
ਤਖਤਗੜ੍ਹ, 16 ਜਨਵਰੀ : ਜ਼ਿਲ੍ਹਾ ਪੱਧਰੀ ਮਿਡਲ ਵਰਗ ਵਿਗਿਆਨ ਪ੍ਰਦਰਸ਼ਨੀ ਵਿੱਚ ਰਾਏਪਰ ਸਕੂਲ ਦੇ ਵਿਦਿਆਰਥੀਆਂ ਨੇ ਗੱਡੇ ਝੰਡੇ।
ਡਿਪਾਰਟਮੈਂਟ ਆਫ ਐਜੂਕੇਸ਼ਨ ਸਾਇੰਸ ਐਂਡ ਮੈਥਮੈਟਿਕਸ , ਐਨਸੀਈਆਰਟੀ ਦਿੱਲੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ
ਰਾਸ਼ਟਰੀ ਆਵਿਸ਼ਕਾਰ ਅਭਿਆਨ ਅਧੀਨ ਜ਼ਿਲ੍ਹਾ ਪੱਧਰੀ ਵਿਗਿਆਨ ਮੁਕਾਬਲੇ, 2024 ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ਵਿਖੇ ਕਰਵਾਏ ਗਏ। ਇਹ ਮੁਕਾਬਲੇ ਚਿਲਾ ਸਿੱਖਿਆ ਅਫਸਰ ਰੂਪਨਗਰ ਸ੍ਰੀ ਸੰਜੀਵ ਗੌਤਮ ਉਪਜਦਾ ਸਿੱਖਿਆ ਅਫਸਰ ਸਰਦਾਰ ਸੁਰਿੰਦਰ ਪਾਲ ਸਿੰਘ, ਨੋਡਲ ਇਨਚਾਰਜ ਪ੍ਰਿੰਸੀਪਲ ਨੀਰਜ ਵਰਮਾ ਅਤੇ ਸਾਇੰਸ ਇੰਚਾਰਜ ਸ.ਸਤਨਾਮ ਸਿੰਘ, ਡਿਸਟ੍ਰਿਕਟ ਰਿਸੋਰਸ ਕੋਆਰਡੀਨੇਟਰ ਵਿਪਨ ਕਟਾਰੀਆ ਦੇ ਪ੍ਰਬੰਧਾਂ ਹੇਠ ਕਰਵਾਏ ਗਏ।

ਇਹ ਮੁਕਾਬਲੇ ਵੱਖ ਵੱਖ ਥੀਮ ਦੇ ਅਧਾਰਿਤ ਕਰਵਾਏ ਗਏ। ਜਿਸ ਵਿੱਚ ਥੀਮ 1: ਫੂਡ, ਹਾਈਜੀਨ ਅਤੇ ਹੈਲਥ, ਟਰਾਂਸਪੋਰਟ ਅਤੇ ਕਮਨੀਕੇਸ਼ਨ, ਆਰਗੈਨਿਕ ਫਾਰਮਿੰਗ, ਡਿਜਾਸਟਰ ਮੈਨੇਜਮੈਂਟ, ਮੈਥਮੈਟਿਕਲ ਮਾਡਲਿੰਗ ਅਤੇ ਕੰਪਿਊਟਰ, ਵੇਸਟ ਮੈਨੇਜਮੈਂਟ ਅਤੇ ਰਿਸੋਰਸ ਮੈਨੇਜਮੈਂਟ ਦੇ ਅਧਾਰਿਤ ਸਨ। ਇਹਨਾਂ ਵੱਖ-ਵੱਖ ਸੀਮਾਂ ਵਿੱਚ ਪਹਿਲੇ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਸਟੇਟ ਪੱਧਰੀ ਵਿਗਿਆਨ ਪ੍ਰਦਰਸ਼ਨੀ ਵਿੱਚ ਭਾਗ ਲੈਣਗੇ। ਇਹ ਜਾਣਕਾਰੀ ਦਿੰਦੇ ਹੋਏ ਸਰਦਾਰ ਜਗਜੀਤ ਸਿੰਘ, ਸਰਕਾਰੀ ਹਾਈ ਸਕੂਲ ਰਾਏਪੁਰ ਨੇ ਦੱਸਿਆ ਕਿ ਰਾਏਪਰ ਸਕੂਲ ਦੇ ਵਿਦਿਆਰਥੀਆਂ ਨੇ ਮਿਡਲ ਵਰਗ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਤਿੰਨ ਥੀਮ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਪ੍ਰਣਵ ਸ਼ਰਮਾ ਨੇ ਡਿਜਾਸਟਰ ਮੈਨੇਜਮੈਂਟ, ਗੁਰਲਾਲ ਸਿੰਘ ਨੇ ਟਰਾਂਸਪੋਰਟ ਤੇ ਕਮਨੀਕੇਸ਼ਨ ਅਤੇ ਅਰਸ਼ਪ੍ਰੀਤ ਸਿੰਘ ਤੇ ਪਰਮਵੀਰ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਹ ਵਿਦਿਆਰਥੀ ਹੁਣ ਪੰਜਾਬ ਪੱਧਰੀ ਸਾਇੰਸ ਪ੍ਰਦਰਸ਼ਨੀ ਵਿੱਚ ਭਾਗ ਲੈਣਗੇ । ਜਾਣਕਾਰੀ ਦਿੰਦੇ ਹੋਏ ਸਕੂਲ ਮੁਖੀ ਸ਼੍ਰੀਮਤੀ ਸੀਮਾ ਦੇਵੀ ਨੇ ਦੱਸਿਆ ਕਿ ਸਾਇੰਸ ਅਧਿਆਪਕ ਸ. ਜਗਜੀਤ ਸਿੰਘ ਰਾਏਪੁਰ ਬਹੁਤ ਹੀ ਮਿਹਨਤੀ ਅਧਿਆਪਕ ਨੇ ਜਿਨਾਂ ਕਾਰਨ ਰਾਏਪੁਰ ਸਕੂਲ ਦੇ ਵਿਦਿਆਰਥੀ ਹਰ ਸਾਲ ਰਾਜ ਪੱਧਰੀ ਵਿਗਿਆਨ ਪ੍ਰਦਰਸ਼ਨੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹਨ।
