ਡਿਪਟੀ ਕਮਿਸ਼ਨਰ ਰੂਪਨਗਰ ਨੇ 8ਵੀਂ ਤੇ 12ਵੀਂ ਜਮਾਤ ਮੈਰਿਟ ਵਿਚ ਆਏ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ ‘ਤੇ ਕੀਤਾ ਸਨਮਾਨਿਤ

Deputy Commissioner Rupnagar Dr. Preeti Yadav specially honored the meritorious students of eighth and twelfth standard announced by the Punjab School Education Board.
ਰੂਪਨਗਰ : ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਵਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ ਅੱਠਵੀਂ ਅਤੇ ਬਾਰਵੀਂ ਦੇ ਮੈਰਿਟ ਵਿਚ ਆਏ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ ਉਤੇ ਸਨਮਾਨਿਤ ਕੀਤਾ ਗਿਆ ਅਤੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ ਗਈ। 
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਰੂਪਨਗਰ ਲਈ ਬਹੁਤ ਮਾਣ ਦੀ ਗੱਲ ਹੈ ਕਿ ਅੱਠਵੀਂ ਜਮਾਤ ਵਿਚ 12 ਅਤੇ ਬਾਰਵੀਂ ਜਮਾਤ ਵਿਚ 4 ਵਿਦਿਆਰਥੀਆਂ ਨੇ ਸੂਬਾ ਪੱਧਰੀ ਮੈਰਿਟ ਵਿਚ ਆਪਣੀ ਜਗ੍ਹਾ ਬਣਾਈ ਹੈ ਜਿਸ ਲਈ ਇਨ੍ਹਾਂ ਸਕੂਲਾਂ ਦੇ ਅਧਿਆਪਕ, ਮਾਪੇ ਅਤੇ ਵਿਦਿਆਰਥੀ ਵਧਾਈ ਦੇ ਪਾਤਰ ਹਨ। 
ਉਨ੍ਹਾਂ ਕਿਹਾ ਕਿ ਉਹ ਆਸ ਕਰਦੇ ਹਨ ਕਿ ਇਹ ਵਿਦਿਆਰਥੀ ਆਪਣੇ-ਆਪਣੇ ਟਿੱਚਿਆਂ ਨੂੰ ਪ੍ਰਾਪਤ ਕਰਨਗੇ। ਉਨ੍ਹਾਂ ਨਾਲ ਹੀ ਇਨ੍ਹਾਂ ਵਿਦਿਆਰਥੀਆਂ ਨੂੰ ਹੋਰ ਸਖਤ ਮਿਹਨਤ ਕਰਨ ਦੀ ਪ੍ਰੇਰਨਾ ਦਿੱਤੀ ਤਾਂ ਜੋ ਇਹ ਵਿਦਿਆਰਥੀ ਹੋਰ ਵੱਡੀਆਂ ਪੁਲਾਘਾਂ ਪੁੱਟ ਸਕਣ। ਉਨ੍ਹਾਂ ਨਾਲ ਹੀ ਵਧਾਈ ਦਿੱਤੀ ਕਿ ਅਜੋਕੇ ਸਮੇਂ ਵਿਚ ਲੜਕੀਆਂ ਕਿਸੇ ਗਲੋਂ ਘੱਟ ਨਹੀਂ ਹਨ ਜਿਸ ਦੀ ਮਿਸਾਲ ਜ਼ਿਲ੍ਹੇ ਦੇ ਨਤੀਜਿਆਂ ਵਿਚ ਲੜਕੀਆਂ ਵਲੋਂ ਵੱਡੀ ਗਿਣਤੀ ਵਿਚ ਮੈਰਿਟ ਸਥਾਨ ਪਾਉਣਾ ਹੈ। ਉਨ੍ਹਾਂ ਹੋਰ ਲੜਕੀਆਂ ਨੂੰ ਵੀ ਇਨ੍ਹਾਂ ਲੜਕੀਆਂ ਤੋਂ ਪ੍ਰੇਰਨਾ ਲੈਣ ਦੀ ਅਪੀਲ ਕੀਤੀ।
Deputy Commissioner Rupnagar Dr. Preeti Yadav specially honored the meritorious students of 8th and 12th standard announced by the Punjab School Education Board. IMG 20240503 WA0106 IMG 20240503 WA0103
ਇਸ ਤੋਂ ਪਹਿਲਾਂ ਡਿਪਟੀ ਕਮਿਸ਼ਰ ਡਾ. ਪ੍ਰੀਤੀ ਯਾਦਵ ਨੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੇ ਭਵਿੱਖ ਦੀ ਯੋਜਨਾਬੰਦੀ ਦੀ ਜਾਣਕਾਰੀ ਹਾਸਿਲ ਕੀਤੀ। ਵਿਦਿਆਰਥੀਆਂ ਵਿਚ ਵੀ ਡਿਪਟੀ ਕਮਿਸ਼ਰ ਤੇ ਹੋਰ ਅਧਿਕਾਰੀਆਂ ਨੂੰ ਮਿਲਣ ਦਾ ਬਹੁਤ ਹੀ ਉਤਸ਼ਾਹ ਸੀ।
ਇਸ ਮੌਕੇ ਕਪਤਾਨ ਪੁਲਿਸ (ਜਾਂਚ) ਰੂਪਨਗਰ ਰੁਪਿੰਦਰ ਕੌਰ ਸਰਾਂ ਵਲੋਂ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਗਈ ਅਤੇ ਉਨ੍ਹਾਂ ਨੂੰ ਪੁਲਿਸ ਵਿਭਾਗ ਵਿਚ ਉੱਚ ਅਹੁੱਦਿਆਂ ਦੀ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਦਾ ਮਾਰਗ ਦਰਸ਼ਨ ਕੀਤਾ। 
ਉਪ ਜ਼ਿਲ੍ਹਾ ਸਿੱਖਿਆ ਅਫਸਰ ਸ. ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਅੱਠਵੀ ਦੀ ਮੈਰਿਟ ਸੂਚੀ ਵਿਚ ਸੰਤ ਬਾਬਾ ਸੇਵਾ ਸਿੰਘ ਜੀ ਖਾਲਸਾ ਮਾਡਲ ਸੀ.ਸੈ. ਸਕੂਲ ਭੱਲੜੀ ਦੀ ਵਿਦਿਆਰਥਣ ਹਰਮਨਦੀਪ ਕੌਰ ਨੇ 600 ਵਿਚੋਂ 594 ਅੰਕ ਹਾਸਿਲ ਕੀਤੇ, ਇਸ ਤੋਂ ਇਲਾਵਾਂ ਇਸੇ ਸਕੂਲ ਦੀ ਅੰਸ਼ਿਕਾ ਤੇ ਅੰਕਿਤਾ ਨੇ ਵੀ 594 ਅੰਕ ਹਾਸਿਲ ਕੀਤੇ। ਜਦੋਂ ਕਿ ਸਰਕਾਰੀ ਹਾਈ ਸਕੂਲ ਜਿੰਦਵੜੀ ਪਾਲਕ ਸ਼ਰਮਾ ਨੇ 592, ਬੀ.ਜੇ.ਐਸ.ਪਬਲਿਕ ਸਕੂਲ ਸਮੁੰਦੜੀਆ ਦੀ ਜੈਸਮੀਨ ਕੌਰ ਨੇ 592, ਸਰਕਾਰੀ ਹਾਈ ਸਕੂਲ ਭਾਓਵਾਲ ਦੀ ਵਿਦਿਆਰਥਣ ਜਸਪ੍ਰੀਤ ਕੌਰ ਨੇ 591, ਸਰਕਾਰੀ ਸੀਨੀ.ਸੈਕੰ ਸਕੂਲ ਘਨੌਲੀ ਦੀ ਹਰਲੀਨ ਕੌਰ ਨੇ 590, ਸੰਤ ਬਾਬਾ ਸੇਵਾ ਸਿੰਘ ਜੀ ਖਾਲਸਾ ਮਾਡਲ ਸਕੂਲ ਭੱਲੜੀ ਦੀ ਸੁਖਜੀਤ ਕੌਰ ਨੇ 590, ਖਾਲਸਾ ਸੀਨੀ.ਸੈਕੰ ਸਕੂਲ ਰੂਪਨਗਰ ਦੀ ਜਸਮੀਤ ਕੌਰ ਨੇ 589, ਸੰਤ ਬਾਬਾ ਸੇਵਾ ਸਿੰਘ ਜੀ ਖਾਲਸਾ ਮਾਡਲ ਸੀ.ਸੈ. ਸਕੂਲ ਜਿੰਦਵੜੀ ਦੀ ਜਸ਼ਨਦੀਪ ਨੇ 589, ਸੰਤ ਬਾਬਾ ਸੇਵਾ ਸਿੰਘ ਜੀ ਖਾਲਸਾ ਮਾਡਲ ਸਕੂਲ ਭੱਲੜੀ ਦੀ ਕੁਲਵਿੰਦਰ ਕੌਰ ਨੇ 589 ਅਤੇ ਸਰਕਾਰੀ ਸੀ.ਸੈ.ਸਕੂਲ ਚਨੌਲੀ ਬੱਸੀ ਦੇ ਮਨੀਮਹੇਸ਼ ਸ਼ਰਮਾ ਨੇ 589 ਅੰਕ ਹਾਸਿਲ ਕੀਤੇ। 
ਇਸੇ ਤਰ੍ਹਾਂ ਬਾਰਵੀਂ ਜਮਾਤ ਦੀ ਮੈਰਿਟ ਸੂਚੀ ਵਿਚ ਸਰਕਾਰੀ ਸੀ.ਸੈ.ਸਕੂਲ ਪੁਰਖਾਲੀ ਦੀ ਗੁਰਮਨਪ੍ਰੀਤ ਕੌਰ ਨੇ 500 ਵਿਚੋਂ 489, ਸਰਕਾਰੀ ਸੀ.ਸੈ ਸਕੂਲ ਸ਼੍ਰੀ ਚਮਕੌਰ ਸਾਹਿਬ ਕੰਨਿਆ ਦੀ ਖੁਸ਼ੀ ਸ਼ੁਕਲਾ ਨੇ 488, ਸ.ਸੀ.ਸੈ. ਸਕੂਲ ਕਾਨਪੁਰ ਖੂਹੀ ਦੇ ਰਾਮਲਾਲ ਨੇ 488 ਅਤੇ ਸ.ਸੀ.ਸੈ.ਸਕੂਲ ਮਕੜੌਨਾ ਕਲਾਂ ਦੀ ਪ੍ਰਨੀਤ ਕੌਰ ਨੇ 487 ਅੰਕ ਹਾਸਿਲ ਕੀਤੇ।
Deputy Commissioner Rupnagar Dr. Preeti Yadav specially honored the meritorious students of 8th and 12th standard announced by the Punjab School Education Board.
