ਚਮਕੌਰ ਸਾਹਿਬ ਦੀ ਸਰਜ਼ਮੀਨ ‘ਤੇ ਹੋਵੇਗੀ Shiv Kumar Batalvi Evening- ਵਿਧਾਇਕ ਡਾ. ਚਰਨਜੀਤ ਸਿੰਘ

Shiv Kumar Batalvi evening will be held on the land of Chamkaur Sahib- MLA Dr. Charanjit Singh

Shiv Kumar Batalvi evening will be held on the land of Chamkaur Sahib- MLA Dr. Charanjit Singh, sunil dogra, tajinder Singh baaz

ਸ੍ਰੀ ਚਮਕੌਰ ਸਾਹਿਬ, 30 ਅਪ੍ਰੈਲ ਸਥਾਨਕ ਰੂਹਾਨੀਅਤ ਸਥਲ ਦਾਸਤਾਨ ਏ ਸ਼ਹਾਦਤ ਵਿਖੇ 6 ਮਈ ਨੂੰ ਸ਼ਾਮ 6 ਵਜੇ ਤੋਂ ਬਾਅਦ ਪੰਜਾਬੀ ਮਾਂ ਬੋਲੀ ਦੀ ਜਾਨ ਸ਼ਿਵ ਕੁਮਾਰ ਬਟਾਲਵੀ ਦੇ ਨਾਮ ਇੱਕ ਸ਼ਾਮ ਸਮਾਗਮ ਕਰਵਾਇਆ ਜਾਵੇਗਾ। ਹਲਕਾ ਵਿਧਾਇਕ ਡਾ.ਚਰਨਜੀਤ ਸਿੰਘ ਨੇ ਆਪਣੇ ਅੰਤਰੀਵ ਵਿੱਚ ਪਏ ਸ਼ਿਵ ਕੁਮਾਰ ਬਟਾਲਵੀ ਮੋਹ ਨੂੰ ਉਜਾਗਰ ਕੀਤਾ ਹੈ।ਉਨ੍ਹਾਂ ਨੂੰ ਮਰਹੂਮ ਕਵੀ ਸ਼ਿਵ ਕੁਮਾਰ ਬਟਾਲਵੀ ਦੀਆਂ ਲਿਖਤਾਂ ਉਮਦਾ ਦਰਜੇ ਦੀਆਂ ਲੱਗਦੀਆਂ ਹਨ।ਵਿਧਾਇਕ ਸਾਬ ਆਪਣੇ ਹੁਦਰੋਂ ਪੰਜਾਬੀ ਮਾਂ ਬੋਲੀ ਦੀ ਪ੍ਰਫੁੱਲਤਾ ਚਾਹੁੰਦੇ ਹਨ।ਪ੍ਰੋਗ੍ਰਾਮ ਨੋਡਲ ਅਫਸਰ ਤੇਜਿੰਦਰ ਸਿੰਘ ਬਾਜ਼ ਨੇ ਵਿਸਥਾਰ ਨਾਲ਼ ਦੱਸਿਆ ਕਿ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਜਨਾਬ ਜਤਿੰਦਰ ਪੰਨੂੰ, ਡਾ.ਦੀਪਕ ਮਨਮੋਹਣ ਸਿੰਘ, ਡਾ.ਸ਼ਤੀਸ ਕੁਮਾਰ ਵਰਮਾ, ਡਾ. ਸਰਬਜੀਤ ਸਿੰਘ, ਡਾ.ਅਜੇ ਸ਼ਰਮਾ, ਡਾ ਨਿਰਮਲ ਧੀਮਾਨ ਪੰਜਾਬੀ ਫਿਲਮਾਂ ਦਾ ਨਾਮਵਰ ਹਸਤਾਖਰ ਬਨਿੰਦਰ ਬੰਨੀ, ਸੋਨਪ੍ਰੀਤ ਜਵੰਧਾ ਆਦਿ ਪ੍ਰਮੁੱਖ ਸ਼ਖ਼ਸੀਅਤਾਂ ਪਹੁੰਚ ਰਹੀਆਂ ਹਨ।
Shiv Kumar Batalvi evening will be held on the land of Chamkaur Sahib- MLA Dr. Charanjit Singh
Shiv Kumar Batalvi evening will be held on the land of Chamkaur Sahib- MLA Dr. Charanjit Singh
ਗ਼ਜ਼ਲ ਗਾਇਨ ਲਈ ਪ੍ਰਸਿੱਧ ਗ਼ਜ਼ਲ ਗਾਇਕ ਸ੍ਰੀ ਸੁਨੀਲ ਸਿੰਘ ਡੋਗਰਾ, ਸੁਖਜਿੰਦਰ ਸੁੱਖੀ ਪਹੁੰਚ ਰਹੇ ਹਨ।

 

ਸੰਵੇਦਨਸ਼ੀਲ ਸਰੋਤਿਆਂ ਨੂੰ ਤਾਕੀਦ ਕਰਦੇ ਹਾਂ ਕਿ ਉਹ ਸਮਾਗਮ ਵਿੱਚ ਹੁੰਮ-ਹੁੰਮਾ ਕੇ ਪਹੁੰਚਣ ਤਾਂ ਜੋ ਪੰਜਾਬੀ ਮਾਂ ਦੇ ਸਪੂਤ ਨੂੰ ਸਰਧਾਂਜਲੀ ਦਿੱਤੀ ਜਾ ਸਕੇ।
Shiv Kumar Batalvi evening will be held on the land of Chamkaur Sahib- MLA Dr. Charanjit Singh
ਇਸ ਪ੍ਰੈਸ ਕਾਨਫਰੰਸ਼ ਵਿੱਚ ਵਿਧਾਇਕ ਡਾ ਚਰਨਜੀਤ ਸਿੰਘ, ਐੱਮ ਸੀ ਪ੍ਰਧਾਨ ਭੁਪਿੰਦਰ ਸਿੰਘ ਭੂਰਾ,ਏ ਐੱਮ ਵੀ ਐੱਸ ਪ੍ਰਦੀਪ ਸਿੰਘ,ਈ ਓ ਗੁਰਦੀਪ ਸਿੰਘ, ਜਗਤਾਰ ਸਿੰਘ ਘੜੂੰਆਂ, ਹਰਜਿੰਦਰ ਸਿੰਘ ਰਾਜਾ, ਗੁਰਵੀਰ ਸਿੰਘ ਗੁਰੀ ਆਦਿ ਹਾਜ਼ਰ ਸਨ।

Leave a Comment

Your email address will not be published. Required fields are marked *

Scroll to Top