Home - Ropar News - ਐਕਸਿਸ ਬੈਂਕ, ਸਵਰਾਜ ਮਾਜ਼ਦਾ ਇਸੁਜੂ ਤੇ ਮੈਟਲੋਨਿਕਸ ਕੰਪਨੀਆਂ ਵੱਲੋਂ ਵੱਖ-ਵੱਖ ਅਸਾਮੀਆਂ ਭਰਨ ਲਈ ਪਲੇਸਮੈਂਟ ਕੈਂਪ ਅੱਜਐਕਸਿਸ ਬੈਂਕ, ਸਵਰਾਜ ਮਾਜ਼ਦਾ ਇਸੁਜੂ ਤੇ ਮੈਟਲੋਨਿਕਸ ਕੰਪਨੀਆਂ ਵੱਲੋਂ ਵੱਖ-ਵੱਖ ਅਸਾਮੀਆਂ ਭਰਨ ਲਈ ਪਲੇਸਮੈਂਟ ਕੈਂਪ ਅੱਜ Leave a Comment / By Dishant Mehta / September 17, 2024 ਰੂਪਨਗਰ, 16 ਸਤੰਬਰ: ਜ਼ਿਲ੍ਹੇ ਦੇ ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਰੂਪਨਗਰ ਵੱਲੋਂ ਲਗਾਏ ਜਾਂਦੇ ਪਲੇਸਮੈਂਟ ਕੈਂਪਾਂ ਦੀ ਲੜੀ ਤਹਿਤ ਅਗਲਾ ਕੈਂਪ ਅੱਜ 17 ਸਤੰਬਰ 2024 ਦਿਨ ਮੰਗਲਵਾਰ ਨੂੰ ਸਵੇਰੇ 10 ਵਜੇ ਲਗਾਇਆ ਜਾ ਰਿਹਾ ਹੈ।ਇਸ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਰੂਪਨਗਰ ਸ. ਪ੍ਰਭਜੋਤ ਸਿੰਘ ਨੇ ਦੱਸਿਆ ਕਿ ਇਸ ਪਲੇਸਮੈਂਟ ਕੈਂਪ ਵਿੱਚ 3 ਕੰਪਨੀਆਂ ਐਕਸਿਸ ਬੈਂਕ, ਸਵਰਾਜ ਮਾਜ਼ਦਾ ਇਸੁਜੂ ਅਤੇ ਮੈਟਲੋਨਿਕਸ ਭਾਗ ਲੈਣਗੀਆਂ। ਉਨ੍ਹਾਂ ਵਿਸਥਾਰ ਨਾਲ ਦੱਸਿਆ ਕਿ ਐਕਸਿਸ ਬੈਂਕ ਵੱਲੋਂ ਬਿਜਨਸ ਡਿਵੈਲਪਮੈਂਟ ਐਗਜ਼ੀਕਿਊਟਿਵ (ਆਨ ਰੋਲ) ਦੀਆਂ ਅਸਾਮੀਆਂ ਲਈ ਗ੍ਰੇਜ਼ੂਏਸ਼ਨ ਅਤੇ ਪੋਸਟਗ੍ਰੈਜੂਏਸ਼ਨ ਪਾਸ 18 ਤੋਂ 28 ਸਾਲ ਦੇ ਉਮੀਦਵਾਰਾਂ ਦੀ ਇੰਟਰਵਿਊ ਲਈ ਜਾਵੇਗੀ। ਇਸ ਅਸਾਮੀ ਤੇ ਚੁਣੇ ਜਾਣ ਵਾਲੇ ਉਮੀਦਵਾਰਾਂ ਨੂੰ 2.24 ਲੱਖ ਰੁਪਏ ਸਲਾਨਾ ਪੈਕੇਜ਼ ਮਿਲੇਗਾ। ਇਸ ਅਸਾਮੀ ਲਈ ਨੌਕਰੀ ਦਾ ਸਥਾਨ ਰੂਪਨਗਰ, ਮੋਹਾਲੀ ਅਤੇ ਚੰਡੀਗੜ੍ਹ ਹੋਵੇਗਾ। ਸਵਰਾਜ਼ ਮਾਜਦਾ ਇਸੂਜੂ ਕੰਪਨੀ ਵੱਲੋਂ ਫੀਲਡ ਇੰਸਪੈਕਟਰ-ਕਮ-ਅਸਿਸਟੈਂਟ ਸਕਿਓਰਿਟੀ ਅਫਸਰ ਦੀਆਂ ਅਸਾਮੀਆਂ ਲਈ ਬਾਰਵੀਂ ਪਾਸ ਸਾਬਕਾ ਫੌਜੀ ਅਤੇ 3 ਸਾਲ ਦਾ ਫੀਲਡ ਅਫਸਰ ਦਾ ਤਜ਼ਰਬਾ, ਉਮਰ 30 ਤੋਂ 45 ਸਾਲ ਦੀ ਮੰਗ ਕੀਤੀ ਗਈ ਹੈ, ਇਸ ਅਸਾਮੀ ਤੇ ਚੁਣੇ ਜਾਣ ਵਾਲੇ ਉਮੀਦਵਾਰ ਨੂੰ 22000 ਰੁਪਏ ਤਨਖਾਹ ਮਿਲੇਗੀ। ਸੁਪਰਵਾਈਜ਼ਰ (ਐਕਸ ਸਰਵਿਸਮੈਨ) ਦੀ ਅਸਾਮੀ ਲਈ 18 ਤੋਂ 45 ਸਾਲ ਦੇ ਸਾਬਕਾ ਫੌਜੀਆਂ ਦੀ ਇੰਟਰਵਿਊ ਹੋਵੇਗੀ। ਇਸ ਅਸਾਮੀ ਦੀ ਤਨਖਾਹ 12,231 ਰੁਪਏ ਮਹੀਨਾ ਹੈ। ਸੁਪਰਵਾਈਜ਼ਰ ਸਿਵਲ ਦੀ ਅਸਾਮੀ ਲਈ ਬਾਰਵੀਂ ਪਾਸ ਅਤੇ 3 ਸਾਲ ਦੇ ਤਜ਼ਰਬੇ ਦੀ ਮੰਗ ਕੀਤੀ ਗਈ ਹੈ ਅਤੇ ਫਾਇਰੈਮਨ ਦੀ ਅਸਾਮੀ ਲਈ ਡਿਪਲੋਮਾ ਫਾਇਰਮੈਨ ਅਤੇ 1 ਸਾਲ ਦੇ ਤਜ਼ਰਬੇ ਦੀ ਮੰਗ ਕੀਤੀ ਗਈ ਹੈ। ਇਸ ਅਸਾਮੀ ਤੇ 11,419/- ਰੁਪਏ ਪ੍ਰਤੀ ਮਹੀਨਾ ਤਨਖਾਹ ਮਿਲੇਗੀ। ਮੈਟਲੋਨਿਕਸ ਕੰਪਨੀ ਵੱਲੋਂ ਮਿਗ ਵੈਲਡਰ, ਫਿਟਰ, ਗਰਾਂਈਡਰ ਦੀਆਂ ਅਸਾਮੀਆਂ ਲਈ ਆਈ.ਟੀ.ਆਈ/ਡਿਪਲੋਮੇ ਦੀ ਮੰਗ ਕੀਤੀ ਗਈ ਹੈ। ਇਨ੍ਹਾਂ ਅਸਾਮੀਆਂ ਲਈ ਉਮਰ ਸੀਮਾ 18 ਤੋਂ 35 ਸਾਲ ਹੈ ਅਤੇ ਨੌਕਰੀ ਦਾ ਸਥਾਨ ਕੁਰਾਲੀ ਹੈ। ਮਿਗ ਵੈਲਡਰ ਦੀ ਅਸਾਮੀ ਤੇ ਚੁਣੇ ਜਾਣ ਵਾਲੇ ਉਮੀਦਵਾਰ ਨੂੰ 16000 ਤੋਂ 18000 ਰੁਪਏ ਪ੍ਰਤੀ ਮਹੀਨਾ, ਫਿਟਰ ਦੀ ਅਸਾਮੀ ਤੇ 15000 ਤੋਂ 18000 ਰੁਪਏ ਪ੍ਰਤੀ ਮਹੀਨਾ ਅਤੇ ਗਰਾਂਈਡਰ ਦੀ ਅਸਾਮੀ ਤੇ 11000 ਤੋਂ 13000 ਰੁਪਏ ਪ੍ਰਤੀ ਮਹੀਨਾ ਤਨਖਾਹ ਮਿਲੇਗੀ।ਉਨ੍ਹਾਂ ਕਿਹਾ ਕਿ ਚਾਹਵਾਨ ਉਮੀਦਵਾਰ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਰੂਪਨਗਰ ਵਿਖੇ ਆਪਣੇ ਵਿੱਦਿਅਕ ਯੋਗਤਾ ਦੇ ਸਰਟੀਫਿਕੇਟ ਅਤੇ ਬਾਇਓ ਡਾਟਾ ਸਮੇਤ ਪਹੁੰਚ ਕੇ ਇੰਟਰਵਿਊ ਵਿੱਚ ਭਾਗ ਲੈ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਕੈਂਪ ਸਬੰਧੀ ਵਧੇਰੇ ਜਾਣਕਾਰੀ ਲਈ ਹੈਲਪਲਾਈਨ ਨੰਬਰ 8557010066 ਤੇ ਸੰਪਰਕ ਕਰ ਸਕਦੇ ਹੋ।ਬਲਾਕ ਮਿਸ਼ਨ ਮੈਨੇਜਰ ਸ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪੰਜਾਬ ਹੁਨਰ ਵਿਕਾਸ ਮਿਸ਼ਨ ਅਧੀਨ ਵੱਖ-ਵੱਖ ਹੁਨਰ ਵਿਕਾਸ ਸਕੀਮਾਂ ਤਹਿਤ ਸਰਕਾਰ ਵੱਲੋਂ ਮੁਫ਼ਤ ਸਿਖਲਾਈ ਦਿੱਤੀ ਜਾ ਰਹੀ ਹੈ। ਜੇਕਰ ਕੋਈ ਉਮੀਦਵਾਰ ਸਰਕਾਰ ਦੀਆਂ ਮੁਫ਼ਤ ਹੁਨਰ ਵਿਕਾਸ ਟ੍ਰੇਨਿੰਗ ਸਕੀਮਾਂ ਦਾ ਲਾਭ ਲੈਣ ਦਾ ਚਾਹਵਾਨ ਹੈ ਤਾਂ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਰੂਪਨਗਰ ਵਿਖੇ ਆਪਣਾ ਨਾਮ ਰਜਿਸਟਰ ਕਰਵਾ ਸਕਦਾ ਹੈ।