Home - Ropar News - ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਹਰ ਲੋੜੀਂਦੀ ਕੋਸ਼ਿਸ਼ ਕਰਾਂਗੇ – MLA Chadhaਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਹਰ ਲੋੜੀਂਦੀ ਕੋਸ਼ਿਸ਼ ਕਰਾਂਗੇ – MLA Chadha Leave a Comment / By Dishant Mehta / May 29, 2025 We will make every effort to make government school students fit for the times – MLA Chadhaਰੂਪਨਗਰ, 28 ਮਈ: ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਅਤੇ ਪੂਰੇ ਜੋਸ਼ ਨਾਲ ਹਰ ਲੋੜੀਂਦੀ ਕੋਸ਼ਿਸ਼ ਜਾਰੀ ਰਹੇਗੀ।ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਰੂਪਨਗਰ ਤੋਂ ਵਿਧਾਇਕ ਐਡਵੋਕੇਟ ਸ਼੍ਰੀ ਦਿਨੇਸ਼ ਚੱਢਾ ਵੱਲੋਂ ਅੱਜ “ਪੰਜਾਬ ਸਿੱਖਿਆ ਕ੍ਰਾਂਤੀ” ਤਹਿਤ ਹਲਕੇ ਦੇ ਵੱਖ-ਵੱਖ ਸਕੂਲਾਂ ਵਿੱਚ 81 ਲੱਖ 98 ਹਜ਼ਾਰ ਦੇ ਵਿਕਾਸ ਕਾਰਜਾਂ ਨੂੰ ਵਿਦਿਆਰਥੀਆਂ ਦੇ ਸਪੁਰਦ ਕਰਨ ਮੌਕੇ ਕੀਤਾ।ਇਨ੍ਹਾਂ ਸਕੂਲਾਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਨੌਲੀ ਵਿਖੇ 62.50 ਲੱਖ ਰੁਪਏ ਦੀ ਲਾਗਤ ਨਾਲ ਸਕੂਲ ਦੇ ਵਿਕਾਸ ਕਾਰਜ, ਸਰਕਾਰੀ ਮਿਡਲ ਸਕੂਲ ਸਦਾਵਰਤ ਵਿਖੇ 7.51 ਲੱਖ ਰੁਪਏ ਦੀ ਲਾਗਤ ਨਾਲ ਨਵਾਂ ਕਲਾਸਰੂਮ, ਸਰਕਾਰੀ ਮਿਡਲ ਸਕੂਲ ਲੋਹਗੜ੍ਹ ਫਿੱਡੇ ਵਿਖੇ 8.75 ਲੱਖ ਰੁਪਏ ਦੀ ਲਾਗਤ ਨਾਲ ਚਾਰਦੀਵਾਰੀ ਅਤੇ ਸਰਕਾਰੀ ਮਿਡਲ ਸਕੂਲ ਰੈਲੋਂ ਖੁਰਦ 3.22 ਲੱਖ ਰੁਪਏ ਦੀ ਲਾਗਤ ਨਾਲ ਚਾਰਦੀਵਾਰੀ ਦਾ ਉਦਘਾਟਨ ਕੀਤਾ ਗਿਆ।ਇਸ ਮੌਕੇ ਸੰਬੋਧਨ ਕਰਦਿਆਂ ਹਲਕਾ ਵਿਧਾਇਕ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਅਧਿਆਪਕਾਂ ਦੇ ਸਿੱਖਿਆ ਦੇ ਹੁਨਰ ਨੂੰ ਹੋਰ ਨਿਖਾਰਨ ਲਈ ਤਰ੍ਹਾਂ-ਤਰ੍ਹਾਂ ਦੀਆਂ ਸਿਖਲਾਈ ਯੋਜਨਾਵਾਂ ਅਪਣਾਈਆਂ ਗਈਆਂ ਹਨ।