ਸਕੂਲ ਨੰਗਲ ਟਾਊਨ ਕ੍ਰਮਵਾਰ ਪਹਿਲਾ,ਦੂਜਾ,ਤੀਜਾ ਸਥਾਨ ‘ਤੇ ਰਹੇ।ਨਾਟਕ ਵਿਚੋਂ ਸਸਸਸ ਫੂਲਪੁਰ ਗਰੇਵਾਲ ਪਹਿਲਾ,ਸ ਅ ਸਸਸ ਲੋਧੀਪੁਰ ਦੂਜਾ,ਸਸਸਸ ਰੂਪਨਗਰ ਤੀਜਾ ਸਥਾਨ ਪ੍ਰਾਪਤ ਕੀਤਾ।ਸੋਲੋ ਡਾਂਸ ਸਕੂਲ ਆਫ ਐਮੀਨੈਂਸ ਕੀਰਤਪੁਰ ਸਾਹਿਬ ਪਹਿਲਾ,ਪੰਜਾਬ ਇੰਟਰਨੈਸ਼ਨਲ ਪਬਲਿਕ ਸਕੂਲ ਪਿੱਪਲ ਮਾਜਰਾ ਦੂਜਾ,ਸਸਸਸ ਲੋਧੀ ਮਾਜਰਾ ਤੀਜਾ ਇਨਾਮ ਹਾਸਲ ਕੀਤਾ।ਗਰੁੱਪ ਡਾਂਸ ਵਿਚੋਂ ਸਸਸਸ ਬੂਰਮਾਜਰਾ ਪਹਿਲਾ,ਕੀਰਤਪੁਰ ਸਾਹਿਬ ਦੂਜਾ,ਸਹਸ ਦਸਗਰਾਈ ਅਤੇ ਪਿੱਪਲ ਮਾਜਰਾ ਤੀਜਾ ਸਥਾਨ ‘ਤੇ ਰਹੇ। 3d ਪੇਂਟਿੰਗ ‘ਤੇ ਬੂਰ ਮਾਜਰਾ,ਕਾਹਨਪੁਰ ਖੁਹੀ,ਫੂਲਪੁਰ ਗਰੇਵਾਲ ਰਹੇ।ਵਿਜ਼ੁਅਲ ਆਰਟ ਵਿੱਚੋ ਕੋਟਲਾ ਨਿਹੰਗ, ਲੋਧੀਪੁਰ,ਕਲਾਰਾਂ ਪਹਿਲੇ,ਦੂਜੇ,ਤੀਜੇ ਸਥਾਨ ਤੇ ਰਹੇ। ਜਿਲ੍ਹਾ ਸਿੱਖਿਆ ਅਫਸਰ (ਸੈ:ਸਿੱ) ਰੂਪਨਗਰ ਸ੍ਰੀ ਪ੍ਰੇਮ ਕੁਮਾਰ ਮਿੱਤਲ ਜੀ ਨੇ ਜੇਤੂ ਟੀਮਾਂ ਨੂੰ ਇਨਾਮ ਵੰਡੇ।ਇਸ ਪ੍ਰੋਗਰਾਮ ਨਾਲ ਸਬੰਧਿਤ ਸਾਰੀਆਂ ਵੀਡਿਓਜ਼ ਵੇਖਣ ਲਈ ਨੀਚੇ ਦਿੱਤੇ ਲਿੰਕ ਤੇ ਕਲਿੱਕ ਕਰੋ।Follow up on Facebook PageRopar News ਤਾਜ਼ਾ ਜਾਣਕਾਰੀ ਲਈ www.deorpr.com ‘ਤੇ ਜੁੜੇ ਰਹੋ। ਤੁਹਾਨੂੰ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੀਆਂ ਤਾਜ਼ਾ ਅਪਡੇਟਾਂ ਤੇ ਨੋਟੀਫਿਕੇਸ਼ਨਾਂ ਬਾਰੇ ਪੂਰੀ ਜਾਣਕਾਰੀ ਮੁਹੱਈਆ ਕਰਵਾਉਂਦਾ ਰਹੇਗਾ।👇👇ਇਸ ਪੋਸਟ ਨੂੰ ਵਿਦਿਆਰਥੀਆਂ ਨਾਲ whatsapp ਅਤੇ ਹੋਰ ਸ਼ੋਸ਼ਲ ਮੀਡੀਆ ਉਤੇ ਨਿਚੇ ਦਿੱਤੇ ਗਏ ਬਟਨਾਂ ਰਾਹੀਂ ਸ਼ੇਅਰ ਕਰੋ ।Share this: Share on WhatsApp (Opens in new window) WhatsApp Share on Facebook (Opens in new window) Facebook Share on Telegram (Opens in new window) Telegram Share on X (Opens in new window) X Print (Opens in new window) Print Email a link to a friend (Opens in new window) Email Related Related Posts Computer Science Punjab (2026-27): Notes, Syllabus, Practical Files & Study Material Leave a Comment / Ropar News, Study Material / By Dishant Mehta 60 Punjab Government School Computer Teachers Complete Advanced IT Training at IISc Karnataka Under Mission Raftaar Leave a Comment / Ropar News / By Dishant Mehta 10000 Seed Ball Making Mega Campaign – 2026 Leave a Comment / Ropar News / By Dishant Mehta RCA Dashboard – ਦੇਖੋ ਆਪਣੇ ਸਕੂਲ ਦੀ ਰਿਪੋਰਟ Leave a Comment / Ropar News, Study Material / By Dishant Mehta ਸਾਈਬਰ ਸੁਰੱਖਿਆ ਅਤੇ ਏਆਈ-ਦੋ ਧਾਰੀ ਤਲਵਾਰ Leave a Comment / Poems & Article, Ropar News / By Dishant Mehta ਐੱਸ.