ਐਕਸਿਸ ਬੈਂਕ, ਸਵਰਾਜ ਮਾਜ਼ਦਾ ਇਸੁਜੂ ਤੇ ਮੈਟਲੋਨਿਕਸ ਕੰਪਨੀਆਂ ਵੱਲੋਂ ਵੱਖ-ਵੱਖ ਅਸਾਮੀਆਂ ਭਰਨ ਲਈ ਪਲੇਸਮੈਂਟ ਕੈਂਪ ਅੱਜShare this: Click to share on WhatsApp (Opens in new window) WhatsApp Click to share on Facebook (Opens in new window) Facebook Click to share on Telegram (Opens in new window) Telegram Click to share on X (Opens in new window) X Click to print (Opens in new window) Print Click to email a link to a friend (Opens in new window) Email Related Related Posts Pink City, Big Dreams: How an Educational Trip to Jaipur Changed Students Forever Leave a Comment / Poems & Article, Ropar News / By Dishant Mehta ਮਿਸ਼ਨ ਸਮਰੱਥ 4.0 ਤਹਿਤ ਬਲਾਕ ਮੋਰਿੰਡਾ ਦੇ ਗਣਿਤ ਅਧਿਆਪਕਾਂ ਲਈ ਦੋ ਰੋਜ਼ਾ ਟ੍ਰੇਨਿੰਗ ਕੈਂਪ ਆਯੋਜਿਤ Leave a Comment / Ropar News / By Dishant Mehta Expert Visit Conducted in District Rupnagar Under Career Guidance Programme Leave a Comment / Ropar News / By Dishant Mehta ਜ਼ਿਲ੍ਹਾ ਪੱਧਰੀ NSQF ਸਕਿੱਲ ਅਤੇ ਕੁਇਜ਼ ਮੁਕਾਬਲਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ, ਰੂਪਨਗਰ ਵਿਖੇ ਸਫ਼ਲਤਾਪੂਰਵਕ ਸੰਪੰਨ Leave a Comment / Ropar News / By Dishant Mehta STEM Workshop Organised at Rupnagar, 250 Students Participated Leave a Comment / Ropar News / By Dishant Mehta ਰਾਏਪੁਰ ਸਕੂਲ ਦੀ ਟੀਮ ਰਾਸ਼ਟਰੀ ਵਿਪਰੋ ਅਰਥੀਅਨ ਐਵਾਰਡ 2025 ਪ੍ਰਾਪਤ ਕਰਨ ਲਈ ਬੈਂਗਲੁਰੂ ਰਵਾਨਾ Leave a Comment / Ropar News / By Dishant Mehta ਭਾਰਤ ਦਾ ਪਹਿਲਾ ਜੰਗੀ ਡਰੋਨ – ਕਾਲ ਭੈਰਵ Leave a Comment / Poems & Article, Ropar News / By Dishant Mehta ਰੂਪਨਗਰ ਵਿੱਚ ਜ਼ਿਲ੍ਹਾ ਪੱਧਰੀ ਗਣਿਤ ਮੇਲਾ ਸਫਲਤਾਪੂਰਵਕ ਕਰਵਾਇਆ ਗਿਆ Leave a Comment / Ropar News / By Dishant Mehta ਕੰਪਿਊਟਰ ਸਾਇੰਸ ਲਈ ਸਟੇਟ ਪੱਧਰੀ ਰਿਸੋਰਸ ਗਰੁੱਪ ਦਾ ਗਠਨ, ਕਿਰਨ ਸ਼ਰਮਾ ਵੱਲੋਂ ਪੱਤਰ ਜਾਰੀ Leave a Comment / Ropar News / By Dishant Mehta ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਵੱਲੋਂ 77ਵੇਂ ਗਣਤੰਤਰ ਦਿਵਸ ਮੌਕੇ ਰੂਪਨਗਰ ਵਿੱਚ ਰਾਸ਼ਟਰੀ ਤਿਰੰਗਾ ਲਹਿਰਾਇਆ Leave a Comment / Ropar News / By Dishant Mehta 50 ਹੋਣਹਾਰ ਵਿਦਿਆਰਥੀ, 5 ਦਿਨ, ਇੱਕ ਸੁਪਨਾ — ਜੈਪੁਰ ਐਕਸਪੋਜ਼ਰ ਵਿਜ਼ਿਟ Leave a Comment / Ropar News / By Dishant Mehta 25 ਜਨਵਰੀ ਕੋਮੀ ਵੋਟਰ ਦਿਵਸ Leave a Comment / Poems & Article, Ropar News / By Dishant Mehta ਗਣਤੰਤਰਤਾ ਦਿਵਸ ਮੌਕੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਲਹਿਰਾਉਣਗੇ ਕੌਮੀ ਝੰਡਾ Leave a Comment / Ropar News / By Dishant Mehta ਆਈ ਏ ਐਸ ਅਦਿੱਤਿਆ ਡਚਲਵਾਲ ਨੇ ਰੂਪਨਗਰ ਦੇ ਡਿਪਟੀ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ Leave a Comment / Ropar News / By Dishant Mehta ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਉੱਤਮ ਸਕੂਲ ਪੁਰਸਕਾਰ ਸਮਾਗਮ ਅਗਲੇ ਆਦੇਸ਼ ਤੱਕ ਮੁਲਤਵੀ ਕਰਨ ਦਾ ਫੈਸਲਾ Leave a Comment / Ropar News / By Dishant Mehta 22 ਜਨਵਰੀ ਤੋਂ ਸਕੂਲ ਮੁੜ ਸਵੇਰੇ 9 ਵਜੇ ਲੱਗਣਗੇ Leave a Comment / Ropar News / By Dishant Mehta
Pink City, Big Dreams: How an Educational Trip to Jaipur Changed Students Forever Leave a Comment / Poems & Article, Ropar News / By Dishant Mehta
ਮਿਸ਼ਨ ਸਮਰੱਥ 4.0 ਤਹਿਤ ਬਲਾਕ ਮੋਰਿੰਡਾ ਦੇ ਗਣਿਤ ਅਧਿਆਪਕਾਂ ਲਈ ਦੋ ਰੋਜ਼ਾ ਟ੍ਰੇਨਿੰਗ ਕੈਂਪ ਆਯੋਜਿਤ Leave a Comment / Ropar News / By Dishant Mehta
Expert Visit Conducted in District Rupnagar Under Career Guidance Programme Leave a Comment / Ropar News / By Dishant Mehta