ਉਨ੍ਹਾਂ ਕਿਹਾ ਕਿ ਹੁਣ ਅਧਿਆਪਕਾਂ ਨੂੰ ਸਾਡੇ ਦੇਸ਼ ਦੀਆਂ ਹੀ ਨਹੀਂ ਸਗੋਂ ਵਿਦੇਸ਼ਾਂ ਦੀਆਂ ਆਧੁਨਿਕ ਤੇ ਬਿਹਤਰੀਨ ਸੰਸਥਾਵਾਂ ਵਿੱਚ ਸਿਖਲਾਈ ਲਈ ਭੇਜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਹੁਣ ਸੌਰ ਊਰਜਾ ਪੈਦਾ ਕਰਨ ਲਈ ਸੋਲਰ ਪੈਨਲ, ਸਕੂਲੀ ਵਿਦਿਆਰਥੀਆਂ ਲਈ ਬੱਸ ਸੁਵਿਧਾ, ਸਕਿਉਰਿਟੀ ਗਾਰਡ, ਚੌਕੀਦਾਰ, ਮਜ਼ਬੂਤ ਚਾਰਦੀਵਾਰੀ ਸਮੇਤ ਹਰ ਲੋੜੀਂਦੀ ਸੁਵਿਧਾ ਉਪਲਬਧ ਕਰਵਾਈ ਜਾ ਰਹੀ ਹੈ।ਵਿਧਾਇਕ ਚੱਢਾ ਨੇ ਕਿਹਾ ਕਿ ਸਕੂਲ ਆਫ ਐਮੀਨੈਂਸ ਦੇ ਵਿਦਿਆਰਥੀਆਂ ਨੂੰ ਉਚੇਰੀ ਵਿਸ਼ਿਆਂ ਸਬੰਧੀ ਸਿੱਖਿਆ ਪ੍ਰਦਾਨ ਕਰ ਕੇ ਉਨ੍ਹਾਂ ਦਾ ਭਵਿੱਖ ਉਜਵਲ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੀਆਂ ਸਿੱਖਿਆ ਵਿਰੋਧੀ ਨੀਤੀਆਂ ਹੀ ਸਨ ਕਿ ਸੂਬੇ ਦੇ ਸਰਕਾਰੀ ਸਕੂਲ ਮਾੜੀ ਹਾਲਤ ’ਚ ਪਹੁੰਚ ਗਏ ਸਨ। ਪਰ ਹੁਣ ਲੋਕ ਦੁਬਾਰਾ ਬੱਚਿਆਂ ਨੂੰ ਸਰਕਾਰੀ ਸਕੂਲਾਂ ’ਚ ਪੜ੍ਹਾਉਣ ਲਈ ਅੱਗੇ ਆ ਰਹੇ ਹਨ।ਇਸ ਮੌਕੇ ਸਿੱਖਿਆ ਕੋਆਰਡੀਨੇਟਰ ਰਾਜ ਕੁਮਾਰ ਖੋਸਲਾ, ਪ੍ਰਿੰਸੀਪਲ ਇੰਦੂ, ਜਸਵੀਰ ਸਿੰਘ, ਗੁਰਮੇਲ ਸਿੰਘ ਥਲੀ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।Share this: Share on WhatsApp (Opens in new window) WhatsApp Share on Facebook (Opens in new window) Facebook Share on Telegram (Opens in new window) Telegram Share on X (Opens in new window) X Print (Opens in new window) Print Email a link to a friend (Opens in new window) Email Related Related Posts ਰੂਪਨਗਰ ਵਿੱਚ ਜ਼ਿਲ੍ਹਾ ਪੱਧਰੀ ਨੈਸ਼ਨਲ ਚਿਲਡਰਨਜ਼ ਸਾਇੰਸ ਕਾਂਗਰਸ (NCSC-2026) ਸਫ਼ਲਤਾਪੂਰਵਕ ਸੰਪੰਨ Leave a Comment / Ropar News / By Dishant Mehta ਰੂਪਨਗਰ ਜ਼ਿਲ੍ਹੇ ਵਿੱਚ ਵੱਖ-ਵੱਖ ਪਾਬੰਦੀ ਹੁਕਮ ਲਾਗੂ, ਚਾਈਨਾ ਡੋਰ ਤੋਂ ਲੈ ਕੇ ਡਰੋਨ ਉਡਾਉਣ ਤੱਕ ਕਈ ਪਾਬੰਦੀਆਂ Leave a Comment / Ropar News / By Dishant Mehta ਸੇਫ ਸਕੂਲ ਵਾਹਨ ਪਾਲਿਸੀ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਪ੍ਰਸ਼ਾਸਨ ਦੀ ਸਖ਼ਤੀ, 45 ਸਕੂਲੀ ਬੱਸਾਂ ਦੀ ਜਾਂਚ ਦੌਰਾਨ 