Home - Ropar News - ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਹਰ ਲੋੜੀਂਦੀ ਕੋਸ਼ਿਸ਼ ਕਰਾਂਗੇ – MLA Chadhaਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਹਰ ਲੋੜੀਂਦੀ ਕੋਸ਼ਿਸ਼ ਕਰਾਂਗੇ – MLA Chadha Leave a Comment / By Dishant Mehta / May 29, 2025 We will make every effort to make government school students fit for the times – MLA Chadhaਰੂਪਨਗਰ, 28 ਮਈ: ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਅਤੇ ਪੂਰੇ ਜੋਸ਼ ਨਾਲ ਹਰ ਲੋੜੀਂਦੀ ਕੋਸ਼ਿਸ਼ ਜਾਰੀ ਰਹੇਗੀ।ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਰੂਪਨਗਰ ਤੋਂ ਵਿਧਾਇਕ ਐਡਵੋਕੇਟ ਸ਼੍ਰੀ ਦਿਨੇਸ਼ ਚੱਢਾ ਵੱਲੋਂ ਅੱਜ “ਪੰਜਾਬ ਸਿੱਖਿਆ ਕ੍ਰਾਂਤੀ” ਤਹਿਤ ਹਲਕੇ ਦੇ ਵੱਖ-ਵੱਖ ਸਕੂਲਾਂ ਵਿੱਚ 81 ਲੱਖ 98 ਹਜ਼ਾਰ ਦੇ ਵਿਕਾਸ ਕਾਰਜਾਂ ਨੂੰ ਵਿਦਿਆਰਥੀਆਂ ਦੇ ਸਪੁਰਦ ਕਰਨ ਮੌਕੇ ਕੀਤਾ।ਇਨ੍ਹਾਂ ਸਕੂਲਾਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਨੌਲੀ ਵਿਖੇ 62.50 ਲੱਖ ਰੁਪਏ ਦੀ ਲਾਗਤ ਨਾਲ ਸਕੂਲ ਦੇ ਵਿਕਾਸ ਕਾਰਜ, ਸਰਕਾਰੀ ਮਿਡਲ ਸਕੂਲ ਸਦਾਵਰਤ ਵਿਖੇ 7.51 ਲੱਖ ਰੁਪਏ ਦੀ ਲਾਗਤ ਨਾਲ ਨਵਾਂ ਕਲਾਸਰੂਮ, ਸਰਕਾਰੀ ਮਿਡਲ ਸਕੂਲ ਲੋਹਗੜ੍ਹ ਫਿੱਡੇ ਵਿਖੇ 8.75 ਲੱਖ ਰੁਪਏ ਦੀ ਲਾਗਤ ਨਾਲ ਚਾਰਦੀਵਾਰੀ ਅਤੇ ਸਰਕਾਰੀ ਮਿਡਲ ਸਕੂਲ ਰੈਲੋਂ ਖੁਰਦ 3.22 ਲੱਖ ਰੁਪਏ ਦੀ ਲਾਗਤ ਨਾਲ ਚਾਰਦੀਵਾਰੀ ਦਾ ਉਦਘਾਟਨ ਕੀਤਾ ਗਿਆ।ਇਸ ਮੌਕੇ ਸੰਬੋਧਨ ਕਰਦਿਆਂ ਹਲਕਾ ਵਿਧਾਇਕ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਅਧਿਆਪਕਾਂ ਦੇ ਸਿੱਖਿਆ ਦੇ ਹੁਨਰ ਨੂੰ ਹੋਰ ਨਿਖਾਰਨ ਲਈ ਤਰ੍ਹਾਂ-ਤਰ੍ਹਾਂ ਦੀਆਂ ਸਿਖਲਾਈ ਯੋਜਨਾਵਾਂ ਅਪਣਾਈਆਂ ਗਈਆਂ ਹਨ।ਉਨ੍ਹਾਂ ਕਿਹਾ ਕਿ ਹੁਣ ਅਧਿਆਪਕਾਂ ਨੂੰ ਸਾਡੇ ਦੇਸ਼ ਦੀਆਂ ਹੀ ਨਹੀਂ ਸਗੋਂ ਵਿਦੇਸ਼ਾਂ ਦੀਆਂ ਆਧੁਨਿਕ ਤੇ ਬਿਹਤਰੀਨ ਸੰਸਥਾਵਾਂ ਵਿੱਚ ਸਿਖਲਾਈ ਲਈ ਭੇਜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਹੁਣ ਸੌਰ ਊਰਜਾ ਪੈਦਾ ਕਰਨ ਲਈ ਸੋਲਰ ਪੈਨਲ, ਸਕੂਲੀ ਵਿਦਿਆਰਥੀਆਂ ਲਈ ਬੱਸ ਸੁਵਿਧਾ, ਸਕਿਉਰਿਟੀ ਗਾਰਡ, ਚੌਕੀਦਾਰ, ਮਜ਼ਬੂਤ ਚਾਰਦੀਵਾਰੀ ਸਮੇਤ ਹਰ ਲੋੜੀਂਦੀ ਸੁਵਿਧਾ ਉਪਲਬਧ ਕਰਵਾਈ ਜਾ ਰਹੀ ਹੈ।