ਆਈ.ਆਰ.-2026 ਤਹਿਤ ਲੱਗੇ ਵਿਸ਼ੇਸ਼ ਕੈਂਪਾਂ ਦਾ ਵਧੀਕ ਮੁੱਖ ਚੋਣ ਅਫ਼ਸਰ ਨੇ ਕੀਤਾ ਅਚਨਚੇਤ ਨਿਰੀਖਣ Leave a Comment / Ropar News / By Dishant Mehta ਰੋਟਰੀ ਕਲੱਬ ਰੂਪਨਗਰ ਵੱਲੋਂ ਵਿਦਿਆਰਥੀਆਂ ਲਈ “ਰੋਟਰੀ ਵਿਦਿਆ ਸਾਰਥੀ” ਮੁਫ਼ਤ ਟੈਲੀਫੋਨ ਹੈਲਪਲਾਈਨ ਦੀ ਸ਼ੁਰੂਆਤ Leave a Comment / Ropar News / By Dishant Mehta ਵਿਦਿਆਰਥੀਆਂ ਦੀ ਮਾਨਸਿਕ ਸਿਹਤ: ਅੰਕਾਂ ਤੋਂ ਵੱਧ ਜ਼ਿੰਦਗੀ ਦੀ ਅਹਿਮੀਅਤ Leave a Comment / Poems & Article, Ropar News / By Dishant Mehta SCERT ਪੰਜਾਬ ਵੱਲੋਂ ਸੈਸ਼ਨ 2026-27 ਲਈ ਵਿਆਪਕ ਕੰਪਿਊਟਰ ਸਿੱਖਿਆ ਅਤੇ ਲੈਬ ਮੁਲਾਂਕਣ ਫਰੇਮਵਰਕ ਲਾਗੂ Leave a Comment / Ropar News, Study Material / By Dishant Mehta ਕੱਲ੍ਹ ਤੋਂ ਖੁੱਲ੍ਹਣਗੇ ਸਕੂਲ, ਡੀਈਓ ਪ੍ਰੇਮ ਕੁਮਾਰ ਮਿੱਤਲ ਨੇ ਦਿੱਤੀਆਂ ਸ਼ੁਭਕਾਮਨਾਵਾਂ Leave a Comment / Ropar News / By Dishant Mehta 27ਵੀਂ ਰੂਪਨਗਰ ਜ਼ਿਲ੍ਹਾ ਰਾਈਫ਼ਲ ਸ਼ੂਟਿੰਗ ਚੈਂਪੀਅਨਸ਼ਿਪ-2026 ਸਫ਼ਲਤਾਪੂਰਵਕ ਸੰਪੰਨ, ਖਿਡਾਰੀਆਂ ਨੇ ਜਿੱਤੇ ਮੈਡਲ Leave a Comment / Ropar News / By Dishant Mehta ਯੁਵਾ ਆਪਦਾ ਮਿੱਤਰ ਟ੍ਰੇਨਿੰਗ ਦੇ ਚੌਥੇ ਦਿਨ ਬੇਸਿਕ ਲਾਈਫ ਸਪੋਰਟ ਤੇ ਇਨਸਿਡੈਂਟ ਰਿਸਪਾਂਸ ਸਿਸਟਮ ਬਾਰੇ ਦਿੱਤੀ ਵਿਸ਼ੇਸ਼ ਸਿਖਲਾਈ Leave a Comment / Ropar News / By Dishant Mehta 417 cases registered against drug traffickers in Rupnagar Distt based on secret inputs received by Safe Punjab Portal – Harjot Bains Leave a Comment / Ropar News / By Dishant Mehta ਜ਼ਿਲ੍ਹੇ ਵਿਚ ਵੱਖ-ਵੱਖ ਪਾਬੰਦੀਆਂ ਲਾਗੂ Leave a Comment / Ropar News / By Dishant Mehta ਨੌਜਵਾਨ ਸਾਹਿਤ ਸਭਾ ਰਜਿ ਮੋਰਿੰਡਾ ਨੇ ਖਾਬੜਾ ਵਿਖੇ ਕਰਵਾਇਆ ਸਮਾਗਮ Leave a Comment / Ropar News / By Dishant Mehta ਰੈੱਡ ਕਰਾਸ ਵੱਲੋਂ ਨਸ਼ਾ ਮੁਕਤੀ ਸਬੰਧੀ ਜਾਗਰੂਕਤਾ ਪ੍ਰੋਗਰਾਮ ਆਯੋਜਿਤ Leave a Comment / Ropar News / By Dishant Mehta
Computer Science Punjab (2026-27): Notes, Syllabus, Practical Files & Study Material Leave a Comment / Ropar News, Study Material / By Dishant Mehta
60 Punjab Government School Computer Teachers Complete Advanced IT Training at IISc Karnataka Under Mission Raftaar Leave a Comment / Ropar News / By Dishant Mehta
RCA Dashboard – ਦੇਖੋ ਆਪਣੇ ਸਕੂਲ ਦੀ ਰਿਪੋਰਟ Leave a Comment / Ropar News, Study Material / By Dishant Mehta
ਐੱਸ.ਆਈ.ਆਰ.-2026 ਤਹਿਤ ਲੱਗੇ ਵਿਸ਼ੇਸ਼ ਕੈਂਪਾਂ ਦਾ ਵਧੀਕ ਮੁੱਖ ਚੋਣ ਅਫ਼ਸਰ ਨੇ ਕੀਤਾ ਅਚਨਚੇਤ ਨਿਰੀਖਣ Leave a Comment / Ropar News / By Dishant Mehta
ਰੋਟਰੀ ਕਲੱਬ ਰੂਪਨਗਰ ਵੱਲੋਂ ਵਿਦਿਆਰਥੀਆਂ ਲਈ “ਰੋਟਰੀ ਵਿਦਿਆ ਸਾਰਥੀ” ਮੁਫ਼ਤ ਟੈਲੀਫੋਨ ਹੈਲਪਲਾਈਨ ਦੀ ਸ਼ੁਰੂਆਤ Leave a Comment / Ropar News / By Dishant Mehta
ਵਿਦਿਆਰਥੀਆਂ ਦੀ ਮਾਨਸਿਕ ਸਿਹਤ: ਅੰਕਾਂ ਤੋਂ ਵੱਧ ਜ਼ਿੰਦਗੀ ਦੀ ਅਹਿਮੀਅਤ Leave a Comment / Poems & Article, Ropar News / By Dishant Mehta
SCERT ਪੰਜਾਬ ਵੱਲੋਂ ਸੈਸ਼ਨ 2026-27 ਲਈ ਵਿਆਪਕ ਕੰਪਿਊਟਰ ਸਿੱਖਿਆ ਅਤੇ ਲੈਬ ਮੁਲਾਂਕਣ ਫਰੇਮਵਰਕ ਲਾਗੂ Leave a Comment / Ropar News, Study Material / By Dishant Mehta
ਕੱਲ੍ਹ ਤੋਂ ਖੁੱਲ੍ਹਣਗੇ ਸਕੂਲ, ਡੀਈਓ ਪ੍ਰੇਮ ਕੁਮਾਰ ਮਿੱਤਲ ਨੇ ਦਿੱਤੀਆਂ ਸ਼ੁਭਕਾਮਨਾਵਾਂ Leave a Comment / Ropar News / By Dishant Mehta
27ਵੀਂ ਰੂਪਨਗਰ ਜ਼ਿਲ੍ਹਾ ਰਾਈਫ਼ਲ ਸ਼ੂਟਿੰਗ ਚੈਂਪੀਅਨਸ਼ਿਪ-2026 ਸਫ਼ਲਤਾਪੂਰਵਕ ਸੰਪੰਨ, ਖਿਡਾਰੀਆਂ ਨੇ ਜਿੱਤੇ ਮੈਡਲ Leave a Comment / Ropar News / By Dishant Mehta
ਯੁਵਾ ਆਪਦਾ ਮਿੱਤਰ ਟ੍ਰੇਨਿੰਗ ਦੇ ਚੌਥੇ ਦਿਨ ਬੇਸਿਕ ਲਾਈਫ ਸਪੋਰਟ ਤੇ ਇਨਸਿਡੈਂਟ ਰਿਸਪਾਂਸ ਸਿਸਟਮ ਬਾਰੇ ਦਿੱਤੀ ਵਿਸ਼ੇਸ਼ ਸਿਖਲਾਈ Leave a Comment / Ropar News / By Dishant Mehta
417 cases registered against drug traffickers in Rupnagar Distt based on secret inputs received by Safe Punjab Portal – Harjot Bains Leave a Comment / Ropar News / By Dishant Mehta
ਨੌਜਵਾਨ ਸਾਹਿਤ ਸਭਾ ਰਜਿ ਮੋਰਿੰਡਾ ਨੇ ਖਾਬੜਾ ਵਿਖੇ ਕਰਵਾਇਆ ਸਮਾਗਮ Leave a Comment / Ropar News / By Dishant Mehta
ਰੈੱਡ ਕਰਾਸ ਵੱਲੋਂ ਨਸ਼ਾ ਮੁਕਤੀ ਸਬੰਧੀ ਜਾਗਰੂਕਤਾ ਪ੍ਰੋਗਰਾਮ ਆਯੋਜਿਤ Leave a Comment / Ropar News / By Dishant Mehta