ਜ਼ਿਲ੍ਹਾ ਪੱਧਰੀ NSQF ਸਕਿੱਲ ਅਤੇ ਕੁਇਜ਼ ਮੁਕਾਬਲਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ, ਰੂਪਨਗਰ ਵਿਖੇ ਸਫ਼ਲਤਾਪੂਰਵਕ ਸੰਪੰਨ Leave a Comment / Ropar News / By Dishant Mehta
STEM Workshop Organised at Rupnagar, 250 Students Participated Leave a Comment / Ropar News / By Dishant Mehta
ਰਾਏਪੁਰ ਸਕੂਲ ਦੀ ਟੀਮ ਰਾਸ਼ਟਰੀ ਵਿਪਰੋ ਅਰਥੀਅਨ ਐਵਾਰਡ 2025 ਪ੍ਰਾਪਤ ਕਰਨ ਲਈ ਬੈਂਗਲੁਰੂ ਰਵਾਨਾ Leave a Comment / Ropar News / By Dishant Mehta
ਰੂਪਨਗਰ ਵਿੱਚ ਜ਼ਿਲ੍ਹਾ ਪੱਧਰੀ ਗਣਿਤ ਮੇਲਾ ਸਫਲਤਾਪੂਰਵਕ ਕਰਵਾਇਆ ਗਿਆ Leave a Comment / Ropar News / By Dishant Mehta
ਕੰਪਿਊਟਰ ਸਾਇੰਸ ਲਈ ਸਟੇਟ ਪੱਧਰੀ ਰਿਸੋਰਸ ਗਰੁੱਪ ਦਾ ਗਠਨ, ਕਿਰਨ ਸ਼ਰਮਾ ਵੱਲੋਂ ਪੱਤਰ ਜਾਰੀ Leave a Comment / Ropar News / By Dishant Mehta
ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਵੱਲੋਂ 77ਵੇਂ ਗਣਤੰਤਰ ਦਿਵਸ ਮੌਕੇ ਰੂਪਨਗਰ ਵਿੱਚ ਰਾਸ਼ਟਰੀ ਤਿਰੰਗਾ ਲਹਿਰਾਇਆ Leave a Comment / Ropar News / By Dishant Mehta
50 ਹੋਣਹਾਰ ਵਿਦਿਆਰਥੀ, 5 ਦਿਨ, ਇੱਕ ਸੁਪਨਾ — ਜੈਪੁਰ ਐਕਸਪੋਜ਼ਰ ਵਿਜ਼ਿਟ Leave a Comment / Ropar News / By Dishant Mehta
ਗਣਤੰਤਰਤਾ ਦਿਵਸ ਮੌਕੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਲਹਿਰਾਉਣਗੇ ਕੌਮੀ ਝੰਡਾ Leave a Comment / Ropar News / By Dishant Mehta
ਆਈ ਏ ਐਸ ਅਦਿੱਤਿਆ ਡਚਲਵਾਲ ਨੇ ਰੂਪਨਗਰ ਦੇ ਡਿਪਟੀ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ Leave a Comment / Ropar News / By Dishant Mehta
ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਉੱਤਮ ਸਕੂਲ ਪੁਰਸਕਾਰ ਸਮਾਗਮ ਅਗਲੇ ਆਦੇਸ਼ ਤੱਕ ਮੁਲਤਵੀ ਕਰਨ ਦਾ ਫੈਸਲਾ Leave a Comment / Ropar News / By Dishant Mehta