ਵਿਧਾਇਕ ਚੱਢਾ ਨੇ ਕਿਹਾ ਕਿ ਸਕੂਲ ਆਫ ਐਮੀਨੈਂਸ ਦੇ ਵਿਦਿਆਰਥੀਆਂ ਨੂੰ ਉਚੇਰੀ ਵਿਸ਼ਿਆਂ ਸਬੰਧੀ ਸਿੱਖਿਆ ਪ੍ਰਦਾਨ ਕਰ ਕੇ ਉਨ੍ਹਾਂ ਦਾ ਭਵਿੱਖ ਉਜਵਲ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੀਆਂ ਸਿੱਖਿਆ ਵਿਰੋਧੀ ਨੀਤੀਆਂ ਹੀ ਸਨ ਕਿ ਸੂਬੇ ਦੇ ਸਰਕਾਰੀ ਸਕੂਲ ਮਾੜੀ ਹਾਲਤ ’ਚ ਪਹੁੰਚ ਗਏ ਸਨ। ਪਰ ਹੁਣ ਲੋਕ ਦੁਬਾਰਾ ਬੱਚਿਆਂ ਨੂੰ ਸਰਕਾਰੀ ਸਕੂਲਾਂ ’ਚ ਪੜ੍ਹਾਉਣ ਲਈ ਅੱਗੇ ਆ ਰਹੇ ਹਨ।ਇਸ ਮੌਕੇ ਸਿੱਖਿਆ ਕੋਆਰਡੀਨੇਟਰ ਰਾਜ ਕੁਮਾਰ ਖੋਸਲਾ, ਪ੍ਰਿੰਸੀਪਲ ਇੰਦੂ, ਜਸਵੀਰ ਸਿੰਘ, ਗੁਰਮੇਲ ਸਿੰਘ ਥਲੀ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।Share this: Share on WhatsApp (Opens in new window) WhatsApp Share on Facebook (Opens in new window) Facebook Share on Telegram (Opens in new window) Telegram Share on X (Opens in new window) X Print (Opens in new window) Print Email a link to a friend (Opens in new window) Email Related Related Posts ਵਿਦਿਆਰਥੀਆਂ ਨੂੰ ਸਰਕਾਰੀ ਸਕੀਮਾਂ ਨਾਲ ਜੋੜਨ ਲਈ ਜ਼ਿਲ੍ਹਾ ਪੱਧਰੀ ਆਨਲਾਈਨ ਮੀਟਿੰਗ ਆਯੋਜਿਤ Leave a Comment / Ropar News / By Dishant Mehta ਸੁਰੱਖਿਅਤ ਭੋਜਨ, ਸਿਹਤਮੰਦ ਜੀਵਨ: ਵਿਸ਼ਵ ਭੋਜਨ ਸੁਰੱਖਿਆ ਦਿਵਸ 2026 Leave a Comment / Poems & Article, Ropar News / By Dishant Mehta SUMMER HOLIDAYS HOMEWORK – COMPUTER SCIENCE Leave a Comment / Study Material, Ropar News / By Dishant Mehta ਸਕੂਲਾਂ ਦੇ ਈਕੋ ਕਲੱਬਾਂ ਵਲੋਂ ਭਲਕੇ ਮਨਾਇਆ ਜਾਵੇਗਾ ਵਿਸ਼ਵ ਵਾਤਾਵਰਨ ਦਿਵਸ Leave a Comment / Ropar News / By Dishant Mehta ਵਿਸ਼ਵ ਵਾਤਾਵਰਣ ਦਿਵਸ World Environment Day Leave a Comment / Poems & Article, Ropar News / By Dishant Mehta ਜ਼ਿਲ੍ਹਾ ਰੂਪਨਗਰ ਲਈ ਮਾਣ ਵਾਲਾ ਪਲ: GSSS ਲੂਥੇੜੀ ਦੇ ਹਰਸ਼ ਭੋਲਾ ਨੇ JEE Advanced 2026 ਪ੍ਰੀਖਿਆ ਕੀਤੀ ਪਾਸ Leave a Comment / Ropar News / By Dishant Mehta ਬਰਾਈਟ ਮਾਈਂਡਜ਼ ਪੰਜਾਬ 2026: ਵਿਦਿਆਰਥੀਆਂ ਦੀ ਮਿਹਨਤ ਅਤੇ ਪ੍ਰਤਿਭਾ ਨੂੰ ਮਿਲਿਆ ਸਨਮਾਨ Leave a Comment / Ropar News / By Dishant Mehta ਬ੍ਰਾਈਟ ਮਾਈਂਡਜ਼ ਪੰਜਾਬ 2026: ਬਾਰਵੀਂ ਜਮਾਤ ਦੇ ਹੋਣਹਾਰ ਵਿਦਿਆਰਥੀਆਂ ਦਾ ਹੋਵੇਗਾ ਅੱਜ ਵਿਸ਼ੇਸ਼ ਸਨਮਾਨ Leave a Comment / Ropar News / By Dishant Mehta ਪੰਜਾਬ ਵਿੱਚ 1 ਜੂਨ ਤੋਂ 30 ਜੂਨ ਤੱਕ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ Leave a Comment / Ropar News / By Dishant Mehta Punjab Mega PTM 2026 | ਸਿੱਖਿਆ ਦਾ ਮਹਾ ਜਸ਼ਨ | 30 May Mega PTM in Government Schools Leave a Comment / Ropar News / By Dishant Mehta Breaking News: ਪੰਜਾਬ ਸਰਕਾਰ ਨੇ ਬਕਰੀਦ ਦੀ ਛੁੱਟੀ 28 ਮਈ ਲਈ ਐਲਾਨੀ Leave a Comment / Ropar News / By Dishant Mehta 12ਵੀਂ ਤੋਂ ਬਾਅਦ ਕੀ ਕਰੀਏ? ਸਰਕਾਰੀ ਨੌਕਰੀ ਦੀ ਤਿਆਰੀ ਲਈ ਸਹੀ ਕੋਰਸ ਅਤੇ ਕਰੀਅਰ ਚੋਣ ਬਹੁਤ ਜ਼ਰੂਰੀ Leave a Comment / Ropar News / By Dishant Mehta Punjab CM Announces New Timings for Schools and Government Offices from May 25 Leave a Comment / Ropar News / By Dishant Mehta ਜ਼ਿਲ੍ਹਾ ਰੂਪਨਗਰ ਲਈ ਮਾਣ ਵਾਲੀ ਖ਼ਬਰ, ਘਨੌਲੀ ਦਾ ਵਿਦਿਆਰਥੀ ਮਨਮੀਤ ਸਿੰਘ ਜਪਾਨ ਲਈ ਰਵਾਨਾ Leave a Comment / Ropar News / By Dishant Mehta Class Wise Summer Vacation Homework Download Links 2026-27 Leave a Comment / Ropar News, Study Material / By Dishant Mehta ਪੰਜਾਬ ਸਕੂਲ ਸਿੱਖਿਆ ਬੋਰਡ ਨੇ ਜਾਰੀ ਕੀਤੀਆਂ ਰੀ-ਚੈਕਿੰਗ ਸਬੰਧੀ ਹਦਾਇਤਾਂ — 16 ਮਈ ਤੋਂ 30 ਮਈ ਤੱਕ ਹੋਣਗੇ ਆਨਲਾਈਨ ਅਪਲਾਈ Leave a Comment / Ropar News / By Dishant Mehta
ਵਿਦਿਆਰਥੀਆਂ ਨੂੰ ਸਰਕਾਰੀ ਸਕੀਮਾਂ ਨਾਲ ਜੋੜਨ ਲਈ ਜ਼ਿਲ੍ਹਾ ਪੱਧਰੀ ਆਨਲਾਈਨ ਮੀਟਿੰਗ ਆਯੋਜਿਤ Leave a Comment / Ropar News / By Dishant Mehta
ਸੁਰੱਖਿਅਤ ਭੋਜਨ, ਸਿਹਤਮੰਦ ਜੀਵਨ: ਵਿਸ਼ਵ ਭੋਜਨ ਸੁਰੱਖਿਆ ਦਿਵਸ 2026 Leave a Comment / Poems & Article, Ropar News / By Dishant Mehta
SUMMER HOLIDAYS HOMEWORK – COMPUTER SCIENCE Leave a Comment / Study Material, Ropar News / By Dishant Mehta
ਸਕੂਲਾਂ ਦੇ ਈਕੋ ਕਲੱਬਾਂ ਵਲੋਂ ਭਲਕੇ ਮਨਾਇਆ ਜਾਵੇਗਾ ਵਿਸ਼ਵ ਵਾਤਾਵਰਨ ਦਿਵਸ Leave a Comment / Ropar News / By Dishant Mehta
