ਰੂਪਨਗਰ: ਸਟੈਂਡਰਡ ਕਲੱਬ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਝੱਲੀਆਂ ਕਲਾਂ (ਰੂਪਨਗਰ)ਵੱਲੋਂ ਸਟੈਂਡਰਡ ਰਾਈਟਿੰਗ ਮੁਕਾਬਲੇ ਦਾ ਆਯੋਜਨ

Standard Club Organized Standard Writing Competition by Government Senior Secondary School, Jhalian Kalan (Rupnagar).
ਭਾਰਤੀ ਮਾਨਕ ਬਿਊਰੋ ਪਰਵਾਣੂ ਜ਼ੋਨ ਦੇ ਡਾਇਰੈਕਟਰ ਅਤੇ ਸਟੈਂਡਰਡ ਪ੍ਰੋਮੋਸਨ ਅਫਸਰ ਵੱਲੋਂ ਨਿਰਧਾਰਿਤ ਪ੍ਰੋਗਰਾਮ ਅਨੁਸਾਰ ਅਤੇ ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ , ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੱਲੀਆਂ ਕਲਾਂ, ਰੂਪਨਗਰ ਵਿੱਚ ਬੀ. ਆਈ. ਐਸ ਸਟੈਂਡਰਡ ਕਲੱਬ ਸਥਾਪਿਤ ਕੀਤਾ ਗਿਆ । ਇਸ ਸਟੈਂਡਰਡ ਕਲੱਬ ਵੱਲੋਂ , ਪ੍ਰਿੰਸੀਪਲ ਸ. ਰਾਜਿੰਦਰ ਸਿੰਘ ਦੀ ਅਗਵਾਈ ਹੇਠ 04-05-2024 ਨੂੰ ਸਟੈਂਡਰਡ ਰਾਈਟਿੰਗ ਮੁਕਾਬਲੇ ਅਤੇ ਵਿਦਿਆਰਥੀਆਂ ਦੀ ਓਰੀਐਨਟੇਸ਼ਨ ਸੰਬੰਧੀ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ । ਇਸ ਮੌਕੇ ਤੇ ਪ੍ਰਿੰਸੀਪਲ ਨੇ ਬੀ.ਆਈ. ਐਸ. ਵੱਲੋ ਆਮ ਨਾਗਰਿਕਾਂ ਅਤੇ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਲਈ ਕੀਤੇ ਗਏ ਵਿਲੱਖਣ ਉਪਰਾਲਿਆਂ ਦੀ ਭਰਪੂਰ ਸਰਾਹਨਾ ਕੀਤੀ ਗਈ ।ਕਲੱਬ ਮੈਂਟਰ ਵਰਿੰਦਰ ਕੁਮਾਰ ਲੈਕਚਰਾਰ ਅੰਗਰੇਜ਼ੀ ਵੱਲੋਂ ਵਿਦਿਆਰਥੀਆਂ ਨੂੰ ਸਟੈਂਡਰਡ ਕਲੱਬ ਬਣਾਉਣ ਦੇ ਉਦੇਸ਼ਾਂ ਸੰਬੰਧੀ ਜਾਣਕਾਰੀ ਦਿੱਤੀ ਗਈ ।

Standard Club Organized Standard Writing Competition by Government Senior Secondary School, Jhalian Kalan (Rupnagar).

Standard Club Organized Standard Writing Competition by Government Senior Secondary School, Jhalian Kalan (Rupnagar).

ਇਸ ਉਪਰੰਤ , PENCIL ਸੰਬੰਧੀ ਸਟੈਂਡਰਡ ਵਿਸ਼ੇ ਤੇ ਲੇਖ ਮੁਕਾਬਲੇ ਕਰਵਾਏ ਗਏ । ਇਸ ਮੌਕੇ ਤੇ ਬੀ. ਆਈ. ਐਸ. ਵੱਲੋ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਰਿਸੋਰਸ ਪਰਸਨ ਫ਼ੌਰਨ ਚੰਦ ਵੱਲੋਂ ਵਿਦਿਆਰਥੀਆਂ ਨੂੰ ਮਾਨਕ ਬਿਊਰੋ ਵੱਲੋਂ ਨਿਰਧਾਰਿਤ ਮਾਨਕਾ ਦੀ ਰੋਜ਼ਾਨਾ ਜੀਵਨ ਵਿੱਚ ਮਹੱਤਤਾ ਅਤੇ ਬੀ.ਆਈ.ਐਸ. ਕੇਅਰ ਐਪ, ਆਈ.ਐਸ.ਆਈ ਮਾਰਕ , ਆਰ. ਮਾਰਕ , ਆਰ ਨੰਬਰ , ਹਾਲਮਾਰਕ ਅਤੇ ਬਿਊਰੋ ਆਫ ਇੰਡੀਅਨ ਸਟੈਂਡਰਡ ਸੰਬੰਧੀ ਵਿਸਥਾਰ ਪੂਰਵਕ ਜਾਗਰੂਕ ਕੀਤਾ ਗਿਆ । ਇਸ ਮੌਕੇ ਆਯੋਜਿਤ ਕੀਤੇ ਸਟੈਂਡਰਡ ਰਾਈਟਿੰਗ ਮੁਕਾਬਲੇ ਵਿੱਚ ਜੇਤੂ ਵਿਦਿਆਰਥੀਆਂ ਨੂੰ ਪ੍ਰਿੰਸੀਪਲ ਵੱਲੋਂ 2500 ਰੁਪਏ ਦੇ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ ।
Standard Club Organized Standard Writing Competition by Government Senior Secondary School, Jhalian Kalan (Rupnagar).
ਸਾਰੇ ਵਿਦਿਆਰਥੀਆਂ ਨੂੰ ਰਿਫਰੈਸਮੈਂਟ ਵੀ ਦਿੱਤੀ ਸੈਮੀਨਾਰ ਦੌਰਾਨ ਪਰਿਵੰਦਰ ਸਿੰਘ, ਸੁਖਦੇਵ ਸਿੰਘ, ਅਵਤਾਰ ਸਿੰਘ, ਨਰਿੰਦਰ ਬੰਗਾ ਅਤੇ ਜਗਦੀਪ ਸਿੰਘ ਹਾਜ਼ਰ ਸੀ ।

Leave a Comment

Your email address will not be published. Required fields are marked *

Scroll to Top