28 ਮਾਰਚ ਨੂੰ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ Mega PTM ਦੌਰਾਨ ਘੋਸ਼ਿਤ ਹੋਣਗੇ ਸਲਾਨਾ ਨਤੀਜੇ

Punjab School Annual Result 2026 to Be Announced on March 28 at Mega PTM
Punjab School Annual Result 2026 to Be Announced on March 28 at Mega PTM

28 ਮਾਰਚ ਨੂੰ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ Mega PTM ਦੌਰਾਨ ਘੋਸ਼ਿਤ ਹੋਣਗੇ ਸਲਾਨਾ ਨਤੀਜੇ

ਐਸ.ਏ.ਐਸ. ਨਗਰ, 20 ਮਾਰਚ 2026: ਪੰਜਾਬ ਸਕੂਲ ਸਿੱਖਿਆ ਵਿਭਾਗ ਨੇ 28 ਮਾਰਚ 2026 ਨੂੰ ਰਾਜ ਦੇ ਸਮੂਹ ਸਰਕਾਰੀ ਸਕੂਲਾਂ ਵਿੱਚ Mega PTM ਕਰਵਾਉਣ ਦੇ ਹੁਕਮ ਜਾਰੀ ਕੀਤੇ ਹਨ। ਇਸ ਦੌਰਾਨ ਨਾਨ-ਬੋਰਡ ਜਮਾਤਾਂ ਦੇ ਸਲਾਨਾ ਨਤੀਜੇ ਘੋਸ਼ਿਤ ਕੀਤੇ ਜਾਣਗੇ ਅਤੇ ਮਾਪਿਆਂ ਨੂੰ ਬੱਚਿਆਂ ਦੀ ਅਕਾਦਮਿਕ ਪ੍ਰਗਤੀ ਅਤੇ ਹਾਲਿਸਟਿਕ ਰਿਪੋਰਟ ਕਾਰਡ ਬਾਰੇ ਜਾਣਕਾਰੀ ਦਿੱਤੀ ਜਾਵੇਗੀ।

ਵਿਭਾਗ ਅਨੁਸਾਰ Mega PTM ਸਵੇਰੇ 8:30 ਵਜੇ ਤੋਂ ਦੁਪਹਿਰ 12:30 ਵਜੇ ਤੱਕ ਹੋਵੇਗੀ। ਮਾਪਿਆਂ ਨੂੰ ਆਪਣੇ ਬੱਚਿਆਂ ਦੇ ਨਤੀਜੇ ਜਾਣਨ ਅਤੇ ਉਨ੍ਹਾਂ ਦੀ ਪੜ੍ਹਾਈ ਬਾਰੇ ਅਧਿਆਪਕਾਂ ਨਾਲ ਗੱਲਬਾਤ ਕਰਨ ਲਈ ਸਕੂਲ ਪਹੁੰਚਣ ਦੀ ਅਪੀਲ ਕੀਤੀ ਗਈ ਹੈ। ਸਕੂਲਾਂ ਨੂੰ ਨਤੀਜਾ ਐਲਾਨ ਦੀ ਪ੍ਰਕਿਰਿਆ ਸੁਚੱਜੇ ਢੰਗ ਨਾਲ ਕਰਨ ਲਈ ਲੋੜੀਂਦੇ ਪ੍ਰਬੰਧ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ ਹਨ।

ਵਿਭਾਗ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ 1 ਅਪ੍ਰੈਲ 2026 ਤੋਂ ਨਵਾਂ ਵਿਦਿਆਕ ਸੈਸ਼ਨ ਸ਼ੁਰੂ ਹੋਵੇਗਾ, ਇਸ ਲਈ Mega PTM ਨੂੰ ਨਤੀਜਿਆਂ ਦੇ ਐਲਾਨ ਦੇ ਨਾਲ-ਨਾਲ ਅਗਲੀ ਜਮਾਤਾਂ ਵਿੱਚ ਦਾਖਲੇ ਅਤੇ ਨਿਯਮਿਤ ਹਾਜ਼ਰੀ ਲਈ ਵੀ ਮਹੱਤਵਪੂਰਨ ਮੰਚ ਵਜੋਂ ਵਰਤਿਆ ਜਾਵੇਗਾ।

Punjab School Annual Result 2026 to Be Announced on March 28 at Mega PTM
Punjab School Annual Result 2026 to Be Announced on March 28 at Mega PTM

CLICK HERE: All Classes PSEB Study Material 2025-26

 District Ropar News – Facebook

District Ropar News

Leave a Comment

Your email address will not be published. Required fields are marked *

Scroll to Top