18 ਦੇ ਕੀਤੇ ਚਲਾਨ Leave a Comment / Ropar News / By Dishant Mehta ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ 23 ਅਕਤੂਬਰ ਨੂੰ ਪਲੇਸਮੈਂਟ ਕੈਂਪ Leave a Comment / Ropar News / By Dishant Mehta ਪ੍ਰਤਿਭਾ ਦੀ ਜਿੱਤ: ਬਲਾਕ ਨੰਗਲ ਵਿਗਿਆਨ ਨਾਟਕ ਮੁਕਾਬਲੇ ਵਿੱਚ ਸਰਕਾਰੀ ਕੰਨਿਆ ਸਕੂਲ ਨੰਗਲ ਨੇ ਮਾਰੀ ਬਾਜ਼ੀ Leave a Comment / Ropar News / By Dishant Mehta ਬਲਾਕ ਅਨੰਦਪੁਰ ਵਿੱਚ ਸਾਇੰਸ ਡਰਾਮਾ ਪ੍ਰਤੀਯੋਗਤਾ-2026-27 ਕਰਵਾਈ ਗਈ, ਸਰਕਾਰੀ ਕੰਨਿਆ ਸਕੂਲ ਸ੍ਰੀ ਅਨੰਦਪੁਰ ਸਾਹਿਬ ਦੀਆਂ ਵਿਦਿਆਰਥਣਾਂ ਨੇ ਮਾਰੀ ਬਾਜ਼ੀ Leave a Comment / Ropar News / By Dishant Mehta ਨੇਚਰ ਕੈਂਪ ਦੇ ਦੂਜੇ ਦਿਨ ਵਿਦਿਆਰਥੀਆਂ ਨੇ ਕੀਤੀ ਟ੍ਰੈਕਿੰਗ Leave a Comment / Ropar News / By Dishant Mehta ਨੇਚਰ ਕੈਂਪ ਲਗਾਉਣ ਲਈ ਮੋਰਨੀ ਹਿੱਲ ਪੁੱਜੇ ਜ਼ਿਲ੍ਹਾ ਰੂਪਨਗਰ ਦੇ ਵਿਦਿਆਰਥੀ Leave a Comment / Ropar News / By Dishant Mehta ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਅਤੇ ਸਮਾਜ ਵਿੱਚ ਜਾਗਰੂਕਤਾ ਫੈਲਾਉਣ ਲਈ ਸਾਂਝੇ ਯਤਨ ਕਰਨ ਦੀ ਲੋੜ: ਕਾਉਂਸਲਰ ਪ੍ਰਭਜੋਤ ਕੌਰ Leave a Comment / Ropar News / By Dishant Mehta ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਰੂਪਨਗਰ ਵਿਖੇ ਪਲੇਸਮੈਂਟ ਕੈਂਪ ਅੱਜ Leave a Comment / Ropar News / By Dishant Mehta ਡਾ. ਏ.ਪੀ.ਜੇ. ਅਬਦੁਲ ਕਲਾਮ ਦੀ ਜਨਮ ਵਰ੍ਹੇਗੰਢ: ਭਾਰਤ ਦੇ ‘ਮਿਜ਼ਾਈਲ ਮੈਨ’ ਅਤੇ ‘ਲੋਕਾਂ ਦੇ ਰਾਸ਼ਟਰਪਤੀ’ ਨੂੰ ਸ਼ਰਧਾਂਜਲੀ Leave a Comment / News, Poems & Articles, Ropar News / By Dishant Mehta ਸਰਕਾਰੀ ਸਕੂਲਾਂ ਵਿੱਚ ਜੈਵਿਕ ਸਬਜ਼ੀਆਂ ਲਈ ਰਸੋਈ ਬਗੀਚਿਆਂ ਤੇ ਫਲ ਦੇ ਬੂਟੇ ਲਗਾਏ ਜਾਣ: ਜਸਵੀਰ ਸਿੰਘ ਸੇਖੋਂ Leave a Comment / Ropar News / By Dishant Mehta ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਬਾਸੋਵਾਲ ਸਕੂਲ ਵਿਖੇ 54 ਲੱਖ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ Leave a Comment / Ropar News / By Dishant Mehta ਜ਼ਿਲ੍ਹਾ ਰੂਪਨਗਰ ਦੇ ਕਲਾ ਅਧਿਆਪਕਾਂ ਦੀ ਦੋ ਰੋਜ਼ਾ ‘Project Awaaz’ ਇੰਡਕਸ਼ਨ ਟ੍ਰੇਨਿੰਗ ਲੋਧੀਪੁਰ ਵਿਖੇ ਸੰਪੰਨ Leave a Comment / Ropar News / By Dishant Mehta ਸਰਕਾਰੀ ਆਦਰਸ਼ ਸੀਨੀ.ਸੈਕੰ.ਸਕੂਲ ਲੋਧੀਪੁਰ ਵਿੱਚ Mega PTM ਮੌਕੇ ਉਤਸ਼ਾਹ ਭਰਪੂਰ ਮਾਹੋਲ Leave a Comment / Ropar News / By Dishant Mehta 70ਵੀਆਂ ਅੰਤਰ-ਜ਼ਿਲ੍ਹਾ ਸਕੂਲ ਪੱਧਰੀ ਕਬੱਡੀ ਮੁਕਾਬਲੇ ਯਾਦਗਾਰੀ ਹੋ ਨਿਬੜੇ Leave a Comment / Ropar News / By Dishant Mehta
ਰੂਪਨਗਰ ਵਿੱਚ ਜ਼ਿਲ੍ਹਾ ਪੱਧਰੀ ਨੈਸ਼ਨਲ ਚਿਲਡਰਨਜ਼ ਸਾਇੰਸ ਕਾਂਗਰਸ (NCSC-2026) ਸਫ਼ਲਤਾਪੂਰਵਕ ਸੰਪੰਨ Leave a Comment / Ropar News / By Dishant Mehta
ਰੂਪਨਗਰ ਜ਼ਿਲ੍ਹੇ ਵਿੱਚ ਵੱਖ-ਵੱਖ ਪਾਬੰਦੀ ਹੁਕਮ ਲਾਗੂ, ਚਾਈਨਾ ਡੋਰ ਤੋਂ ਲੈ ਕੇ ਡਰੋਨ ਉਡਾਉਣ ਤੱਕ ਕਈ ਪਾਬੰਦੀਆਂ Leave a Comment / Ropar News / By Dishant Mehta
ਸੇਫ ਸਕੂਲ ਵਾਹਨ ਪਾਲਿਸੀ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਪ੍ਰਸ਼ਾਸਨ ਦੀ ਸਖ਼ਤੀ, 45 ਸਕੂਲੀ ਬੱਸਾਂ ਦੀ ਜਾਂਚ ਦੌਰਾਨ 18 ਦੇ ਕੀਤੇ ਚਲਾਨ Leave a Comment / Ropar News / By Dishant Mehta
ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ 23 ਅਕਤੂਬਰ ਨੂੰ ਪਲੇਸਮੈਂਟ ਕੈਂਪ Leave a Comment / Ropar News / By Dishant Mehta
ਪ੍ਰਤਿਭਾ ਦੀ ਜਿੱਤ: ਬਲਾਕ ਨੰਗਲ ਵਿਗਿਆਨ ਨਾਟਕ ਮੁਕਾਬਲੇ ਵਿੱਚ ਸਰਕਾਰੀ ਕੰਨਿਆ ਸਕੂਲ ਨੰਗਲ ਨੇ ਮਾਰੀ ਬਾਜ਼ੀ Leave a Comment / Ropar News / By Dishant Mehta
ਬਲਾਕ ਅਨੰਦਪੁਰ ਵਿੱਚ ਸਾਇੰਸ ਡਰਾਮਾ ਪ੍ਰਤੀਯੋਗਤਾ-2026-27 ਕਰਵਾਈ ਗਈ, ਸਰਕਾਰੀ ਕੰਨਿਆ ਸਕੂਲ ਸ੍ਰੀ ਅਨੰਦਪੁਰ ਸਾਹਿਬ ਦੀਆਂ ਵਿਦਿਆਰਥਣਾਂ ਨੇ ਮਾਰੀ ਬਾਜ਼ੀ Leave a Comment / Ropar News / By Dishant Mehta