Deputy Commissioner Rupnagar Dr. Preeti Yadav specially honored the meritorious students of 8th and 12th standard announced by the Punjab School Education Board.
ਇਸ ਉਪਰੰਤ ਡਿਪਟੀ ਕਮਿਸ਼ਰ-ਕਮ-ਜ਼ਿਲ੍ਹਾ ਚੋਣ ਅਫਸਰ ਵਲੋਂ ਸਮੂਹ ਵਿਦਿਆਰਥੀਆਂ ਨੂੰ ਲੋਕ ਸਭਾ ਚੋਣਾਂ 2024 ਨੂੰ ਨਿਰਪੱਖ ਤੇ ਨਿਡਰ ਹੋ ਕੇ ਬਿਨ੍ਹਾਂ ਕਿਸੇ ਲਾਲਚ ਤੋਂ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦੀ ਸਹੁੰ ਚੁਕਵਾਈ ਅਤੇ ਉਨ੍ਹਾਂ ਨੂੰ ਪੰਜਾਬ ਰਾਜ ਵਿੱਚ 1 ਜੂਨ ਨੂੰ ਹੋ ਰਹੀਆਂ ਚੋਣਾਂ ਲਈ ਸਮੂਹ ਵੋਟਰਾਂ ਨੂੰ ਆਪਣੀ ਵੋਟ ਦੀ ਸਹੀ ਵਰਤੋਂ ਬਿਨਾਂ ਕਿਸੇ ਬਾਹਰੀ ਦਬਾਓ, ਲਾਲਚ, ਜਾਤ ਪਾਤ ਅਤੇ ਧਰਮ ਤੋਂ ਉੱਪਰ ਉੱਠ ਕੇ ਆਪਣੇ ਪਰਿਵਾਰਕ ਕਰਨ ਲਈ ਜਾਗਰੂਕ ਕਰਨ ਲਈ ਕਿਹਾ ਗਿਆ।
ਇਸ ਮੌਕੇ ਸਹਾਇਕ ਕਮਿਸ਼ਨਰ ਸ. ਅਰਵਿੰਦਰਪਾਲ ਸਿੰਘ ਸੋਮਲ, ਉਪ ਜ਼ਿਲ੍ਹਾ ਸਿੱਖਿਆ ਅਫਸਰ ਪ੍ਰਾਇਮਰੀ ਰੰਜਨਾ ਕਟਿਆਲ, ਕਾਰਜਕਾਰੀ ਇੰਜੀਨੀਅਰ ਜਲ ਸਪਲਾਈ ਵਿਭਾਗ ਸ਼੍ਰੀ ਮਾਈਕਲ, ਜ਼ਿਲ੍ਹਾ ਖੇਡ ਅਫਸਰ ਕੁਲਦੀਪ ਚੁੱਘ, ਅਸਿਸਟੈਂਟ ਨਾਡਲ ਅਫਸਰ ਬਰਿੰਦਰ ਸਿੰਘ, ਪੁਨੀਤ ਸਿੰਘ ਲਾਲੀ ਅਤੇ ਵਿਦਿਆਰਥੀਆਂ ਦੇ ਸਕੂਲ ਪ੍ਰਿੰਸੀਪਲ, ਅਧਿਆਪਕ ਅਤੇ ਪਰਵਾਰਿਕ ਮੈਂਬਰ ਹਾਜ਼ਰ ਸਨ।

Leave a Comment

Your email address will not be published. Required fields are marked *

Scroll to Top