ਵਿਸ਼ਵ ਵਾਤਾਵਰਣ ਦਿਵਸ World Environment Day Leave a Comment / Poems & Article, Ropar News / By Dishant Mehta
ਜ਼ਿਲ੍ਹਾ ਰੂਪਨਗਰ ਲਈ ਮਾਣ ਵਾਲਾ ਪਲ: GSSS ਲੂਥੇੜੀ ਦੇ ਹਰਸ਼ ਭੋਲਾ ਨੇ JEE Advanced 2026 ਪ੍ਰੀਖਿਆ ਕੀਤੀ ਪਾਸ Leave a Comment / Ropar News / By Dishant Mehta
ਬਰਾਈਟ ਮਾਈਂਡਜ਼ ਪੰਜਾਬ 2026: ਵਿਦਿਆਰਥੀਆਂ ਦੀ ਮਿਹਨਤ ਅਤੇ ਪ੍ਰਤਿਭਾ ਨੂੰ ਮਿਲਿਆ ਸਨਮਾਨ Leave a Comment / Ropar News / By Dishant Mehta
ਬ੍ਰਾਈਟ ਮਾਈਂਡਜ਼ ਪੰਜਾਬ 2026: ਬਾਰਵੀਂ ਜਮਾਤ ਦੇ ਹੋਣਹਾਰ ਵਿਦਿਆਰਥੀਆਂ ਦਾ ਹੋਵੇਗਾ ਅੱਜ ਵਿਸ਼ੇਸ਼ ਸਨਮਾਨ Leave a Comment / Ropar News / By Dishant Mehta
ਪੰਜਾਬ ਵਿੱਚ 1 ਜੂਨ ਤੋਂ 30 ਜੂਨ ਤੱਕ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ Leave a Comment / Ropar News / By Dishant Mehta
Punjab Mega PTM 2026 | ਸਿੱਖਿਆ ਦਾ ਮਹਾ ਜਸ਼ਨ | 30 May Mega PTM in Government Schools Leave a Comment / Ropar News / By Dishant Mehta
Breaking News: ਪੰਜਾਬ ਸਰਕਾਰ ਨੇ ਬਕਰੀਦ ਦੀ ਛੁੱਟੀ 28 ਮਈ ਲਈ ਐਲਾਨੀ Leave a Comment / Ropar News / By Dishant Mehta
12ਵੀਂ ਤੋਂ ਬਾਅਦ ਕੀ ਕਰੀਏ? ਸਰਕਾਰੀ ਨੌਕਰੀ ਦੀ ਤਿਆਰੀ ਲਈ ਸਹੀ ਕੋਰਸ ਅਤੇ ਕਰੀਅਰ ਚੋਣ ਬਹੁਤ ਜ਼ਰੂਰੀ Leave a Comment / Ropar News / By Dishant Mehta
Punjab CM Announces New Timings for Schools and Government Offices from May 25 Leave a Comment / Ropar News / By Dishant Mehta
ਜ਼ਿਲ੍ਹਾ ਰੂਪਨਗਰ ਲਈ ਮਾਣ ਵਾਲੀ ਖ਼ਬਰ, ਘਨੌਲੀ ਦਾ ਵਿਦਿਆਰਥੀ ਮਨਮੀਤ ਸਿੰਘ ਜਪਾਨ ਲਈ ਰਵਾਨਾ Leave a Comment / Ropar News / By Dishant Mehta
Class Wise Summer Vacation Homework Download Links 2026-27 Leave a Comment / Ropar News, Study Material / By Dishant Mehta
ਪੰਜਾਬ ਸਕੂਲ ਸਿੱਖਿਆ ਬੋਰਡ ਨੇ ਜਾਰੀ ਕੀਤੀਆਂ ਰੀ-ਚੈਕਿੰਗ ਸਬੰਧੀ ਹਦਾਇਤਾਂ — 16 ਮਈ ਤੋਂ 30 ਮਈ ਤੱਕ ਹੋਣਗੇ ਆਨਲਾਈਨ ਅਪਲਾਈ Leave a Comment / Ropar News / By Dishant Mehta