ਨੇਚਰ ਕੈਂਪ ਲਗਾਉਣ ਲਈ ਮੋਰਨੀ ਹਿੱਲ ਪੁੱਜੇ ਜ਼ਿਲ੍ਹਾ ਰੂਪਨਗਰ ਦੇ ਵਿਦਿਆਰਥੀ Leave a Comment / Ropar News / By Dishant Mehta
ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਅਤੇ ਸਮਾਜ ਵਿੱਚ ਜਾਗਰੂਕਤਾ ਫੈਲਾਉਣ ਲਈ ਸਾਂਝੇ ਯਤਨ ਕਰਨ ਦੀ ਲੋੜ: ਕਾਉਂਸਲਰ ਪ੍ਰਭਜੋਤ ਕੌਰ Leave a Comment / Ropar News / By Dishant Mehta
ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਰੂਪਨਗਰ ਵਿਖੇ ਪਲੇਸਮੈਂਟ ਕੈਂਪ ਅੱਜ Leave a Comment / Ropar News / By Dishant Mehta
ਡਾ. ਏ.ਪੀ.ਜੇ. ਅਬਦੁਲ ਕਲਾਮ ਦੀ ਜਨਮ ਵਰ੍ਹੇਗੰਢ: ਭਾਰਤ ਦੇ ‘ਮਿਜ਼ਾਈਲ ਮੈਨ’ ਅਤੇ ‘ਲੋਕਾਂ ਦੇ ਰਾਸ਼ਟਰਪਤੀ’ ਨੂੰ ਸ਼ਰਧਾਂਜਲੀ Leave a Comment / News, Poems & Articles, Ropar News / By Dishant Mehta
ਸਰਕਾਰੀ ਸਕੂਲਾਂ ਵਿੱਚ ਜੈਵਿਕ ਸਬਜ਼ੀਆਂ ਲਈ ਰਸੋਈ ਬਗੀਚਿਆਂ ਤੇ ਫਲ ਦੇ ਬੂਟੇ ਲਗਾਏ ਜਾਣ: ਜਸਵੀਰ ਸਿੰਘ ਸੇਖੋਂ Leave a Comment / Ropar News / By Dishant Mehta
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਬਾਸੋਵਾਲ ਸਕੂਲ ਵਿਖੇ 54 ਲੱਖ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ Leave a Comment / Ropar News / By Dishant Mehta
ਜ਼ਿਲ੍ਹਾ ਰੂਪਨਗਰ ਦੇ ਕਲਾ ਅਧਿਆਪਕਾਂ ਦੀ ਦੋ ਰੋਜ਼ਾ ‘Project Awaaz’ ਇੰਡਕਸ਼ਨ ਟ੍ਰੇਨਿੰਗ ਲੋਧੀਪੁਰ ਵਿਖੇ ਸੰਪੰਨ Leave a Comment / Ropar News / By Dishant Mehta
ਸਰਕਾਰੀ ਆਦਰਸ਼ ਸੀਨੀ.ਸੈਕੰ.ਸਕੂਲ ਲੋਧੀਪੁਰ ਵਿੱਚ Mega PTM ਮੌਕੇ ਉਤਸ਼ਾਹ ਭਰਪੂਰ ਮਾਹੋਲ Leave a Comment / Ropar News / By Dishant Mehta
70ਵੀਆਂ ਅੰਤਰ-ਜ਼ਿਲ੍ਹਾ ਸਕੂਲ ਪੱਧਰੀ ਕਬੱਡੀ ਮੁਕਾਬਲੇ ਯਾਦਗਾਰੀ ਹੋ ਨਿਬੜੇ Leave a Comment / Ropar News / By Dishant Mehta